ਪਾਰਸਲ ਰਾਹੀ 198 ਸਿਮ ਭੇਜਣ ਦੇ ਮਾਮਲੇ 'ਤੇ ਸਖ਼ਤ HC, ਰਿਪੋਰਟ ਭੇਜਣ ਦੇ ਹੁਕਮ ਜਾਰੀ | ludhiana Jeans sim parcel to Cambodia high court order to police department know full detail in punjabi Punjabi news - TV9 Punjabi

ਜੀਨਸ ਪਾਰਸਲ ਰਾਹੀਂ 198 ਸਿਮ ਭੇਜਣ ਦੇ ਮਾਮਲੇ ‘ਤੇ ਸਖ਼ਤ HC, ਰਿਪੋਰਟ ਭੇਜਣ ਦੇ ਹੁਕਮ ਜਾਰੀ

Updated On: 

17 Apr 2024 14:25 PM

Ludhiana Jeans sim parcel: ਮਾਮਲਾ ਸੁਣਵਾਈ ਲਈ ਆਇਆ ਤਾਂ ਅਦਾਲਤ ਨੇ ਹੈਰਾਨੀ ਪ੍ਰਗਟਾਈ ਕਿ ਹੁਣ ਤੱਕ ਇੰਨੇ ਗੰਭੀਰ ਮਾਮਲੇ ਵਿੱਚ ਸਿਰਫ਼ ਇੱਕ ਵਿਅਕਤੀ ਦਾ ਹੀ ਨਾਮ ਸਾਹਮਣੇ ਆਇਆ ਹੈ। ਉਧਰ ਇਸ ਮਾਮਲੇ ਚ ਜਦੋਂ ਲੁਧਿਆਣਾ ਪੁਲਿਸ ਕਮਿਸ਼ਨਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਜੋ ਡੀਸੀਪੀ ਲੁਧਿਆਣਾ ਕੋਲੋਂ ਜਾਂਚ ਦੀ ਮੰਗ ਕੀਤੀ ਗਈ ਹੈ ਉਸ ਵਿੱਚ ਉਹ ਜਰੂਰ ਸਹਿਯੋਗ ਕਰਨਗੇ ਉਹ ਇਸ ਬਾਰੇ ਕੋਈ ਵੀ ਟਿੱਪਣੀ ਨਹੀਂ ਕਰਨਗੇ।

ਜੀਨਸ ਪਾਰਸਲ ਰਾਹੀਂ 198 ਸਿਮ ਭੇਜਣ ਦੇ ਮਾਮਲੇ ਤੇ ਸਖ਼ਤ HC, ਰਿਪੋਰਟ ਭੇਜਣ ਦੇ ਹੁਕਮ ਜਾਰੀ

ਹਰਿਆਣਾ-ਪੰਜਾਬ ਕੋਰਟ

Follow Us On

Ludhiana Jeans sim parcel: ਜੀਨਸ ਦੇ ਪਾਰਸਲ ਵਿੱਚ 198 ਐਕਟਿਵ ਸਿਮ ਕੰਬੋਡੀਆ ਭੇਜਣ ਦੀ ਕੋਸ਼ਿਸ਼ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ-ਹਰਿਆਣਾ ਹਾਈ ਕੋਰਟ ਨੇ ਲੁਧਿਆਣਾ ਦੇ ਡੀਸੀਪੀ ਨੂੰ ਜਾਂਚ ਦੀ ਵਿਸਥਾਰਤ ਰਿਪੋਰਟ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ। ਇਸ ਮਾਮਲੇ ਦਾ ਨੋਟਿਸ ਲੈਂਦਿਆਂ ਹਾਈਕੋਰਟ ਨੇ ਇਸ ਮਾਮਲੇ ਤੇ ਸਖ਼ਤੀ ਵਿਖਾਉਂਦੇ ਹੋਏ ਇਸ ਤੇ ਕਾਰਵਾਈ ਤੇਜ਼ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।

ਹਾਈ ਕੋਰਟ ਨੂੰ ਇਹ ਵੀ ਪੁੱਛਿਆ ਹੈ ਕਿ ਕੀ ਇਸ ਵਿੱਚ ਕੋਈ ਅੰਤਰਰਾਸ਼ਟਰੀ ਗਿਰੋਹ ਸ਼ਾਮਲ ਹੈ। ਹੁਕਮਾਂ ਵਿੱਚ ਹਾਈਕੋਰਟ ਨੇ ਸਪੱਸ਼ਟ ਕੀਤਾ ਕਿ ਜੇਕਰ ਰਿਪੋਰਟ ਨਹੀਂ ਆਉਂਦੀ ਤਾਂ ਡੀਸੀਪੀ ਨੂੰ ਰਿਕਾਰਡ ਸਮੇਤ ਖੁਦ ਹਾਜ਼ਰ ਹੋਣਾ ਪਵੇਗਾ। ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਦੇ ਹੋਏ ਦੋਸ਼ੀ ਅਜੈ ਕੁਮਾਰ ਨੇ 21 ਦਸੰਬਰ 2023 ਨੂੰ ਦਰਜ ਹੋਏ ਮਾਮਲੇ ‘ਚ ਰੈਗੂਲਰ ਜ਼ਮਾਨਤ ਦੀ ਮੰਗ ਕੀਤੀ ਸੀ।

ਕੋਰਟ ਨੇ ਪ੍ਰਗਟਾਈ ਹੈਰਾਨੀ

ਜਦੋਂ ਇਹ ਮਾਮਲਾ ਸੁਣਵਾਈ ਲਈ ਆਇਆ ਤਾਂ ਅਦਾਲਤ ਨੇ ਹੈਰਾਨੀ ਪ੍ਰਗਟਾਈ ਕਿ ਹੁਣ ਤੱਕ ਇੰਨੇ ਗੰਭੀਰ ਮਾਮਲੇ ਵਿੱਚ ਸਿਰਫ਼ ਇੱਕ ਵਿਅਕਤੀ ਦਾ ਹੀ ਨਾਮ ਸਾਹਮਣੇ ਆਇਆ ਹੈ। ਉਧਰ ਇਸ ਮਾਮਲੇ ਚ ਜਦੋਂ ਲੁਧਿਆਣਾ ਪੁਲਿਸ ਕਮਿਸ਼ਨਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਜੋ ਡੀਸੀਪੀ ਲੁਧਿਆਣਾ ਕੋਲੋਂ ਜਾਂਚ ਦੀ ਮੰਗ ਕੀਤੀ ਗਈ ਹੈ ਉਸ ਵਿੱਚ ਉਹ ਜਰੂਰ ਸਹਿਯੋਗ ਕਰਨਗੇ ਉਹ ਇਸ ਬਾਰੇ ਕੋਈ ਵੀ ਟਿੱਪਣੀ ਨਹੀਂ ਕਰਨਗੇ।

Exit mobile version