ਇੱਕ ਦਿਨ ਪਹਿਲਾਂ ਸੰਗਰੂਰ ਜੇਲ੍ਹ ਤੋਂ ਆਈ ਸੀ ਮਹਿਲਾ, ਲੁਧਿਆਣਾ ‘ਚ ਸ਼ੱਕੀ ਹਲਾਤਾਂ ‘ਚ ਮੌਤ | Ludhiana woman body was found under suspicious circumstances know full in punjabi Punjabi news - TV9 Punjabi

ਇੱਕ ਦਿਨ ਪਹਿਲਾਂ ਸੰਗਰੂਰ ਜੇਲ੍ਹ ਤੋਂ ਆਈ ਸੀ ਮਹਿਲਾ, ਲੁਧਿਆਣਾ ਚ ਸ਼ੱਕੀ ਹਲਾਤਾਂ ਚ ਮੌਤ

Published: 

06 May 2024 18:27 PM

ਪ੍ਰਾਪਤ ਜਾਣਕਾਰੀ ਅਨੁਸਾਰ ਮਹਿਲਾ ਨਸ਼ੇ ਦੀ ਆਦੀ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਹਿਲਾ ਆਪਣੇ ਘਰ ਤੋਂ ਦਵਾਈ ਲੈ ਕੇ ਆਉਣ ਦੀ ਗੱਲ ਕਹਿ ਕੇ ਗਈ ਸੀ ਪਰ ਵਾਪਸ ਨਹੀਂ ਪਰਤੀ। ਹੁਣ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। ਫਿਲਹਾਲ ਅਜੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਇੱਕ ਦਿਨ ਪਹਿਲਾਂ ਸੰਗਰੂਰ ਜੇਲ੍ਹ ਤੋਂ ਆਈ ਸੀ ਮਹਿਲਾ, ਲੁਧਿਆਣਾ ਚ ਸ਼ੱਕੀ ਹਲਾਤਾਂ ਚ ਮੌਤ

ਇੱਕ ਦਿਨ ਪਹਿਲਾਂ ਸੰਗਰੂਰ ਜੇਲ੍ਹ ਤੋਂ ਆਈ ਸੀ ਮਹਿਲਾ, ਲੁਧਿਆਣਾ ‘ਚ ਸ਼ੱਕੀ ਹਲਾਤਾਂ ‘ਚ ਮੌਤ

Follow Us On

ਲੁਧਿਆਣਾ ਵਿੱਚ ਬੀਤੀ ਸ਼ਾਮ ਇੱਕ ਖਾਲੀ ਪਲਾਟ ਵਿੱਚ ਇੱਕ ਔਰਤ ਦੀ ਸ਼ੱਕੀ ਹਾਲਾਤਾਂ ਵਿੱਚ ਪਈ ਲਾਸ਼ ਨੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ। ਮ੍ਰਿਤਕ ਮਹਿਲਾ ਦਾ ਨਾਮ ਪੂਜਾ ਦੱਸਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਿਲਾ ਨਸ਼ੇ ਦੀ ਆਦੀ ਸੀ। ਉਹ ਇੱਕ ਦਿਨ ਪਹਿਲਾਂ ਹੀ ਸੰਗਰੂਰ ਜੇਲ੍ਹ ਤੋਂ ਜ਼ਮਾਨਤ ‘ਤੇ ਰਿਹਾਅ ਹੋਕੇ ਬਾਹਰ ਆਈ ਸੀ। ਦਰਅਸਲ ਇੱਕ ਕੁੱਟਮਾਰ ਦੇ ਮਾਮਲੇ ਕਾਰਨ ਉਸ ਨੂੰ ਜੇਲ੍ਹ ਭੇਜਿਆ ਗਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਹਿਲਾ ਆਪਣੇ ਘਰ ਤੋਂ ਦਵਾਈ ਲੈ ਕੇ ਆਉਣ ਦੀ ਗੱਲ ਕਹਿ ਕੇ ਗਈ ਸੀ ਪਰ ਵਾਪਸ ਨਹੀਂ ਪਰਤੀ। ਹੁਣ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਫਿਲਹਾਲ ਅਜੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਕੁੱਟਮਾਰ ਦੇ ਮਾਮਲੇ ਵਿੱਚ ਗਈ ਸੀ ਜੇਲ੍ਹ

ਜਾਣਕਾਰੀ ਮੁਤਾਬਕ ਪਿੰਡ ਸੇਢਾ ਦੀ ਰਹਿਣ ਵਾਲੀ ਪੂਜਾ ਦਾ ਸੰਗਰੂਰ ‘ਚ ਵਿਆਹ ਹੋਇਆ ਸੀ। ਉਹ ਲੜਾਈ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਸੀ। ਜ਼ਮਾਨਤ ‘ਤੇ ਬਾਹਰ ਆਉਣ ਤੋਂ ਬਾਅਦ ਉਹ ਆਪਣੀ ਮਾਂ ਨਾਲ ਪਿੰਡ ਸੀਢਾ ‘ਚ ਆਪਣੇ ਨਾਨਕੇ ਘਰ ਰਹਿਣ ਆਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਉਹ ਆਪਣੀ ਮਾਂ ਤੋਂ 400 ਰੁਪਏ ਲੈ ਕੇ ਦਵਾਈ ਲੈਣ ਲਈ ਘਰੋਂ ਗਈ ਸੀ ਪਰ ਵਾਪਸ ਨਹੀਂ ਆਈ। ਕਾਫੀ ਦੇਰ ਇਤਜ਼ਾਰ ਤੋਂ ਬਾਅਦ ਮਾਂ ਨੇ ਭਾਲ ਕੀਤੀ ਪਰ ਉਸ ਦਾ ਕੁਝ ਪਤਾ ਨਹੀਂ ਲੱਗਾ।

ਪਿੰਡ ਬਾਜੜਾ ਮੋੜ ਵਿਖੇ ਮਹਾਵੀਰ ਕਲੋਨੀ ਦੇ ਖਾਲੀ ਪਲਾਟ ‘ਚ ਇਕ ਲੜਕੀ ਦੀ ਲਾਸ਼ ਪਈ ਦੇਖ ਕੇ ਕੁਝ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਥਾਣਾ ਮੇਹਰਬਾਨ ਦੀ ਪੁਲਿਸ ਮੌਕੇ ਤੇ ਪੁੱਜ ਗਈ ਅਤੇ ਮ੍ਰਿਤਕ ਔਰਤ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪਾਸਟਮਾਰਟਮ ਲਈ ਭੇਜ ਦਿੱਤਾ। ਪੂਜਾ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਬੇਟੀ ਵੀ ਨਸ਼ੇ ਦੀ ਆਦੀ ਸੀ। ਫਿਲਹਾਲ ਪੁਲਸ ਨੂੰ ਸ਼ੱਕ ਹੈ ਕਿ ਮੌਤ ਨਸ਼ੇ ਕਾਰਨ ਹੋਈ ਹੈ ਪਰ ਅਜੇ ਪੁਲਿਸ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕਰ ਰਹੀ।

Exit mobile version