ਅੰਮ੍ਰਿਤਸਰ ‘ਚ ਰੋਡ ਸ਼ੋਅ ਗੁਰਦਾਸਪੁਰ ‘ਚ ਰੈਲੀ, ਅੱਜ ਮਾਝੇ ‘ਚ ਚੋਣ ਪ੍ਰਚਾਰ ਕਰਨਗੇ CM – Punjabi News

ਅੰਮ੍ਰਿਤਸਰ ‘ਚ ਰੋਡ ਸ਼ੋਅ ਗੁਰਦਾਸਪੁਰ ‘ਚ ਰੈਲੀ, ਅੱਜ ਮਾਝੇ ‘ਚ ਚੋਣ ਪ੍ਰਚਾਰ ਕਰਨਗੇ CM

Updated On: 

25 Apr 2024 11:15 AM

ਮਿਸ਼ਨ ਆਪ 13 ਦੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਅੱਜ ਮਾਝੇ 'ਚ ਭਗਵੰਤ ਮਾਨ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਦੇ ਤਹਿਤ ਗੁਰਦਾਸਪੁਰ ਵਿਖੇ ਚੋਣ ਜਨਸਭਾ ਨੂੰ ਸੰਬੋਧਤ ਕਰਨਗੇ ਅਤੇ ਆਪ ਉਮੀਦਵਾਰ ਸ਼ੈਰੀ ਕਲਸੀ ਲਈ ਵੋਟ ਕਰਨ ਦੀ ਅਪੀਲ ਕਰਨਗੇ। ਇਸ ਤੋਂ ਬਾਅਦ ਸ਼ਾਮ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੁੱਖ ਮੰਤਰੀ ਦਾ ਰੋਡ ਸ਼ੋਅ ਹੋਵੇਗਾ।

ਅੰਮ੍ਰਿਤਸਰ ਚ ਰੋਡ ਸ਼ੋਅ ਗੁਰਦਾਸਪੁਰ ਚ ਰੈਲੀ, ਅੱਜ ਮਾਝੇ ਚ ਚੋਣ ਪ੍ਰਚਾਰ ਕਰਨਗੇ CM

ਮੁੱਖ ਮੰਤਰੀ ਭਗਵੰਤ ਮਾਨ (File Photo)

Follow Us On

ਮਿਸ਼ਨ ਆਪ 13 ਦੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਅੱਜ ਮਾਝੇ ‘ਚ ਭਗਵੰਤ ਮਾਨ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਦੇ ਤਹਿਤ ਗੁਰਦਾਸਪੁਰ ਵਿਖੇ ਚੋਣ ਜਨਸਭਾ ਨੂੰ ਸੰਬੋਧਤ ਕਰਨਗੇ ਅਤੇ ਆਪ ਉਮੀਦਵਾਰ ਸ਼ੈਰੀ ਕਲਸੀ ਲਈ ਵੋਟ ਕਰਨ ਦੀ ਅਪੀਲ ਕਰਨਗੇ। ਇਸ ਤੋਂ ਬਾਅਦ ਸ਼ਾਮ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੁੱਖ ਮੰਤਰੀ ਦਾ ਰੋਡ ਸ਼ੋਅ ਹੋਵੇਗਾ ਅਤੇ ਕੁਲਦੀਪ ਧਾਲੀਵਾਲ ਲਈ ਵੋਟ ਮੰਗਣਗੇ।

ਅੰਮ੍ਰਿਤਸਰ ਨੂੰ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਰਿਹਾ ਹੈ, ਜਿੱਥੋਂ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ ਮੌਜੂਦਾ ਸਮੇਂ ਵਿਚ ਅੰਮ੍ਰਿਤਸਰ ਦੀਆਂ 11 ਵਿਧਾਨ ਸਭਾ ਸੀਟਾਂ ‘ਤੇ ਨਜ਼ਰ ਮਾਰੀਏ ਤਾਂ ਆਮ ਆਦਮੀ ਪਾਰਟੀ ਕੋਲ 9, ਕਾਂਗਰਸ ਕੋਲ ਇਕ ਰਾਜਾਸਾਂਸੀ ਸੀਟ ਅਤੇ ਅਕਾਲੀ ਦਲ ਕੋਲ 1 ਮਜੀਠੀਆ ਸੀਟ ਹੈ।

2022 ਦੀਆਂ ਵਿਧਾਨ ਸਭਾ ਚੋਣਾਂ ਨੂੰ 2024 ਵਿੱਚ ਬਦਲਣ ਦੇ ਮਕਸਦ ਨਾਲ ਸੀਐਮ ਭਗਵੰਤ ਮਾਨ ਅੰਮ੍ਰਿਤਸਰ ਪਹੁੰਚ ਰਹੇ ਹਨ। ਹਾਲ ਗੇਟ ‘ਤੇ ਉਹ ਵਿਰੋਧੀਆਂ ‘ਤੇ ਨਿਸ਼ਾਨਾ ਸਾਧਣਗੇ ਅਤੇ ਕੇਂਦਰ ‘ਚ ਆਮ ਆਦਮੀ ਪਾਰਟੀ ਨੂੰ ਮਜ਼ਬੂਤ ​​ਕਰਨ ਦੀ ਮੰਗ ਕਰਨਗੇ।

ਅੰਮ੍ਰਿਤਸਰ ‘ਚ ‘ਆਪ’ ਲਈ ਰਾਹ

ਅੰਮ੍ਰਿਤਸਰ ਦੀਆਂ 11 ਵਿਧਾਨ ਸਭਾ ਸੀਟਾਂ ਵਿੱਚੋਂ 9 ਤੇ ਆਪ ਮੌਜੂਦ ਹੈ। ਪਰ ਕੁਲਦੀਪ ਧਾਲੀਵਾਲ ਲਈ ਜਿੱਤ ਦਾ ਰਾਹ ਆਸਾਨ ਨਹੀਂ ਹੈ। ਕੁਲਦੀਪ ਧਾਲੀਵਾਲ ਦੀ ਅਜਨਾਲਾ ਵਿੱਚ ਚੰਗੀ ਪਕੜ ਹੈ ਪਰ ਲੋਕ ਸਭਾ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਦਾ ਸਾਫ਼ ਸੁਥਰਾ ਅਕਸ ਵੋਟਰਾਂ ਨੂੰ ਪ੍ਰਭਾਵਿਤ ਕਰਦਾ ਹੈ। ਇਹੀ ਕਾਰਨ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਕੈਬਨਿਟ ਮੰਤਰੀ ਹਰਦੀਪ ਪੁਰੀ ਨੂੰ 99,626 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਇਸ ਦੇ ਨਾਲ ਹੀ ਅੰਮ੍ਰਿਤਸਰ ‘ਚ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਪਰਿਵਾਰਕ ਅਕਸ ਉਨ੍ਹਾਂ ਨੂੰ ਮਜ਼ਬੂਤੀ ਦੇ ਰਿਹਾ ਹੈ। ਅਕਾਲੀ ਦਲ ਵੱਲੋਂ ਇੱਥੇ ਅਨਿਲ ਜੋਸ਼ੀ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜੋ ਦੋ ਵਾਰ ਵਿਧਾਇਕ ਅਤੇ ਕੈਬਨਿਟ ਮੰਤਰੀ ਰਹਿ ਚੁੱਕੇ ਹਨ।

Exit mobile version