ਹਰਿਆਣਾ: ਮਹਿੰਦਰਗੜ੍ਹ 'ਚ ਸਕੂਲ ਬੱਸ ਪਲਟੀ, 6 ਬੱਚਿਆਂ ਦੀ ਮੌਤ, 28 ਜ਼ਖ਼ਮੀ; ਈਦ ਦੇ ਦਿਨ ਵੀ ਖੁੱਲ੍ਹਾ ਸੀ ਸਕੂਲ | school-bus-accident-in-mahendragarh-haryana-6-kids-died-28-injured-know-full-detail-in-punjabi Punjabi news - TV9 Punjabi

ਹਰਿਆਣਾ: ਮਹਿੰਦਰਗੜ੍ਹ ‘ਚ ਸਕੂਲ ਬੱਸ ਪਲਟੀ, 6 ਬੱਚਿਆਂ ਦੀ ਮੌਤ, 28 ਜ਼ਖ਼ਮੀ; ਈਦ ਦੇ ਦਿਨ ਵੀ ਖੁੱਲ੍ਹਾ ਸੀ ਸਕੂਲ

Updated On: 

11 Apr 2024 11:34 AM

School Bus Accident: ਹਾਦਸੇ ਤੋਂ ਬਾਅਦ ਘਟਨਾ ਵਾਲੀ ਥਾਂ 'ਤੇ ਮਾਤਮ ਛਾ ਗਿਆ। ਸਥਾਨਕ ਲੋਕਾਂ ਨੇ ਬੱਸ ਵਿੱਚ ਫਸੇ ਬੱਚਿਆਂ ਨੂੰ ਬਾਹਰ ਕੱਢਿਆ। ਬੱਚਿਆਂ ਦੇ ਸਿਰਾਂ ਵਿੱਚੋਂ ਖੂਨ ਵਹਿ ਰਿਹਾ ਸੀ। ਉਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਹ ਬੱਸ ਜੀਐਲ ਪਬਲਿਕ ਸਕੂਲ ਦੀ ਦੱਸੀ ਜਾਂਦੀ ਹੈ।

ਹਰਿਆਣਾ: ਮਹਿੰਦਰਗੜ੍ਹ ਚ ਸਕੂਲ ਬੱਸ ਪਲਟੀ, 6 ਬੱਚਿਆਂ ਦੀ ਮੌਤ, 28 ਜ਼ਖ਼ਮੀ; ਈਦ ਦੇ ਦਿਨ ਵੀ ਖੁੱਲ੍ਹਾ ਸੀ ਸਕੂਲ

ਹਰਿਆਣਾ: ਸਕੂਲ ਬੱਸ ਪਲਟੀ, 6 ਬੱਚਿਆਂ ਦੀ ਮੌਤ, 28 ਜ਼ਖ਼ਮੀ

Follow Us On

ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਨਾਰਨੌਲ ਵਿੱਚ ਵੀਰਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਕਨੀਨਾ ਦੇ ਪਿੰਡ ਉਨਹਾਨੀ ਨੇੜੇ ਬੱਚਿਆਂ ਨਾਲ ਭਰੀ ਸਕੂਲੀ ਬੱਸ ਪਲਟ ਗਈ। ਇਸ ਹਾਦਸੇ ਵਿੱਚ 6 ਬੱਚਿਆਂ ਦੀ ਮੌਤ ਹੋ ਗਈ। 28 ਬੱਚੇ ਜ਼ਖਮੀ ਹੋਏ ਹਨ। ਹਾਲਾਂਕਿ ਪ੍ਰਸ਼ਾਸਨ ਨੇ ਅਜੇ ਤੱਕ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਇਹ ਬੱਸ ਜੀਐਲ ਪਬਲਿਕ ਸਕੂਲ ਦੀ ਦੱਸੀ ਜਾ ਰਹੀ ਹੈ। ਇਸ ਵਿੱਚ ਕਰੀਬ 30-35 ਬੱਚੇ ਸਨ। ਸਕੂਲ ‘ਚ ਈਦ ਦੀ ਸਰਕਾਰੀ ਛੁੱਟੀ ਵਾਲੇ ਦਿਨ ਵੀ ਲਗਾਇਆ ਜਾ ਰਿਹਾ ਸੀ। ਇਸ ਤੋਂ ਬਾਅਦ ਸਕੂਲ ਪ੍ਰਬੰਧਨ ‘ਤੇ ਵੀ ਸਵਾਲ ਉੱਠ ਰਹੇ ਹਨ।

ਮੌਕੇ ‘ਤੇ ਪਹੁੰਚੀ ਪੁਲਿਸ ਟੀਮ ਨੇ ਦੱਸਿਆ ਕਿ ਬੱਚਿਆਂ ਨਾਲ ਭਰੀ ਇਕ ਸਕੂਲੀ ਬੱਸ ਰੇਵਾੜੀ-ਮਹੇਂਦਰਗੜ੍ਹ ਰੋਡ ‘ਤੇ ਉਨਹਾਨੀ ਪਿੰਡ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਜੀਐਲ ਪਬਲਿਕ ਸਕੂਲ ਦੀ ਬੱਸ ਵਿੱਚ 30 ਤੋਂ 35 ਬੱਚੇ ਸਵਾਰ ਸਨ। ਇਸ ਹਾਦਸੇ ‘ਚ 6 ਬੱਚਿਆਂ ਦੀ ਮੌਤ ਹੋ ਗਈ ਹੈ, ਜਦਕਿ 28 ਦੇ ਕਰੀਬ ਬੱਚੇ ਜ਼ਖਮੀ ਹੋ ਗਏ ਹਨ। ਕੁਝ ਬੱਚਿਆਂ ਨੂੰ ਰੇਵਾੜੀ ਅਤੇ ਕੁਝ ਨੂੰ ਮਹਿੰਦਰਗੜ੍ਹ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। 7 ਤੋਂ 8 ਬੱਚਿਆਂ ਨੂੰ ਨਿਹਾਲ ਹਸਪਤਾਲ ਤੋਂ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ – ਘਰ ਬਾਹਰ ਬੈਠੀ ਬਜ਼ੁਰਗ ਔਰਤ ਨਾਲ ਲੁੱਟ: ਕੰਨਾਂ ਚੋਂ ਝਪਟ ਲਈਆਂ ਵਾਲੀਆਂ, ਮੌਕੇ ਤੋਂ ਹੋਇਆ ਫਰਾਰ

ਈਦ ਦੀ ਛੁੱਟੀ ਵਾਲੇ ਦਿਨ ਵੀ ਖੁਲ੍ਹਾ ਸੀ ਸਕੂਲ

ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਅੱਜ ਦੇਸ਼ ਭਰ ਵਿੱਚ ਈਦ ਉਲ ਫਿਤਰ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਸਰਕਾਰੀ ਛੁੱਟੀ ਦਾ ਐਲਾਨ ਵੀ ਕੀਤਾ ਗਿਆ ਹੈ। ਇਸ ਦੇ ਬਾਵਜੂਦ ਇਸ ਸਕੂਲ ਵੱਲੋਂ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਕਲਾਸਾਂ ਲਾਈਆਂ ਜਾ ਰਹੀਆਂ ਹਨ। ਨਿਯਮਾਂ ਦੀ ਅਣਦੇਖੀ ਕਰਕੇ ਬੱਚਿਆਂ ਨੂੰ ਬੱਸ ਰਾਹੀਂ ਸਕੂਲ ਲਿਜਾਇਆ ਜਾ ਰਿਹਾ ਸੀ। ਪੁਲਿਸ ਪ੍ਰਸ਼ਾਸਨ ਹੁਣ ਇਸ ਐਂਗਲ ਵਿੱਚ ਵੀ ਸਕੂਲ ਖ਼ਿਲਾਫ਼ ਜਾਂਚ ਕਰਕੇ ਕਾਰਵਾਈ ਕਰੇਗਾ।

Exit mobile version