ਕਿਸਾਨ ਨੇ ਜਮੀਨ ਵੇਚਣ ਤੋਂ ਕੀਤੀ ਸੀ ਨਾਂਹ, ਗੁਆਂਢੀਆਂ ਨੇ ਨੌਕਰ ਨਾਲ ਮਿਲ ਕੇ ਉਤਾਰਿਆ ਮੌਤ ਦੇ ਘਾਟ – Punjabi News

ਕਿਸਾਨ ਨੇ ਜਮੀਨ ਵੇਚਣ ਤੋਂ ਕੀਤੀ ਸੀ ਨਾਂਹ, ਗੁਆਂਢੀਆਂ ਨੇ ਨੌਕਰ ਨਾਲ ਮਿਲ ਕੇ ਉਤਾਰਿਆ ਮੌਤ ਦੇ ਘਾਟ

Updated On: 

26 Jul 2024 15:09 PM

Ludhiana Farmer Murder: ਉਧਰ ਮੌਕੇ 'ਤੇ ਪਹੁੰਚੀ ਪੁਲਿਸ ਨੇ ਉਕਤ ਪਿੰਡ ਵਾਸੀਆਂ ਤੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਡੈਡ ਬਾਡੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਨੇ ਇਸ ਸਬੰਧੀ ਦੱਸੇ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਜਾਂਚ ਦੀ ਗੱਲ ਕਹੀ ਹੈ।

ਕਿਸਾਨ ਨੇ ਜਮੀਨ ਵੇਚਣ ਤੋਂ ਕੀਤੀ ਸੀ ਨਾਂਹ, ਗੁਆਂਢੀਆਂ ਨੇ ਨੌਕਰ ਨਾਲ ਮਿਲ ਕੇ ਉਤਾਰਿਆ ਮੌਤ ਦੇ ਘਾਟ

ਕਿਸਾਨ ਨੇ ਜਮੀਨ ਵੇਚਣ ਤੋਂ ਕੀਤੀ ਸੀ ਨਾਂਹ, ਗੁਆਂਢੀਆਂ ਨੇ ਨੌਕਰ ਨਾਲ ਮਿਲ ਕੇ ਉਤਾਰਿਆ ਮੌਤ ਦੇ ਘਾਟ

Follow Us On

Ludhiana Farmer Murder: ਲੁਧਿਆਣਾ ਦੇ ਕਸਬਾ ਰਾਏਕੋਟ ਦੇ ਪਿੰਡ ਬਰਸਾਓ ਵਿਖੇ ਇੱਕ ਕਿਸਾਨ ਨੂੰ ਉਸ ਦੇ ਹੀ ਗੁਆਂਢੀ ਅਤੇ ਨੌਕਰ ਵੱਲੋਂ ਬੇਰਹਿਮੀ ਦੇ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੇ ਮੁਤਾਬਕ ਆਰੋਪੀ ਕਿਸਾਨ ਦੀ ਜਮੀਨ ਨੂੰ ਖਰੀਦਣਾ ਚਾਹੁੰਦੇ ਸੀ, ਪਰ ਕਿਸਾਨ ਉਹਨਾਂ ਨੂੰ ਇਹ ਜਮੀਨ ਨਹੀਂ ਵੇਚਣਾ ਚਾਹੁੰਦਾ ਸੀ। ਇਸੇ ਰੰਜਿਸ਼ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਸ ਮਾਮਲੇ ਵਿੱਚ ਦੱਸਿਆ ਜਾ ਰਿਹਾ ਕਿ ਮ੍ਰਿਤਕ ਕਿਸਾਨ ਦਾ ਸਰੀਰ ਖੇਤਾਂ ਦੇ ਵਿੱਚ ਮੋਟਰ ‘ਤੇ ਮਿਲਿਆ ਹੈ।ਮ੍ਰਿਤਕ ਕਿਸਾਨ ਦਾ ਨਾਮ ਕਮਲਜੀਤ ਸਿੰਘ ਉਰਫ ਬੱਲੂ ਹੈ, ਜਿਸਦੀ ਉਮਰ ਕਰੀਬ 52 ਸਾਲ ਹੈ। ਰਾਤ ਨੂੰ ਖੇਤਾਂ ਦੇ ਵਿੱਚ ਉਹ ਪਾਣੀ ਲਗਾਉਣ ਦੇ ਲਈ ਗਿਆ ਸੀ।

ਉਧਰ ਮੌਕੇ ‘ਤੇ ਪਹੁੰਚੀ ਪੁਲਿਸ ਨੇ ਉਕਤ ਪਿੰਡ ਵਾਸੀਆਂ ਤੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਡੈਡ ਬਾਡੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਨੇ ਇਸ ਸਬੰਧੀ ਦੱਸੇ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਜਾਂਚ ਦੀ ਗੱਲ ਕਹੀ ਹੈ। ਉਧਰ ਪਰਿਵਾਰਿਕ ਮੈਂਬਰਾਂ ਨੇ ਵੀ ਕਿਹਾ ਕਿ ਜਦੋਂ ਤੱਕ ਆਰੋਪੀਆਂ ਦੀ ਗ੍ਰਿਫਤਾਰੀ ਨਹੀਂ ਹੋ ਜਾਵੇਗੀ ਉਦੋਂ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।

ਖੇਤ ਗਿਆ ਸੀ ਕਿਸਾਨ

ਉਧਰ ਇਸ ਸਬੰਧ ਵਿੱਚ ਗੱਲਬਾਤ ਦੌਰਾਨ ਮ੍ਰਿਤਕ ਕਿਸਾਨ ਬੱਲੂ ਦੇ ਪੁੱਤਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਕਮਲਜੀਤ ਸਿੰਘ ਮੋਟਰਸਾਈਕਲ ‘ਤੇ ਖੇਤ ਗਏ ਸੀ। ਰਾਤ ਕਰੀਬ 10 ਵਜੇ ਜਦੋਂ ਉਹ ਘਰ ਨਹੀਂ ਪਹੁੰਚੇ ਤਾਂ ਉਹਨਾਂ ਦੇ ਚਾਚੇ ਦੇ ਲੜਕੇ ਇੰਦਰਜੀਤ ਦੇ ਨਾਲ ਉਹਨਾਂ ਲੱਭਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਦੇਖਿਆ ਕਿ ਗੁਆਂਢੀ ਹਰਜੀਤ ਸਿੰਘ ਸੇਖੋ ਨਿਵਾਸੀ ਫੁੱਲਾਂਵਾਲ ਨੇ ਆਪਣੀ ਮੋਟਰ ਦੇ ਕੋਲ ਉਸ ਦੇ ਪਿਤਾ ਨੂੰ ਫੜ ਕੇ ਰੱਖਿਆ ਹੈ।

ਇਹ ਵੀ ਪੜ੍ਹੋ: ਪਠਾਨਕੋਟ ਦੇ ਪਿੰਡ ਚ ਕੰਧ ਟੱਪ ਕੇ ਘਰ ਚ ਵੜੇ ਸ਼ੱਕੀ ਵਿਅਕਤੀ, ਇਲਾਕੇ ਚ ਬਣਿਆ ਸਹਿਮ ਦਾ ਮਾਹੌਲ

ਉਨ੍ਹਾਂ ਦਾ ਨੌਕਰ ਵਿਕਾਸ ਲਾਲ ਯਾਦਵ ਨਿਵਾਸੀ ਬਿਹਾਰ ਜੋ ਦਾਤਰ ਦੇ ਨਾਲ ਵਾਰ ਕਰ ਰਿਹਾ ਸੀ। ਜਦੋਂ ਉਸਨੇ ਆਪਣੇ ਪਿਤਾ ਨੂੰ ਛੁਡਵਾਣਾ ਚਾਹਿਆ ਤਾਂ ਬਦਮਾਸ਼ਾਂ ਨੇ ਮੌਕੇ ਤੋਂ ਮੌਕਾ ਲੈਂਦੇ ਹੀ ਭੱਜ ਗਏ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਸਪ੍ਰੀਤ ਨੇ ਦੱਸਿਆ ਕਿ ਉਹਨਾਂ ਦੀ ਜਮੀਨ ਨੂੰ ਹੜਪਣ ਦੇ ਚਲਦਿਆਂ ਇਹ ਰੰਜਿਸ਼ ਰੱਖੀ ਗਈ ਹੈ।

Exit mobile version