ਹਿਮਾਚਲ 'ਚ ਪੰਜਾਬੀ ਸੈਲਾਨੀ ਦਾ ਕਤਲ, ਰੈਸਟੋਰੈਂਟ 'ਚ ਸ਼ਰਾਬ ਪੀਣ ਨੂੰ ਲੈ ਕੇ ਹੋਇਆ ਝਗੜਾ, ਕਰਮਚਾਰੀਆਂ ਨੇ ਕੀਤੀ ਕੁੱਟਮਾਰ | Murder of a Punjabi tourist in Himachal dispute over drinking alcohol in a restaurant Punjabi news - TV9 Punjabi

ਹਿਮਾਚਲ ‘ਚ ਪੰਜਾਬੀ ਸੈਲਾਨੀ ਦਾ ਕਤਲ, ਢਾਬੇ ‘ਚ ਖਾਣੇ ਨੂੰ ਲੈ ਕੇ ਹੋਇਆ ਝਗੜਾ

Updated On: 

22 Mar 2024 15:43 PM

ਮ੍ਰਿਤਕ ਦੇ ਦੋਸਤ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਅਤੇ ਉਸਦੇ ਚਾਰ ਦੋਸਤ ਬੁੱਧਵਾਰ ਨੂੰ ਪੰਜਾਬ ਦੇ ਫਗਵਾੜਾ ਤੋਂ ਧਰਮਸ਼ਾਲਾ ਘੁੰਮਣ ਆਏ ਸਨ। ਵੀਰਵਾਰ ਸਵੇਰੇ ਉਹ ਭਾਗਸੁਨਾਗ ਦੇ ਦਰਸ਼ਨਾਂ ਲਈ ਗਿਆ ਸੀ। ਉਹ ਸਵੇਰੇ ਕਰੀਬ 10 ਵਜੇ ਉੱਥੇ ਇੱਕ ਰੈਸਟੋਰੈਂਟ ਵਿੱਚ ਪਹੁੰਚੇ। ਜਿਉਂ ਹੀ ਅਸੀਂ ਮੇਜ਼ ਕੋਲ ਪਹੁੰਚੇ ਤਾਂ ਵੇਟਰ ਨੇ ਨੇੜੇ ਆ ਕੇ ਆਰਡਰ ਬਾਰੇ ਪੁੱਛਿਆ।

ਹਿਮਾਚਲ ਚ ਪੰਜਾਬੀ ਸੈਲਾਨੀ ਦਾ ਕਤਲ, ਢਾਬੇ ਚ ਖਾਣੇ ਨੂੰ ਲੈ ਕੇ ਹੋਇਆ ਝਗੜਾ

ਸੰਕੇਤਕ ਤਸਵੀਰ

Follow Us On

ਵੀਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਪੰਜਾਬ ਦੇ ਇੱਕ ਸੈਲਾਨੀ ਦੀ ਮੌਤ ਹੋ ਗਈ। ਸੈਲਾਨੀ ਇੱਕ ਢਾਬੇ ‘ਚ ਗਿਆ ਤਾਂ ਉੱਥੇ ਖਾਣੇ ਨੂੰ ਲੈ ਕੇ ਉਸਦਾ ਝਗੜਾ ਹੋ ਗਿਆ, ਜਿਸ ‘ਚ ਢਾਬੇ ਵਾਲਿਆਂ ਨੇ ਉਸ ਨਾਲ ਕੁੱਟਮਾਰ ਕੀਤੀ। ਇਸ ਲੜਾਈ ਵਿਚ ਸੈਲਾਨੀ ਦੇ ਸਿਰ ਵਿਚ ਡੂੰਘੀ ਸੱਟ ਲੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਘਟਨਾ ਧਰਮਸ਼ਾਲਾ ਦੇ ਮੈਕਲੋਡਗੰਜ ਦੀ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਨਵਦੀਪ ਸਿੰਘ (33) ਵਾਸੀ ਗੁਰੂ ਤੇਗਬਹਾਦਰ ਨਗਰ ਟਿੱਬੀ, ਫਗਵਾੜਾ ਪੰਜਾਬ ਵਜੋਂ ਹੋਈ ਹੈ। ਪੁਲਿਸ ਨੇ ਇਸ ਮਾਮਲੇ ‘ਚ 6 ਲੋਕਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ‘ਚ ਜ਼ਿਲ੍ਹਾ ਕਾਂਗੜਾ ਦੀ ਐਸਪੀ ਸ਼ਾਲਿਨੀ ਅਗਨੀਹੋਤਰੀ ਮ੍ਰਿਤਕ ਨੇ ਦੱਸਿਆ ਕਿ ਨਵਦੀਪ ਦੀ ਇੱਕ ਢਾਬੇ ‘ਚ ਖਾਣੇ ਨੂੰ ਲੈ ਕੇ ਢਾਬਾ ਮਾਲਿਕ ਅਤੇ ਉਸ ਦੇ ਪੁੱਤਰ ਨਾਲ ਝਗੜਾ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਝਗੜੇ ਦੌਰਾਨ ਨਵਦੀਪ ਡਿੱਗ ਗਿਆ ਅਤੇ ਉਸ ਦੇ ਸਿਰ ਤੇ ਸੱਟ ਲੱਗ ਗਈ।

ਨਵਦੀਪ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਸਥਾਨਕ ਲੋਕਾਂ ਨੇ ਉਸ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਨਵਦੀਪ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਐਸਪੀ ਨੇ ਦੱਸਿਆ ਕਿ ਹੁਣ ਤੱਕ ਇਸ ਮਾਮਲੇ ਵਿੱਚ ਪੁਲਿਸ ਨੇ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਪੂਰੀ ਘਟਨਾ ਵਿੱਚ ਕਿਸ ਵਿਅਕਤੀ ਦਾ ਹੱਥ ਸੀ?ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮੈਕਲੋਡਗੰਜ ਦੇ ਫਲਸੇਟਗੰਜ ਥਾਣੇ ਵਿੱਚ ਇਹ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਇੱਕ ਸਿਰ ‘ਤੇ ਡੂੰਘੀ ਸੱਟ ਲੱਗਣ ਕਾਰਨ ਮੌਤ ਦਾ ਮਾਮਾਲ ਲੱਗ ਰਿਹ ਹੈ, ਪਰ ਅਜੇ ਤੱਕ ਪੋਸਟ ਮਾਰਟਮ ਦੀ ਰਿਪੋਰਟ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਗੱਲ ਦੀ ਪੁਸ਼ਟੀ ਹੋ ​​ਸਕੇਗੀ ਕਿ ਇਸ ਸੈਲਾਨੀ ਦੀ ਮੌਤ ਕਿਹੜੇ ਕਾਰਨਾਂ ਕਰਕੇ ਹੋਈ ਹੈ।

Exit mobile version