ਤਿਹਾੜ 'ਚ ਫਿਰ ਖੂਨੀ ਖੇਡ... ਜੇਲ ਨੰਬਰ 3 'ਚ ਅੰਦਰੂਨੀ ਝਗੜੇ ਤੋਂ ਬਾਅਦ ਇਕ ਕੈਦੀ ਦਾ ਕਤਲ | tihar-jail-prisoner-murder-after-fight-delhi-police-know-full-detail-in-punjabi Punjabi news - TV9 Punjabi

ਤਿਹਾੜ ‘ਚ ਫਿਰ ਖੂਨੀ ਖੇਡ… ਜੇਲ ਨੰਬਰ 3 ‘ਚ ਅੰਦਰੂਨੀ ਝਗੜੇ ਤੋਂ ਬਾਅਦ ਇਕ ਕੈਦੀ ਦਾ ਕਤਲ

Updated On: 

03 May 2024 19:01 PM

Prisoner's Death in Tihar Jail: ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਇੱਕ ਕੈਦੀ ਦਾ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੁਪਹਿਰ ਸਮੇਂ ਉਨ੍ਹਾਂ ਦਾ ਝਗੜਾ ਹੋਇਆ ਸੀ। ਇਸ ਤੋਂ ਬਾਅਦ ਉਸ 'ਤੇ ਹਮਲਾ ਕੀਤਾ ਗਿਆ। ਉਹ ਜੇਲ੍ਹ ਵਿੱਚ ਸੇਵਾਦਾਰ ਵਜੋਂ ਕੰਮ ਕਰਦਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਤਿਹਾੜ ਚ ਫਿਰ ਖੂਨੀ ਖੇਡ... ਜੇਲ ਨੰਬਰ 3 ਚ ਅੰਦਰੂਨੀ ਝਗੜੇ ਤੋਂ ਬਾਅਦ ਇਕ ਕੈਦੀ ਦਾ ਕਤਲ
Follow Us On

ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਇੱਕ ਕੈਦੀ ਦਾ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਜੇਲ੍ਹ ਨੰਬਰ-3 ਵਿੱਚ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਦੁਪਹਿਰ ਸਮੇਂ ਉਸਦਾ ਝਗੜਾ ਹੋਇਆ ਸੀ। ਇਸ ਤੋਂ ਬਾਅਦ ਉਸ ‘ਤੇ ਹਮਲਾ ਕੀਤਾ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਹਮਲੇ ਵਿੱਚ ਜਾਨ ਗਵਾਉਣ ਵਾਲਾ ਕੈਦੀ ਜੇਲ੍ਹ ਵਿੱਚ ਸੇਵਾਦਾਰ ਦਾ ਕੰਮ ਕਰਦਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪਿਛਲੇ ਸਾਲ ਅਪ੍ਰੈਲ ਮਹੀਨੇ ਵਿੱਚ ਤਿਹਾੜ ਜੇਲ੍ਹ ਵਿੱਚ ਗੈਂਗ ਵਾਰ ਦੀ ਇੱਕ ਘਟਨਾ ਵਾਪਰੀ ਸੀ। ਇਸ ਵਿੱਚ ਲਾਰੈਂਸ ਗੈਂਗ ਦੇ ਗੈਂਗਸਟਰ ਪ੍ਰਿੰਸ ਤੇਵਤੀਆ ਦਾ ਕਤਲ ਹੋ ਗਿਆ ਸੀ।

ਸਾਲ 2022 ‘ਚ ਤੇਵਤੀਆ ਨੂੰ ਕੀਤਾ ਗਿਆ ਸੀ ਗ੍ਰਿਫਤਾਰ

ਦਿੱਲੀ ਪੁਲਿਸ ਨੇ ਤੇਵਤੀਆ ਨੂੰ ਦਸੰਬਰ 2022 ਵਿੱਚ ਗ੍ਰਿਫ਼ਤਾਰ ਕੀਤਾ ਸੀ।30 ਸਾਲਾ ਇਹ ਗੈਂਗਸਟਰ 2010 ਤੋਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸੀ। ਅਪਰਾਧ ਦੀ ਦੁਨੀਆ ਵਿਚ ਆਪਣਾ ਨਾਂ ਬਣਾਉਣ ਦੀ ਇੱਛਾ ਕਾਰਨ ਉਸਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਹੱਥ ਮਿਲਾਇਆ। ਪੁਲਿਸ ਨੇ ਜਦੋਂ ਉਸਨੂੰ ਗ੍ਰਿਫਤਾਰ ਕੀਤਾ ਤਾਂ ਉਸ ਕੋਲੋਂ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਹੋਈ ਸੀ।

2 ਮਈ 2023 ਨੂੰ ਤਾਜਪੁਰੀਆ ਦਾ ਕਤਲ

ਇਸ ਘਟਨਾ ਦੇ ਇੱਕ ਮਹੀਨੇ ਬਾਅਦ ਤਿਹਾੜ ਵਿੱਚ ਇੱਕ ਵਾਰ ਫਿਰ ਖੂਨੀ ਖੇਡ ਖੇਡੀ ਗਈ। 2 ਮਈ 2023 ਨੂੰ ਜੇਲ੍ਹ ਵਿੱਚ ਬੰਦ ਬਦਨਾਮ ਗੈਂਗਸਟਰ ਸੁਨੀਲ ਮਾਨ ਉਰਫ਼ ਟਿੱਲੂ ਤਾਜਪੁਰੀਆ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਦੇ ਦੁਸ਼ਮਣ ਗੋਗੀ ਗੈਂਗ ਦੇ ਬਦਮਾਸ਼ ਰਿਆਜ਼ ਗੈਂਡਾ, ਰਾਜੇਸ਼ ਕਰਮਵੀਰ, ਯੋਗੇਸ਼ ਟੁੱਡਾ ਅਤੇ ਦੀਪਕ ਤਿੱਤਰ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਇਹ ਵੀ ਪੜ੍ਹੋ – ਖੂਨਦਾਨ ਕੈਂਪ ਨਾਲ ਸੁਲਝਿਆ ਕਤਲ ਦਾ ਭੇਤ, ਚੰਡੀਗੜ੍ਹ ਨੇਹਾ ਅਹਿਲਾਵਤ ਮਾਮਲੇ ਦਾ ਮੁਲਜ਼ਮ 14 ਸਾਲ ਬਾਅਦ ਗ੍ਰਿਫਤਾਰ

ਚਾਦਰ ਦੀ ਮਦਦ ਨਾਲ ਗ੍ਰਾਉਂਡ ਫਲੋਰ ‘ਤੇ ਬਦਮਾਸ਼ਾਂ ਨੇ ਮਾਰ ਸੀ ਛਾਲ

ਬਦਮਾਸ਼ਾਂ ਨੇ ਪੂਰੀ ਪਾਲਨਿੰਗ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ। ਪਹਿਲਾਂ ਲੋਹੇ ਦੀ ਗਰਿੱਲ ਕੱਟੀ, ਫਿਰ ਚਾਦਰ ਦੀ ਮਦਦ ਨਾਲ ਗ੍ਰਾਉਂਡ ਫਲੋਰ ‘ਤੇ ਛਾਲ ਮਾਰ ਦਿੱਤੀ। ਇੱਥੇ ਹੀ ਟਿੱਲੂ ਤਾਜਪੁਰੀਆ ਜੇਲ੍ਹ ਦੇ ਹਾਈ ਸਿਕਊਰਿਟੀ ਸੈੱਲ ਵਿੱਚ ਬੰਦ ਸੀ। ਚਾਰਾਂ ਨੇ ਟਿੱਲੂ ‘ਤੇ ਹਮਲਾ ਕਰ ਦਿੱਤਾ। ਕਿਸੇ ਨੇ ਉਸ ਦੇ ਸਰੀਰ ‘ਤੇ ਰਾਡ ਨਾਲ ਤਾਂ ਕਿਸੇ ਨੇ ਸੂਏ ਨਾਲ ਹਮਲਾ ਕੀਤਾ। ਬਦਮਾਸ਼ਾਂ ਨੇ ਉਸ ਦੇ ਢਿੱਡ ਵਿੱਚ ਰਾਡ ਘੋਪ ਦਿੱਤੀ ਸੀ।

Exit mobile version