ਸਿੱਧੂ ਮੂਸੇਵਾਲਾ ਕਤਲ ਕੇਸ 'ਚ ਸੁਣਵਾਈ, ਮਾਨਸਾ ਅਦਾਲਤ 'ਚ ਡਿਸਚਾਰਜ ਪਟੀਸ਼ਨ 'ਤੇ ਹੋਈ ਲੰਮੀ ਬਹਿਸ | Sidhu Moosewala murder case Hearing debate on discharge petition in Mansa court know in Punjabi Punjabi news - TV9 Punjabi

ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਸੁਣਵਾਈ, ਮਾਨਸਾ ਅਦਾਲਤ ‘ਚ ਡਿਸਚਾਰਜ ਪਟੀਸ਼ਨ ‘ਤੇ ਹੋਈ ਲੰਮੀ ਬਹਿਸ

Updated On: 

26 Apr 2024 23:08 PM

ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਜੱਗੂ ਭਗਵਾਨਪੁਰੀਆ, ਲਾਰੈਂਸ ਬਿਸ਼ਨੋਈ, ਚਰਨਜੀਤ ਚੇਤਨ ਅਤੇ ਜਗਤਾਰ ਮੂਸਾ ਵੱਲੋਂ ਕੇਸ ਵਿੱਚੋਂ ਡਿਸਚਾਰਜ ਕਰਨ ਲਈ ਦਾਇਰ ਅਰਜ਼ੀ ਤੇ ਅੱਜ ਮਾਣਯੋਗ ਅਦਾਲਤ ਵਿੱਚ ਲੰਮੀ ਬਹਿਸ ਹੋਈ।

ਸਿੱਧੂ ਮੂਸੇਵਾਲਾ ਕਤਲ ਕੇਸ ਚ ਸੁਣਵਾਈ, ਮਾਨਸਾ ਅਦਾਲਤ ਚ ਡਿਸਚਾਰਜ ਪਟੀਸ਼ਨ ਤੇ ਹੋਈ ਲੰਮੀ ਬਹਿਸ

ਪੁਰਾਣੀ ਤਸਵੀਰ

Follow Us On

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਨਾਮਜ਼ਦ ਮੁਲਜ਼ਮਾਂ ਨੂੰ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਮਾਨਸਾ ਦੀ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਦਕਿ ਕੇ ਅੰਕਿਤ ਸੇਰਸਾ ਨੂੰ ਪੇਸ਼ ਕੀਤਾ ਗਿਆ ਅਤੇ ਮਾਣਯੋਗ ਅਦਾਲਤ ਵੱਲੋਂ ਕੇਸ ਦੀ ਅਗਲੀ ਸੁਣਵਾਈ 1 ਮਈ 2024 ਨੂੰ ਤੈਅ ਕੀਤੀ ਗਈ ਹੈ।

ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਜੱਗੂ ਭਗਵਾਨਪੁਰੀਆ, ਲਾਰੈਂਸ ਬਿਸ਼ਨੋਈ, ਚਰਨਜੀਤ ਚੇਤਨ ਅਤੇ ਜਗਤਾਰ ਮੂਸਾ ਵੱਲੋਂ ਕੇਸ ਵਿੱਚੋਂ ਡਿਸਚਾਰਜ ਕਰਨ ਲਈ ਦਾਇਰ ਅਰਜ਼ੀ ਤੇ ਅੱਜ ਮਾਣਯੋਗ ਅਦਾਲਤ ਵਿੱਚ ਲੰਮੀ ਬਹਿਸ ਹੋਈ।

1 ਮਈ ਨੂੰ ਅਗਲੀ ਸੁਣਵਾਈ

ਇਸ ਵਿੱਚ ਲਾਰੈਂਸ ਬਿਸ਼ਨੋਈ ਦੇ ਵਕੀਲ ਪੇਸ਼ ਨਾ ਹੋਣ ਕਾਰਨ ਇਸ ਕੇਸ ਦੀ ਸੁਣਵਾਈ ਮਾਣਯੋਗ ਅਦਾਲਤ ਵੱਲੋਂ 1 ਮਈ 2024 ਨੂੰ ਦੁਬਾਰਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨਾਮਜ਼ਦ ਕੀਤੇ ਗਏ ਸਾਰੇ ਵਿਅਕਤੀਆਂ ਦੀ ਅਗਲੀ ਸੁਣਵਾਈ ਮਾਨਯੋਗ ਅਦਾਲਤ ਵਿੱਚ 1 ਮਈ ਨੂੰ ਹੋਵੇਗੀ। ਜਿਸ ‘ਤੇ ਮੁੜ ਬਹਿਸ ਹੋਵੇਗੀ।

ਸਿੱਧੂ ਮੂਸੇਵਾਲਾ ਬਾਰੇ ਜਾਣੋ

ਨੌਜਵਾਨਾਂ ਦੇ ਪਸੰਦੀਦਾ ਗਾਇਕ ਅਤੇ ਰੈਪਰ ਵਿੱਚੋਂ ਇੱਕ ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿੱਚ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ। ਪੰਜਾਬੀ ਫਿਲਮਾਂ ਅਤੇ ਮਿਊਜ਼ਿਕ ਇੰਡਸਟਰੀ ‘ਚ ਆਪਣੀ ਛਾਪ ਛੱਡਣ ਵਾਲੇ ਸਿੱਧੂ ਮੂਸੇਵਾਲਾ ਦਾ ਅਸਲੀ ਨਾਂ ਸ਼ੁਭਦੀਪ ਸਿੰਘ ਸਿੱਧੂ ਸੀ। ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਆਪਣੇ ਕਾਲੇ ਥਾਰ ‘ਚ ਘਰੋਂ ਬਾਹਰ ਨਿਕਲੇ ਸਿੱਧੂ ‘ਤੇ 30 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ। ਪੋਸਟ ਮਾਰਟਮ ਰਿਪੋਰਟ ਮੁਤਾਬਕ ਉਨ੍ਹਾਂ ਦੇ ਸਰੀਰ ‘ਚ 24 ਗੋਲੀਆਂ ਲੱਗੀਆਂ ਸਨ। ਉਨ੍ਹਾਂ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਉਨ੍ਹਾਂ ਦੇ ਪਿੰਡ ਮੂਸੇ ਵਿੱਚ ਇੱਕ ਲੱਖ ਤੋਂ ਵੱਧ ਲੋਕ ਪੁੱਜੇ ਸਨ। ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਸਨ।

ਇਹ ਵੀ ਪੜ੍ਹੋ: ਗੋਗਾਮੜੀ-ਸਿੱਧੂ ਮੂਸੇਵਾਲਾ ਤੋਂ ਬਾਅਦ ਹੁਣ ਨਫੇ ਸਿੰਘ ਬਣਿਆ ਲਾਰੈਂਸ ਗੈਂਗ ਦਾ ਸ਼ਿਕਾਰ! ਫਿਲਮੀ ਸਟਾਈਲ ਚ ਕਤਲ

Exit mobile version