ਨਵਜੋਤ ਸਿੱਧੂ ਸਮੇਤ ਚੋਣ ਪ੍ਰਚਾਰ ਲਈ ਇਨ੍ਹਾਂ ਕਾਂਗਰਸੀ ਆਗੂਆਂ ਦੀ ਸਭ ਤੋਂ ਵੱਧ ਮੰਗ, ਇਨਕਾਰ ਕਰ ਚੁੱਕੇ ਹਨ 'ਗੁਰੂ' | navjot singh sidhu on the top to campaign from congress Sonia Gandhi, Rahul Gandhi Priyanka Gandhi know full detail in punjabi Punjabi news - TV9 Punjabi

ਨਵਜੋਤ ਸਿੱਧੂ ਸਮੇਤ ਚੋਣ ਪ੍ਰਚਾਰ ਲਈ ਇਨ੍ਹਾਂ ਕਾਂਗਰਸੀ ਆਗੂਆਂ ਦੀ ਸਭ ਤੋਂ ਵੱਧ ਮੰਗ, ਇਨਕਾਰ ਕਰ ਚੁੱਕੇ ਹਨ ‘ਗੁਰੂ’

Updated On: 

10 Apr 2024 14:07 PM

Navjot Singh Sidhu: ਨਵਜੋਤ ਸਿੰਘ ਸਿੱਧੂ ਨੇ ਕੁਝ ਦਿਨ ਪਹਿਲਾਂ ਟਵੀਟ ਕਰਕੇ ਚੋਣ ਨਾ ਲੜਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਇਸ ਪਿੱਛੇ ਆਪਣੀ ਪਤਨੀ ਦੀ ਤਬੀਅਤ ਖਰਾਬ ਹੋਣ ਦਾ ਹਵਾਲਾ ਦਿੱਤਾ ਸੀ। ਜਿਕਰਯੋਗ ਹੈ ਕਿ ਕੁਝ ਹੀ ਦਿਨ ਪਹਿਲਾਂ ਡਾ. ਨਵਜੋਤ ਕੌਰ ਸਿੱਧੂ ਦਾ ਕੈਂਸਰ ਦਾ ਦੂਜਾ ਆਪਰੇਸ਼ਨ ਹੋਇਆ ਹੈ। ਸਿੱਧੂ ਇਸ ਵੇਲ੍ਹੇ ਆਪਣਾ ਸਾਰਾ ਸਮਾਂ ਆਪਣੀ ਪਤਨੀ ਦੀ ਦੇਖਰੇਖ ਲਈ ਦੇ ਰਹੇ ਹਨ।

ਨਵਜੋਤ ਸਿੱਧੂ ਸਮੇਤ ਚੋਣ ਪ੍ਰਚਾਰ ਲਈ ਇਨ੍ਹਾਂ ਕਾਂਗਰਸੀ ਆਗੂਆਂ ਦੀ ਸਭ ਤੋਂ ਵੱਧ ਮੰਗ, ਇਨਕਾਰ ਕਰ ਚੁੱਕੇ ਹਨ ਗੁਰੂ

ਮਲਿਕਾਰਜੁਨ ਖੜਗੇ ਅਤੇ ਨਵੋਜਤ ਸਿੰਘ ਸਿੱਧੂ

Follow Us On

ਲੋਕ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਜ਼ੋਰਦਾਰ ਪ੍ਰਚਾਰ ਕੀਤਾ ਜਾ ਰਿਹਾ ਹੈ। ਸੋਨੀਆ ਗਾਂਧੀ ਤੋਂ ਲੈ ਕੇ ਰਾਹੁਲ ਗਾਂਧੀ ਤੱਕ ਅਤੇ ਸਚਿਨ ਪਾਇਲਟ ਤੋਂ ਲੈ ਕੇ ਪ੍ਰਿਅੰਕਾ ਗਾਂਧੀ ਤੱਕ ਪਾਰਟੀ ਦੇ ਉਮੀਦਵਾਰਾਂ ਲਈ ਪ੍ਰਚਾਰ ਕਰ ਰਹੇ ਹਨ। ਇਸ ਦੌਰਾਨ ਸੂਤਰਾਂ ਦੇ ਹਵਾਲੇ ਨਾਲ ਉਨ੍ਹਾਂ ਪਾਰਟੀ ਆਗੂਆਂ ਦੀ ਸੂਚੀ ਸਾਹਮਣੇ ਆਈ ਹੈ, ਜਿਨ੍ਹਾਂ ਦੀ ਦੇਸ਼ ਭਰ ਵਿੱਚ ਚੋਣ ਪ੍ਰਚਾਰ ਲਈ ਸਭ ਤੋਂ ਵੱਧ ਮੰਗ ਹੈ। ਇਸ ਲਿਸਟ ਵਿੱਚ ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਦੀ ਵੀ ਮੰਗ ਕੀਤੀ ਗਈ ਹੈ।

ਲੋਕ ਸਭਾ ਚੋਣਾਂ-2024 ਲਈ ਕਾਂਗਰਸ ਨੇ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਸੋਨੀਆ ਗਾਂਧੀ ਤੋਂ ਲੈ ਕੇ ਰਾਹੁਲ ਗਾਂਧੀ ਤੱਕ ਅਤੇ ਸਚਿਨ ਪਾਇਲਟ ਤੋਂ ਲੈ ਕੇ ਪ੍ਰਿਅੰਕਾ ਗਾਂਧੀ ਤੱਕ ਲੋਕ ਪਾਰਟੀ ਉਮੀਦਵਾਰਾਂ ਲਈ ਵੋਟਾਂ ਮੰਗ ਰਹੇ ਹਨ। ਇਸ ਦੌਰਾਨ ਸੂਤਰਾਂ ਦੇ ਹਵਾਲੇ ਨਾਲ ਉਨ੍ਹਾਂ ਪਾਰਟੀ ਆਗੂਆਂ ਦੀ ਸੂਚੀ ਸਾਹਮਣੇ ਆਈ ਹੈ, ਜਿਨ੍ਹਾਂ ਦੀ ਦੇਸ਼ ਭਰ ਵਿੱਚ ਚੋਣ ਪ੍ਰਚਾਰ ਲਈ ਸਭ ਤੋਂ ਵੱਧ ਮੰਗ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਂ ਵੀ ਸ਼ਾਮਲ ਹਨ। ਜਦਕਿ ਉਹ ਆਪਣੀ ਪਤਨੀ ਦੀ ਬੀਮਾਰੀ ਕਾਰਨ ਚੋਣ ਲੜਨ ਤੋਂ ਇਨਕਾਰ ਕਰ ਚੁੱਕੇ ਹਨ। ਵੱਡੀ ਮੰਗ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਨੇ ਚੋਣ ਪ੍ਰਚਾਰ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ।

ਇਨ੍ਹਾਂ ਕਾਂਗਰਸੀ ਆਗੂਆਂ ਦੀ ਦੇਸ਼ ਭਰ ਵਿੱਚ ਚੋਣ ਪ੍ਰਚਾਰ ਲਈ ਸਭ ਤੋਂ ਵੱਧ ਮੰਗ ਹੈ।

ਰਾਹੁਲ ਗਾਂਧੀ
ਪ੍ਰਿਅੰਕਾ ਗਾਂਧੀ
ਸਚਿਨ ਪਾਇਲਟ
ਨਵਜੋਤ ਸਿੰਘ ਸਿੱਧੂ
ਇਮਰਾਨ ਪ੍ਰਤਾਪਗੜ੍ਹੀ
ਕਨ੍ਹਈਆ ਕੁਮਾਰ
ਰਾਜਬੱਬਰ

ਕਿਸ ਆਗੂ ਦੀ ਕਿੱਥੇ ਮੰਗ?

ਉੱਤਰੀ ਭਾਰਤ ਵਿੱਚ ਪ੍ਰਿਅੰਕਾ ਗਾਂਧੀ ਦੀ ਸਭ ਤੋਂ ਵੱਧ ਮੰਗ ਹੈ। ਉੱਥੇ ਹੀ ਉੱਤਰੀ ਭਾਰਤ ਦੇ ਨਾਲ-ਨਾਲ ਦੱਖਣੀ ਭਾਰਤ ਵਿੱਚ ਵੀ ਰਾਹੁਲ ਗਾਂਧੀ ਦੀ ਬੰਪਰ ਮੰਗ ਹੈ। ਰਾਹੁਲ-ਪ੍ਰਿਅੰਕਾ ਦੀ ਗੈਰ-ਮੌਜੂਦਗੀ ‘ਚ ਸਚਿਨ ਪਾਇਲਟ ਦੀ ਸਭ ਤੋਂ ਜ਼ਿਆਦਾ ਮੰਗ ਹੈ। ਯੂਪੀ ਵਿੱਚ ਸਪਾ ਨੇਤਾਵਾਂ ਨੇ ਵੀ ਗੁਰਜਰ ਵੋਟਰਾਂ ਦੀਆਂ ਸੀਟਾਂ ‘ਤੇ ਉਨ੍ਹਾਂ ਦੀ ਮੰਗ ਕੀਤੀ ਹੈ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਮੰਗ ਸਿਰਫ ਕਰਨਾਟਕ ਅਤੇ ਦਲਿਤ ਬਹੁਲ ਸੀਟਾਂ ‘ਤੇ ਹੈ। ਸੋਨੀਆ ਗਾਂਧੀ ਦੀ ਮੰਗ ਕਰਨ ਵਾਲਿਆਂ ਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ। ਉਹ ਆਪਣੀ ਪਸੰਦ ਅਨੁਸਾਰ ਬਹੁਤ ਘੱਟ ਥਾਵਾਂ ‘ਤੇ ਚੋਣ ਪ੍ਰਚਾਰ ਕਰਨਗੇ। ਦਿਲਚਸਪ ਗੱਲ ਇਹ ਹੈ ਕਿ ਮਹਾਰਾਸ਼ਟਰ ਵਿਚ ਖੇਤਰੀ ਨੇਤਾਵਾਂ ਵਿਚ ਕਾਂਗਰਸ ਦੇ ਉਮੀਦਵਾਰਾਂ ਦੀ ਪਹਿਲੀ ਪਸੰਦ ਸੂਬੇ ਦਾ ਕੋਈ ਕਾਂਗਰਸੀ ਦਿੱਗਜ ਨਹੀਂ ਹੈ ਅਤੇ ਨਾ ਹੀ ਸ਼ਰਦ ਪਵਾਰ, ਸਗੋਂ ਊਧਵ ਠਾਕਰੇ ਦੀ ਵੱਡੀ ਮੰਗ ਹੈ।

Exit mobile version