Ludhiana News: ਸੋਸ਼ਲ ਮੀਡੀਆ ‘ਤੇ ਹੇਟ ਸਪੀਚ ਫੈਲਾਉਣ ਵਾਲੇ 4 ਲੋਕਾਂ ਖਿਲਾਫ FIR, ਛਾਪੇਮਾਰੀ ਜਾਰੀ
ਹੈਬੋਵਾਲ ਦੀ ਪੁਲਿਸ ਨੇ ਲੁਧਿਆਣਾ ਦੇ ਮੁਹੱਲਾ ਸਟਾਰ ਸਿਟੀ ਦੇ ਰਹਿਣ ਵਾਲੇ ਹਿੰਦੂ ਸੰਗਠਨ ਨਾਲ ਸਬੰਧਿਤ ਰੋਹਿਤ ਦੇ ਖਿਲਾਫ ਧਾਰਾ 152,196,353, ਬੀ.ਐਨ.ਐਸ. ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਨਫਰਤ ਭਰਿਆ ਭਾਸ਼ਣ ਦਿੱਤਾ ਸੀ।
ਲੁਧਿਆਣਾ ‘ਚ ਜ਼ਿਲਾ ਪੁਲਿਸ ਨੇ ਵੱਖ-ਵੱਖ ਹਿੰਦੂ ਸੰਗਠਨਾਂ ਦੇ 4 ਲੋਕਾਂ ਖਿਲਾਫ ਐੱਫ.ਆਈ.ਆਰ. ਇਨ੍ਹਾਂ ਚਾਰਾਂ ‘ਤੇ ਫੇਸਬੁੱਕ ਰਾਹੀਂ ਲਗਾਤਾਰ ਭੜਕਾਊ ਪੋਸਟਾਂ ਸ਼ੇਅਰ ਕਰਨ ਦਾ ਇਲਜ਼ਾਮ ਹੈ। ਜਿਨ੍ਹਾਂ ਨੂੰ ਭਾਰਤ ਦੀ ਏਕਤਾ ਲਈ ਖ਼ਤਰਾ ਮੰਨਿਆ ਗਿਆ ਹੈ। ਉਹਨਾਂ ਦੀ ਬੋਲੀ ਵੱਖ-ਵੱਖ ਧਰਮਾਂ ਵਿਚਕਾਰ ਦੁਸ਼ਮਣੀ ਪੈਦਾ ਕਰ ਸਕਦੀ ਹੈ। ਫਿਲਹਾਲ ਪੁਲਸ ਨੇ ਚਾਰਾਂ ਖਿਲਾਫ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਥਾਣਾ ਹੈਬੋਵਾਲ ਦੀ ਪੁਲਿਸ ਨੇ ਲੁਧਿਆਣਾ ਦੇ ਮੁਹੱਲਾ ਸਟਾਰ ਸਿਟੀ ਦੇ ਰਹਿਣ ਵਾਲੇ ਹਿੰਦੂ ਸੰਗਠਨ ਨਾਲ ਸਬੰਧਿਤ ਰੋਹਿਤ ਦੇ ਖਿਲਾਫ ਧਾਰਾ 152,196,353, ਬੀ.ਐਨ.ਐਸ. ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਨਫਰਤ ਭਰਿਆ ਭਾਸ਼ਣ ਦਿੱਤਾ ਸੀ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲੀਸ ਸੋਸ਼ਲ ਮੀਡੀਆ ਸੈੱਲ ਦੀ ਜਾਂਚ ਦੌਰਾਨ ਹਿੰਦੂ ਸਿੱਖ ਜਾਗ੍ਰਿਤੀ ਸੈਨਾ ਦੇ ਮੁਖੀ ਅਤੇ ਹਿੰਦੂ ਨਿਆ ਪੀਠ ਸੰਸਥਾ ਦੇ ਮੈਂਬਰ ਪ੍ਰਵੀਨ ਡੰਗ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ।
ਸ਼ੋਸਲ ਮੀਡੀਆ ਤੇ ਕਰਦੇ ਸੀ ਭੜਕਾਓ ਪੋਸਟਾਂ
ਡੰਗ ‘ਤੇ ਆਪਣੇ ਫੇਸਬੁੱਕ ਪ੍ਰੋਫਾਈਲ ‘ਤੇ ਭੜਕਾਊ ਭਾਸ਼ਣ ਦੇਣ ਅਤੇ ਝੂਠੇ ਬਿਆਨ ਦੇਣ ਦਾ ਵੀ ਇਲਜ਼ਾਮ ਹੈ। ਪੁਲਿਸ ਨੇ ਡਾਂਗ ਖ਼ਿਲਾਫ਼ 196(1),353(2) ਬੀ.ਐਨ.ਐਸ ਤਹਿਤ ਕੇਸ ਦਰਜ ਕਰ ਲਿਆ ਹੈ। ਥਾਣਾ ਡਿਵੀਜ਼ਨ ਨੰਬਰ 1 ਦੀ ਪੁਲੀਸ ਨੇ ਸ਼ਿਵ ਸੈਨਾ ਦੇ ਪ੍ਰਮੁੱਖ ਆਗੂ ਚੰਦਰਕਾਂਤ ਚੱਢਾ ਖ਼ਿਲਾਫ਼ ਨਫ਼ਰਤ ਭਰਿਆ ਭਾਸ਼ਣ ਦੇਣ ਦੇ ਇਲਜ਼ਾਮ ਹੇਠ ਕਾਰਵਾਈ ਵੀ ਕੀਤੀ ਹੈ। ਪੁਲੀਸ ਨੇ ਚੱਢਾ ਖ਼ਿਲਾਫ਼ ਧਾਰਾ 196 (1), 353 (2), ਬੀ.ਐਨ.ਐਸ. ਦੇ ਤਹਿਤ ਕੇਸ ਦਰਜ ਕਰ ਲਿਆ ਹੈ।
ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੇ ਸ਼ਿਵ ਸੈਨਾ ਪੰਜਾਬ ਦੇ ਮੈਂਬਰ ਭਾਨੂ ਪ੍ਰਤਾਪ ਖ਼ਿਲਾਫ਼ ਨਫ਼ਰਤੀ ਭਾਸ਼ਣ ਦੇਣ ਦਾ ਕੇਸ ਵੀ ਦਰਜ ਕੀਤਾ ਹੈ। ਭਾਨੂ ‘ਤੇ ਫੇਸਬੁੱਕ ਰਾਹੀਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਦਾ ਵੀ ਇਲਜ਼ਾਮ ਹੈ। ਪੁਲੀਸ ਨੇ ਭਾਨੂ ਪ੍ਰਤਾਪ ਖ਼ਿਲਾਫ਼ ਧਾਰਾ 196(2),353(2) ਬੀਐਨਐਸ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਭਾਲ ਜਾਰੀ ਹੈ।