ਗੁਜਰਾਤ ਵਿੱਚ CM ਭਗਵੰਤ ਮਾਨ ਦੀ ਲਲਕਾਰ, ਕਿਹਾ- ਦਰਿਆ ਨੂੰ ਰੋਕਿਆ ਨਹੀਂ ਜਾ ਸਕਦਾ | bhagwant mann road show aap candidate Umesh Makwana in gujarat know in punjabi Punjabi news - TV9 Punjabi

ਪੰਜਾਬ ਵਿੱਚ ਆਮ ਆਦਮੀ ਪਾਰਟੀ ਤੇਜ਼ ਕਰੇਗੀ ਆਪਣਾ ਚੋਣ ਪ੍ਰਚਾਰ, ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਚੋਣ ਪ੍ਰਚਾਰ

Updated On: 

16 Apr 2024 18:41 PM

Lok Sabha Elections: ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ 'ਤੇ ਜ਼ੁਬਾਨੀ ਹਮਲੇ ਵੀ ਕੀਤੇ। ਉਨ੍ਹਾਂ ਕਿਹਾ ਕਿ ਭਾਵੇਂ ਸਮਾਂ ਖ਼ਰਾਬ ਚੱਲ ਰਿਹਾ ਹੈ ਪਰ ਹਾਲਾਤ ਜ਼ਰੂਰ ਬਦਲਣਗੇ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਸ਼ਾਇਰਾਨਾ ਅੰਦਾਜ਼ ਵਿੱਚ ਕਿਹਾ ਕਿ ਅਸੀਂ ਉਹ ਪੱਤੇ ਨਹੀਂ ਜੋ ਟਾਹਣੀ ਤੋਂ ਟੁੱਟ ਕੇ ਡਿੱਗ ਜਾਣ, ਤੂਫਾਨਾਂ ਨੂੰ ਕਹਿ ਦਿਓ ਕਿ ਉਹ ਆਪਣੀ ਸੀਮਾ ਵਿੱਚ ਰਹਿਣ।

ਪੰਜਾਬ ਵਿੱਚ ਆਮ ਆਦਮੀ ਪਾਰਟੀ ਤੇਜ਼ ਕਰੇਗੀ ਆਪਣਾ ਚੋਣ ਪ੍ਰਚਾਰ, ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਚੋਣ ਪ੍ਰਚਾਰ

ਰੋਡ ਸੋਅ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ

Follow Us On

ਆਮ ਆਦਮੀ ਪਾਰਟੀ (AAP) ਨੇ ਲੋਕ ਸਭਾ ਚੋਣਾਂ ਲਈ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹੁਣ CM ਭਗਵੰਤ ਮਾਨ ਖੁਦ 13 ਲੋਕ ਸਭਾ ਹਲਕਿਆਂ ਦੀ ਕਮਾਨ ਸੰਭਾਲਣਗੇ। ਉਹ 19 ਅਪਰੈਲ ਤੋਂ ਤਿੰਨ ਦਿਨ ਸਾਰੇ ਇਲਾਕਿਆਂ ਵਿੱਚ ਚੋਣ ਪ੍ਰਚਾਰ ਕਰਨਗੇ। ਇਸ ਲਈ ਪੂਰੀ ਯੋਜਨਾ ਤਿਆਰ ਕੀਤੀ ਗਈ ਸੀ। ਦੂਜੇ ਪਾਸੇ 16 ਅਪ੍ਰੈਲ ਨੂੰ ਗੁਜਰਾਤ ਦੇ ਭਾਵਨਗਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ AAP ਉਮੀਦਵਾਰ ਉਮੇਸ਼ ਮਕਵਾਣਾ ਲਈ ਚੋਣ ਪ੍ਰਚਾਰ ਕੀਤਾ ਗਿਆ। ਭਗਵੰਤ ਮਾਨ ਨੇ ਉਮੇਸ਼ ਮਕਵਾਣਾ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਰੱਖੇ ਰੋਡ ਸ਼ੋਅ ਚ ਸ਼ਿਰਕਤ ਕੀਤੀ। ਮਾਨ ਨੇ ਆਪਣੇ ਜ਼ੋਰਦਾਰ ਭਾਸ਼ਣ ਰਾਹੀਂ ਆਪ ਵਰਕਰਾਂ ਅੰਦਰ ਜੋਸ਼ ਭਰਿਆ।

ਆਪਣੇ ਭਾਸ਼ਣ ਰਾਹੀਂ ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ‘ਤੇ ਜ਼ੁਬਾਨੀ ਹਮਲੇ ਵੀ ਕੀਤੇ। ਉਨ੍ਹਾਂ ਕਿਹਾ ਕਿ ਭਾਵੇਂ ਸਮਾਂ ਖ਼ਰਾਬ ਚੱਲ ਰਿਹਾ ਹੈ ਪਰ ਹਾਲਾਤ ਜ਼ਰੂਰ ਬਦਲਣਗੇ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਸ਼ਾਇਰਾਨਾ ਅੰਦਾਜ਼ ਵਿੱਚ ਕਿਹਾ ਕਿ ਅਸੀਂ ਉਹ ਪੱਤੇ ਨਹੀਂ ਜੋ ਟਾਹਣੀ ਤੋਂ ਟੁੱਟ ਕੇ ਡਿੱਗ ਜਾਣ, ਤੂਫਾਨਾਂ ਨੂੰ ਕਹਿ ਦਿਓ ਕਿ ਉਹ ਆਪਣੀ ਸੀਮਾ ਵਿੱਚ ਰਹਿਣ।

ਆਪ ਦੇ ਇਤਿਹਾਸ ਵਿੱਚ ਗੁਜਰਾਤ ਦਾ ਅਹਿਮ ਸਥਾਨ ਹੈ- ਭਗਵੰਤ ਮਾਨ

ਭਗਵੰਤ ਮਾਨ ਨੇ ਕਿਹਾ ਕਿ ਜਦੋਂ ਵੀ ਇਤਿਹਾਸ ਲਿਖਿਆ ਜਾਵੇਗਾ ਕਿ ਆਮ ਆਦਮੀ ਪਾਰਟੀ ਕਦੋਂ ਕੌਮੀ ਪਾਰਟੀ ਬਣੀ ਤਾਂ ਇਸ ਦਾ ਜਵਾਬ ਗੁਜਰਾਤ ਵਿਧਾਨ ਸਭਾ ਚੋਣਾਂ ਵੇਲੇ ਮਿਲੇਗਾ। ਉਨ੍ਹਾਂ ਕਿਹਾ ਕਿ ਜਦੋਂ ਮੈਂ ਤਿਹਾੜ ਜੇਲ ‘ਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮਿਲਣ ਗਿਆ ਤਾਂ ਉਨ੍ਹਾਂ ਨੂੰ ਦੇਖ ਕੇ ਮੇਰੀਆਂ ਅੱਖਾਂ ‘ਚ ਹੰਝੂ ਆ ਗਏ।

ਇਹ ਵੀ ਪੜ੍ਹੋ- ਜਲੰਧਰ ਸਮੇਤ 4 ਹੋਰ ਸੀਟਾਂ ਤੇ AAP ਨੇ ਐਲਾਨੇ ਉਮੀਦਵਾਰ, ਜਾਰੀ ਕੀਤੀ ਲਿਸਟ

ਸਾਡੀ ਮੁਲਾਕਾਤ ਵੇਲੇ ਸਾਡੇ ਵਿਚਕਾਰ ਇੱਕ ਸ਼ੀਸ਼ਾ ਸੀ, ਅਸੀਂ ਫੋਨ ਤੇ ਗੱਲ ਕਰ ਰਹੇ ਸੀ। ਕੇਜਰੀਵਾਲ ਨੇ ਉਹਨਾਂ ਨੂੰ ਕਿਹਾ ਕਿ ਅਸੀਂ ਕਿਹੜੀ ਗਲਤੀ ਕੀਤੀ ਹੈ। ਅਸੀਂ ਤਾਂ ਦਿੱਲੀ ਵਿੱਚ ਮੁਹੱਲਾ ਕਲੀਨਿਕ, ਸਕੂਲ ਅਤੇ ਕਾਲਜ ਬਣਾਏ ਹਨ। ਲੋਕਾਂ ਦੇ ਭਲੇ ਲਈ ਕੰਮ ਕਰਨਾ ਕੋਈ ਗੁਨਾਹ ਤਾਂ ਨਹੀਂ ਹੈ। ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨਾਲ ਉਹਨਾਂ ਦੀ ਮੁਲਾਕਾਤ ਇੰਝ ਕਰਵਾਈ ਗਈ ਜਿਵੇਂ ਕਿਸੇ ਅੱਤਵਾਦੀ ਨਾਲ ਗੱਲ ਕਰਵਾਈ ਜਾ ਰਹੀ ਹੈ।

ਆਮ ਆਦਮੀ ਪਾਰਟੀ ਤੋਂ ਡਰ ਰਹੀ ਹੈ ਕੇਂਦਰ ਸਰਕਾਰ- ਮਾਨ

ਭਗਵੰਤ ਮਾਨ ਨੇ ਕਿਹਾ ਕਿ ਸੱਤਾ ‘ਚ ਬੈਠੇ ਲੋਕ ਗਲਤਫਹਿਮੀ ‘ਚ ਹਨ। ਉਹ ਸੋਚ ਰਹੇ ਹਨ ਕਿ ਉਹਨਾਂ ਨੂੰ ਜੇਕਰ ਕੋਈ ਹਰਾ ਸਕਦਾ ਹੈ ਤਾਂ ਉਹ ਸਿਰਫ਼ ਇੱਕ ਆਮ ਆਦਮੀ ਪਾਰਟੀ ਹੀ ਹਰਾ ਸਕਦੀ ਹੈ। ਇਸ ਕਰਕੇ ਆਮ ਆਦਮੀ ਪਾਰਟੀ ਦੇ ਮੁਖੀ ਨੂੰ ਜੇਲ੍ਹ ਵਿੱਚ ਪਾਓ। ਇਸ ਤੋਂ ਬਾਅਦ ਸਭ ਕੁਝ ਉਨ੍ਹਾਂ ਦੇ ਹੱਕ ਵਿਚ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਦਰਿਆ ਨੂੰ ਰੋਕਿਆ ਨਹੀਂ ਜਾ ਸਕਦਾ। ਨਦੀਆਂ ਆਪਣਾ ਰਸਤਾ ਬਣਾਉਂਦੀਆਂ ਹਨ। ਅੰਤ ਵਿੱਚ ਉਨ੍ਹਾਂ ਨਾਅਰਾ ਦਿੱਤਾ ਕਿ ਜੇਲ੍ਹਾਂ ਦੇ ਤਾਲੇ ਟੁੱਟਣਗੇ, ਕੇਜਰੀਵਾਲ ਛੁੱਟਣਗੇ।

Exit mobile version