ਜਲੰਧਰ 'ਚ ਅੱਜ CM ਭਗਵੰਤ ਮਾਨ ਦਾ ਰੋਡ ਸ਼ੋਅ, ਟੀਨੂੰ ਲਈ ਕਰਨਗੇ ਪ੍ਰਚਾਰ | Lok Sabha election 2024 Jalandhar seat bhagwant mann road show for pawan kumar tinu know full detail in punjabi Punjabi news - TV9 Punjabi

ਜਲੰਧਰ ‘ਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਦਾ ਰੋਡ ਸ਼ੋਅ, ਟੀਨੂੰ ਲਈ ਕਰਨਗੇ ਪ੍ਰਚਾਰ

Published: 

26 Apr 2024 13:33 PM

Lok Sabha election 2024: ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਪਵਨ ਕੁਮਾਰ ਟੀਨੂੰ ਨੂੰ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਲੋਕ ਸਭਾ ਸੀਟ ਤੋਂ ਚੋਣ ਮੈਦਾਨ 'ਚ ਉਤਾਰਿਆ ਹੈ। ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ 'ਚ ਪਵਨ ਕੁਮਾਰ ਟੀਨੂੰ ਦੀ ਚੋਣ ਮੁਹਿੰਮ 'ਚ ਹਿੱਸਾ ਲੈਣਗੇ। ਅੱਜ ਸ਼ਾਮ 5 ਵਜੇ ਇਸ ਲਈ ਰੋਡ ਸ਼ੋਅ ਕੱਢਿਆ ਜਾਵੇਗਾ।

ਜਲੰਧਰ ਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਦਾ ਰੋਡ ਸ਼ੋਅ, ਟੀਨੂੰ ਲਈ ਕਰਨਗੇ ਪ੍ਰਚਾਰ

ਮੁੱਖ ਮੰਤਰੀ ਭਗਵੰਤ ਮਾਨ

Follow Us On

Bhagwant Mann Road Show: ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਜਦਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਆਮ ਆਦਮੀ ਪਾਰਟੀ ਦੇ ਝੋਲੀ ‘ਚ ਜਾਣਗੀਆਂ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਅੱਜ ਤਰਨਤਾਰਨ ਵਿੱਚ ਆਪ ਦੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਹਨ ਅਤੇ ਜਲੰਧਰ ਵਿੱਚ ਉਮੀਦਵਾਰ ਸੁਸ਼ੀਲ ਕੁਮਾਰ ਟੀਨੂੰ ਦੇ ਚੋਣ ਪ੍ਰਚਾਰ ਲਈ ਰੋਡ ਸ਼ੋਅ ਕਰਣਗੇ।

ਇਸ ਵਾਰ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਜਿੱਤੇਗੀ, ਉਥੇ ਹੀ ਜਲੰਧਰ ਸੀਟ ਲਈ ਪਵਨ ਕੁਮਾਰ ਟੀਨੂੰ ਦੀ ਚੋਣ ਮੁਹਿੰਮ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਹਰ ਪਾਸਿਓਂ ਯਤਨ ਕਰ ਰਹੇ ਹਨ। ਅੱਜ ਸ਼ਾਮ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਪ੍ਰਚਾਰ ਲਈ ਲਵ ਕੁਸ਼ ਚੌਕ ਤੋਂ ਰੋਡ ਸ਼ੋਅ ਸ਼ੁਰੂ ਕਰਨਗੇ ਅਤੇ ਭਗਤ ਸਿੰਘ ਚੌਕ ਵਿਖੇ ਰੋਡ ਸ਼ੋਅ ਦੀ ਸਮਾਪਤੀ ਕਰਨਗੇ।

ਇਹ ਵੀ ਪੜ੍ਹੋ: ਸੰਗਰੂਰ ਸੀਟ ਜਿੱਥੇ ਸਿਆਸੀ ਮਾਹਿਰ ਵੀ ਹੋ ਜਾਂਦੇ ਹਨ ਹੈਰਾਨ, ਜਾਣੋ ਚੋਣ ਦਾ ਇਤਿਹਾਸ

5 ਵਜੇ ਹੋਵੇਗਾ ਰੋਡ ਸ਼ੋਅ

ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਪਵਨ ਕੁਮਾਰ ਟੀਨੂੰ ਨੂੰ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਲੋਕ ਸਭਾ ਸੀਟ ਤੋਂ ਚੋਣ ਮੈਦਾਨ ‘ਚ ਉਤਾਰਿਆ ਹੈ। ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ‘ਚ ਪਵਨ ਕੁਮਾਰ ਟੀਨੂੰ ਦੀ ਚੋਣ ਮੁਹਿੰਮ ‘ਚ ਹਿੱਸਾ ਲੈਣਗੇ। ਅੱਜ ਸ਼ਾਮ 5 ਵਜੇ ਇਸ ਲਈ ਰੋਡ ਸ਼ੋਅ ਕੱਢਿਆ ਜਾਵੇਗਾ। ਇਸ ਵਾਰ ਜਲੰਧਰ ਹੌਟ ਸੀਟ ਬਣ ਗਈ ਹੈ, ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਅਤੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਜਲੰਧਰ ਸੀਟ ਤੋਂ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ।

Exit mobile version