ਮੋਗਾ 'ਚ ਸੜਕ ਹਾਦਸੇ 'ਚ ਔਰਤ ਦਾ ਸਿਰ ਧੜ ਤੋਂ ਹੋਇਆ ਅਲੱਗ, ਈ-ਰਿਕਸ਼ਾ ਨੂੰ ਪਿਕਅੱਪ ਨੇ ਮਾਰੀ ਟੱਕਰ | Moga road Accident behead of body after strike pickup with e rickshaw know full detail in punjabi Punjabi news - TV9 Punjabi

ਮੋਗਾ ‘ਚ ਸੜਕ ਹਾਦਸੇ ‘ਚ ਔਰਤ ਦਾ ਸਿਰ ਧੜ ਤੋਂ ਹੋਇਆ ਅਲੱਗ, ਈ-ਰਿਕਸ਼ਾ ਨੂੰ ਪਿਕਅੱਪ ਨੇ ਮਾਰੀ ਟੱਕਰ

Updated On: 

12 Apr 2024 10:54 AM

Moga Road Accident: ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ ਈ-ਰਿਕਸ਼ਾ 'ਚ ਸਾਮਾਨ ਲੈਣ ਗਏ ਸਨ। ਈ-ਰਿਕਸ਼ਾ ਨੂੰ ਚੇਤਨ ਸਿੰਘ ਚੰਨਾ (55) ਵਾਸੀ ਸਮਾਲਸਰ ਚਲਾ ਰਿਹਾ ਸੀ। ਸੇਵਾਮੁਕਤ ਪੁਲੀਸ ਮੁਲਾਜ਼ਮ ਨਾਹਰ ਸਿੰਘ, ਉਸ ਦੀ ਪਤਨੀ ਜਸਪਾਲ ਕੌਰ ਅਤੇ ਸੁਰਜੀਤ ਸਿੰਘ ਨਾਂ ਦਾ ਵਿਅਕਤੀ ਸਾਮਾਨ ਲੈ ਕੇ ਈ-ਰਿਕਸ਼ਾ ਤੇ ਆਪਣੇ ਘਰ ਜਾ ਰਹੇ ਸਨ।

ਮੋਗਾ ਚ ਸੜਕ ਹਾਦਸੇ ਚ ਔਰਤ ਦਾ ਸਿਰ ਧੜ ਤੋਂ ਹੋਇਆ ਅਲੱਗ, ਈ-ਰਿਕਸ਼ਾ ਨੂੰ ਪਿਕਅੱਪ ਨੇ ਮਾਰੀ ਟੱਕਰ

ਮੋਗਾ 'ਚ ਸੜਕ ਹਾਦਸਾ

Follow Us On

Moga Road Accident: ਮੋਗਾ ਕੋਟਕਪੂਰਾ ਰੋਡ ‘ਤੇ ਸਥਿਤ ਕਸਬਾ ਸਮਾਲਸਰ ‘ਚ ਵੱਡਾ ਸੜਕ ਹਾਦਸਾ ਵਾਪਰਿਆ ਹੈ। ਮੋਗਾ ਦੇ ਮੁੱਖ ਬੱਸ ਸਟੈਂਡ ‘ਤੇ ਇਕ ਬੇਕਾਬੂ ਪਿਕਅੱਪ ਨੇ ਤੇਜ਼ ਰਫਤਾਰ ਨਾਲ ਆ ਕੇ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਈ-ਰਿਕਸ਼ਾ ਦੇ ਪਰਖੱਚੇ ਉੱਡ ਗਏ। ਇਸ ਟੱਕਰ ‘ਚ ਕਈ ਲੋਕ ਜ਼ਖਮੀ ਹੋ ਗਏ, ਜਿਸ ‘ਚ ਇਕ ਔਰਤ ਦਾ ਸਿਰ ਵੱਢਿਆ ਗਿਆ ਅਤੇ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਸ ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲਿਆਂ ਤੋਂ ਇਲਾਵਾ ਦੋ ਹੋਰਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਫਰੀਦਕੋਟ ਦੇ ਗੁਰੂ ਗੋਬਿੰਦ ਮੈਡੀਕਲ ਹਸਪਤਾਲ ਵਿੱਚ ਭੇਜਿਆ ਗਿਆ।

ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ ਈ-ਰਿਕਸ਼ਾ ‘ਚ ਸਾਮਾਨ ਲੈਣ ਗਏ ਸਨ। ਈ-ਰਿਕਸ਼ਾ ਨੂੰ ਚੇਤਨ ਸਿੰਘ ਚੰਨਾ (55) ਵਾਸੀ ਸਮਾਲਸਰ ਚਲਾ ਰਿਹਾ ਸੀ। ਸੇਵਾਮੁਕਤ ਪੁਲੀਸ ਮੁਲਾਜ਼ਮ ਨਾਹਰ ਸਿੰਘ, ਉਸ ਦੀ ਪਤਨੀ ਜਸਪਾਲ ਕੌਰ ਅਤੇ ਸੁਰਜੀਤ ਸਿੰਘ ਨਾਂ ਦਾ ਵਿਅਕਤੀ ਸਾਮਾਨ ਲੈ ਕੇ ਈ-ਰਿਕਸ਼ਾ ਤੇ ਆਪਣੇ ਘਰ ਜਾ ਰਹੇ ਸਨ।

ਇਹ ਵੀ ਪੜ੍ਹੋ: ਹਰਿਆਣਾ: ਮਹਿੰਦਰਗੜ੍ਹ ਚ ਸਕੂਲ ਬੱਸ ਪਲਟੀ, 6 ਬੱਚਿਆਂ ਦੀ ਮੌਤ, 28 ਜ਼ਖ਼ਮੀ; ਈਦ ਦੇ ਦਿਨ ਵੀ ਖੁੱਲ੍ਹਾ ਸੀ ਸਕੂਲ

ਔਰਤ ਦਾ ਸਿਰ ਧੜ ਤੋਂ ਅਲਗ

ਇਸ ਹਾਦਸੇ ਵਿੱਚ ਡਰਾਈਵਰ ਪਾਇਤ ਸਿੰਘ ਸਮੇਤ ਸਾਰੇ ਗੰਭੀਰ ਜ਼ਖ਼ਮੀ ਹੋ ਗਏ। ਜਸਪਾਲ ਕੌਰ ਦਾ ਸਿਰ ਸਰੀਰ ਤੋਂ ਵੱਖ ਕਰ ਦਿੱਤਾ ਗਿਆ। ਨਾਹਰ ਸਿੰਘ, ਸੁਰਜੀਤ ਸਿੰਘ, ਚੇਤਨ ਸਿੰਘ ਅਤੇ ਜਸਪਾਲ ਕੌਰ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ, ਫਰੀਦਕੋਟ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸੁਰਜੀਤ ਸਿੰਘ, ਚੇਤਨ ਸਿੰਘ ਅਤੇ ਔਰਤ ਜਸਪਾਲ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ।

Exit mobile version