'ਸੁਪਰੀਮ ਕੋਰਟ ਨੇ ਇੰਨਾ ਜ਼ੋਰਦਾਰ ਥੱਪੜ ਮਾਰਿਆ ਹੈ...'EVM-VVPAT 'ਤੇ ਫੈਸਲੇ ਤੋਂ ਬਾਅਦ ਵਿਰੋਧੀੀਆਂ 'ਤੇ ਵਰ੍ਹੇ ਪੀਐੱਮ | pm Narendra modi attack on rjd congress on supreme court verdict on evm vvpat know full detail in punjabi Punjabi news - TV9 Punjabi

‘ਸੁਪਰੀਮ ਕੋਰਟ ਨੇ ਇੰਨਾ ਜ਼ੋਰਦਾਰ ਥੱਪੜ ਮਾਰਿਆ ਹੈ…’EVM-VVPAT ‘ਤੇ ਫੈਸਲੇ ਤੋਂ ਬਾਅਦ ਵਿਰੋਧੀੀਆਂ ‘ਤੇ ਵਰ੍ਹੇ ਪੀਐੱਮ

Updated On: 

26 Apr 2024 14:41 PM

PM Modi on SC Judgement: ਬਿਹਾਰ ਦੇ ਅਰਰੀਆ 'ਚ ਪ੍ਰਧਾਨ ਮੰਤਰੀ ਮੋਦੀ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਜ਼ਿਕਰ ਕਰਦਿਆਂ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਹੁਣ ਜਦੋਂ ਗਰੀਬਾਂ ਨੂੰ EVM ਦੀ ਤਾਕਤ ਮਿਲੀ ਹੈ ਤਾਂ ਵਿਰੋਧੀ ਪਾਰਟੀਆਂ ਮੁੜ ਉਨ੍ਹਾਂ ਦੀਆਂ ਵੋਟਾਂ ਹੜੱਪਣਾ ਚਾਹੁੰਦੀਆਂ ਹਨ। ਇਸ ਦੌਰਾਨ ਪੀਐਮ ਨੇ ਇਹ ਵੀ ਕਿਹਾ ਕਿ ਅੱਜ ਜਦੋਂ ਭਾਰਤ ਤੀਜੀ ਸਭ ਤੋਂ ਵੱਡੀ ਆਰਥਿਕ ਮਹਾਸ਼ਕਤੀ ਬਣਨ ਜਾ ਰਿਹਾ ਹੈ ਤਾਂ ਇਸ ਵਿੱਚ ਬਿਹਾਰ ਦੀ ਵੀ ਵੱਡੀ ਭੂਮਿਕਾ ਹੈ।

ਸੁਪਰੀਮ ਕੋਰਟ ਨੇ ਇੰਨਾ ਜ਼ੋਰਦਾਰ ਥੱਪੜ ਮਾਰਿਆ ਹੈ...EVM-VVPAT ਤੇ ਫੈਸਲੇ ਤੋਂ ਬਾਅਦ ਵਿਰੋਧੀੀਆਂ ਤੇ ਵਰ੍ਹੇ ਪੀਐੱਮ

ਪ੍ਰਧਾਨ ਮੰਤਰੀ ਨਰੇਂਦਰ ਮੋਦੀ

Follow Us On

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਿਹਾਰ ਦੇ ਅਰਰੀਆ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ-ਆਰਜੇਡੀ ‘ਤੇ ਨਿਸ਼ਾਨਾ ਸਾਧਿਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਗਠਜੋੜ ਨੂੰ ਨਾ ਤਾਂ ਦੇਸ਼ ਦੇ ਸੰਵਿਧਾਨ ਦੀ ਪਰਵਾਹ ਹੈ ਅਤੇ ਨਾ ਹੀ ਲੋਕਤੰਤਰ ਦੀ। ਉਨ੍ਹਾਂ ਕਿਹਾ ਕਿ ਇਕ ਸਮੇਂ ‘ਚ ਸਭ ਨੇ ਦੇਖਿਆ ਹੈ ਕਿ ਬਿਹਾਰ ‘ਚ ਚੋਣਾਂ ਦੌਰਾਨ ਬੂਥਾਂ ਦੀ ਲੁੱਟ ਕਿਵੇਂ ਹੁੰਦੀ ਸੀ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਈਵੀਐਮ-ਵੀਵੀਪੀਏਟੀ ‘ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਵੀ ਜ਼ਿਕਰ ਕੀਤਾ ਅਤੇ ਵਿਰੋਧੀ ਪਾਰਟੀਆਂ ਨੂੰ ਆੜੇ ਹੱਥੀਂ ਲਿਆ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਈਵੀਐਮ ਨੂੰ ਲੈ ਕੇ ਜਨਤਾ ਦੇ ਮਨਾਂ ਵਿੱਚ ਸ਼ੱਕ ਪੈਦਾ ਕਰਨ ਦਾ ਪਾਪ ਕਰਨ ਵਾਲੀਆਂ ਵਿਰੋਧੀ ਪਾਰਟੀਆਂ ਨੂੰ ਅੱਜ ਸੁਪਰੀਮ ਕੋਰਟ ਨੇ ਅਜਿਹਾ ਝਟਕਾ ਦਿੱਤਾ ਹੈ ਕਿ ਉਨ੍ਹਾਂ ਦੇ ਸਾਰੇ ਸੁਪਨੇ ਚਕਨਾਚੂਰ ਹੋ ਗਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਦਾਲਤ ਨੇ ਸਪੱਸ਼ਟ ਕਿਹਾ ਸੀ ਕਿ ਬੈਲਟ ਪੇਪਰ ਰਾਹੀਂ ਮੁੜ ਵੋਟਿੰਗ ਨਹੀਂ ਹੋਵੇਗੀ।

ਲੋਕਤੰਤਰ ਦੀ ਜਿੱਤ ਦਾ ਦਿਨ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਵਿੱਚ ਭਾਰਤੀ ਵੋਟਿੰਗ ਪ੍ਰਣਾਲੀ ਦੀ ਤਾਰੀਫ ਹੋ ਰਹੀ ਹੈ ਪਰ ਵਿਰੋਧੀ ਪਾਰਟੀਆਂ ਲੋਕਤੰਤਰ ਨਾਲ ਧੋਖਾ ਕਰਨ ਦੀ ਸਾਜ਼ਿਸ਼ ਰਚ ਰਹੀਆਂ ਹਨ। ਅਦਾਲਤ ਨੇ ਅਜਿਹੇ ਲੋਕਾਂ ਨੂੰ ਕਰਾਰਾ ਝਟਕਾ ਦਿੱਤਾ ਹੈ। ਉਹ ਲੋਕ ਮੂੰਹ ਚੁੱਕ ਕੇ ਤੁਰਨ ਦੇ ਕਾਬਲ ਨਹੀਂ ਸਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਲੋਕਤੰਤਰ ਦੀ ਜਿੱਤ ਦਾ ਦਿਨ ਹੈ। ਵਿਰੋਧੀ ਪਾਰਟੀਆਂ ਨੂੰ ਅੱਜ ਮੁਆਫ਼ੀ ਮੰਗਣੀ ਚਾਹੀਦੀ ਹੈ।

ਅਦਾਲਤ ਨੇ ਵਿਰੋਧੀ ਪਾਰਟੀਆਂ ਨੂੰ ਸਿਖਾਇਆ ਸਬਕ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ-ਆਰਜੇਡੀ ਦੇ ਸ਼ਾਸਨ ਦੌਰਾਨ ਬਿਹਾਰ ਵਿੱਚ ਪਹਿਲਾਂ ਬੂਥ ਲੁੱਟ-ਖੋਹ ਹੁੰਦੀ ਸੀ। ਵੋਟਾਂ ਵਾਲੇ ਦਿਨ ਕਮਜ਼ੋਰ, ਗਰੀਬ, ਪਛੜੇ ਅਤੇ ਦਲਿਤਾਂ ਨੂੰ ਡੰਡਿਆਂ ਦੇ ਜੋਰ ਤੇ ਬੂਥਾਂ ਤੋਂ ਬਾਹਰ ਰੱਖਿਆ ਜਾਂਦਾ ਸੀ। ਹੁਣ ਇਹ ਲੋਕ ਫਿਰ ਤੋਂ ਉਹੀ ਚਾਹੁੰਦੇ ਸਨ ਪਰ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਨਾਲ ਇਨ੍ਹਾਂ ਨੂੰ ਸਬਕ ਸਿਖਾ ਦਿੱਤਾ ਹੈ। ਪੀਐੱਮ ਨੇ ਕਿਹਾ ਕਿ ਦਹਾਕਿਆਂ ਤੱਕ ਬੈਲਟ ਪੇਪਰ ਦੇ ਨਾਂ ‘ਤੇ ਗਰੀਬਾਂ ਦਾ ਹੱਕ ਖੋਹਣ ਵਾਲੇ ਅੱਜ ਅਦਾਲਤ ਦੇ ਫੈਸਲੇ ਸਾਹਮਣੇ ਸ਼ਰਮਿੰਦਾ ਹਨ।

ਇਹ ਵੀ ਪੜ੍ਹੋ – VVPAT ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, EVM ਦੀਆਂ ਪਰਚੀਆਂ ਦੇ ਮਿਲਾਨ ਦੀ ਮੰਗ ਖਾਰਜ

ਕਾਂਗਰਸ ਦੀ ਰਾਖਵਾਂਕਰਨ ਨੀਤੀ ਨੂੰ ਵੀ ਨਿਸ਼ਾਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹੁਣ ਕਾਂਗਰਸ ਨੇ ਦਲਿਤਾਂ, ਪੱਛੜੀਆਂ ਸ਼੍ਰੇਣੀਆਂ ਅਤੇ ਆਦਿਵਾਸੀਆਂ ਦੇ ਰਾਖਵੇਂਕਰਨ ਦੇ ਅਧਿਕਾਰਾਂ ਨੂੰ ਖੋਹਣ ਦੀ ਬਹੁਤ ਡੂੰਘੀ ਸਾਜ਼ਿਸ਼ ਰਚੀ ਹੈ। ਦੇਸ਼ ਦੇ ਸੰਵਿਧਾਨ ਨੇ ਸਪੱਸ਼ਟ ਕਿਹਾ ਹੈ ਕਿ ਭਾਰਤ ਵਿੱਚ ਧਰਮ ਆਧਾਰਿਤ ਰਾਖਵਾਂਕਰਨ ਨਹੀਂ ਹੋ ਸਕਦਾ। ਪਰ ਕਾਂਗਰਸ ਪੂਰੇ ਦੇਸ਼ ਵਿੱਚ ਧਰਮ ਅਧਾਰਤ ਰਾਖਵੇਂਕਰਨ ਲਈ ਜ਼ੋਰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਚਾਹੁੰਦੀ ਹੈ ਕਿ ਉਸ ਦਾ ਕਰਨਾਟਕ ਰਿਜ਼ਰਵੇਸ਼ਨ ਮਾਡਲ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾਵੇ।

Exit mobile version