Modi Cabinet First Meeting: ਮੋਦੀ ਦੀ ਨਵੀਂ ਕੈਬਨਿਟ ਦਾ ਪਹਿਲਾ ਫੈਸਲਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਣਾਏ ਜਾਣਗੇ 3 ਕਰੋੜ ਘਰ

Updated On: 

10 Jun 2024 23:21 PM

Modi Cabinet First Meeting Live Updates: ਨਰਿੰਦਰ ਮੋਦੀ ਨੇ ਅੱਜ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਅਤੇ ਅੱਜ ਉਹਨਾਂ ਨੇ ਪ੍ਰਧਾਨਮੰਤਰੀ ਦਫ਼ਤਰ ਵਿਖੇ ਜਾਕੇ ਆਪਣਾ ਅਹੁਦਾ ਸੰਭਾਲਿਆ। ਭਾਜਪਾ ਨੇ ਮੌਜੂਦਾ ਸਰਕਾਰ ਵਿੱਚੋਂ ਕਈ ਪਿਛਲੀਆਂ ਸਰਕਾਰ ਦੇ ਮੰਤਰੀਆਂ ਨੂੰ ਹਟਾ ਦਿੱਤਾ ਗਿਆ ਅਤੇ ਕਈ ਨਵੇਂ ਚਿਹਰੇ ਮੰਤਰੀ ਮੰਡਲ ਦਾ ਹਿੱਸਾ ਬਣੇ। ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਸੱਤ ਦੇਸ਼ਾਂ ਦੇ ਵਿਦੇਸ਼ੀ ਮਹਿਮਾਨ ਸ਼ਾਮਲ ਹੋਏ। ਇਸ ਤੋਂ ਪਹਿਲਾਂ ਮੋਦੀ ਰਾਜਘਾਟ ਅਤੇ ਹਮੇਸ਼ਾ ਅਟਲ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਗਾਂਧੀ ਅਤੇ ਅਟਲ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਉਹ ਵਾਰ ਮੈਮੋਰੀਅਲ ਪਹੁੰਚੇ। ਇੱਥੇ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੋਦੀ ਦੇ ਸਹੁੰ ਚੁੱਕ ਸਮਾਗਮ ਨਾਲ ਜੁੜੀ ਹਰ ਅਪਡੇਟ ਲਈ ਪੇਜ 'ਤੇ ਬਣੇ ਰਹੋ।

Modi Cabinet First Meeting: ਮੋਦੀ ਦੀ ਨਵੀਂ ਕੈਬਨਿਟ ਦਾ ਪਹਿਲਾ ਫੈਸਲਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਣਾਏ ਜਾਣਗੇ 3 ਕਰੋੜ ਘਰ

ਮੋਦੀ ਕੈਬਿਨੇਟ

Follow Us On

ਨਰਿੰਦਰ ਮੋਦੀ ਅੱਜ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। ਸਹੁੰ ਚੁੱਕ ਸਮਾਗਮ ਸ਼ਾਮ 7.15 ਵਜੇ ਰਾਸ਼ਟਰਪਤੀ ਭਵਨ ਵਿੱਚ ਹੋਵੇਗਾ। ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਹੁੰ ਚੁੱਕਣ ਤੋਂ ਪਹਿਲਾਂ ਮੋਦੀ ਰਾਜਘਾਟ ਪਹੁੰਚੇ ਜਿੱਥੇ ਉਨ੍ਹਾਂ ਨੇ ਬਾਪੂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਉਹ ਸਦੈਵ ਅਟਲ ਅਤੇ ਵਾਰ ਮੈਮੋਰੀਅਲ ਗਏ। ਮੋਦੀ ਦੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਦਿੱਲੀ ‘ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਦਿੱਲੀ ਨੂੰ ਨੋ ਫਲਾਈ ਜ਼ੋਨ ਐਲਾਨ ਦਿੱਤਾ ਗਿਆ ਹੈ।

LIVE NEWS & UPDATES

The liveblog has ended.
  • 10 Jun 2024 07:53 PM (IST)

    ਮੋਦੀ ਕੈਬਨਿਟ 3.0 ਦੇ ਮੰਤਰੀਆਂ ਦੇ ਵਿਭਾਗਾਂ ਦੀ ਵੰਡ

    • ਨਿਤਿਨ ਗਡਕਰੀ ਨੂੰ ਸੜਕ ਆਵਾਜਾਈ ਮੰਤਰਾਲਾ
    • ਅਜੈ ਤਮਟਾ ਅਤੇ ਹਰਸ਼ ਮਲਹੋਤਰਾ ਸੜਕੀ ਆਵਾਜਾਈ ਰਾਜ ਮੰਤਰੀ
    • ਐਸ ਜੈਸ਼ੰਕਰ ਨੂੰ ਵਿਦੇਸ਼ ਮੰਤਰਾਲਾ, ਅਸ਼ਵਨੀ ਵੈਸ਼ਨਵ ਨੂੰ ਰੇਲਵੇ ਮੰਤਰਾਲਾ
    • ਰੱਖਿਆ ਮੰਤਰਾਲਾ ਰਾਜਨਾਥ ਸਿੰਘ ਨੂੰ, ਗ੍ਰਹਿ ਮੰਤਰਾਲਾ ਅਮਿਤ ਸ਼ਾਹ ਨੂੰ
    • ਨਿਰਮਲਾ ਸੀਤਾਰਮਨ ਨੂੰ ਵਿੱਤ ਮੰਤਰਾਲਾ
    • ਮਨੋਹਰ ਲਾਲ ਨੂੰ ਊਰਜਾ ਮੰਤਰਾਲਾ, ਸ਼ਹਿਰੀ ਵਿਕਾਸ ਮੰਤਰਾਲਾ
    • ਤੋਖਾਨ ਸਾਹੂ ਸ਼ਹਿਰੀ ਵਿਕਾਸ ਮੰਤਰਾਲੇ ਵਿੱਚ ਰਾਜ ਮੰਤਰੀ
    • ਸ਼੍ਰੀਪਦ ਨਾਇਕ ਊਰਜਾ ਮੰਤਰਾਲੇ ਵਿੱਚ ਰਾਜ ਮੰਤਰੀ ਹਨ
    • ਨਿਰਮਲਾ ਸੀਤਾਰਮਨ ਵਿੱਤ ਮੰਤਰੀ ਬਣੇ ਰਹਿਣਗੇ
    • ਹਰਦੀਪ ਸਿੰਘ ਪੁਰੀ ਪੈਟਰੋਲੀਅਮ ਮੰਤਰੀ ਬਣੇ ਰਹਿਣਗੇ
    • ਪੀਯੂਸ਼ ਗੋਇਲ ਨੂੰ ਵਣਜ ਮੰਤਰਾਲਾ
    • ਅਸ਼ਵਿਨੀ ਵੈਸ਼ਨਵ ਨੂੰ ਰੇਲਵੇ ਮੰਤਰਾਲੇ, ਸੂਚਨਾ ਪ੍ਰਸਾਰਣ ਮੰਤਰਾਲਾ
    • ਸ਼ਿਵਰਾਜ ਸਿੰਘ ਚੌਹਾਨ ਨੂੰ ਖੇਤੀਬਾੜੀ ਮੰਤਰਾਲਾ
    • ਧਰਮਿੰਦਰ ਪ੍ਰਧਾਨ ਨੇ ਐਚਆਰਡੀ ਮੰਤਰਾਲੇ ਦਾ ਚਾਰਜ ਸੰਭਾਲ ਲਿਆ ਹੈ
    • ਸ਼ੋਭਾ ਕਰੰਦਲਾਜੇ ਲਘੂ ਉਦਯੋਗ ਰਾਜ ਮੰਤਰੀ
    • ਜੀਤਨ ਰਾਮ ਮਾਂਝੀ ਲਘੂ ਉਦਯੋਗ ਮੰਤਰੀ ਬਣੇ
    • ਕਿਰਨ ਰਿਜਿਜੂ ਸੰਸਦੀ ਮਾਮਲਿਆਂ ਬਾਰੇ ਮੰਤਰੀ ਬਣੇ
    • ਸੀਆਰ ਪਾਟਿਲ ਨੂੰ ਜਲ ਸ਼ਕਤੀ ਮੰਤਰਾਲਾ
    • ਰਾਮ ਮੋਹਨ ਨਾਇਡੂ ਨੂੰ ਸਿਵਲ ਏਵੀਏਸ਼ਨ
    • ਗਜੇਂਦਰ ਸ਼ੇਖਾਵਤ ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ
    • ਸੁਰੇਸ਼ ਗੋਪੀ ਸੱਭਿਆਚਾਰ ਅਤੇ ਸੈਰ-ਸਪਾਟਾ ਰਾਜ ਮੰਤਰੀ ਹਨ
    • ਭੂਪੇਂਦਰ ਯਾਦਵ ਨੂੰ ਵਾਤਾਵਰਣ ਮੰਤਰਾਲਾ
    • ਜੇਪੀ ਨੱਡਾ ਨੂੰ ਸਿਹਤ ਮੰਤਰਾਲਾ
    • ਚਿਰਾਗ ਪਾਸਵਾਨ ਨੂੰ ਖੇਡ ਅਤੇ ਯੁਵਕ ਭਲਾਈ ਮੰਤਰਾਲਾ ਸੌਂਪਿਆ ਗਿਆ ਹੈ
    • ਸਰਬਾਨੰਦ ਸੋਨੋਵਾਲ ਨੂੰ ਬੰਦਰਗਾਹ ਸ਼ਿਪਿੰਗ ਮੰਤਰਾਲਾ
    • ਸ਼ਾਂਤਨੂ ਠਾਕੁਰ ਬੰਦਰਗਾਹ ਸ਼ਿਪਿੰਗ ਰਾਜ ਮੰਤਰੀ
  • 10 Jun 2024 07:37 PM (IST)

    ਜੇਪੀ ਨੱਢਾ ਨੂੰ ਸਿਹਤ ਮੰਤਰਾਲਾ ਮਿਲਿਆ

    ਜੇਪੀ ਨੱਢਾ ਨੂੰ ਸਿਹਤ ਮੰਤਰਾਲਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਜੇਪੀ ਨੱਢਾ ਨੂੰ ਬੀਜੇਪੀ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵਿੱਚ ਜੇਪੀ ਨੱਢਾ ਸਿਹਤ ਮੰਤਰੀ ਰਹੇ ਹਨ।

  • 10 Jun 2024 07:30 PM (IST)

    ਪੀਯੂਸ਼ ਗੋਇਲ ਨੂੰ ਵਣਜ ਮੰਤਰੀ ਮਿਲਿਆ

    ਪੀਯੂਸ਼ ਗੋਇਲ ਨੂੰ ਵਣਜ ਮੰਤਰੀ ਬਣਾਇਆ ਗਿਆ ਹੈ। ਜਦਕਿ ਸ਼੍ਰੀਪਦ ਨਾਇਕ ਨੂੰ ਊਰਜਾ ਰਾਜ ਮੰਤਰੀ ਬਣਾਇਆ ਗਿਆ ਹੈ।

  • 10 Jun 2024 07:19 PM (IST)

    ਰਾਮ ਮਨੋਹਰ ਨਾਇਡੂ ਨੂੰ ਨਾਗਰਿਕ ਊਡਾਨ ਮੰਤਰਾਲਾ ਮਿਲਿਆ

    ਰਾਮ ਮਨੋਹਰ ਨਾਇਡੂ ਨੂੰ ਨਾਗਰਿਕ ਊਡਾਨ ਮੰਤਰਾਲਾ ਦਿੱਤਾ ਗਿਆ ਹੈ।

  • 10 Jun 2024 07:18 PM (IST)

    ਧਰਮੇਂਦਰ ਪ੍ਰਧਾਨ ਸਿੱਖਿਆ ਮੰਤਰੀ ਬਣੇ ਰਹਿਣਗੇ

    ਧਰਮੇਂਦਰ ਪ੍ਰਧਾਨ ਕੇਂਦਰੀ ਸਿੱਖਿਆ ਮੰਤਰੀ ਬਣੇ ਰਹਿਣਗੇ।

  • 10 Jun 2024 07:16 PM (IST)

    ਚਿਰਾਗ ਪਾਸਵਾਨ ਨੂੰ ਖੇਡ ਮੰਤਰਾਲਾ ਦਿੱਤਾ

    ਚਿਰਾਗ ਪਾਸਵਾਨ ਨੂੰ ਖੇਡ ਮੰਤਰਾਲਾ ਦਿੱਤਾ ਗਿਆ ਹੈ।

  • 10 Jun 2024 07:15 PM (IST)

    ਸੀਐਰ ਪਾਟਿਲ ਨੂੰ ਜਲ ਸ਼ਕਤੀ ਮੰਤਰਾਲਾ

    ਸੀਐਰ ਪਾਟਿਲ ਨੂੰ ਜਲ ਸ਼ਕਤੀ ਮੰਤਰਾਲਾ ਦਿੱਤਾ ਗਿਆ ਹੈ।

  • 10 Jun 2024 07:12 PM (IST)

    ਸ਼ਿਵ ਰਾਜ ਸਿੰਘ ਨੂੰ ਖੇਤੀਬਾੜੀ ਮੰਤਰੀ ਬਣਾਇਆ ਗਿਆ

    ਸ਼ਿਵ ਰਾਜ ਸਿੰਘ ਨੂੰ ਖੇਤੀਬਾੜੀ ਮੰਤਰੀ ਬਣਾਇਆ ਗਿਆ। ਉਨ੍ਹਾਂ ਨੂੰ ਪੇਂਡੂ ਵਿਕਾਸ ਮੰਤਰਾਲਾ ਵੀ ਦਿੱਤਾ ਗਿਆ ਹੈ।

  • 10 Jun 2024 07:09 PM (IST)

    ਅਮਿਤ ਸ਼ਾਹ ਤੇ ਰਾਜਨਾਥ ਸਿੰਘ ਨੂੰ ਕਿਹੜੇ ਮੰਤਰਾਲੇ ਮਿਲੇ ?

    ਅਮਿਤ ਸ਼ਾਹ ਨੂੰ ਮੁੜ ਗ੍ਰਹਿ ਮੰਤਰੀ ਤੇ ਰਾਜਨਾਥ ਸਿੰਘ ਸਿੰਘ ਰੱਖਿਆ ਮੰਤਰੀ ਬਣੇ ਰਹਿਣਗੇ।

  • 10 Jun 2024 07:07 PM (IST)

    ਅਸ਼ਵਿਨ ਵੈਸ਼ਨਵ ਨੂੰ ਸੂਚਨਾ ਮੰਤਰਾਲਾ ਮਿਲਿਆ

    ਅਸ਼ਵਿਨ ਵੈਸ਼ਨਵ ਨੂੰ ਸੂਚਨਾ ਮੰਤਰਾਲਾ ਦਿੱਤਾ ਗਿਆ ਹੈ। ਦੱਸ ਦਈਏ ਕਿ ਅਸ਼ਵਿਨ ਵੈਸ਼ਨਵ ਨੂੰ ਰੇਲ ਮੰਤਰਾਲਾ ਦੀ ਜ਼ਿੰਮੇਵਾਰੀ ਸੌਂਪੀ ਹੈ।

  • 10 Jun 2024 07:05 PM (IST)

    ਮਨੋਹਰ ਲਾਲ ਖੱਟਰ ਨੂੰ ਪਾਵਰ ਮੰਤਰਾਲਾ ਮਿਲਿਆ

    ਮਨੋਹਰ ਲਾਲ ਖੱਟਰ ਨੂੰ ਪਾਵਰ ਮੰਤਰਾਲਾ ਤੇ ਸ਼ਹਿਰੀ ਵਿਕਾਸ ਮੰਤਰਾਲਾ ਦਿੱਤਾ ਗਿਆ ਹੈ। ਉਹ ਕਰਨਾਲ ਸੀਟ ਤੋਂ ਸਾਂਸਦ ਬਣੇ ਹਨ। ਇਸ ਤੋਂ ਪਹਿਲਾਂ ਉਹ ਕਰੀਬ 9 ਸਾਲ ਤੱਕ ਹਰਿਆਣਾ ਦੇ ਮੁੱਖ ਮੰਤਰੀ ਬਣੇ ਰਹਿਣਗੇ।

  • 10 Jun 2024 06:55 PM (IST)

    ਗਡਕਰੀ ਨੂੰ ਸੜਕੀ ਆਵਾਜਾਈ ਮੰਤਰਾਲਾ ਮਿਲਿਆ

    ਮੋਦੀ ਕੈਬਨਿਟ ਵਿੱਚ ਵਿਭਾਗਾਂ ਦੀ ਵੰਡ ਕੀਤੀ ਗਈ ਹੈ। ਨੀਤਨ ਗਡਕਰੀ ਨੂੰ ਸੜਕੀ ਆਵਾਜਾਈ ਮੰਤਰਾਲਾ ਮਿਲਿਆ ਹੈ। ਇਸ ਦੇ ਨਾਲ ਹੀ ਹਰਸ਼ ਮਲਹੋਤਰਾ ਅਤੇ ਅਜੇ ਟਮਟਾ ਨੂੰ ਸੜਕੀ ਆਵਾਜਾਈ ਮੰਤਰਾਲੇ ਵਿੱਚ ਰਾਜ ਮੰਤਰੀ ਦਾ ਕਾਰਜਭਾਰ ਦਿੱਤਾ ਜਾ ਸਕਦਾ ਹੈ। ਹਰਸ਼ ਮਲਹੋਤਰਾ ਦਿੱਲੀ ਤੋਂ ਸਾਂਸਦ ਹਨ ਅਤੇ ਅਜੇ ਟਮਟਾ ਉੱਤਰਾ ਖੰਡ ਤੋਂ ਸਾਂਸਦਾ ਹਨ।

  • 10 Jun 2024 06:49 PM (IST)

    ਐਸ ਜੈ ਸ਼ੰਕਰ ਵਿਦੇਸ਼ ਮੰਤਰੀ ਬਣੇਗ ਰਹਿਣਗੇ

    ਨਰੇਂਦਰ ਮੋਦੀ ਦੇ ਤੀਸਰੇ ਕਾਰਜਕਾਲ ਦੀ ਪਹਿਲੀ ਬੈਠਕ ਹੋਈ ਹੈ। ਇਸ ਵਿੱਚ ਕਈ ਅਹਿਮ ਫੈਸਲੇ ਲਏ ਗਏ ਹਨ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਹੀ ਰਹਿਣਗੇ।

  • 10 Jun 2024 06:43 PM (IST)

    ਪੀਐਮ ਮੋਦੀ ਦੀ ਨਵੀਂ ਕੈਬਨਿਟ ਦੀ ਬੈਠਕ ਖਤਮ

    ਪੀਐਮ ਨਰੇਂਦਰ ਮੋਦੀ ਦੀ ਨਵੀਂ ਕੈਬਨਿਟ ਦੀ ਬੈਠਕ ਖਤਮ ਹੋ ਗਈ ਹੈ। ਇਸ ਬੈਠਕ ਵਿੱਚ ਕਈ ਅਹਿਮ ਫੈਸਲੇ ਲਏ ਗਏ ਹਨ। ਮੀਟਿੰਗ ਵਿੱਚ ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 3 ਕਰੋੜ ਪੇਂਡੂ ਅਤੇ ਸ਼ਹਿਰੀ ਘਰਾਂ ਦੇ ਨਿਰਮਾਣ ਲਈ ਸਰਕਾਰੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਹੈ।

  • 10 Jun 2024 06:35 PM (IST)

    ਦੇਸ਼ ਵਿੱਚ 3 ਕਰੋੜ ਘਰ ਬਣਾਏ ਜਾਣਗੇ

    ਨਰਿੰਦਰ ਮੋਦੀ ਸਰਕਾਰ ਨੇ ਲਿਆ ਵੱਡਾ ਫੈਸਲਾ ਅੱਜ ਹੋਈ ਪਹਿਲੀ ਕੈਬਨਿਟ ਮੀਟਿੰਗ ਵਿੱਚ, ਸਰਕਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ (PMAY) ਦੇ ਤਹਿਤ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ 3 ਕਰੋੜ ਘਰ ਬਣਾਉਣ ਲਈ ਸਹਾਇਤਾ ਪ੍ਰਦਾਨ ਕਰੇਗੀ। ਇਸ ਘਰ ਵਿੱਚ ਸਾਰੇ ਘਰਾਂ ਵਿੱਚ ਟਾਇਲਟ, ਟੂਟੀ ਦਾ ਪਾਣੀ ਅਤੇ ਐਲਪੀਜੀ ਅਤੇ ਬਿਜਲੀ ਕੁਨੈਕਸ਼ਨ ਦਾ ਵੀ ਪ੍ਰਬੰਧ ਹੋਵੇਗਾ।

  • 10 Jun 2024 05:11 PM (IST)

    PMO ਦੇ ਸਟਾਫ ਨਾਲ ਮਿਲੇ ਪੀਐਮ ਮੋਦੀ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀਐਮਓ ਦੇ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ। ਪੀਐਮ ਮੋਦੀ ਨੇ ਕਿਹਾ ਕਿ ਇੱਕ ਸਫਲ ਵਿਅਕਤੀ ਉਹ ਹੈ ਜਿਸ ਦੇ ਅੰਦਰਾ ਦਾ ਵਿਦਿਆਰਥੀ ਕਦੇ ਨਹੀਂ ਮਰਦਾ। ਅਸੀਂ ਆਪਣੇ ਦੇਸ਼ ਨੂੰ ਲੈ ਕੇ ਜਾਣਾ ਹੈ ਜਿੱਥੇ ਕੋਈ ਨਹੀਂ ਪਹੁੰਚਿਆ। ਸਰਕਾਰ ਦਾ ਮਤਲਬ ਤਾਕਤ, ਸਮਰਪਣ ਅਤੇ ਸੰਕਲਪਾਂ ਦੀ ਨਵੀਂ ਊਰਜਾ ਹੈ। ਜੇਕਰ ਸਾਡੇ ਕੋਲ ਇਹ ਤਿੰਨ ਗੱਲਾਂ ਹੋਣ ਤਾਂ ਮੈਂ ਨਹੀਂ ਮੰਨਦਾ ਕਿ ਅਸਫਲਤਾ ਦੂਰ-ਦੂਰ ਤੱਕ ਦਿਖਾਈ ਦੇਵੇਗੀ।

  • 10 Jun 2024 04:23 PM (IST)

    18 ਜੂਨ ਤੋਂ ਸ਼ੁਰੂ ਹੋ ਸਕਦਾ ਹੈ ਲੋਕ ਸਭਾ ਦਾ ਪਹਿਲਾ ਸੈਸ਼ਨ

    18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ 18 ਜੂਨ ਤੋਂ ਸ਼ੁਰੂ ਹੋ ਸਕਦਾ ਹੈ। ਸੰਸਦ ਮੈਂਬਰਾਂ ਦੀ ਸਹੁੰ 18-19 ਜੂਨ ਅਤੇ ਸਪੀਕਰ ਦੀ ਚੋਣ 20 ਜੂਨ ਨੂੰ ਹੋਣ ਦੀ ਸੰਭਾਵਨਾ ਹੈ। ਅੱਜ ਸ਼ਾਮ ਕੈਬਨਿਟ ਮੀਟਿੰਗ ਤੋਂ ਬਾਅਦ ਕੈਬਨਿਟ ਰਾਸ਼ਟਰਪਤੀ ਨੂੰ ਜਲਦੀ ਹੀ ਸੰਸਦ ਦਾ ਸੈਸ਼ਨ ਬੁਲਾਉਣ ਦੀ ਬੇਨਤੀ ਕਰੇਗੀ।

  • 10 Jun 2024 12:48 PM (IST)

    18ਵੀਂ ਲੋਕ ਸਭਾ ਦਾ ਪਹਿਲਾ ਸੰਸਦੀ ਸੈਸ਼ਨ 18 ਜੂਨ ਤੋਂ ਹੋ ਸਕਦਾ ਸ਼ੁਰੂ

    18ਵੀਂ ਲੋਕ ਸਭਾ ਦਾ ਪਹਿਲਾ ਸੰਸਦੀ ਸੈਸ਼ਨ 18 ਜੂਨ ਤੋਂ ਸ਼ੁਰੂ ਹੋ ਸਕਦਾ ਹੈ। ਸੰਸਦ ਮੈਂਬਰਾਂ ਦੀ ਸਹੁੰ 18-19 ਜੂਨ ਅਤੇ ਸਪੀਕਰ ਦੀ ਚੋਣ 20 ਜੂਨ ਨੂੰ ਹੋ ਸਕਦੀ ਹੈ। ਰਾਸ਼ਟਰਪਤੀ 21 ਜੂਨ ਨੂੰ ਸੰਸਦ ਦੇ ਦੋਵਾਂ ਸਦਨਾਂ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰ ਸਕਦੇ ਹਨ।

  • 10 Jun 2024 11:46 AM (IST)

    ਕਿਸਾਨ ਸਨਮਾਨ ਨਿਧੀ ਦੀ ਕਿਸ਼ਤ ਜਾਰੀ

    ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣਾ ਅਹੁਦਾ ਸੰਭਾਲਦਿਆਂ ਹੀ ਪਹਿਲਾਂ ਫੈਸਲਾ ਕੀਤਾ। ਨਰੇਂਦਰ ਮੋਦੀ ਨੇ ਕਿਸਾਨ ਸਨਮਾਨ ਨਿਧੀ ਦੀ ਕਿਸ਼ਤ (20 ਹਜ਼ਾਰ ਕਰੋੜ ਰੁਪਏ) ਜਾਰੀ ਕਰ ਦਿੱਤੀ ਹੈ। ਹੁਣ ਸ਼ਾਮ ਤੱਕ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਆਉਣੇ ਸ਼ੁਰੂ ਹੋ ਜਾਣਗੇ।

  • 10 Jun 2024 11:44 AM (IST)

    ਮੁੜ ਪ੍ਰਧਾਨਮੰਤਰੀ ਬਣੇ ਨਰੇਂਦਰ ਮੋਦੀ

    ਨਰੇਂਦਰ ਮੋਦੀ ਦੇਸ਼ ਦੇ ਮੁੜ ਪ੍ਰਧਾਨਮੰਤਰੀ ਬਣ ਗਏ ਹਨ। ਉਹਨਾਂ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ।

  • 10 Jun 2024 10:42 AM (IST)

    PMO ਪਹੁੰਚੇ PM ਮੋਦੀ, ਜਲਦ ਸੰਭਾਲਣਗੇ ਚਾਰਜ

    ਸਹੁੰ ਚੁੱਕਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਵਾਰ ਪੀਐਮਓ ਪਹੁੰਚੇ ਹਨ। ਉਹ ਜਲਦੀ ਹੀ ਚਾਰਜ ਸੰਭਾਲਣਗੇ। ਪੀਐਮ ਮੋਦੀ ਸਵੇਰੇ ਕਰੀਬ 11:30 ਵਜੇ ਅਹੁਦਾ ਸੰਭਾਲਣਗੇ। ਇਸ ਦੇ ਨਾਲ ਹੀ ਅੱਜ ਸ਼ਾਮ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਮੰਤਰੀ ਮੰਡਲ ਰਾਸ਼ਟਰਪਤੀ ਨੂੰ ਜਲਦੀ ਹੀ ਸੰਸਦ ਦਾ ਸੈਸ਼ਨ ਬੁਲਾਉਣ ਅਤੇ ਦੋਵਾਂ ਸਦਨਾਂ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਨ ਦੀ ਅਪੀਲ ਕਰੇਗਾ।

  • 10 Jun 2024 10:22 AM (IST)

    ‘ਆਪ’ ਨੇ ਦਿੱਲੀ ਦੀ ਪਾਣੀ ਸਪਲਾਈ ਰੋਕਣ ਲਈ ਹਰਿਆਣਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ

    ਹਰਿਆਣਾ ਦੀ ਭਾਜਪਾ ਸ਼ਾਸਿਤ ਸੂਬਾ ਸਰਕਾਰ ‘ਤੇ ਇਲਜ਼ਾਮ ਲਗਾਉਂਦੇ ਹੋਏ ਆਮ ਆਦਮੀ ਪਾਰਟੀ ਦੀ ਮੁੱਖ ਰਾਸ਼ਟਰੀ ਬੁਲਾਰੇ ਪ੍ਰਿਅੰਕਾ ਕੱਕੜ ਨੇ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਨੇ ਨਾ ਸਿਰਫ ਹਿਮਾਚਲ ਤੋਂ ਆਉਣ ਵਾਲੇ 135 ਕਿਊਸਿਕ ਪਾਣੀ ਨੂੰ ਰੋਕ ਦਿੱਤਾ ਹੈ, ਸਗੋਂ ਹਰਿਆਣਾ ਵੱਲੋਂ ਦਿੱਲੀ ਨੂੰ ਦਿੱਤੇ ਜਾਣ ਵਾਲੇ ਪਾਣੀ ‘ਚ ਵੀ 200 ਕਿਊਸਿਕ ਦੀ ਕਟੌਤੀ ਕਰ ਦਿੱਤੀ ਹੈ।

  • 10 Jun 2024 09:43 AM (IST)

    ਨਵੀਂ ਸਰਕਾਰ ਬਣਦੇ ਹੀ ਬਾਜ਼ਾਰ ਨੇ ਤੋੜੇ ਸਾਰੇ ਰਿਕਾਰਡ, 77 ਹਜ਼ਾਰ ਨੂੰ ਪਾਰ ਕਰ ਗਿਆ ਸੈਂਸੈਕਸ

    ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਨਾਲ ਸ਼ੇਅਰ ਬਾਜ਼ਾਰ ‘ਚ ਨਵੀਂ ਜਾਨ ਆ ਗਈ ਹੈ। ਸਹੁੰ ਚੁੱਕ ਸਮਾਗਮ ਤੋਂ ਬਾਅਦ ਸੈਂਸੈਕਸ ਨੇ ਸਾਰੇ ਪੁਰਾਣੇ ਰਿਕਾਰਡ ਤੋੜਦੇ ਹੋਏ ਨਵਾਂ ਆਲ ਟਾਈਮ ਹਾਈ ਬਣਾਇਆ ਹੈ।

  • 10 Jun 2024 09:17 AM (IST)

    ਚੋਣਾਂ ਤੇ ਚਰਚਾ ਕਰਨਗੇ ਏਕਨਾਥ ਸ਼ਿੰਦੇ

    ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਮੁਖੀ ਏਕਨਾਥ ਸ਼ਿੰਦੇ ਅੱਜ ਸ਼ਾਮ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨਾਲ ਮੀਟਿੰਗ ਕਰਨਗੇ। ਸਾਰੇ ਵਿਧਾਇਕਾਂ ਨਾਲ ਸ਼ਾਮ 6 ਵਜੇ ਅਤੇ ਸਾਰੇ ਸੰਸਦ ਮੈਂਬਰਾਂ ਨਾਲ ਸ਼ਾਮ 7 ਵਜੇ ਵਰਸ਼ਾ ਬੰਗਲੇ ‘ਤੇ ਬੈਠਕ ਹੋਵੇਗੀ।

  • 10 Jun 2024 08:31 AM (IST)

    ਸ਼ਾਮ ਸਾਢੇ 5 ਵਜੇ ਹੋਵੇਗੀ ਬੈਠਕ

    ਨਵੀਂ ਚੁਣੀ ਗਈ ਕੈਬਨਿਟ ਅੱਜ ਸ਼ਾਮ ਸਾਢੇ 5 ਵਜੇ ਇਕੱਠੀ ਹੋਵੇਗੀ। ਜਿਸ ਦੀ ਅਗਵਾਈ ਪ੍ਰਧਾਨਮੰਤਰੀ ਨਰੇਂਦਰ ਮੋਦੀ ਕਰਨਗੇ। ਇਸ ਬੈਠਕ ਵਿੱਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ।

  • 10 Jun 2024 07:42 AM (IST)

    ਅੱਜ ਹੋਵੇਗੀ ਪਹਿਲੀ ਕੈਬਨਿਟ ਮੀਟਿੰਗ

    ਮੋਦੀ ਸਰਕਾਰ ਵੱਲੋਂ ਸਹੁੰ ਚੁੱਕ ਸਮਾਗਮ ਦੇ ਨਾਲ ਹੀ ਤੀਜੇ ਕਾਰਜਕਾਲ ਦਾ ਸ਼ੁਰੂਆਤ ਕਰ ਲਈ ਹੈ। ਸਹੁੰ ਚੁੱਕ ਸਮਾਗਮ ਤੋਂ ਬਾਅਦ ਅੱਜ ਕੈਬਨਿਟ ਦੀ ਮੀਟਿੰਗ ਹੋਵੇਗੀ।

  • 09 Jun 2024 10:08 PM (IST)

    ਮੁਰਲੀਧਰ ਮੋਹੋਲ-ਜਾਰਜ ਕੁਰੀਅਨ-ਪਵਿਤਰਾ ਮਾਰਗਰੀਟਾ ਨੇ ਵੀ ਸਹੁੰ ਚੁੱਕੀ

    ਮੁਰਲੀਧਰ ਮੋਹੋਲ ਨੇ ਵੀ ਰਾਜ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਹ ਪੁਣੇ ਤੋਂ ਲੋਕ ਸਭਾ ਮੈਂਬਰ ਹਨ। ਇਸ ਤੋਂ ਇਲਾਵਾ ਜਾਰਜ ਕੁਰੀਅਨ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ ਹੈ। ਪਵਿੱਤਰਾ ਮਾਰਗਰੀਟਾ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ।

  • 09 Jun 2024 10:08 PM (IST)

    ਭੂਪਤੀ ਰਾਜੂ-ਹਰਸ਼ ਮਲਹੋਤਰਾ-ਨੀਮੂ ਬੇਨ ਬੰਭਾਨੀਆ ਨੇ ਮੰਤਰੀ ਵਜੋਂ ਸਹੁੰ ਚੁੱਕੀ

    ਭੂਪਤੀ ਰਾਜੂ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਇਲਾਵਾ ਪੂਰਬੀ ਦਿੱਲੀ ਦੇ ਸੰਸਦ ਮੈਂਬਰ ਹਰਸ਼ ਮਲਹੋਤਰਾ ਨੇ ਵੀ ਰਾਜ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਸ ਤੋਂ ਇਲਾਵਾ ਗੁਜਰਾਤ ਦੇ ਭਾਵਨਗਰ ਤੋਂ ਸੰਸਦ ਮੈਂਬਰ ਨੇਮੁਬੇਨ ਬੰਭਾਨੀਆ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ ਹੈ।

  • 09 Jun 2024 09:58 PM (IST)

    ਸੁਕਾਂਤਾ ਮਜੂਮਦਾਰ-ਸਾਵਿਤਰੀ ਠਾਕੁਰ ਨੇ ਮੰਤਰੀ ਵਜੋਂ ਸਹੁੰ ਚੁੱਕੀ

    ਸੁਕਾਂਤਾ ਮਜੂਮਦਾਰ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਇਲਾਵਾ ਸਾਵਿਤਰੀ ਠਾਕੁਰ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ ਹੈ।

  • 09 Jun 2024 09:56 PM (IST)

    ਦੁਰਗਾਦਾਸ ਉਈਕੇ ਤੇ ਰਕਸ਼ਾ ਖੜਸੇ ਨੇ ਮੰਤਰੀ ਵਜੋਂ ਸਹੁੰ ਚੁੱਕੀ

    ਦੁਰਗਾਦਾਸ ਉਈਕੇ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ, ਉਹ ਮੱਧ ਪ੍ਰਦੇਸ਼ ਦੇ ਬੈਤੂਲ ਤੋਂ ਸੰਸਦ ਮੈਂਬਰ ਹਨ। ਇਸ ਤੋਂ ਇਲਾਵਾ ਰਕਸ਼ਾ ਖੜਸੇ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ ਹੈ।

  • 09 Jun 2024 09:48 PM (IST)

    ਭਗੀਰਥ ਚੌਧਰੀ, ਸਤੀਸ਼ ਚੰਦਰ ਅਤੇ ਸੰਜੇ ਸੇਠ ਮੰਤਰੀ ਬਣੇ

    ਭਗੀਰਥ ਚੌਧਰੀ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ, ਉਹ ਭਾਜਪਾ ਦੇ ਜਾਟ ਨੇਤਾ ਹਨ। ਉਹ ਦੋ ਵਾਰ ਅਜਮੇਰ ਲੋਕ ਸਭਾ ਸੀਟ ਤੋਂ ਸਾਂਸਦ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਸਤੀਸ਼ ਚੰਦਰ ਦੂਬੇ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਇਲਾਵਾ ਸੰਜੇ ਸੇਠ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ।

  • 09 Jun 2024 09:36 PM (IST)

    ਬੰਡੀ ਸੰਜੇ ਕੁਮਾਰ, ਕਮਲੇਸ਼ ਪਾਸਵਾਨ ਨੇ ਸਹੁੰ ਚੁੱਕੀ

    ਬੰਡੀ ਸੰਜੇ ਕੁਮਾਰ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਉਹ ਤੇਲੰਗਾਨਾ ਦੇ ਕਰੀਮਨਗਰ ਤੋਂ ਸੰਸਦ ਮੈਂਬਰ ਹਨ। ਉਹ 2020 ਤੋਂ 2023 ਤੱਕ ਤੇਲੰਗਾਨਾ ਭਾਜਪਾ ਦੇ ਪ੍ਰਧਾਨ ਵੀ ਰਹੇ ਹਨ। ਇਸ ਤੋਂ ਇਲਾਵਾ ਯੂਪੀ ਦੇ ਬਾਂਸਗਾਂਵ ਤੋਂ ਸੰਸਦ ਮੈਂਬਰ ਕਮਲੇਸ਼ ਪਾਸਵਾਨ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ ਹੈ।

  • 09 Jun 2024 09:25 PM (IST)

    ਰਵਨੀਤ ਸਿੰਘ ਬਿੱਟੂ ਨੇ ਰਾਜ ਮੰਤਰੀ ਵਜੋਂ ਚੁੱਕੀ ਸਹੁੰ

    ਪੰਜਾਬ ਦੇ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਨੇ ਰਾਜ ਮੰਤਰੀ ਦੇ ਅਹੁਦੇ ਦੀ ਸਹੂੰ ਚੁੱਕੀ ਹੈ। ਉਹ ਪੰਜਾਬ ਦੇ ਸਾਬਕਾ ਮੰਤਰੀ ਬੇਅੰਤ ਸਿੰਘ ਦੇ ਪੋਤਰਾ ਹਨ। ਉਹ ਕਾਂਗਰਸ ਛੱਡ ਬਾਜਪਾ ਵਿੱਚ ਸ਼ਾਮਲ ਹੋਏ ਹਨ।

  • 09 Jun 2024 09:21 PM (IST)

    ਐਲ ਮੁਰੂਗਨ ਨੇ ਰਾਜ ਮੰਤਰੀ ਵਜੋਂ ਚੁੱਕੀ ਸਹੁੰ

    ਐਲ ਮੁਰੂਗਨ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਹ ਮੱਧ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਹਨ। ਇਸ ਤੋਂ ਇਲਾਵਾ ਉਤਰਾਖੰਡ ਦੀ ਰਾਜਨੀਤੀ ‘ਤੇ ਮਜ਼ਬੂਤ ​​ਪਕੜ ਰੱਖਣ ਵਾਲੇ ਅਜੇ ਕੁਮਾਰ ਟਮਟਾ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ।

  • 09 Jun 2024 09:18 PM (IST)

    ਸੁਰੇਸ਼ ਗੋਪੀ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ

    ਕੇਰਲ ‘ਚ ਭਾਜਪਾ ਦਾ ਖਾਤਾ ਖੋਲ੍ਹਣ ਵਾਲੇ ਸੁਰੇਸ਼ ਗੋਪੀ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਨ੍ਹਾਂ ਨੇ ਕੇਰਲ ਦੀਆਂ 20 ਸੀਟਾਂ ‘ਚੋਂ ਤ੍ਰਿਸ਼ੂਰ ਸੀਟ ‘ਤੇ ਪਹਿਲੀ ਵਾਰ ਭਾਜਪਾ ਨੂੰ ਜਿੱਤ ਦਿਵਾਈ ਹੈ। ਉਹ ਮਲਿਆਲਮ ਫਿਲਮਾਂ ਦੇ ਮਸ਼ਹੂਰ ਅਭਿਨੇਤਾ ਰਹੇ ਹਨ।

  • 09 Jun 2024 09:13 PM (IST)

    ਬੀਐਲ ਵਰਮਾ ਤੇ ਸ਼ਾਂਤਨੂ ਠਾਕੁਰ ਨੇ ਮੰਤਰੀ ਵਜੋਂ ਸਹੁੰ ਚੁੱਕੀ

    ਬੀਐਲ ਵਰਮਾ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਉਹ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਹਨ। 2018 ਵਿੱਚ ਉਹ ਯੂਪੀ ਬੀਜੇਪੀ ਦੇ ਉਪ ਪ੍ਰਧਾਨ ਵੀ ਰਹਿ ਚੁੱਕੇ ਹਨ। ਪੱਛਮੀ ਬੰਗਾਲ ਦੇ ਬੰਗਾਂਵ ਤੋਂ ਸੰਸਦ ਮੈਂਬਰ ਸ਼ਾਂਤਨੂ ਠਾਕੁਰ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ ਹੈ।

  • 09 Jun 2024 09:13 PM (IST)

    ਐਸਪੀ ਸਿੰਘ ਬਘੇਲ, ਸ਼ੋਭਾ ਕਰੰਦਲਾਜੇ, ਕੀਰਤੀ ਵਰਧਨ ਵੀ ਮੰਤਰੀ ਬਣੇ

    ਐਸਪੀ ਸਿੰਘ ਬਘੇਲ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਉਹ ਆਗਰਾ ਤੋਂ ਸੰਸਦ ਮੈਂਬਰ ਹਨ। ਇਸ ਤੋਂ ਇਲਾਵਾ ਬੇਂਗਲੁਰੂ ਉੱਤਰੀ ਤੋਂ ਸੰਸਦ ਮੈਂਬਰ ਸ਼ੋਭਾ ਕਰੰਦਲਾਜੇ ਨੇ ਵੀ ਰਾਜ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਗੋਂਡਾ ਤੋਂ ਸੰਸਦ ਮੈਂਬਰ ਚੁਣੇ ਗਏ ਕੀਰਤੀਵਰਧਨ ਸਿੰਘ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ।

  • 09 Jun 2024 09:06 PM (IST)

    ਵੀ ਸੋਮੰਨਾ-ਚੰਦਰਸ਼ੇਖਰ ਪੇਮਾਸਾਨੀ ਨੇ ਸਹੁੰ ਚੁੱਕੀ

    ਵੀ ਸੋਮੰਨਾ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ, ਇਸ ਤੋਂ ਇਲਾਵਾ ਟੀਡੀਪੀ ਕੋਟੇ ਦੇ ਸੰਸਦ ਮੈਂਬਰ ਚੰਦਰਸ਼ੇਖਰ ਪੇਮਾਸਾਨੀ ਨੇ ਵੀ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਉਹ ਪਹਿਲੀ ਵਾਰ ਚੋਣ ਲੜੇ ਅਤੇ ਸੰਸਦ ਮੈਂਬਰ ਵੀ ਬਣੇ।

  • 09 Jun 2024 09:05 PM (IST)

    ਅਨੁਪ੍ਰਿਆ ਪਟੇਲ ਨੇ ਸਹੁੰ ਚੁੱਕੀ

    ਅਨੁਪ੍ਰਿਆ ਪਟੇਲ ਨੇ ਮੰਤਰੀ ਵਜੋਂ ਸਹੁੰ ਚੁੱਕੀ ਹੈ, ਉਹ ਮਿਰਜ਼ਾਪੁਰ ਤੋਂ ਸੰਸਦ ਮੈਂਬਰ ਹੈ। ਅਨੁਪ੍ਰਿਆ ਪੂਰਵਾਂਚਲ ਦੀ ਇੱਕ ਵੱਡੀ ਓਬੀਸੀ ਨੇਤਾ ਹੈ।

  • 09 Jun 2024 09:01 PM (IST)

    ਰਾਮ ਦਾਸ ਅਠਾਵਲੇ ਅਤੇ ਰਾਮਨਾਥ ਠਾਕੁਰ ਨੇ ਸਹੁੰ ਚੁੱਕੀ

    ਰਾਮ ਦਾਸ ਅਠਾਵਲੇ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ, ਇਸ ਤੋਂ ਇਲਾਵਾ ਬਿਹਾਰ ਤੋਂ ਰਾਜ ਸਭਾ ਮੈਂਬਰ ਰਾਮਨਾਥ ਠਾਕੁਰ ਨੇ ਵੀ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਰਾਮਨਾਥ ਠਾਕੁਰ ਨਿਤੀਸ਼ ਕੁਮਾਰ ਦੇ ਭਰੋਸੇਮੰਦ ਮੰਨੇ ਜਾਂਦੇ ਹਨ।

  • 09 Jun 2024 09:00 PM (IST)

    ਨਿਤਿਆਨੰਦ ਰਾਏ ਨੇ ਮੰਤਰੀ ਵਜੋਂ ਸਹੁੰ ਚੁੱਕੀ

    ਬਿਹਾਰ ਦੇ ਉਜਿਆਰਪੁਰ ਤੋਂ ਸੰਸਦ ਮੈਂਬਰ ਨਿਤਿਆਨੰਦ ਰਾਏ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਨਿਤਿਆਨੰਦ ਨੂੰ ਸੰਸਥਾਵਾਂ ਅਤੇ ਸਰਕਾਰ ਵਿੱਚ ਕੰਮ ਕਰਨ ਦਾ ਲੰਬਾ ਤਜਰਬਾ ਹੈ।

  • 09 Jun 2024 08:54 PM (IST)

    ਕ੍ਰਿਸ਼ਨ ਪਾਲ ਗੁਰਜਰ ਨੇ ਮੰਤਰੀ ਵਜੋਂ ਚੁੱਕੀ ਸਹੁੰ

    ਕ੍ਰਿਸ਼ਨ ਪਾਲ ਗੁਰਜਰ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ ਹੈ, ਉਹ ਹਰਿਆਣਾ ਦੇ ਫਰੀਦਾਬਾਦ ਤੋਂ ਸੰਸਦ ਮੈਂਬਰ ਹਨ।

  • 09 Jun 2024 08:51 PM (IST)

    ਮਹਾਰਾਜਗੰਜ ਦੇ ਸੰਸਦ ਮੈਂਬਰ ਪੰਕਜ ਚੌਧਰੀ ਰਾਜ ਮੰਤਰੀ ਬਣੇ

    ਯੂਪੀ ਦੇ ਮਹਾਰਾਜਗੰਜ ਤੋਂ ਸੰਸਦ ਮੈਂਬਰ ਪੰਕਜ ਚੌਧਰੀ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਹ ਲਗਾਤਾਰ ਤੀਜੀ ਵਾਰ ਚੋਣ ਜਿੱਤੇ ਹਨ। ਓਬੀਸੀ ਵੋਟਰਾਂ ‘ਤੇ ਉਨ੍ਹਾਂ ਦੀ ਮਜ਼ਬੂਤ ​​ਪਕੜ ਮੰਨੀ ਜਾਂਦੀ ਹੈ।

  • 09 Jun 2024 08:49 PM (IST)

    ਸ਼੍ਰੀਪਦ ਨਾਇਕ ਬਣੇ ਰਾਜ ਮੰਤਰੀ

    ਸ਼੍ਰੀਪਦ ਨਾਇਕ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ, ਉਹ ਉੱਤਰੀ ਗੋਆ ਸੀਟ ਤੋਂ ਸੰਸਦ ਮੈਂਬਰ ਹਨ। ਸ਼੍ਰੀਪਦ ਨਾਇਕ 1994 ਤੋਂ ਰਾਜਨੀਤੀ ਵਿੱਚ ਸਰਗਰਮ ਹਨ। ਉਹ 2009 ਤੋਂ ਲਗਾਤਾਰ ਚੋਣਾਂ ਜਿੱਤਦਾ ਆ ਰਿਹਾ ਹੈ। ਉਹ ਅਟਲ ਸਰਕਾਰ ਵਿੱਚ ਮੰਤਰੀ ਵੀ ਰਹਿ ਚੁੱਕੇ ਹਨ।

  • 09 Jun 2024 08:48 PM (IST)

    ਜਿਤਿਨ ਪ੍ਰਸਾਦ ਮੰਤਰੀ ਬਣੇ

    ਜਿਤਿਨ ਪ੍ਰਸਾਦ ਨੇ ਸੁਤੰਤਰ ਚਾਰਜ ਦੇ ਨਾਲ ਰਾਜ ਮੰਤਰੀ ਵਜੋਂ ਸਹੁੰ ਚੁੱਕੀ ਹੈ, ਉਹ ਪੀਲੀਭੀਤ ਤੋਂ ਸੰਸਦ ਮੈਂਬਰ ਹਨ, ਜਿਤਿਨ ਪ੍ਰਸਾਦ ਕੋਲ ਕੇਂਦਰੀ ਮੰਤਰਾਲੇ ਵਿੱਚ ਕੰਮ ਕਰਨ ਦਾ ਲੰਬਾ ਤਜਰਬਾ ਹੈ। ਉਹ ਯੋਗੀ ਸਰਕਾਰ ਵਿੱਚ ਲੋਕ ਨਿਰਮਾਣ ਮੰਤਰੀ ਵੀ ਰਹਿ ਚੁੱਕੇ ਹਨ।

  • 09 Jun 2024 08:47 PM (IST)

    ਜਯੰਤ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ

    ਜਯੰਤ ਚੌਧਰੀ ਨੇ ਸੁਤੰਤਰ ਚਾਰਜ ਦੇ ਨਾਲ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਜਯੰਤ ਚੌਧਰੀ 2009 ‘ਚ ਪਹਿਲੀ ਵਾਰ ਮਥੁਰਾ ਤੋਂ ਸੰਸਦ ਮੈਂਬਰ ਬਣੇ ਸਨ। ਜੈਅੰਤ ਦੀ ਪੱਛਮੀ ਯੂਪੀ ਵਿੱਚ ਇੱਕ ਜਾਟ ਅਤੇ ਕਿਸਾਨ ਆਗੂ ਵਜੋਂ ਮਜ਼ਬੂਤ ​​ਅਕਸ ਹੈ।

  • 09 Jun 2024 08:40 PM (IST)

    ਪ੍ਰਤਾਪ ਰਾਓ ਜਾਧਵ ਮੰਤਰੀ ਬਣੇ

    ਪ੍ਰਤਾਪ ਰਾਓ ਜਾਧਵ ਨੇ ਸੁਤੰਤਰ ਚਾਰਜ ਦੇ ਨਾਲ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਉਹ ਮਹਾਰਾਸ਼ਟਰ ਦੇ ਬੁਲਸਾਡਾ ਤੋਂ ਚਾਰ ਵਾਰ ਸੰਸਦ ਮੈਂਬਰ ਹਨ। ਪ੍ਰਤਾਪ ਰਾਓ ਇੱਕ ਵਾਰ ਮੰਤਰਾਲਿਆਂ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਰਹਿ ਚੁੱਕੇ ਹਨ।

  • 09 Jun 2024 08:40 PM (IST)

    ਅਰਜੁਨ ਰਾਮ ਮੇਘਵਾਲ ਰਾਜ ਮੰਤਰੀ ਬਣੇ

    ਰਾਜਸਥਾਨ ਦੇ ਸੀਨੀਅਰ ਨੇਤਾ ਅਤੇ ਬੀਕਾਨੇਰ ਤੋਂ ਸੰਸਦ ਮੈਂਬਰ ਅਰਜੁਨ ਰਾਮ ਮੇਘਵਾਲ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਉਹ ਰਾਜਸਥਾਨ ਵਿੱਚ ਭਾਜਪਾ ਦਾ ਦਲਿਤ ਚਿਹਰਾ ਵੀ ਹੈ।

  • 09 Jun 2024 08:38 PM (IST)

    ਜਤਿੰਦਰ ਸਿੰਘ ਮੰਤਰੀ ਬਣੇ

    ਜਿਤੇਂਦਰ ਸਿੰਘ ਨੇ ਸੁਤੰਤਰ ਚਾਰਜ ਦੇ ਨਾਲ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਉਹ ਜੰਮੂ-ਕਸ਼ਮੀਰ ਦੇ ਊਧਮਪੁਰ ਤੋਂ ਸੰਸਦ ਮੈਂਬਰ ਹਨ। 2012 ਵਿੱਚ, ਉਨ੍ਹਾਂ ਨੇ ਡਾਕਟਰ ਦੀ ਨੌਕਰੀ ਛੱਡ ਦਿੱਤੀ ਅਤੇ ਰਾਜਨੀਤੀ ਸ਼ੁਰੂ ਕੀਤੀ। ਉਹ 2014 ਤੋਂ ਲਗਾਤਾਰ ਚੋਣਾਂ ਜਿੱਤਦੇ ਆ ਰਹੇ ਹਨ।

  • 09 Jun 2024 08:36 PM (IST)

    ਰਾਓ ਇੰਦਰਜੀਤ ਸਿੰਘ ਮੰਤਰੀ ਬਣੇ

    ਰਾਓ ਇੰਦਰਜੀਤ ਸਿੰਘ ਨੇ ਸੁਤੰਤਰ ਚਾਰਜ ਨਾਲ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਉਹ ਹਰਿਆਣਾ ਦੇ ਗੁਰੂਗ੍ਰਾਮ ਤੋਂ ਸੰਸਦ ਮੈਂਬਰ ਹਨ। ਉਹ ਮੋਦੀ ਸਰਕਾਰ ਵਿੱਚ ਦੋ ਵਾਰ ਮੰਤਰੀ ਰਹਿ ਚੁੱਕੇ ਹਨ। ਉਹ ਭਾਜਪਾ ਦਾ ਓਬੀਸੀ ਚਿਹਰਾ ਵੀ ਹੈ।

  • 09 Jun 2024 08:35 PM (IST)

    ਸੀਆਰ ਪਾਟਿਲ ਬਣੇ ਐਮ.ਪੀ

    ਸੀਆਰ ਪਾਟਿਲ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਹ ਗੁਜਰਾਤ ਦੀ ਨਵਸਾਰੀ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਹਨ। ਸੀਆਰ ਪਾਟਿਲ ਨੂੰ ਗੁਜਰਾਤ ਦੇ ਸਾਰੇ ਵਰਗਾਂ ਵਿੱਚ ਪ੍ਰਸਿੱਧ ਮੰਨਿਆ ਜਾਂਦਾ ਹੈ।

  • 09 Jun 2024 08:34 PM (IST)

    ਚਿਰਾਗ ਪਾਸਵਾਨ ਨੇ ਸਹੁੰ ਚੁੱਕੀ

    ਬਿਹਾਰ ਦੇ ਹਾਜੀਪੁਰ ਤੋਂ ਸੰਸਦ ਮੈਂਬਰ ਚਿਰਾਗ ਪਾਸਵਾਨ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ।

  • 09 Jun 2024 08:33 PM (IST)

    ਜੀ ਕਿਸ਼ਨ ਰੈਡੀ ਮੰਤਰੀ ਬਣੇ

    ਜੀ ਕਿਸ਼ਨ ਰੈੱਡੀ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਉਹ ਤੇਲੰਗਾਨਾ ਦੇ ਸਿਕੰਦਰਾਬਾਦ ਤੋਂ ਸੰਸਦ ਮੈਂਬਰ ਹਨ। ਉਹ ਤੇਲੰਗਾਨਾ ਵਿੱਚ ਭਾਜਪਾ ਦੇ ਪ੍ਰਧਾਨ ਹਨ ਅਤੇ ਪਿਛਲੀ ਮੋਦੀ ਸਰਕਾਰ ਵਿੱਚ ਮੰਤਰੀ ਵੀ ਰਹਿ ਚੁੱਕੇ ਹਨ।

  • 09 Jun 2024 08:32 PM (IST)

    ਮਨਸੁਖ ਮਾਂਡਵੀਆ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ

    ਮਨਸੁਖ ਮਾਂਡਵੀਆ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਉਹ ਗੁਜਰਾਤ ਦੇ ਪੋਰਬੰਦਰ ਤੋਂ ਸੰਸਦ ਮੈਂਬਰ ਹਨ। ਉਹ ਪਿਛਲੀ ਮੋਦੀ ਸਰਕਾਰ ਵਿੱਚ ਸਿਹਤ ਮੰਤਰੀ ਰਹਿ ਚੁੱਕੇ ਹਨ।

  • 09 Jun 2024 08:30 PM (IST)

    ਹਰਦੀਪ ਸਿੰਘ ਪੁਰੀ ਮੰਤਰੀ ਬਣੇ

    ਹਰਦੀਪ ਸਿੰਘ ਪੁਰੀ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ, ਉਹ ਭਾਜਪਾ ਦਾ ਵੱਡਾ ਸਿੱਖ ਚਿਹਰਾ ਹੈ। ਉਹ ਮੋਦੀ ਸਰਕਾਰ ਵਿੱਚ ਦੋ ਵਾਰ ਮੰਤਰੀ ਰਹਿ ਚੁੱਕੇ ਹਨ। ਉਹ ਯੂਪੀ ਤੋਂ ਰਾਜ ਸਭਾ ਮੈਂਬਰ ਹਨ।

  • 09 Jun 2024 08:28 PM (IST)

    ਕਿਰਨ ਰਿਜਿਜੂ ਬਣੇ ਮੰਤਰੀ

    ਕਿਰਨ ਰਿਜਿਜੂ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ, ਰਿਜਿਜੂ 2004 ਵਿੱਚ ਪਹਿਲੀ ਵਾਰ ਸੰਸਦ ਮੈਂਬਰ ਬਣੇ। ਉਹ ਉੱਤਰ-ਪੂਰਬੀ ਰਾਜਨੀਤੀ ਦਾ ਇੱਕ ਵੱਡਾ ਚਿਹਰਾ ਹੈ। ਅਰੁਣਾਚਲ ਪ੍ਰਦੇਸ਼ ਦੀ ਅਰੁਣਾਚਲ ਪੱਛਮੀ ਸੀਟ ਤੋਂ ਸੰਸਦ ਮੈਂਬਰ ਰਿਜਿਜੂ ਪਿਛਲੀਆਂ ਲਗਾਤਾਰ ਤਿੰਨ ਵਾਰ ਸੰਸਦ ਮੈਂਬਰ ਚੁਣੇ ਗਏ ਹਨ।

  • 09 Jun 2024 08:27 PM (IST)

    ਅੰਨਪੂਰਨਾ ਦੇਵੀ ਨੇ ਸਹੁੰ ਚੁੱਕੀ

    ਅੰਨਪੂਰਨਾ ਦੇਵੀ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਉਹ ਕੋਡਰਮਾ, ਝਾਰਖੰਡ ਤੋਂ ਸੰਸਦ ਮੈਂਬਰ ਹਨ। ਉਹ ਮੋਦੀ ਸਰਕਾਰ ਵਿੱਚ ਸਿੱਖਿਆ ਰਾਜ ਮੰਤਰੀ ਵੀ ਰਹਿ ਚੁੱਕੀ ਹੈ। ਓਬੀਸੀ ਸ਼੍ਰੇਣੀ ਵਿੱਚ ਉਨ੍ਹਾਂ ਦੀ ਪਕੜ ਮਜ਼ਬੂਤ ​​ਮੰਨੀ ਜਾਂਦੀ ਹੈ।

  • 09 Jun 2024 08:26 PM (IST)

    ਗਜੇਂਦਰ ਸਿੰਘ ਸ਼ੇਖਾਵਤ ਨੇ ਸਹੁੰ ਚੁੱਕੀ

    ਗਜੇਂਦਰ ਸਿੰਘ ਸ਼ੇਖਾਵਤ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਸ਼ੇਖਾਵਤ ਕੇਂਦਰ ਵਿੱਚ ਜਲ ਸ਼ਕਤੀ ਮੰਤਰੀ ਰਹਿ ਚੁੱਕੇ ਹਨ। ਰਾਜਸਥਾਨ ਦੀ ਜੋਧਪੁਰ ਸੀਟ ਤੋਂ ਸੰਸਦ ਮੈਂਬਰ ਗਜੇਂਦਰ ਸਿੰਘ ਨੌਜਵਾਨਾਂ ਅਤੇ ਕਿਸਾਨਾਂ ਵਿੱਚ ਹਰਮਨ ਪਿਆਰੇ ਹਨ।

  • 09 Jun 2024 08:25 PM (IST)

    ਭੂਪੇਂਦਰ ਯਾਦਵ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ

    ਭੂਪੇਂਦਰ ਯਾਦਵ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਹ ਰਾਜਸਥਾਨ ਦੀ ਅਲਵਰ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਹਨ। ਉਹ ਪਾਰਟੀ ਦਾ ਇੱਕ ਵੱਡਾ ਓਬੀਸੀ ਚਿਹਰਾ ਹੈ। ਉਹ ਪਿਛਲੀ ਮੋਦੀ ਸਰਕਾਰ ਵਿੱਚ ਭਾਜਪਾ ਦਾ ਇੱਕ ਵੱਡਾ ਓਬੀਸੀ ਚਿਹਰਾ ਵੀ ਰਿਹਾ ਹੈ।

  • 09 Jun 2024 08:21 PM (IST)

    ਜੋਤੀਰਾਦਿੱਤਿਆ ਸਿੰਧੀਆ ਨੇ ਮੰਤਰੀ ਵਜੋਂ ਸਹੁੰ ਚੁੱਕੀ

    ਜੋਤੀਰਾਦਿੱਤਿਆ ਸਿੰਧੀਆ ਨੇ ਮੰਤਰੀ ਵਜੋਂ ਸਹੁੰ ਚੁੱਕੀ, ਉਹ ਮੱਧ ਪ੍ਰਦੇਸ਼ ਦੀ ਗੁਨਾ ਸੀਟ ਤੋਂ ਸੰਸਦ ਮੈਂਬਰ ਹਨ। ਪਿਛਲੀ ਮੋਦੀ ਸਰਕਾਰ ‘ਚ ਉਨ੍ਹਾਂ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਦੀ ਜ਼ਿੰਮੇਵਾਰੀ ਨਿਭਾਈ ਸੀ।

  • 09 Jun 2024 08:20 PM (IST)

    ਅਸ਼ਵਨੀ ਵੈਸ਼ਨਵ ਨੇ ਕੈਬਨਿਟ ਮੰਤਰੀ ਵਜੋਂ ਚੁੱਕੀ ਸਹੁੰ

    ਅਸ਼ਵਨੀ ਵੈਸ਼ਨਵ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਨ੍ਹਾਂ ਨੂੰ ਸਾਫ਼-ਸੁਥਰੇ ਅਕਸ ਵਾਲਾ ਆਗੂ ਮੰਨਿਆ ਜਾਂਦਾ ਹੈ, ਉਹ ਪਿਛਲੀ ਮੋਦੀ ਸਰਕਾਰ ਵਿੱਚ ਰੇਲ ਅਤੇ ਸੰਚਾਰ ਮੰਤਰੀ ਰਹਿ ਚੁੱਕੇ ਹਨ। ਉਹ ਓਡੀਸ਼ਾ ਤੋਂ ਰਾਜ ਸਭਾ ਮੈਂਬਰ ਹਨ।

  • 09 Jun 2024 08:19 PM (IST)

    ਗਿਰੀਰਾਜ ਸਿੰਘ ਨੇ ਸਹੁੰ ਚੁੱਕੀ

    ਗਿਰੀਰਾਜ ਸਿੰਘ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ, ਉਹ 71 ਸਾਲ ਦੇ ਹਨ। ਗਿਰੀਰਾਜ ਸਿੰਘ ਬਿਹਾਰ ਦੀ ਬੇਗੂਸਰਾਏ ਸੀਟ ਤੋਂ ਸੰਸਦ ਮੈਂਬਰ ਹਨ।

  • 09 Jun 2024 08:18 PM (IST)

    ਜੁਏਲ ਓਰਾਉਂ ਨੇ ਸਹੁੰ ਚੁੱਕੀ

    ਜੁਏਲ ਓਰਾਓਂ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ, ਉਹ ਓਡੀਸ਼ਾ ਦੇ ਸੁੰਦਰਗੜ੍ਹ ਤੋਂ ਸੰਸਦ ਮੈਂਬਰ ਹਨ।

  • 09 Jun 2024 08:16 PM (IST)

    ਪ੍ਰਹਿਲਾਦ ਜੋਸ਼ੀ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ

    ਪ੍ਰਹਿਲਾਦ ਜੋਸ਼ੀ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਉਹ ਕਰਨਾਟਕ ਦੀ ਧਾਰਵਾੜ ਸੀਟ ਤੋਂ ਚੋਣ ਜਿੱਤੇ, ਉਹ 5 ਵਾਰ ਸਾਂਸਦ ਰਹਿ ਚੁੱਕੇ ਹਨ। ਉਹ ਪਿਛਲੀ ਸਰਕਾਰ ਵਿੱਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਦਾ ਅਹੁਦਾ ਸੰਭਾਲ ਚੁੱਕੇ ਹਨ।

  • 09 Jun 2024 08:09 PM (IST)

    ਰਾਮਮੋਹਨ ਨਾਇਡੂ ਬਣੇ ਕੈਬਨਿਟ ਮੰਤਰੀ

    ਟੀਡੀਪੀ ਦੇ ਰਾਮ ਮੋਹਨ ਰਾਇਡੂ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਉਹ 2014 ਵਿੱਚ 27 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਸੰਸਦ ਮੈਂਬਰ ਬਣੇ ਸਨ। ਚੰਦਰਬਾਬੂ ਨਾਇਡੂ ਦੀ ਯੂਥ ਬ੍ਰਿਗੇਡ ਦਾ ਸਭ ਤੋਂ ਭਰੋਸੇਮੰਦ ਚਿਹਰਾ ਹੈ।

  • 09 Jun 2024 08:08 PM (IST)

    ਡਾ: ਵਰਿੰਦਰ ਕੁਮਾਰ ਨੇ ਚੁੱਕੀ ਸਹੁੰ

    ਡਾ: ਵਰਿੰਦਰ ਕੁਮਾਰ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਉਹ ਮੱਧ ਪ੍ਰਦੇਸ਼ ਦੀ ਟੀਕਮਗੜ੍ਹ ਲੋਕ ਸਭਾ ਸੀਟ ਤੋਂ ਚੁਣੇ ਗਏ ਹਨ। 2021 ਵਿੱਚ, ਉਹ ਸਮਾਜਿਕ ਨਿਆਂ ਸ਼ਕਤੀਕਰਨ ਮੰਤਰੀ ਬਣੇ।

  • 09 Jun 2024 08:05 PM (IST)

    ਸਰਬਾਨੰਦ ਸੋਨੋਵਾਲ ਨੇ ਸਹੁੰ ਚੁੱਕੀ

    ਸਰਬਾਨੰਦ ਸੋਨੋਵਾਲ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ, ਉਹ ਅਸਾਮ ਦੇ ਡਿਬਰੂਗੜ੍ਹ ਤੋਂ ਸੰਸਦ ਮੈਂਬਰ ਹਨ। ਉਹ ਅਸਾਮ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਸਰਬਾਨੰਦ ਨੂੰ ਉੱਤਰ ਪੂਰਬੀ ਰਾਜਨੀਤੀ ਦਾ ਵੱਡਾ ਚਿਹਰਾ ਮੰਨਿਆ ਜਾਂਦਾ ਹੈ।

  • 09 Jun 2024 08:04 PM (IST)

    ਲਲਨ ਸਿੰਘ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ

    ਜੇਡੀਯੂ ਆਗੂ ਰਾਜੀਵ ਰੰਜਨ ਸਿੰਘ ਉਰਫ ਲਲਨ ਸਿੰਘ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਉਹ ਬਿਹਾਰ ਦੇ ਮੁੰਗੇਰ ਤੋਂ ਸੰਸਦ ਮੈਂਬਰ ਹਨ। ਲਲਨ ਸਿੰਘ ਜੇਡੀਯੂ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੂੰ ਮਹਾਨ ਭੂਮਿਹਰ ਨੇਤਾ ਮੰਨਿਆ ਜਾਂਦਾ ਹੈ।

  • 09 Jun 2024 08:00 PM (IST)

    ਜੀਤਨਰਾਮ ਮਾਂਝੀ ਬਣੇ ਕੈਬਨਿਟ ਮੰਤਰੀ

    ਜੀਤਨ ਰਾਮ ਮਾਂਝੀ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ, ਉਹ ਬਿਹਾਰ ਦੇ ਸੀਐਮ ਵੀ ਰਹਿ ਚੁੱਕੇ ਹਨ, ਮਾਂਝੀ 1980 ਵਿੱਚ ਪਹਿਲੀ ਵਾਰ ਵਿਧਾਇਕ ਬਣੇ ਸਨ।

  • 09 Jun 2024 07:59 PM (IST)

    ਧਰਮਿੰਦਰ ਪ੍ਰਧਾਨ ਨੇ ਚੁੱਕੀ ਸਹੁੰ

    ਧਰਮਿੰਦਰ ਪ੍ਰਧਾਨ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਪਿਛਲੀ ਮੋਦੀ ਕੈਬਨਿਟ ਵਿੱਚ ਧਰਮਿੰਦਰ ਪ੍ਰਧਾਨ ਨੇ ਸਿੱਖਿਆ, ਹੁਨਰ ਅਤੇ ਵਿਕਾਸ ਮੰਤਰੀ ਦੀ ਜ਼ਿੰਮੇਵਾਰੀ ਸੰਭਾਲੀ ਸੀ।

  • 09 Jun 2024 07:57 PM (IST)

    ਪੀਯੂਸ਼ ਗੋਇਲ ਨੇ ਸਹੁੰ ਚੁੱਕੀ

    ਪਿਊਸ਼ ਗੋਇਲ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਪੀਯੂਸ਼ ਗੋਇਲ ਦੀ ਆਰਥਿਕ ਮਾਮਲਿਆਂ ‘ਤੇ ਚੰਗੀ ਪਕੜ ਮੰਨੀ ਜਾਂਦੀ ਹੈ, ਉਹ ਪਿਛਲੀ ਸਰਕਾਰ ‘ਚ ਵਣਜ ਅਤੇ ਉਦਯੋਗ ਮੰਤਰੀ ਰਹਿ ਚੁੱਕੇ ਹਨ। ਇਸ ਵਾਰ ਪੀਯੂਸ਼ ਗੋਇਲ ਮੁੰਬਈ ਉੱਤਰੀ ਤੋਂ ਚੋਣ ਲੜੇ ਅਤੇ ਜਿੱਤੇ।

  • 09 Jun 2024 07:54 PM (IST)

    ਐਚਡੀ ਕੁਮਾਰਸਵਾਮੀ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ

    ਜੇਡੀਐਸ ਮੁਖੀ ਐਚਡੀ ਕੁਮਾਰਸਵਾਮੀ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ। ਕੁਮਾਰਸਵਾਮੀ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ। ਇਸ ਵਾਰ ਉਹ ਕਰਨਾਟਕ ਦੀ ਮਾਂਡਿਆ ਸੀਟ ਜਿੱਤ ਕੇ ਸਾਂਸਦ ਬਣੇ ਹਨ। ਵੋਕਲੀਗਾ ਵੋਟ ਬੈਂਕ ‘ਤੇ ਕੁਮਾਰਸਵਾਮੀ ਦੀ ਪਕੜ ਮਜ਼ਬੂਤ ​​ਮੰਨੀ ਜਾਂਦੀ ਹੈ।

  • 09 Jun 2024 07:49 PM (IST)

    ਖੱਟਰ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ

    ਮਨੋਹਰ ਲਾਲ ਖੱਟਰ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਉਹ ਦੋ ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਇਸ ਵਾਰ ਉਹ ਕਰਨਾਲ ਲੋਕ ਸਭਾ ਸੀਟ ਤੋਂ ਜਿੱਤੇ ਹਨ।

  • 09 Jun 2024 07:48 PM (IST)

    ਐਸ ਜੈਸ਼ੰਕਰ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ

    ਐਸ ਜੈਸ਼ੰਕਰ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਹ ਗੁਜਰਾਤ ਤੋਂ ਰਾਜ ਸਭਾ ਮੈਂਬਰ ਹਨ। ਜੈਸ਼ੰਕਰ ਨੇ ਪਿਛਲੀ ਸਰਕਾਰ ‘ਚ ਵਿਦੇਸ਼ ਮੰਤਰਾਲਾ ਸੰਭਾਲਿਆ ਸੀ।

  • 09 Jun 2024 07:46 PM (IST)

    ਨਿਰਮਲਾ ਸੀਤਾਰਮਨ ਨੇ ਸਹੁੰ ਚੁੱਕੀ

    ਨਿਰਮਲਾ ਸੀਤਾਰਮਨ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਹ ਪਿਛਲੀ ਸਰਕਾਰ ਵਿੱਚ ਵਿੱਤ ਮੰਤਰੀ ਦਾ ਅਹੁਦਾ ਸੰਭਾਲ ਚੁੱਕੇ ਸਨ। ਉਹ ਦੱਖਣ ਵਿੱਚ ਭਾਜਪਾ ਦੇ ਸਭ ਤੋਂ ਮਸ਼ਹੂਰ ਚਿਹਰਿਆਂ ਵਿੱਚੋਂ ਇੱਕ ਹੈ।

  • 09 Jun 2024 07:44 PM (IST)

    ਸ਼ਿਵਰਾਜ ਸਿੰਘ ਚੌਹਾਨ ਨੇ ਮੰਤਰੀ ਵਜੋਂ ਸਹੁੰ ਚੁੱਕੀ

    ਸ਼ਿਵਰਾਜ ਸਿੰਘ ਚੌਹਾਨ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ। ਸ਼ਿਵਰਾਜ ਸਿੰਘ ਨੇ ਵਿਦਿਸ਼ਾ ਸੀਟ ਤੋਂ ਰਿਕਾਰਡ ਵੋਟਾਂ ਨਾਲ ਲੋਕ ਸਭਾ ਚੋਣਾਂ ਜਿੱਤੀਆਂ ਸਨ। ਉਹ ਹੁਣ ਤੱਕ 4 ਵਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।

  • 09 Jun 2024 07:40 PM (IST)

    ਗਡਕਰੀ ਤੋਂ ਬਾਅਦ ਜੇਪੀ ਨੱਡਾ ਨੇ ਸਹੁੰ ਚੁੱਕੀ

    ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਵੀ ਸਹੁੰ ਚੁੱਕੀ। ਭਾਜਪਾ ਪ੍ਰਧਾਨ ਵਜੋਂ ਉਨ੍ਹਾਂ ਦਾ ਕਾਰਜਕਾਲ ਇਸ ਮਹੀਨੇ ਖ਼ਤਮ ਹੋ ਰਿਹਾ ਹੈ। ਨੱਡਾ ਇਸ ਤੋਂ ਪਹਿਲਾਂ 2014 ਦੀ ਸਰਕਾਰ ਵਿੱਚ ਵੀ ਮੰਤਰੀ ਰਹਿ ਚੁੱਕੇ ਹਨ।

  • 09 Jun 2024 07:40 PM (IST)

    ਗਡਕਰੀ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ

    ਨਿਤਿਨ ਗਡਕਰੀ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਹ ਨਾਗਪੁਰ ਤੋਂ ਸੰਸਦ ਮੈਂਬਰ ਹਨ। ਗਡਕਰੀ ਪਹਿਲੀ ਵਾਰ 1995 ਵਿੱਚ ਮੰਤਰੀ ਬਣੇ ਸਨ।

  • 09 Jun 2024 07:37 PM (IST)

    ਅਮਿਤ ਸ਼ਾਹ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ

    ਅਮਿਤ ਸ਼ਾਹ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਸ਼ਾਹ ਲਗਾਤਾਰ ਦੂਜੀ ਵਾਰ ਗਾਂਧੀਨਗਰ ਤੋਂ ਸੰਸਦ ਮੈਂਬਰ ਬਣੇ ਹਨ।

  • 09 Jun 2024 07:35 PM (IST)

    PM ਮੋਦੀ-ਰਾਜਨਾਥ ਸਿੰਘ ਨੇ ਚੁੱਕੀ ਸਹੁੰ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ। ਉਨ੍ਹਾਂ ਨਾਲ 71 ਹੋਰ ਮੰਤਰੀ ਸਹੁੰ ਚੁੱਕਣਗੇ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਉਨ੍ਹਾਂ ਤੋਂ ਬਾਅਦ ਰਾਜਨਾਥ ਸਿੰਘ ਨੇ ਸਹੁੰ ਚੁੱਕੀ।

  • 09 Jun 2024 07:33 PM (IST)

    ਮੋਦੀ ਦੀ ਕੈਬਨਿਟ ‘ਚ 5 ਘੱਟ ਗਿਣਤੀ ਮੰਤਰੀ ਹੋਣਗੇ

    ਮੋਦੀ ਸਰਕਾਰ ਦੀ ਕੈਬਨਿਟ ਵਿੱਚ 5 ਘੱਟ ਗਿਣਤੀ ਮੰਤਰੀ ਸ਼ਾਮਲ ਕੀਤੇ ਗਏ ਹਨ। 27 ਓਬੀਸੀ ਚਿਹਰੇ ਵੀ ਸ਼ਾਮਲ ਹਨ।

  • 09 Jun 2024 07:25 PM (IST)

    ਪੀਐਮ ਮੋਦੀ ਨੇ ਸਹੁੰ ਚੁੱਕੀ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ, ਉਨ੍ਹਾਂ ਨਾਲ 71 ਹੋਰ ਮੰਤਰੀ ਸਹੁੰ ਚੁੱਕਣਗੇ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁਕਾਈ।

  • 09 Jun 2024 07:23 PM (IST)

    ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪਹੁੰਚੇ

    ਨਰੇਂਦਰ ਮੋਦੀ ਨੂੰ ਸਹੂੰ ਦਵਾਉਣ ਲਈ ਪਹੁੰਚੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪਹੁੰਚੇ।

  • 09 Jun 2024 07:19 PM (IST)

    ਸ਼੍ਰੀਲੰਕਾ ਦੇ ਰਾਸ਼ਟਰਪਤੀ ਸਹੁੰ ਚੁੱਕਣ ਲਈ ਪਹੁੰਚੇ

    ਸ਼੍ਰੀਲੰਕਾ ਦੇ ਰਾਸ਼ਟਰਪਤੀ ਵਿਕਰਮ ਸਿੰਘੇ ਵੀ ਰਾਸ਼ਟਰਪਤੀ ਭਵਨ ਪਹੁੰਚ ਚੁੱਕੇ ਹਨ। ਸਹੁੰ ਚੁੱਕ ਸਮਾਗਮ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ।

  • 09 Jun 2024 07:15 PM (IST)

    ਰਜਨੀਕਾਂਤ, ਨੇਪਾਲ ਦੇ ਪੀਐਮ ਪੁਸ਼ਪਾ ਕਮਲ ਦਹਿਲ ਵੀ ਪਹੁੰਚੇ

    ਸਾਊਥ ਦੇ ਸੁਪਰਸਟਾਰ ਰਜਨੀਕਾਂਤ, ਨੇਪਾਲ ਦੇ ਪੀਐਮ ਪੁਸ਼ਪਾ ਕਮਲ ਦਹਿਲ ਪ੍ਰਚੰਡ ਵੀ ਰਾਸ਼ਟਰਪਤੀ ਭਵਨ ਪਹੁੰਚੇ ਹਨ।

  • 09 Jun 2024 07:13 PM (IST)

    ਵਿਦੇਸ਼ੀ ਮਹਿਮਾਨ ਰਾਸ਼ਟਰਪਤੀ ਭਵਨ ਪਹੁੰਚੇ

    ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀ ਰਾਸ਼ਟਰਪਤੀ ਭਵਨ ਪਹੁੰਚ ਚੁੱਕੇ ਹਨ। ਸਹੁੰ ਚੁੱਕ ਸਮਾਗਮ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ।

  • 09 Jun 2024 07:04 PM (IST)

    ਮੁਰਲੀ ​​ਮਨੋਹਰ ਜੋਸ਼ੀ-ਨਾਇਡੂ ਵੀ ਪਹੁੰਚੇ

    ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਭਾਜਪਾ ਦੇ ਸੀਨੀਅਰ ਆਗੂ ਮੁਰਲੀ ​​ਮਨੋਹਰ ਜੋਸ਼ੀ, ਚੰਦਰਬਾਬੂ ਨਾਇਡੂ ਅਤੇ ਨਿਤੀਸ਼ ਕੁਮਾਰ ਵੀ ਰਾਸ਼ਟਰਪਤੀ ਭਵਨ ਪੁੱਜੇ, ਕੇਰਲ ਵਿੱਚ ਭਾਜਪਾ ਦਾ ਖਾਤਾ ਖੋਲ੍ਹਣ ਵਾਲੇ ਸੁਰੇਸ਼ ਗੋਪੀ ਵੀ ਰਾਸ਼ਟਰਪਤੀ ਭਵਨ ਪੁੱਜੇ। ਉਹ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ।

  • 09 Jun 2024 07:02 PM (IST)

    ਸ਼ਾਹਰੁਖ ਖਾਨ-ਅੰਬਾਨੀ ਵੀ ਰਾਸ਼ਟਰਪਤੀ ਭਵਨ ਪਹੁੰਚੇ

    ਮੁਕੇਸ਼ ਅੰਬਾਨੀ, ਅਭਿਨੇਤਾ ਸ਼ਾਹਰੁਖ ਖਾਨ, ਪ੍ਰਸੂਨ ਜੋਸ਼ੀ, ਕੰਗਨਾ ਰਣੌਤ ਸਮੇਤ ਕਈ ਮਹਿਮਾਨ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਣ ਲਈ ਰਾਸ਼ਟਰਪਤੀ ਭਵਨ ਪਹੁੰਚੇ ਹਨ।

  • 09 Jun 2024 06:50 PM (IST)

    ਰਾਸ਼ਟਰਪਤੀ ਭਵਨ ‘ਚ ਮਹਿਮਾਨ ਆਉਣੇ ਹੋਏ ਸ਼ੁਰੂ

    ਰਾਸ਼ਟਰਪਤੀ ਭਵਨ ‘ਚ ਮਹਿਮਾਨਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਅਮਿਤ ਸ਼ਾਹ, ਜੇਪੀ ਨੱਡਾ ਅਤੇ ਗਡਕਰੀ ਸਮੇਤ ਸਾਰੇ ਸੰਭਾਵੀ ਮੰਤਰੀ ਰਾਸ਼ਟਰਪਤੀ ਭਵਨ ਪਹੁੰਚ ਚੁੱਕੇ ਹਨ। ਸਹੁੰ ਚੁੱਕ ਸਮਾਗਮ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ।

  • 09 Jun 2024 06:28 PM (IST)

    ਕੇਰਲ ‘ਚ ਭਾਜਪਾ ਦਾ ਖਾਤਾ ਖੋਲ੍ਹਣ ਵਾਲੇ ਸੁਰੇਸ਼ ਗੋਪੀ ਵੀ ਬਣਨਗੇ ਮੰਤਰੀ

    ਕੇਰਲ ‘ਚ ਭਾਜਪਾ ਦਾ ਖਾਤਾ ਖੋਲ੍ਹਣ ਵਾਲੇ ਸੁਰੇਸ਼ ਗੋਪੀ ਨੂੰ ਵੀ ਮੰਤਰੀ ਬਣਾਇਆ ਜਾਵੇਗਾ। ਇਸ ਵਾਰ ਉਨ੍ਹਾਂ ਕੇਰਲ ਦੀ ਤ੍ਰਿਸ਼ੂਰ ਸੀਟ ਜਿੱਤ ਕੇ ਪਹਿਲੀ ਵਾਰ ਭਾਜਪਾ ਨੂੰ ਜਿੱਤ ਦਿਵਾਈ।

  • 09 Jun 2024 06:18 PM (IST)

    ਸਾਨੂੰ ਮੰਤਰੀ ਦਾ ਅਹੁਦਾ ਵੀ ਮਿਲਣਾ ਚਾਹੀਦਾ ਹੈ: ਅਜੀਤ ਪਵਾਰ

    ਸਹੁੰ ਚੁੱਕਣ ਤੋਂ ਪਹਿਲਾਂ ਹੀ ਵਿਵਾਦ ਸਾਹਮਣੇ ਆਉਣ ਲੱਗਾ ਹੈ, ਐਨਸੀਪੀ ਨੇਤਾ ਅਜੀਤ ਪਵਾਰ ਨੇ ਪ੍ਰੈਸ ਕਾਨਫਰੰਸ ਵਿੱਚ ਦਾਅਵਾ ਕੀਤਾ ਕਿ ਸਾਨੂੰ ਵੀ ਸ਼ਿਵ ਸੈਨਾ ਵਾਂਗ ਕੈਬਨਿਟ ਮੰਤਰੀ ਦਾ ਅਹੁਦਾ ਮਿਲਣਾ ਚਾਹੀਦਾ ਸੀ। ਇਸ ਤੋਂ ਪਹਿਲਾਂ ਪ੍ਰਫੁੱਲ ਪਟੇਲ ਨੇ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਰਾਜ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਉਹ ਕੈਬਨਿਟ ਮੰਤਰੀ ਰਹਿ ਚੁੱਕੇ ਹਨ, ਇਸ ਲਈ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਸੀ। ਪ੍ਰਫੁੱਲ ਪਟੇਲ ਮੁਤਾਬਕ ਉਨ੍ਹਾਂ ਨੂੰ ਕੁਝ ਸਮਾਂ ਇੰਤਜ਼ਾਰ ਕਰਨ ਲਈ ਕਿਹਾ ਗਿਆ ਹੈ।

  • 09 Jun 2024 05:47 PM (IST)

    ਮੈਂ ਕੈਬਨਿਟ ਮੰਤਰੀ ਰਿਹਾ ਹਾਂ, ਹੁਣ ਮੈਨੂੰ ਰਾਜ ਮੰਤਰੀ ਬਣਾਇਆ ਜਾ ਰਿਹਾ ਹੈ: ਪ੍ਰਫੁੱਲ ਪਟੇਲ

    NCP ਨੇਤਾ ਪ੍ਰਫੁੱਲ ਪਟੇਲ ਨੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਵੱਡਾ ਬਿਆਨ ਦਿੱਤਾ ਹੈ, ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਰਾਜ ਮੰਤਰੀ ਬਣਾਇਆ ਜਾ ਰਿਹਾ ਹੈ। ਮੈਂ ਕੈਬਨਿਟ ਮੰਤਰੀ ਰਿਹਾ ਹਾਂ, ਇਸ ਲਈ ਮੈਂ ਇਨਕਾਰ ਕਰ ਦਿੱਤਾ। ਹਾਲਾਂਕਿ ਸਰਕਾਰ ਨਾਲ ਮਤਭੇਦਾਂ ‘ਤੇ ਉਨ੍ਹਾਂ ਕਿਹਾ ਕਿ ਸਾਡੇ ਵਿਚਾਲੇ ਕੋਈ ਮਤਭੇਦ ਨਹੀਂ ਹੈ। ਅਸੀਂ ਸਾਰੇ ਇਕੱਠੇ ਹਾਂ।

  • 09 Jun 2024 05:12 PM (IST)

    ਪਿਛਲੇ 10 ਸਾਲਾਂ ਵਿੱਚ ਕੀਤੇ ਕੰਮਾਂ ਨੂੰ ਜਾਰੀ ਰੱਖਾਂਗੇ: ਜੀ ਕਿਸ਼ਨ ਰੈੱਡੀ

    ਤੇਲੰਗਾਨਾ ਭਾਜਪਾ ਦੇ ਪ੍ਰਧਾਨ ਜੀ ਕਿਸ਼ਨ ਰੈੱਡੀ ਨੇ ਕਿਹਾ ਕਿ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਦੂਜੇ ਵਿਅਕਤੀ ਹੋਣਗੇ। ਨਰਿੰਦਰ ਮੋਦੀ ਨੇ ਪਿਛਲੇ 10 ਸਾਲਾਂ ‘ਚ ਦੇਸ਼ ‘ਚ ਭ੍ਰਿਸ਼ਟਾਚਾਰ ਨੂੰ ਰੋਕਣ, ਅੱਤਵਾਦ ਨੂੰ ਰੋਕਣ, ਗਰੀਬਾਂ ਦੀ ਸੇਵਾ ਲਈ ਜੋ ਵੀ ਕੰਮ ਕੀਤਾ ਹੈ, ਉਹ ਆਉਣ ਵਾਲੇ 5 ਸਾਲਾਂ ‘ਚ ਇਸ ਨੂੰ ਹੋਰ ਵੀ ਉਤਸ਼ਾਹ ਨਾਲ ਜਾਰੀ ਰੱਖਣਗੇ।

  • 09 Jun 2024 05:07 PM (IST)

    ਭਾਜਪਾ ਪ੍ਰਧਾਨ ਜੇਪੀ ਨੱਡਾ ਸਹੁੰ ਚੁੱਕਣਗੇ

    ਭਾਜਪਾ ਪ੍ਰਧਾਨ ਜੇਪੀ ਨੱਡਾ ਵੀ ਮੋਦੀ ਮੰਤਰੀ ਮੰਡਲ ਦਾ ਹਿੱਸਾ ਹੋਣਗੇ, ਉਹ ਅੱਜ ਰਾਸ਼ਟਰਪਤੀ ਭਵਨ ਵਿੱਚ ਮੋਦੀ ਤੇ ਹੋਰ ਸੰਸਦ ਮੈਂਬਰਾਂ ਨਾਲ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਜੇਪੀ ਨੱਡਾ 2014 ਵਿੱਚ ਵੀ ਮੋਦੀ ਕੈਬਨਿਟ ਦਾ ਹਿੱਸਾ ਰਹਿ ਚੁੱਕੇ ਹਨ।

  • 09 Jun 2024 04:32 PM (IST)

    ਪ੍ਰਧਾਨ ਮੰਤਰੀ ਨੇ ਸਾਨੂੰ ਦੱਸਿਆ ਕਿ ਕਿਵੇਂ ਵਿਹਾਰ ਕਰਨਾ ਹੈ: ਚੰਦਰਸ਼ੇਖਰ ਪੇਮਾਸਾਨੀ

    ਨਰਿੰਦਰ ਮੋਦੀ ਨਾਲ ਚਾਹ ਦੀ ਬੈਠਕ ‘ਚ ਸ਼ਾਮਲ ਹੋਣ ਤੋਂ ਬਾਅਦ ਟੀਡੀਪੀ ਸੰਸਦ ਚੰਦਰ ਸ਼ੇਖਰ ਪੇਮਾਸਾਨੀ ਨੇ ਕਿਹਾ ਕਿ – ਮੋਦੀ ਨੇ ਸਾਨੂੰ ਦੱਸਿਆ ਕਿ ਸਾਨੂੰ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਚਾਹੀਦਾ ਹੈ, ਕਿਉਂਕਿ ਅਸੀਂ ਜੋ ਵੀ ਕਰਾਂਗੇ, ਲੋਕ ਉਸ ਨੂੰ ਦੇਖਣਗੇ। ਉਨ੍ਹਾਂ ਸਾਨੂੰ 100 ਦਿਨਾਂ ਦੀ ਕਾਰਜ ਯੋਜਨਾ ਤਿਆਰ ਕਰਨ ਲਈ ਵੀ ਕਿਹਾ।

  • 09 Jun 2024 03:59 PM (IST)

    ਮੋਦੀ ਸਰਕਾਰ ਦਾ ਸਹੁੰ ਚੁੱਕਣਾ ਇਤਿਹਾਸਕ ਪਲ

    ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ‘ਤੇ ਅਦਾਕਾਰ ਅਨੁਪਮ ਖੇਰ ਨੇ ਕਿਹਾ- ਇਹ ਮੇਰੀ ਚੰਗੀ ਕਿਸਮਤ ਹੈ ਕਿ ਮੈਂ ਤੀਜੀ ਵਾਰ ਸਹੁੰ ਚੁੱਕ ਸਮਾਗਮ ‘ਚ ਹਿੱਸਾ ਲੈ ਰਿਹਾ ਹਾਂ। ਇਹ ਇਤਿਹਾਸਕ ਪਲ ਹੈ। ਅਸੀਂ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹਾਂ ਅਤੇ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦੇ ਹਾਂ। ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਸਮਾਗਮ ਵਿੱਚ ਬੁਲਾਇਆ ਹੈ।

  • 09 Jun 2024 03:14 PM (IST)

    ਗੁਜਰਾਤ ਦੇ ਇਹ 5 ਨੇਤਾ ਮੰਤਰੀ ਬਣਨਗੇ

    -ਅਮਿਤ ਸ਼ਾਹ

    -ਐਸ ਜੈਸ਼ੰਕਰ

    -ਮਨਸੁਖ ਮੰਡਾਵੀਆ

    -ਸੀਆਰ ਪਾਟਿਲ

    -ਨਿਮੋਬੇਨ ਬੰਭਾਨੀਆ

  • 09 Jun 2024 02:33 PM (IST)

    ਕਰਨਾਟਕ ਦੇ ਇਹ ਮੰਤਰੀ ਹੋਣਗੇ

    1. ਪ੍ਰਹਿਲਾਦ ਜੋਸ਼ੀ
    2. ਸ਼ੋਭਾ ਕਰੰਦਜਲੇ
    3. ਬੀ ਸੋਮੰਨਾ
    4. ਐਚਡੀ ਕੁਮਾਰ ਸਵਾਮੀ
    5. ਨਿਰਮਲਾ ਸੀਤਾਰਮਨ
  • 09 Jun 2024 02:21 PM (IST)

    ਬਿਹਾਰ ਤੋਂ ਅੱਠ ਸੰਸਦ ਬਣਨਗੇ ਮੈਂਬਰ ਮੰਤਰੀ

    • ਗਿਰੀਰਾਜ ਸਿੰਘ, ਨਿਤਿਆਨੰਦ ਰਾਏ, ਸਤੀਸ਼ ਦੂਬੇ, ਰਾਜਭੂਸ਼ਣ ਨਿਸ਼ਾਦ- ਬੀਜੇਪੀ
    • ਲਲਨ ਸਿੰਘ, ਰਾਮਨਾਥ ਠਾਕੁਰ- ਜੇ.ਡੀ.ਯੂ
    • ਚਿਰਾਗ ਪਾਸਵਾਨ (ਲੋਜਪਾ ਰਾਮ ਵਿਲਾਸ)
    • ਜੀਤਨ ਰਾਮ ਮਾਂਝੀ (HAM)
  • 09 Jun 2024 02:17 PM (IST)

    ਯੂਪੀ ਤੋਂ ਕੌਣ ਬਣਨਗੇ ਮੰਤਰੀ?

    • ਰਾਜਨਾਥ ਸਿੰਘ
    • ਜਤਿਨ ਪ੍ਰਸਾਦ
    • ਪੰਕਜ ਚੌਧਰੀ
    • ਅਨੁਪ੍ਰਿਆ ਪਟੇਲ
    • ਬੀ.ਐਲ.ਵਰਮਾ
    • ਕਮਲੇਸ਼ ਪਾਸਵਾਨ
    • ਐਸਪੀ ਸਿੰਘ ਬਘੇਲ
    • ਜਯੰਤ ਚੌਧਰੀ
    • ਹਰਦੀਪ ਪੁਰੀ
Exit mobile version