ਹਰਿਆਣਾ: ਸ਼ਰਾਬ ਦੇ ਨਸ਼ੇ 'ਚ ਸੀ ਡਰਾਈਵਰ,120 ਰਫ਼ਤਾਰ; ਨਾਰਨੌਲ ਬੱਸ ਹਾਦਸੇ ਦਾ ਸੱਚ | narnaul bus accident drunk driver bus speed 120 injured child told truth know full detail in punjabi Punjabi news - TV9 Punjabi

ਹਰਿਆਣਾ : ਸ਼ਰਾਬ ਦੇ ਨਸ਼ੇ ‘ਚ ਸੀ ਡਰਾਈਵਰ,120 ਸੀ ਰਫ਼ਤਾਰ; ਜ਼ਖਮੀ ਬੱਚੇ ਨੇ ਦੱਸਿਆ ਨਾਰਨੌਲ ਬੱਸ ਹਾਦਸੇ ਦਾ ਸੱਚ

Updated On: 

11 Apr 2024 14:39 PM

Narnaul Bus Accident Update: ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਨਾਇਬ ਸੈਣੀ ਨੇ ਇਸ ਸੜਕ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੁਲਿਸ ਨੇ ਬੱਸ ਨੂੰ ਕਰੇਨ ਦੀ ਮਦਦ ਨਾਲ ਘਟਨਾ ਵਾਲੀ ਥਾਂ ਤੋਂ ਚੁੱਕ ਕੇ ਥਾਣੇ ਲਿਆਂਦਾ ਹੈ। ਦੋਸ਼ੀ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜ਼ਖਮੀ ਬੱਚਿਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਹਰਿਆਣਾ : ਸ਼ਰਾਬ ਦੇ ਨਸ਼ੇ ਚ ਸੀ ਡਰਾਈਵਰ,120 ਸੀ ਰਫ਼ਤਾਰ; ਜ਼ਖਮੀ ਬੱਚੇ ਨੇ ਦੱਸਿਆ ਨਾਰਨੌਲ ਬੱਸ ਹਾਦਸੇ ਦਾ ਸੱਚ

ਹਰਿਆਣਾ: ਸ਼ਰਾਬ ਦੇ ਨਸ਼ੇ 'ਚ ਸੀ ਡਰਾਈਵਰ,120 ਰਫ਼ਤਾਰ; ਨਾਰਨੌਲ ਬੱਸ ਹਾਦਸੇ ਦਾ ਸੱਚ

Follow Us On

ਹਰਿਆਣਾ ਦੇ ਮਹੇਂਦਰਗੜ੍ਹ ਜ਼ਿਲ੍ਹੇ ਦੇ ਨਾਰਨੌਲ ਇਲਾਕੇ ਵਿੱਚ ਵੀਰਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਕਨੀਨਾ ਦੇ ਪਿੰਡ ਉਨਹਾਨੀ ਨੇੜੇ ਇੱਕ ਤੇਜ਼ ਰਫਤਾਰ ਸਕੂਲ ਬੱਸ ਪਲਟ ਗਈ। ਇਸ ਹਾਦਸੇ ਵਿੱਚ 6 ਬੱਚਿਆਂ ਦੀ ਜਾਨ ਚਲੀ ਗਈ। ਕਰੀਬ 28 ਬੱਚੇ ਜ਼ਖਮੀ ਹੋ ਗਏ ਹਨ। ਸਕੂਲ ਬੱਸ ਵਿੱਚ ਕਰੀਬ 35 ਬੱਚੇ ਸਵਾਰ ਸਨ। ਹਾਦਸੇ ਤੋਂ ਬਾਅਦ ਜ਼ਖਮੀ ਬੱਚਿਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਇਸ ਹਾਦਸੇ ਦਾ ਮੁੱਖ ਕਾਰਨ ਸਾਹਮਣੇ ਆਇਆ ਹੈ।

ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਬੱਚੇ ਨੇ ਦੱਸਿਆ ਕਿ ਬੱਸ ਡਰਾਈਵਰ ਸ਼ਰਾਬ ਦੇ ਨਸ਼ੇ ਵਿੱਚ ਸੀ। ਉਹ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਬੱਸ ਚਲਾ ਰਿਹਾ ਸੀ। ਤੇਜ਼ ਰਫਤਾਰ ਦੌਰਾਨ ਬੱਸ ਦਾ ਸੰਤੁਲਨ ਨਹੀਂ ਰਿਹਾ ਅਤੇ ਬੱਸ ਪਲਟ ਗਈ। ਸੜਕ ਤੋਂ ਲੰਘ ਰਹੇ ਲੋਕ ਵੀ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ।

ਸਥਾਨਕ ਲੋਕਾਂ ਨੇ ਜ਼ਖਮੀ ਬੱਚਿਆਂ ਨੂੰ ਬੱਸ ‘ਚੋਂ ਬਾਹਰ ਕੱਢਿਆ

ਹਾਦਸੇ ਤੋਂ ਬਾਅਦ ਸਥਾਨਕ ਲੋਕ ਮੌਕੇ ‘ਤੇ ਪਹੁੰਚ ਗਏ। ਸਥਾਨਕ ਲੋਕਾਂ ਨੇ ਜਲਦਬਾਜ਼ੀ ਵਿੱਚ ਬੱਸ ਅੰਦਰ ਫਸੇ ਬੱਚਿਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਬੱਚਿਆਂ ਦੇ ਸਿਰ, ਹੱਥਾਂ ਅਤੇ ਲੱਤਾਂ ‘ਤੇ ਗੰਭੀਰ ਸੱਟਾਂ ਲੱਗੀਆਂ ਸਨ। ਜ਼ਖਮੀ ਬੱਚਿਆਂ ਨੂੰ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਮ੍ਰਿਤਕ ਬੱਚਿਆਂ ਨੂੰ ਵੀ ਬੱਸ ਦੇ ਅੰਦਰੋਂ ਬਾਹਰ ਕੱਢਿਆ ਗਿਆ।

ਆਰੋਪੀ ਡਰਾਈਵਰ ਖਿਲਾਫ ਜਾਂਚ ਸ਼ੁਰੂ

ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਬੱਚਿਆਂ ਦੀ ਪਛਾਣ ਕਰਕੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਨੇ ਘਟਨਾ ਵਾਲੀ ਥਾਂ ਤੇ ਪਈ ਬੱਸ ਨੂੰ ਕਰੇਨ ਦੀ ਮਦਦ ਨਾਲ ਚੁੱਕ ਕੇ ਥਾਣੇ ਲਿਆਂਦਾ। ਆਰੋਪੀ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ – ਮੋਗਾ ਚ ਸੜਕ ਹਾਦਸੇ ਚ ਔਰਤ ਦਾ ਸਿਰ ਧੜ ਤੋਂ ਹੋਇਆ ਅਲੱਗ, ਈ-ਰਿਕਸ਼ਾ ਨੂੰ ਪਿਕਅੱਪ ਨੇ ਮਾਰੀ ਟੱਕਰ

ਸੜਕ ‘ਤੇ ਇਧਰ-ਉਧਰ ਲਹਿਰਾ ਰਹੀ ਸੀ ਤੇਜ਼ ਰਫਤਾਰ ਬੱਸ

ਬੱਸ ਡਰਾਈਵਰ ਨੌਸਿਖਿਆ ਅਤੇ ਸ਼ਰਾਬ ਦਾ ਆਦੀ ਦੱਸਿਆ ਜਾਂਦਾ ਹੈ। ਬੱਚਿਆਂ ਅਤੇ ਸਥਾਨਕ ਲੋਕਾਂ ਨੇ ਦੱਸਿਆ ਕਿ ਬੱਸ ਡਰਾਈਵਰ ਸ਼ਰਾਬ ਦੇ ਨਸ਼ੇ ਵਿੱਚ ਗੱਡੀ ਚਲਾ ਰਿਹਾ ਸੀ। ਤੇਜ਼ ਰਫਤਾਰ ਨਾਲ ਚੱਲ ਰਹੀ ਬੱਸ ਪੂਰੀ ਸੜਕ ‘ਤੇ ਇਧਰ-ਉਧਰ ਲਹਿਰਾ ਰਹੀ ਸੀ। ਸੜਕ ਤੋਂ ਲੰਘ ਰਹੇ ਵਾਹਨਾਂ ਨੇ ਬੱਸ ਨੂੰ ਰੋਕਣ ਲਈ ਕਈ ਵਾਰ ਇਸ਼ਾਰਾ ਕੀਤਾ, ਪਰ ਡਰਾਈਵਰ ਨੇ ਬੱਸ ਨਹੀਂ ਰੋਕੀ ਅਤੇ ਇਸਨੂੰ ਦੌੜਾਂਦਾ ਰਿਹਾ, ਅੱਗੇ ਜਾਕੇ ਬੱਸ ਪਲਟ ਗਈ।

ਉੱਧਰ, ਈਦ ਦੇ ਤਿਉਹਾਰ ‘ਤੇ ਵੀ ਸਕੂਲ ਖੁੱਲ੍ਹੇ ਹੋਣ ‘ਤੇ ਸਵਾਲ ਉੱਠ ਰਹੇ ਹਨ। ਆਮ ਤੌਰ ‘ਤੇ ਈਦ ਵਾਲੇ ਦਿਨ ਸਕੂਲ ‘ਚ ਛੁੱਟੀ ਹੁੰਦੀ ਹੈ। ਅਜਿਹੇ ‘ਚ ਬੱਚਿਆਂ ਨੂੰ ਸਕੂਲ ਬੁਲਾਇਆ ਗਿਆ। ਇਸ ਮਾਮਲੇ ‘ਤੇ ਸਕੂਲ ਪ੍ਰਸ਼ਾਸਨ ਦੇ ਖਿਲਾਫ ਜਾਂਚ ਅਤੇ ਕਾਰਵਾਈ ਹੋ ਸਕਦੀ ਹੈ।

ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਨੇ ਜਤਾਇਆ ਦੁੱਖ

ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਨਾਇਬ ਸੈਣੀ ਨੇ ਇਸ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਗ੍ਰਹਿ ਮੰਤਰੀ ਨੇ ਟਵੀਟ ਕਰ ਕੇ ਕਿਹਾ ਕਿ ਉਨ੍ਹਾਂ ਦੀ ਸੰਵੇਦਨਾ ਉਨ੍ਹਾਂ ਬੱਚਿਆਂ ਦੇ ਪਰਿਵਾਰਾਂ ਨਾਲ ਹੈ, ਜਿਨ੍ਹਾਂ ਨੇ ਹਾਦਸੇ ‘ਚ ਆਪਣੀ ਜਾਨ ਗਵਾਈ ਹੈ। ਪ੍ਰਮਾਤਮਾ ਉਹਨਾਂ ਨੂੰ ਦੁੱਖ ਸਹਿਣ ਦਾ ਬਲ ਬਖਸ਼ੇ। ਉਨ੍ਹਾਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਵੀ ਪ੍ਰਮਾਤਮਾ ਅੱਗੇ ਅਰਦਾਸ ਕੀਤੀ।

Exit mobile version