ਲੁਧਿਆਣਾ 'ਚ ਮਜੀਠੀਆ 'ਤੇ ਭੜਕੇ AAP ਉਮੀਦਵਾਰ, ਅਸ਼ੋਕ ਪੱਪੀ ਨੇ ਕਿਹਾ- ਮਜੀਠੀਆ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ | Ashok Parashar Pappi Reaction on Bikram Singh Majithia statement know Punjabi Punjabi news - TV9 Punjabi

ਲੁਧਿਆਣਾ ‘ਚ ਮਜੀਠੀਆ ‘ਤੇ ਭੜਕੇ AAP ਉਮੀਦਵਾਰ, ਅਸ਼ੋਕ ਪੱਪੀ ਨੇ ਕਿਹਾ- ਮਜੀਠੀਆ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ

Published: 

26 Apr 2024 18:04 PM

ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮਦੀਵਾਰ ਪਰਾਸ਼ਰ ਪੱਪੀ ਨੇ ਕਿਹਾ ਕਿ ਲੋਕਾਂ ਦੀ ਸੇਵਾ ਕਰਨ ਲਈ ਉਨ੍ਹਾਂ ਨੂੰ ਰਾਜਨੀਤੀ ਕਰਨੀ ਚਾਹੀਦੀ ਹੈ। ਆਮ ਆਦਮੀ ਪਾਰਟੀ ਲੋਕਾਂ ਦੀ ਸੇਵਾ ਦੀ ਰਾਜਨੀਤੀ ਕਰਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਮਜੀਠੀਆ ਨੂੰ ਆਪਣੀ ਮੰਜੀ (ਮੰਜੇ) ਹੇਠਾਂ ਝਾੜੂ ਮਾਰਨਾ ਚਾਹੀਦਾ ਹੈ। ਕੀ ਕਿਤੇ ਕੋਈ ਗੰਢ ਡਿੱਗ ਪਈ ਹੈ? ਪੱਪੀ ਨੇ ਕਿਹਾ ਕਿ ਮਜੀਠੀਆ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ।

ਲੁਧਿਆਣਾ ਚ ਮਜੀਠੀਆ ਤੇ ਭੜਕੇ AAP ਉਮੀਦਵਾਰ, ਅਸ਼ੋਕ ਪੱਪੀ ਨੇ ਕਿਹਾ- ਮਜੀਠੀਆ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ

AAP ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ

Follow Us On

ਲੁਧਿਆਣਾ ‘ਚ ਸ਼ੁੱਕਰਵਾਰ ਸ਼ਾਮ ਨੂੰ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ‘ਤੇ ਭੜਕ ਉਠੇ। ਅਸ਼ੋਕ ਪਰਾਸ਼ਰ ਨੇ ਕਿਹਾ ਕਿ ਲੋਕ ਹੁਣ ਬਿਕਰਮ ਮਜੀਠੀਆ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਲੱਗ ਪਏ ਹਨ। ਲੋਕ ਹੁਣ ਮਜੀਠੀਆ ਨੂੰ ਝੂਠੀ ਰਾਜਨੀਤੀ ਨਾ ਕਰਨ ਲਈ ਕਹਿਣ ਲੱਗੇ ਹਨ।

ਪਰਾਸ਼ਰ ਪੱਪੀ ਨੇ ਕਿਹਾ ਕਿ ਲੋਕਾਂ ਦੀ ਸੇਵਾ ਕਰਨ ਲਈ ਉਨ੍ਹਾਂ ਨੂੰ ਰਾਜਨੀਤੀ ਕਰਨੀ ਚਾਹੀਦੀ ਹੈ। ਆਮ ਆਦਮੀ ਪਾਰਟੀ ਲੋਕਾਂ ਦੀ ਸੇਵਾ ਦੀ ਰਾਜਨੀਤੀ ਕਰਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਮਜੀਠੀਆ ਨੂੰ ਆਪਣੀ ਮੰਜੀ (ਮੰਜੇ) ਹੇਠਾਂ ਝਾੜੂ ਮਾਰਨਾ ਚਾਹੀਦਾ ਹੈ। ਕੀ ਕਿਤੇ ਕੋਈ ਗੰਢ ਡਿੱਗ ਪਈ ਹੈ? ਪੱਪੀ ਨੇ ਕਿਹਾ ਕਿ ਮਜੀਠੀਆ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ।

ਕੀ ਹੈ ਪੂਰਾ ਮਾਮਲਾ ?

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ‘ਤੇ ਚੁਟਕੀ ਲਈ ਹੈ। ਮਜੀਠੀਆ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ‘ਚ ਉਨ੍ਹਾਂ ਨੇ ਲਿਖਿਆ ਸੀ- ਲੋਕ ਨੇ ਪੀਤੀ ਤੁਪਕਾ ਤੁਪਕਾ, ਆਪ ਨੇ ਬਲੇਂਡਰ ਪ੍ਰਾਈਡ ਪੀਤੀ ਬੰਤੇ ਨਾਲ (ਲੋਕਾਂ ਨੇ ਬੂੰਦ-ਬੂੰਦ ਸ਼ਰਾਬ ਪੀਤੀ ਹੈ ਪਰ ਤੁਸੀਂ ਜਨਤਕ ਤੌਰ ‘ਤੇ ਵੱਡੇ ਭਾਂਡੇ ‘ਚ ਸ਼ਰਾਬ ਪੀ ਰਹੇ ਹੋ)।

ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਤੇ ਵੀ ਨਿਸ਼ਾਨਾ ਸਾਧਦਿਆਂ ਲਿਖਿਆ ਕਿ ਪਰਾਸ਼ਰ ਦੀ ਟਿਕਟ ਭਗਵੰਤ ਸਿੰਘ ਮਾਨ ਦੇ ਕੋਟੇ ‘ਚੋਂ ਆਉਂਦੀ ਹੈ। ਮਜੀਠੀਆ ਨੇ ਲਿਖਿਆ ਕਿ ਲੋਕ ਲੱਡੂਆਂ ਨਾਲ ਤੋਲਦੇ ਹਨ ਪਰ ਪਰਿਵਰਤਨ (ਆਪ) ਦੇ ਲੋਕ ਸ਼ਰਾਬ ਨਾਲ ਤੋਲ ਰਹੇ ਹਨ।

ਪੋਸਟ ਸ਼ੇਅਰ ਕਰਕੇ ਮਜੀਠੀਆ ਦਾਅਵਾ ਕਰ ਰਹੇ ਹਨ ਕਿ ਆਮ ਲੀਡਰ ਲੱਡੂਆਂ ਨਾਲ ਤੋਲੇ ਜਾਂਦੇ ਹਨ ਪਰ ਬਦਲਾਅ ਲਈ ਆਏ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਸ਼ਰਾਬ ਨਾਲ ਤੋਲਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ ਚ I.N.D.I.A ਦਾ ਲੋਕਲ ਮੈਨੀਫੈਸਟੋ ਹੋਵੇਗਾ ਜਾਰੀ, AAP-ਕਾਂਗਰਸ ਨੇ ਬਣਾਈ ਸਮੂਹਿਕ ਕਮੇਟੀ

Exit mobile version