ਪੰਜਾਬ 'ਚ ਜ਼ਹਿਰੀਲੀ ਸ਼ਰਾਬ ਕਾਰਨ 4 ਲੋਕਾਂ ਦੀ ਮੌਤ, ਦੋਸਤਾਂ ਨੇ ਇਕੱਠੇ ਪੀਤੀ ਸੀ ਸ਼ਰਾਬ | punjab 4 people died due to drinking poisonous liquor in Sangrur Punjabi news - TV9 Punjabi

ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਕਾਰਨ 4 ਦੀ ਮੌਤ, ਲੋਕਾਂ ਦਾ ਆਰੋਪ- ਪੁਲਿਸ ਦੀ ਸ਼ਹਿ ‘ਤੇ ਹਰਿਆਣਾ ਤੋਂ ਆਉਂਦੀ ਹੈ ਨਜ਼ਾਇਜ ਸ਼ਰਾਬ

Updated On: 

20 Mar 2024 13:45 PM

ਸੰਗਰੂਰ ਦੇ ਪਿੰਡ ਗੁੱਜਰਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 4 ਲੋਕਾਂ ਦੀ ਮੌਤ ਹੋਣ ਜਾ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮਰਨ ਵਾਲੇ ਚਾਰੇ ਵਿਅਕਤੀਆਂ ਨੇ ਮੰਗਲਵਾਰ ਰਾਤ ਪਿੰਡ ਗੁੱਜਰਾਂ 'ਚ ਇਕੱਠੇ ਸ਼ਰਾਬ ਪੀਤੀ ਸੀ। ਜਿਸ ਤੋਂ ਬਾਅਦ ਉਹ ਸੌ ਗਏ ਪਰ ਮੁੜ ਨਹੀਂ ਉੱਠੇ। ਦਿੜ੍ਹਬਾ ਪੁਲੀਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ।

ਪੰਜਾਬ ਚ ਜ਼ਹਿਰੀਲੀ ਸ਼ਰਾਬ ਕਾਰਨ 4 ਦੀ ਮੌਤ, ਲੋਕਾਂ ਦਾ ਆਰੋਪ- ਪੁਲਿਸ ਦੀ ਸ਼ਹਿ ਤੇ ਹਰਿਆਣਾ ਤੋਂ ਆਉਂਦੀ ਹੈ ਨਜ਼ਾਇਜ ਸ਼ਰਾਬ

ਸੰਗਰੂਰ ਚ ਵਿਰਲਾਪ ਕਰਦੇ ਹੋਏ ਪਰਿਵਾਰ ਦੀ ਫੋਟੋ

Follow Us On

ਜ਼ਹਿਰੀਲੀ ਸ਼ਰਾਬ ਇੱਕ ਵਾਰ ਫਿਰ ਚਰਚਾਵਾਂ ਵਿੱਚ ਹੈ। ਦਰਅਸਲ ਸੰਗਰੂਰ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 4 ਲੋਕਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮਰਨ ਵਾਲੇ ਚਾਰੇ ਵਿਅਕਤੀਆਂ ਨੇ ਮੰਗਲਵਾਰ ਰਾਤ ਪਿੰਡ ਗੁੱਜਰਾਂ ‘ਚ ਇਕੱਠੇ ਸ਼ਰਾਬ ਪੀਤੀ ਸੀ। ਜਿਸ ਤੋਂ ਬਾਅਦ ਉਹ ਸੌ ਗਏ ਪਰ ਮੁੜ ਨਹੀਂ ਉੱਠੇ। ਦਿੜ੍ਹਬਾ ਪੁਲੀਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।

ਜ਼ਹਿਰੀਲੀ ਸ਼ਰਾਬ ਕਾਰਨ ਮਰਨ ਵਾਲਿਆਂ ਦੀ ਪਛਾਣ ਭੋਲਾ ਸਿੰਘ (50), ਨਿਰਮਲ ਸਿੰਘ (42), ਪ੍ਰੀਤ ਸਿੰਘ (42) ਅਤੇ ਜਗਜੀਤ ਸਿੰਘ (30) ਵਜੋਂ ਹੋਈ ਹੈ। ਇਹਨਾਂ ਨੂੰ ਜਦੋਂ ਅਗਲੇ ਦਿਨ ਪਰਿਵਾਰਿਕ ਮੈਂਬਰਾਂ ਨੇ ਜਗਾਉਣ ਦੀ ਕੋਸ਼ਿਸ ਕੀਤੀ ਤਾਂ ਉਹ ਨਹੀਂ ਉੱਠੇ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਇਹਨਾਂ ਨੂੰ ਡਾਕਟਰ ਕੋਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਇਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਹਰਿਆਣਾ ਤੋਂ ਆਈ ਸੀ ਨਜ਼ਾਇਜ ਸ਼ਰਾਬ- ਪਰਿਵਾਰਿਕ ਮੈਂਬਰ

ਜ਼ਹਿਰੀਲੀ ਸ਼ਰਾਬ ਪੀਣ ਕਾਰਨ ਦੋ ਸਕੇ ਭਰਾਵਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹਰਿਆਣਾ ਤੋਂ ਨਾਜਾਇਜ਼ ਸ਼ਰਾਬ ਆਈ ਸੀ, ਜਿਸ ਕਾਰਨ ਇਹ ਘਟਨਾ ਵਾਪਰੀ ਹੈ। ਦੂਜੇ ਪਾਸੇ ਸੰਗਰੂਰ ਸਿਵਲ ਹਸਪਤਾਲ ਦੇ ਸਰਜਨ ਰਾਹੁਲ ਗੁੁਪਤਾ ਨੇ ਦੱਸਿਆ ਕਿ 2 ਲੋਕਾਂ ਦੀ ਹਾਲਤ ਅਜੇ ਸਥਿਰ ਬਣੀ ਹੋਈ ਹੈ।

ਪੁਲਿਸ ‘ਤੇ ਇਲਜ਼ਾਮ

ਪਿੰਡ ਵਾਲਿਆਂ ਨੇ ਪੁਲਿਸ ਤੇ ਇਲਜ਼ਾਮ ਲਗਾਏ ਹਨ ਕਿ ਪੁਲਿਸ ਦੀ ਸ਼ਹਿ ਹੇਠ ਹੀ ਨਜ਼ਾਇਜ਼ ਸ਼ਰਾਬ ਦੀ ਵਿਕਰੀ ਹੁੰਦੀ ਹੈ। ਤਸਕਰ ਰੋਜ਼ਾਨਾ ਆਕੇ ਸ਼ਰਾਬ ਦੀ ਸਪਲਾਈ ਦਿੰਦੇ ਹਨ। ਪਿੰਡ ਵਾਲਿਆਂ ਨੇ ਦੱਸਿਆ ਕਿ ਨਸ਼ਾ ਵੇਚਣ ਵਾਲੇ ਘਰ ਘਰ ਸ਼ਰਾਬ ਦੀ ਸਪਲਾਈ ਦਿੰਦੇ ਹਨ।

ਇਹ ਵੀ ਪੜ੍ਹੋ- ਹੁਸ਼ਿਆਰਪੁਰ ਚ ਸ਼ਖ਼ਸ ਨੇ ਖੁਦ ਨੂੰ ਲਗਾਈ ਅੱਗ! 95% ਸੜਿਆ, ਹਾਲਤ ਨਾਜ਼ੁਕ, ਸਹੁਰਿਆਂ ਤੇ ਲਗਾਏ ਗੰਭੀਰ ਇਲਜ਼ਾਮ

ਸੂਤਰਾਂ ਅਨੁਸਾਰ ਚਾਰੇ ਪਿੰਡ ਵਿੱਚ ਵਿਕਣ ਵਾਲੀ ਸ਼ਰਾਬ ਹੀ ਪੀਂਦੇ ਸਨ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਨੂੰ ਲੈ ਕੇ ਪੂਰਾ ਪ੍ਰਸ਼ਾਸਨ ਚੌਕਸ ਹੋ ਗਿਆ ਹੈ।

Exit mobile version