ਖੂਨਦਾਨ ਕੈਂਪ ਨਾਲ ਸੁਲਝਿਆ ਕਤਲ ਦਾ ਭੇਤ, ਚੰਡੀਗੜ੍ਹ ਨੇਹਾ ਅਹਿਲਾਵਤ ਮਾਮਲੇ ਦਾ ਮੁਲਜ਼ਮ 14 ਸਾਲ ਬਾਅਦ ਗ੍ਰਿਫਤਾਰ | Neha Ahlawat Murder mystery solved with Blood Donation camp Know in Punjabi Punjabi news - TV9 Punjabi

ਖੂਨਦਾਨ ਕੈਂਪ ਨਾਲ ਸੁਲਝਿਆ ਕਤਲ ਦਾ ਭੇਤ, ਚੰਡੀਗੜ੍ਹ ਨੇਹਾ ਅਹਿਲਾਵਤ ਮਾਮਲੇ ਦਾ ਮੁਲਜ਼ਮ 14 ਸਾਲ ਬਾਅਦ ਗ੍ਰਿਫਤਾਰ

Updated On: 

03 May 2024 17:21 PM

ਪੁਲਿਸ ਨੇ ਪਿਛਲੇ ਇੱਕ ਸਾਲ ਦੌਰਾਨ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਵੱਲੋਂ ਲਗਾਏ ਗਏ ਖੂਨਦਾਨ ਕੈਂਪਾਂ ਦੀ ਨਿਗਰਾਨੀ ਕੀਤੀ ਅਤੇ ਉਨ੍ਹਾਂ ਦੇ ਡੀਐਨਏ ਟੈਸਟ ਕਰਵਾਏ। ਜਿਨ੍ਹਾਂ ਵਿੱਚੋਂ ਇੱਕ ਮ੍ਰਿਤਕ ਵਿਦਿਆਰਥੀ ਨਾਲ ਮਿਲੇ ਡੀਐਨਏ ਨਾਲ ਮੇਲ ਖਾਂਦਾ ਹੈ। ਇਸ ਦੇ ਆਧਾਰ 'ਤੇ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।

ਖੂਨਦਾਨ ਕੈਂਪ ਨਾਲ ਸੁਲਝਿਆ ਕਤਲ ਦਾ ਭੇਤ, ਚੰਡੀਗੜ੍ਹ ਨੇਹਾ ਅਹਿਲਾਵਤ ਮਾਮਲੇ ਦਾ ਮੁਲਜ਼ਮ 14 ਸਾਲ ਬਾਅਦ ਗ੍ਰਿਫਤਾਰ
Follow Us On

ਚੰਡੀਗੜ੍ਹ ਪੁਲਿਸ ਨੇ 14 ਸਾਲਾਂ ਬਾਅਦ ਡੀਏਵੀ ਕਾਲਜ ਦੀ ਵਿਦਿਆਰਥਣ ਨੇਹਾ ਅਹਲਾਵਤ ਦੇ ਕਤਲ ਕੇਸ ਨੂੰ ਸੁਲਝਾ ਲਿਆ ਹੈ। ਇਸ ਮਾਮਲੇ ਨੂੰ ਖੂਨਦਾਨ ਕੈਂਪ ਦੀ ਮਦਦ ਨਾਲ ਹੱਲ ਕੀਤਾ ਗਿਆ ਹੈ। ਪੁਲਿਸ ਨੇ ਪਿਛਲੇ ਇੱਕ ਸਾਲ ਦੌਰਾਨ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਵੱਲੋਂ ਲਗਾਏ ਗਏ ਖੂਨਦਾਨ ਕੈਂਪਾਂ ਦੀ ਨਿਗਰਾਨੀ ਕੀਤੀ ਅਤੇ ਉਨ੍ਹਾਂ ਦੇ ਡੀਐਨਏ ਟੈਸਟ ਕਰਵਾਏ। ਜਿਨ੍ਹਾਂ ਵਿੱਚੋਂ ਇੱਕ ਮ੍ਰਿਤਕ ਵਿਦਿਆਰਥੀ ਨਾਲ ਮਿਲੇ ਡੀਐਨਏ ਨਾਲ ਮੇਲ ਖਾਂਦਾ ਹੈ। ਇਸ ਦੇ ਆਧਾਰ ‘ਤੇ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।

ਨਾ ਆਧਾਰ ਕਾਰਡ ਤੇ ਨਾ ਹੀ ਸਮਾਰਟਫੋਨ ਬਣਾਇਆ

ਇਸ ਮਾਮਲੇ ‘ਚ ਦੋਸ਼ੀ ਮੋਨੂੰ ਨੇ ਨਾ ਤਾਂ ਆਪਣਾ ਆਧਾਰ ਕਾਰਡ ਬਣਵਾਇਆ ਅਤੇ ਨਾ ਹੀ ਕਦੇ ਸਮਾਰਟਫੋਨ ਦੀ ਵਰਤੋਂ ਕੀਤੀ। ਆਧਾਰ ਕਾਰਡ ਨਾ ਹੋਣ ਕਾਰਨ ਉਸ ਦੇ ਉਂਗਲਾਂ ਦੇ ਨਿਸ਼ਾਨ ਵੀ ਮੇਲ ਨਹੀਂ ਖਾਂਦੇ। ਇਹੀ ਕਾਰਨ ਹੈ ਕਿ ਉਹ 14 ਸਾਲ ਤੱਕ ਅਪਰਾਧ ਸਥਾਨ ਤੋਂ 500 ਮੀਟਰ ਦੀ ਦੂਰੀ ‘ਤੇ ਰਹਿਣ ਦੇ ਬਾਵਜੂਦ ਫੜਿਆ ਨਹੀਂ ਗਿਆ ਸੀ। ਮਾਮਲੇ ਸਬੰਧੀ ਡੀਐਸਪੀ ਚਰਨਜੀਤ ਸਿੰਘ ਵਿਰਕ ਨੇ ਦੱਸਿਆ ਕਿ ਐਸਐਸਪੀ ਚੰਡੀਗੜ੍ਹ ਕੰਵਰਦੀਪ ਕੌਰ ਦੇ ਹੁਕਮਾਂ ਤੇ ਖੂਨਦਾਨ ਕੈਂਪਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਥੋਂ ਸਾਨੂੰ ਮੁਲਜ਼ਮਾਂ ਬਾਰੇ ਸੁਰਾਗ ਮਿਲਿਆ। ਜਿਸ ਦੇ ਆਧਾਰ ‘ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਗੋਲਡੀ ਬਰਾੜ ਤੇ ਲਖਬੀਰ ਲੰਡਾ ਵਿਚਾਲੇ ਕਿਉਂ ਹੈ 36 ਦਾ ਆਂਕੜਾ? ਲੰਡਾ ਨੇ ਕਿਉਂ ਲਈ ਕਤਲ ਦੀ ਜਿੰਮੇਦਾਰੀ? ਪੜ੍ਹੋ ਹਰ ਡਿਟੇਲ

ਮਾਮਲਾ ਦਰਜ ਪਰ ਨਹੀਂ ਹੋਈ ਪੁਲਿਸ ਜਾਂਚ

ਪੁਲਿਸ ਨੇ ਇਸ ਮਾਮਲੇ ‘ਚ ਕੋਈ ਸੁਰਾਗ ਨਾ ਮਿਲਣ ਕਾਰਨ ਮਾਮਲਾ ਬੰਦ ਕਰ ਦਿੱਤਾ ਸੀ ਪਰ ਫਿਰ ਵੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ। ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ 14 ਸਾਲ ਬਾਅਦ ਉਨ੍ਹਾਂ ਦੀ ਧੀ ਦਾ ਬੇਰਹਿਮੀ ਨਾਲ ਕਤਲ ਕਰਨ ਵਾਲਾ ਵਿਅਕਤੀ ਫੜਿਆ ਜਾਵੇਗਾ। ਜਦੋਂ ਵਿਦਿਆਰਥੀ ਦਾ ਪਿਤਾ ਥਾਣੇ ਪਹੁੰਚਿਆ ਤਾਂ ਦੋਸ਼ੀ ਨੇ ਉਸ ਤੋਂ ਆਪਣੀ ਇਸ ਘਿਨਾਉਣੀ ਹਰਕਤ ਲਈ ਮੁਆਫੀ ਮੰਗਣੀ ਸ਼ੁਰੂ ਕਰ ਦਿੱਤੀ। ਹੁਣ ਮ੍ਰਿਤਕ ਦੇ ਪਿਤਾ ਨੇ ਦੋਸ਼ੀਆਂ ਨੂੰ ਫਾਂਸੀ ਦੀ ਮੰਗ ਕੀਤੀ ਹੈ।

Exit mobile version