ਸੰਦੀਪ ਗੋਰਾ ਥਾਪਰ 'ਤੇ ਹਮਲੇ ਦਾ ਮਾਮਲਾ, ਪੁਲਿਸ ਨੇ ਯੋਜਨਾ 'ਚ ਸ਼ਾਮਲ ਚੌਥੇ ਮੁਲਜ਼ਮ ਨੂੰ ਕੀਤਾ ਕਾਬੂ | Sandeep Gora Thapar case police arrested fourth accused involved in plan know in Punjabi Punjabi news - TV9 Punjabi

ਸੰਦੀਪ ਗੋਰਾ ਥਾਪਰ ‘ਤੇ ਹਮਲੇ ਦਾ ਮਾਮਲਾ, ਪੁਲਿਸ ਨੇ ਸਾਜਿਸ਼ ‘ਚ ਸ਼ਾਮਲ ਚੌਥੇ ਮੁਲਜ਼ਮ ਨੂੰ ਕੀਤਾ ਕਾਬੂ

Updated On: 

12 Jul 2024 12:45 PM

ਸੰਦੀਪ ਗੋਰਾ ਥਾਪਰ 'ਤੇ ਹਮਲੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਯੋਜਨਾ ਵਿੱਚ ਸ਼ਾਮਿਲ ਚੌਥੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਲੁਧਿਆਣਾ ਦੇ ਚੂੜਪੁਰ ਇਲਾਕੇ ਤੋਂ ਮੁਲਜ਼ਮ ਜਸਵਿੰਦਰ ਸਿੰਘ ਉਰਫ ਸਨੀ ਦੀ ਗ੍ਰਿਫਤਾਰੀ ਹੈ। ਪੁਲਿਸ ਦੇ ਮੁਤਾਬਿਕ ਘਟਨਾ ਸਮੇਂ ਮੁਲਜ਼ਮ ਉਹਨਾਂ ਦੇ ਨਾਲ ਸੀ ਮੌਜੂਦ ਸੀ।

ਸੰਦੀਪ ਗੋਰਾ ਥਾਪਰ ਤੇ ਹਮਲੇ ਦਾ ਮਾਮਲਾ, ਪੁਲਿਸ ਨੇ ਸਾਜਿਸ਼ ਚ ਸ਼ਾਮਲ ਚੌਥੇ ਮੁਲਜ਼ਮ ਨੂੰ ਕੀਤਾ ਕਾਬੂ
Follow Us On

ਸ਼ਿਵ ਸੈਨਾ ਆਗੂ ਸੰਦੀਪ ਗੋਰਾ ਥਾਪਰ ‘ਤੇ ਹਮਲੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਯੋਜਨਾ ਵਿੱਚ ਸ਼ਾਮਿਲ ਚੌਥੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਲੁਧਿਆਣਾ ਦੇ ਚੂੜਪੁਰ ਇਲਾਕੇ ਤੋਂ ਮੁਲਜ਼ਮ ਜਸਵਿੰਦਰ ਸਿੰਘ ਉਰਫ ਸਨੀ ਦੀ ਗ੍ਰਿਫਤਾਰੀ ਹੈ। ਪੁਲਿਸ ਦੇ ਮੁਤਾਬਿਕ ਘਟਨਾ ਸਮੇਂ ਮੁਲਜ਼ਮ ਉਹਨਾਂ ਦੇ ਨਾਲ ਸੀ ਮੌਜੂਦ ਸੀ। ਪੁਲਿਸ ਨੇ ਮੁਲਜ਼ਮ ਤੋਂ ਇੱਕ ਮੋਬਾਈਲ ਫੋਨ ਅਤੇ ਵਾਰਦਾ ਦੌਰਾਨ ਵਰਤਿਆ ਤੇਜਧਾਰ ਹਥਿਆਰ ਵੀ ਬਰਾਮਦ ਕੀਤਾ ਹੈ। ਪੁਲਿਸ ਨੇ ਪ੍ਰੈਸ ਨੋਟ ਜਾਰੀ ਕਰ ਜਾਣਕਾਰੀ ਸਾਂਝੀ ਕੀਤੀ ਹੈ।

ਦੱਸ ਦਈਏ ਕਿ ਨਿਹੰਗਾਂ ਦੇ ਬਾਣਾ ਪਾਏ ਮੁਲਜ਼ਮਾਂ ਵੱਲੋਂ ਬੀਤੇ ਦਿਨੀਂ ਸ਼ਿਵ ਸੈਨਾ ਪੰਜਾਬ ਦੇ ਆਗੂ ਸੰਦੀਪ ਥਾਪਰ ਗੋਰਾ ‘ਤੇ ਹਮਲਾ ਕੀਤਾ ਗਿਆ। ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਫਰਾਰ ਮੁਲਜ਼ਮਾਂ ਵਿੱਚ 2 ਨੂੰ ਫਤਿਹਗੜ੍ਹ ਸਾਹਿਬ ਤੋਂ ਕੁਝ ਹੀ ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ। ਉਸ ਦਿਨ ਦੇਰ ਸ਼ਾਮ ਲੁਧਿਆਣਾ ਦੇ ਪੁਲਿਸ ਕਮੀਸ਼ਨਰ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਇਨ੍ਹਾਂ ਨਿਹੰਗਾਂ ਨੇ ਬਾਬਾ ਬੁੱਢਾ ਦਲ ਤੋਂ ਅੰਮ੍ਰਿਤ ਛੱਕਿਆ ਹੋਇਆ ਸੀ।

ਹਿੰਦੂ ਸੰਗਠਨਾਂ ਨੇ ਸਰਕਟ ਹਾਊਸ ਵਿੱਚ ਕੀਤੀ ਬੈਠਕ

ਹਿੰਦੂ ਸੰਗਠਨਾਂ ਵੱਲੋਂ ਬੀਤੇ ਕੱਲ੍ਹ ਲੁਧਿਆਣਾ ਸਰਕਟ ਹਾਊਸ ਵਿੱਚ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਪੰਜਾਬ ਭਰ ਤੋਂ ਹਿੰਦੂ ਆਗੂ ਮੌਜੂਦ ਰਹੇ। ਨਿਹੰਗਾਂ ਦੇ ਬਾਨੇ ਵਿੱਚ ਆਏ ਮੁਲਜ਼ਮਾਂ ਵੱਲੋਂ ਸੰਦੀਪ ਥਾਪਰ ਗੋਰਾ ‘ਤੇ ਤਲਵਾਰਾਂ ਨਾਲ ਹਮਲਾ ਕੀਤਾ ਗਿਆ। ਜਿਸ ਕਾਰਨ ਹਿੰਦੂ ਆਗੂ ਪੁਲਿਸ ਦੀ ਕਾਰਵਾਈ ਤੋਂ ਨਾਰਾਜ਼ ਹਨ। ਹਿੰਦੂ ਨੇਤਾਵਾਂ ਦੀ ਮੰਗ ਹੈ ਕਿ ਸੰਦੀਪ ਗੋਰਾ ਥਾਪਰ ਨੂੰ ਮਾਮਲੇ ਵਿੱਚ ਮੁੱਖ ਸ਼ਿਕਾਇਤਕਰਤਾ ਬਣਾਇਆ ਜਾਵੇ। ਦੱਸਣਯੋਗ ਹੈ ਕਿ ਖਾਲਿਸਤਾਨੀ ਸਮਰਥਕ ਸੋਸ਼ਲ ਮੀਡੀਆ ਤੇ ਹਿੰਦੂ ਧਰਮ ਅਤੇ ਹਿੰਦੂ ਨੇਤਾਵਾਂ ਨੂੰ ਨਿਸ਼ਾਨਾ ਬਣਾ ਰਹੇ ਹਨ।

ਇਹ ਵੀ ਪੜ੍ਹੋ: ਲੁਧਿਆਣਾ ਚ ਹਿੰਦੂ ਆਗੂਆਂ ਦੀ ਮੀਟਿੰਗ: ਗੋਰਾ ਥਾਪਰ ਤੇ ਹਮਲੇ ਦਾ ਮਾਮਲਾ, ਤੀਜੇ ਦੋਸ਼ੀ ਨਾ ਫੜੇ ਜਾਣ ਤੇ ਨਾਰਾਜ਼ਗੀ

Exit mobile version