Firing In Ludhiana: ਜਿਮ ਜਾਣ ਦੇ ਬਹਾਨੇ ਬੁਲਾਇਆ ਘਰ ਫੇਰ ਚਲਾਈ ਗੋਲੀ, ਨੌਜਵਾਨ ਜਖ਼ਮੀ | Ludhiana noorpura Firing mamla PGI Eye damage know full in punjabi Punjabi news - TV9 Punjabi

Firing In Ludhiana: ਜਿਮ ਜਾਣ ਦੇ ਬਹਾਨੇ ਬੁਲਾਇਆ ਘਰ ਫੇਰ ਚਲਾਈ ਗੋਲੀ, ਨੌਜਵਾਨ ਜਖ਼ਮੀ

Published: 

22 Jul 2024 19:12 PM

ਲੁਧਿਆਣਾ 'ਚ ਇਕ ਨੌਜਵਾਨ 'ਤੇ ਉਸ ਦੇ ਕੁਝ ਦੋਸਤਾਂ ਨੇ ਗੋਲੀ ਚਲਾ ਦਿੱਤੀ। ਜ਼ਖਮੀ ਦੀਪੂ ਦੇ ਭਰਾ ਵਿੱਕੀ ਵਾਸੀ ਕਨੀਜਾ ਰੋਡ ਪਿੰਡ ਨੂਰਵਾਲਾ ਨੇ ਥਾਣਾ ਮੇਹਰਬਾਨ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 15 ਜੁਲਾਈ ਦੀ ਰਾਤ 8 ਵਜੇ ਉਸ ਦੇ ਭਰਾ ਦੇ ਦੋਸਤ ਦੀਪੂ ਨੂੰ ਜਿੰਮ ਲੈਣ ਆਏ ਸਨ। ਉਸ ਰਾਤ ਉਸ ਦਾ ਭਰਾ ਘਰ ਨਹੀਂ ਆਇਆ। ਪੁਲਿਸ ਹਮਲਾਵਰਾਂ ਦੀ ਭਾਲ ਕਰ ਰਹੀ ਹੈ।

Firing In Ludhiana: ਜਿਮ ਜਾਣ ਦੇ ਬਹਾਨੇ ਬੁਲਾਇਆ ਘਰ ਫੇਰ ਚਲਾਈ ਗੋਲੀ, ਨੌਜਵਾਨ ਜਖ਼ਮੀ

ਜਿਮ ਜਾਣ ਦੇ ਬਹਾਨੇ ਬੁਲਾਇਆ ਘਰ ਫੇਰ ਚਲਾਈ ਗੋਲੀ, ਨੌਜਵਾਨ ਜਖ਼ਮੀ

Follow Us On

ਲੁਧਿਆਣਾ ‘ਚ ਇਕ ਨੌਜਵਾਨ ‘ਤੇ ਉਸ ਦੇ ਕੁਝ ਦੋਸਤਾਂ ਨੇ ਗੋਲੀ ਚਲਾ ਦਿੱਤੀ। ਗੋਲੀ ਨੌਜਵਾਨ ਦੀ ਭਰਵੱਟੇ ਵਿੱਚੋਂ ਲੰਘ ਕੇ ਉਸ ਦੇ ਸਿਰ ਵਿੱਚ ਜਾ ਲੱਗੀ। ਪੀਜੀਆਈ ਦੇ ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਗੋਲੀ ਤਾਂ ਕੱਢ ਦਿੱਤੀ ਪਰ ਨੌਜਵਾਨ ਦੀ ਸੱਜੀ ਅੱਖ ਪੂਰੀ ਤਰ੍ਹਾਂ ਨੁਕਸਾਨੀ ਗਈ। ਫਿਲਹਾਲ ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀ ਨੌਜਵਾਨ ਦਾ ਨਾਂ ਦੀਪੂ ਦੱਸਿਆ ਜਾ ਰਿਹਾ ਹੈ। ਪੁਲਿਸ ਹਮਲਾਵਰਾਂ ਦੀ ਭਾਲ ਕਰ ਰਹੀ ਹੈ।

ਜ਼ਖਮੀ ਦੀਪੂ ਦੇ ਭਰਾ ਵਿੱਕੀ ਵਾਸੀ ਕਨੀਜਾ ਰੋਡ ਪਿੰਡ ਨੂਰਵਾਲਾ ਨੇ ਥਾਣਾ ਮੇਹਰਬਾਨ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 15 ਜੁਲਾਈ ਦੀ ਰਾਤ 8 ਵਜੇ ਉਸ ਦੇ ਭਰਾ ਦੇ ਦੋਸਤ ਦੀਪੂ ਨੂੰ ਜਿੰਮ ਲੈਣ ਆਏ ਸਨ। ਉਸ ਰਾਤ ਉਸ ਦਾ ਭਰਾ ਘਰ ਨਹੀਂ ਆਇਆ। 16 ਜੁਲਾਈ ਨੂੰ ਸਵੇਰੇ 6.30 ਵਜੇ ਗੁਆਂਢ ਦਾ ਇੱਕ ਬੱਚਾ ਉਨ੍ਹਾਂ ਦੇ ਘਰ ਆਇਆ। ਉਸ ਨੇ ਦੱਸਿਆ ਕਿ ਦੀਪੂ ਮੱਛੀ ਕਲੋਨੀ ਸਥਿਤ ਛੱਪੜ ਵਿੱਚ ਬੇਹੋਸ਼ ਪਿਆ ਹੈ।

ਗੋਲੀ ਕਾਰਨ ਅੱਖ ਨੂੰ ਹੋਇਆ ਨੁਕਸਾਨ

ਵਿੱਕੀ ਨੇ ਦੱਸਿਆ ਕਿ ਜਦੋਂ ਉਸ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਦੀਪੂ ਖੂਨ ਨਾਲ ਲੱਥਪੱਥ ਪਿਆ ਸੀ। ਉਸ ਦੀ ਸੱਜੀ ਅੱਖ ‘ਤੇ ਡੂੰਘਾ ਜ਼ਖ਼ਮ ਸੀ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਦੀਪੂ ਦਰਦ ਨਾਲ ਚੀਕ ਰਿਹਾ ਸੀ। ਉਹ ਆਪਣੇ ਭਰਾ ਨੂੰਤੁਰੰਤ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਲੈ ਗਿਆ।

ਜਦੋਂ ਡਾਕਟਰਾਂ ਨੇ ਉਸ ਦੇ ਸਿਰ ਦੀ ਸਕੈਨਿੰਗ ਕੀਤੀ ਤਾਂ ਉਨ੍ਹਾਂ ਨੂੰ ਉਸ ਦੇ ਸਿਰ ਵਿੱਚ ਗੋਲੀ ਮਿਲੀ। ਡਾਕਟਰਾਂ ਨੇ ਦੀਪੂ ਦਾ ਆਪਰੇਸ਼ਨ ਕੀਤਾ। ਗੋਲੀ ਤਾਂ ਸਿਰ ‘ਚੋਂ ਨਿਕਲ ਗਈ ਪਰ ਅੱਖ ਹਮੇਸ਼ਾ ਲਈ ਖਰਾਬ ਹੋ ਗਈ। ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਮਾਮਲੇ ਦੀ ਜਾਂਚ ਥਾਣਾ ਮੇਹਰਬਾਨ ਦੇ ਏਐਸਆਈ ਸੁਰਜੀਤ ਸਿੰਘ ਕਰ ਰਹੇ ਹਨ। ਪੁਲਿਸ ਨੇ ਮੁਲਜ਼ਮਾਂ ਗੁਨੀਤ ਸਿੰਘ, ਅਮਨਦੀਪ ਸਿੰਘ ਅਤੇ ਸੋਨੂੰ ਖ਼ਿਲਾਫ਼ ਧਾਰਾ 109,61(2),25 ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਦੀਪੂ ਫੈਕਟਰੀ ਵਿੱਚ ਫੋਲਡਿੰਗ ਮਸ਼ੀਨ ਚਲਾਉਂਦਾ ਸੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਦੀ ਹਮਲਾਵਰਾਂ ਨਾਲ ਕੀ ਦੁਸ਼ਮਣੀ ਸੀ। ਪੁਲਿਸ ਇਲਾਕੇ ‘ਚ ਸੀਸੀਟੀਵੀ ਫੁਟੇਜ ਖੰਗਾਲਕੇ ਜਾਂਚ ਕਰ ਰਹੀ ਹੈ।

Exit mobile version