ਸ੍ਰੀ ਮੁਕਤਸਰ ਸਾਹਿਬ ਵਿਖੇ ਹੋਏ ਕਤਲ ‘ਚ 2 ਦੋਸ਼ੀ ਗ੍ਰਿਫਤਾਰ, ਪ੍ਰੇਮੀ ਨਾਲ ਮਿਲਕੇ ਕੀਤਾ ਪਤੀ ਦਾ ਕਤਲ

Updated On: 

19 Apr 2024 21:17 PM

ਲਿਸ ਵੱਲੋਂ ਮ੍ਰਿਤਕ ਜਸਕੌਰ ਸਿੰਘ ਦੀ ਭੈਣ ਕਿਰਨਪਦੀਪ ਕੌਰ ਦੇ ਬਿਆਨਾ 'ਤੇ ਧਾਰਾ 174 ਦੀ ਕਾਰਵਈ ਕੀਤੀ ਗਈ ਪਰ ਮ੍ਰਿਤਕ ਜਸਕੌਰ ਦੇ ਭੈਣ ਕਿਰਨਦੀਪ ਕੌਰ ਨੇ ਦੁਬਾਰਾ ਬਿਆਨ ਦਿੱਤਾ ਕਿ ਮੇਰੇ ਭਰਾ ਜਸਕੌਰ ਸਿੰਘ ਉਰਫ ਸੋਨੀ ਨੂੰ ਉਸਦੀ ਹੀ ਪਤਨੀ ਕੁਲਦੀਪ ਕੌਰ ਨੇ ਆਪਣੇ ਸਾਥੀ ਜਗਮੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਢਿੱਪਾਂਵਾਲੀ (ਜਿਲ੍ਹਾ ਫਾਜਿਲਕਾ) ਨਾਲ ਮਿਲ ਕੇ ਕਤਲ ਕੀਤਾ ਹੈ।

ਸ੍ਰੀ ਮੁਕਤਸਰ ਸਾਹਿਬ ਵਿਖੇ ਹੋਏ ਕਤਲ ਚ 2 ਦੋਸ਼ੀ ਗ੍ਰਿਫਤਾਰ, ਪ੍ਰੇਮੀ ਨਾਲ ਮਿਲਕੇ ਕੀਤਾ ਪਤੀ ਦਾ ਕਤਲ
Follow Us On

ਜਿਲਾ ਸ੍ਰੀ ਮੁਕਤਸਰ ਸਾਹਿਬ ਥਾਣਾ ਕਬਰਵਾਲਾ ਪੁਲਿਸ ਵੱਲੋਂ ਪਿੰਡ ਆਲਮਵਾਲਾ ਵਿਖੇ ਜਸਕੌਰ ਸਿੰਘ ਨੂੰ ਕਤਲ ਕਰਨ ਵਾਲੇ 02 ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ। ਜਾਣਕਾਰੀ ਅਨੁਸਾਰ ਮਿਤੀ 17-4-2024 ਨੂੰ ਜਸਕੌਰ ਸਿੰਘ ਉੱਰਫ ਸੋਨੀ ਪੁੱਤਰ ਮੇਜਰ ਸਿੰਘ ਵਾਸੀ ਆਲਮਵਾਲਾ ਦੀ ਲਾਸ਼ ਮਿਲੀ ਸੀ।

ਇਸ ‘ਤੇ ਪੁਲਿਸ ਵੱਲੋਂ ਮ੍ਰਿਤਕ ਜਸਕੌਰ ਸਿੰਘ ਦੀ ਭੈਣ ਕਿਰਨਪਦੀਪ ਕੌਰ ਦੇ ਬਿਆਨਾ ‘ਤੇ ਧਾਰਾ 174 ਦੀ ਕਾਰਵਈ ਕੀਤੀ ਗਈ ਪਰ ਮ੍ਰਿਤਕ ਜਸਕੌਰ ਦੇ ਭੈਣ ਕਿਰਨਦੀਪ ਕੌਰ ਨੇ ਦੁਬਾਰਾ ਬਿਆਨ ਦਿੱਤਾ ਕਿ ਮੇਰੇ ਭਰਾ ਜਸਕੌਰ ਸਿੰਘ ਉਰਫ ਸੋਨੀ ਨੂੰ ਉਸਦੀ ਹੀ ਪਤਨੀ ਕੁਲਦੀਪ ਕੌਰ ਨੇ ਆਪਣੇ ਸਾਥੀ ਜਗਮੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਢਿੱਪਾਂਵਾਲੀ (ਜਿਲ੍ਹਾ ਫਾਜਿਲਕਾ) ਨਾਲ ਮਿਲ ਕੇ ਕਤਲ ਕੀਤਾ ਹੈ, ਜਿਸ ਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 41 ਮਿਤੀ 18.04.2024 ਆਈਪੀਸੀ ਦੀ ਧਾਰਾ 302,34 ਬਰਖਿਲਾਫ ਕੁਲਦੀਪ ਕੌਰ ਪਤਨੀ ਜਸਕੌਰ ਸਿੰਘ ਅਤੇ ਜਗਮੀਤ ਸਿੰਘ ਤੇ, ਥਾਣਾ ਕਬਰਵਾਲਾ ਵਿਖੇ ਦਰਜ ਰਜਿਸ਼ਟਰ ਕੀਤਾ ਗਿਆ।

ਪੁਲਿਸ ਵੱਲੋਂ ਆਧੁਨਿਕ ਢੰਗ/ਤਰੀਕਿਆ ਦੀ ਮੱਦਦ ਨਾਲ ਦੋਸ਼ੀ ਕੁਲਦੀਪ ਕੌਰ ਪਤਨੀ ਜਸਕੌਰ ਸਿੰਘ ਅਤੇ ਜਗਮੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ । ਦੋਸ਼ੀਆਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਕੁਲਦੀਪ ਕੌਰ ਪਤਨੀ ਮ੍ਰਿਤਕ ਜਸਕੌਰ ਸਿੰਘ ਦੀ ਜਗਮੀਤ ਸਿੰਘ ਦੇ ਨਾਲ ਸਬੰਧ ਸਨ ਜਿਸ ‘ਤੇ ਮ੍ਰਿਤਕ ਜਸਕੌਰ ਸਿੰਘ ਨੂੰ ਉਹ ਆਪਣੇ ਰਾਹ ਦਾ ਰੋੜਾ ਸਮਝਦੇ ਸਨ, ਇਸ ਲਈ ਉਨ੍ਹਾਂ ਨੇ ਰਲ ਕੇ ਜਸਕੌਰ ਸਿੰਘ ਨੂੰ ਕੋਈ ਨਸ਼ੀਲੀ ਚੀਜ ਦੇ ਕੇ, ਉਸ ਦਾ ਸਰਹਾਣੇ ਨਾਲ ਸਾਹ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਦੋਸ਼ੀਆਂ ਨੂੰ ਮਾਨਯੋਗ ਅਦਾਲਤ ਪੇਸ਼ ਕੀਤਾ ਜਾਵੇਗਾ ਅਤੇ ਮੁਕੱਦਮੇ ਦੀ ਅੱਗੇ ਤਫਤੀਸ਼ ਜਾਰੀ ਹੈ।

Exit mobile version