ਪ੍ਰਜਵਲ ਰੇਵੰਨਾ ਖਿਲਾਫ਼ ਲੁਕਆਉਟ ਨੋਟਿਸ ਜਾਰੀ, ਅਸ਼ਲੀਲ ਵੀਡੀਓ ਮਾਮਲੇ 'ਚ SIT ਕਰ ਰਹੀ ਜਾਂਚ | prajwal revanna case sheet release lookout notice after video leaked know full detail in punjabi Punjabi news - TV9 Punjabi

ਪ੍ਰਜਵਲ ਰੇਵੰਨਾ ਖਿਲਾਫ਼ ਲੁੱਕਆਊਟ ਨੋਟਿਸ ਜਾਰੀ, ਅਸ਼ਲੀਲ ਵੀਡੀਓ ਮਾਮਲੇ ‘ਚ SIT ਕਰ ਰਹੀ ਜਾਂਚ

Updated On: 

02 May 2024 14:56 PM

Prajwal Revanna Case: ਜਿਨਸੀ ਸ਼ੋਸ਼ਣ ਦੇ ਵੀਡੀਓ ਮਾਮਲੇ 'ਚ ਪ੍ਰਜਵਲ ਰੇਵੰਨਾ ਦੇ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ । ਇਹ ਨੋਟਿਸ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਦੁਆਰਾ ਜਾਰੀ ਕੀਤਾ ਗਿਆ ਹੈ ਜੋ ਅਸ਼ਲੀਲ ਵੀਡੀਓਜ਼ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜਿਹੇ ਦੋਸ਼ਾਂ ਦੀ ਜਾਂਚ ਦੌਰਾਨ ਰੇਵੰਨਾ ਜਰਮਨੀ ਭੱਜ ਗਈ ਹੈ। । ਪ੍ਰਜਵਲ ਰੇਵੰਨਾ ਜਨਤਾ ਦਲ (ਐਸ) ਦੇ ਲੋਕ ਸਭਾ ਉਮੀਦਵਾਰ ਹਨ।

ਪ੍ਰਜਵਲ ਰੇਵੰਨਾ ਖਿਲਾਫ਼ ਲੁੱਕਆਊਟ ਨੋਟਿਸ ਜਾਰੀ, ਅਸ਼ਲੀਲ ਵੀਡੀਓ ਮਾਮਲੇ ਚ  SIT ਕਰ ਰਹੀ ਜਾਂਚ

Prajal Revanna

Follow Us On

Prajwal Revanna Case: ਜਿਨਸੀ ਸ਼ੋਸ਼ਣ ਦੇ ਵੀਡੀਓ ਮਾਮਲੇ ‘ਚ ਪ੍ਰਜਵਲ ਰੇਵੰਨਾ ਦੇ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ । ਇਹ ਨੋਟਿਸ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਦੁਆਰਾ ਜਾਰੀ ਕੀਤਾ ਗਿਆ ਹੈ ਜੋ ਅਸ਼ਲੀਲ ਵੀਡੀਓਜ਼ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜਿਹੇ ਦੋਸ਼ਾਂ ਦੀ ਜਾਂਚ ਦੌਰਾਨ ਰੇਵੰਨਾ ਜਰਮਨੀ ਭੱਜ ਗਈ ਹੈ। । ਪ੍ਰਜਵਲ ਰੇਵੰਨਾ ਜਨਤਾ ਦਲ (ਐਸ) ਦੇ ਲੋਕ ਸਭਾ ਉਮੀਦਵਾਰ ਹਨ।

ਦੁਨੀਆ ਭਰ ਦੇ ਸਾਰੇ ਇਮੀਗ੍ਰੇਸ਼ਨ ਪੁਆਇੰਟਾਂ ‘ਤੇ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਕਾਰਵਾਈ ਜਦੋਂ ਕੀਤੀ ਹੈ ਜਦੋਂ ਹਸਨ ਸਾਂਸਦ ਕਥਿਤ ਤੌਰ ‘ਤੇ 26 ਅਪ੍ਰੈਲ ਨੂੰ ਜਰਮਨੀ ਭੱਜ ਗਿਆ ਸੀ ਕਿਉਂਕਿ ਸੋਸ਼ਲ ਮੀਡੀਆ ‘ਤੇ ਉਸ ਨੂੰ ਕਈ ਔਰਤਾਂ ਦੇ ਜਿਨਸੀ ਸ਼ੋਸ਼ਣ ਵਿੱਚ ਸ਼ਾਮਲ ਦਿਖਾਉਂਦੇ ਹੋਏ ਸਪੱਸ਼ਟ ਵੀਡੀਓਜ਼ ਅਤੇ ਫੋਟੋਆਂ ਸਾਹਮਣੇ ਆਇਆ ਸੀ।

ਕਰਨਾਟਕ ਦੇ ਗ੍ਰਹਿ ਮੰਤਰੀ ਡਾਕਟਰ ਜੀ ਪਰਮੇਸ਼ਵਰ ਨੇ ਕਿਹਾ ਹੈ ਕਿ ਪ੍ਰਜਵਲ ਰੇਵੰਨਾ ਦੇ ਵਿਦੇਸ਼ ਜਾਣ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਅਸੀਂ ਸਾਰੇ ਬੰਦਰਗਾਹਾਂ ਅਤੇ ਹਵਾਈ ਅੱਡਿਆਂ ਨੂੰ ਲੁੱਕਆਊਟ ਨੋਟਿਸ ਬਾਰੇ ਸੂਚਿਤ ਕਰ ਦਿੱਤਾ ਹੈ। ਪਰਮੇਸ਼ਵਰ ਨੇ ਅੱਗੇ ਕਿਹਾ ਕਿ ਸਾਡੇ ਐਸਆਈਟੀ ਮੈਂਬਰ ਕਾਨੂੰਨੀ ਰਾਏ ਲੈ ਰਹੇ ਹਨ ਕਿ ਦੋਸ਼ੀ ਨੂੰ ਸਮਾਂ ਦੇਣਾ ਹੈ ਜਾਂ ਨਹੀਂ। ਐਸਆਈਟੀ ਉਸ ਨੂੰ ਗ੍ਰਿਫਤਾਰ ਕਰਨ ਲਈ ਅੱਗੇ ਵਧੇਗੀ ਕਿਉਂਕਿ 24 ਘੰਟਿਆਂ ਤੋਂ ਵੱਧ ਸਮਾਂ ਦੇਣ ਦਾ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਦੱਸਿਆ ਪੀੜਤ ਦੇ ਬਿਆਨ ਦਰਜ ਕਰ ਲਏ ਗਏ ਹਨ। ਇਸ ਦੌਰਾਨ, ਇੱਕ ਹੋਰ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਦਾ ਵੇਰਵਾ ਮੈਂ ਸਾਂਝਾ ਨਹੀਂ ਕਰ ਸਕਦਾ।

ਇਹ ਵੀ ਪੜ੍ਹੋ: ਸਲਮਾਨ ਖਾਨ ਫਾਇਰਿੰਗ ਮਾਮਲੇ ਚ ਮੁਲਜ਼ਮ ਦੀ ਮੌਤ ਤੇ ਪਰਿਵਾਰ ਨੇ ਚੁੱਕੇ ਸਵਾਲ, ਜਾਂਚ ਦੀ ਕੀਤੀ ਮੰਗ

ਹਲਕਾ ਹਸਨ ਤੋਂ ਹਨ ਉਮੀਦਵਾਰ

ਪ੍ਰਜਵਲ ਸਾਬਕਾ ਪ੍ਰਧਾਨ ਮੰਤਰੀ ਅਤੇ ਜੇਡੀ(ਐਸ) ਦੇ ਸਰਪ੍ਰਸਤ ਐਚਡੀ ਦੇਵਗੌੜਾ ਦਾ ਪੋਤਾ ਅਤੇ ਵਿਧਾਇਕ ਅਤੇ ਸਾਬਕਾ ਮੰਤਰੀ ਐਚਡੀ ਰੇਵੰਨਾ ਦਾ ਪੁੱਤਰ ਹੈ। 33 ਸਾਲਾ ਸਾਂਸਦ ਦੀਆਂ ਕਥਿਤ ਤੌਰ ‘ਤੇ ਕੁਝ ਸਪੱਸ਼ਟ ਵੀਡੀਓ ਕਲਿੱਪਾਂ ਨੇ ਹਾਲ ਹੀ ਦੇ ਦਿਨਾਂ ਵਿਚ ਮੁਸ਼ਕਲਾਂ ਵਧਾ ਦਿੱਤੀਆਂ ਹਨ। ਉਹ ਹਸਨ ਲੋਕ ਸਭਾ ਹਲਕੇ ਤੋਂ ਐਨਡੀਏ ਦੇ ਉਮੀਦਵਾਰ ਸਨ, ਜਿੱਥੇ 26 ਅਪ੍ਰੈਲ ਨੂੰ ਵੋਟਾਂ ਪਈਆਂ ਸਨ। ਇੱਕ ਔਰਤ ਨੇ ਪੁਲਿਸ ਵਿੱਚ ਪ੍ਰਜਵਲ ਅਤੇ ਉਸਦੇ ਪਿਤਾ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਹੈ। ਮੰਤਰੀ ਨੇ ਕਿਹਾ ਕਿ ਇੱਕ ਹੋਰ ਪੀੜਤ ਨੇ ਅੱਗੇ ਆ ਕੇ ਪ੍ਰਜਵਲ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।

Exit mobile version