ਲਾਰੇਂਸ ਦੇ ਭਰਾ ਅਨਮੋਲ ਬਿਸ਼ਨੋਈ ਖਿਲਾਫ਼ ਮੁੰਬਈ ਪੁਲਿਸ ਨੇ ਜਾਰੀ ਕੀਤਾ ਲੁੱਕਆਊਟ ਨੋਟਿਸ, ਸਲਮਾਨ ਖਾਨ ਦੇ ਘਰ ਅੱਗੇ ਫਾਇਰਿੰਗ ਮਾਮਲੇ ਵਿੱਚ ਐਕਸ਼ਨ | Lawrence brother Anmol Bishnoi lookout notice firing case in front of Salman Khan house know full in punjabi Punjabi news - TV9 Punjabi

ਲਾਰੇਂਸ ਦੇ ਭਰਾ ਅਨਮੋਲ ਬਿਸ਼ਨੋਈ ਖਿਲਾਫ਼ ਮੁੰਬਈ ਪੁਲਿਸ ਨੇ ਜਾਰੀ ਕੀਤਾ ਲੁੱਕਆਊਟ ਨੋਟਿਸ, ਸਲਮਾਨ ਖਾਨ ਦੇ ਘਰ ਅੱਗੇ ਫਾਇਰਿੰਗ ਮਾਮਲੇ ਵਿੱਚ ਐਕਸ਼ਨ

Published: 

27 Apr 2024 08:01 AM

ਬੀਤੇ ਦਿਨੀਂ ਮੁੰਬਈ ਕ੍ਰਾਈਮ ਬ੍ਰਾਂਚ ਨੇ ਜਲੰਧਰ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ। ਜਿਨ੍ਹਾਂ ਨੇ ਮੁੱਖ ਮੁਲਜ਼ਮ ਵਿੱਕੀ ਗੁਪਤਾ ਅਤੇ ਸਾਗਰ ਪਾਲ ਨੂੰ ਹਥਿਆਰ ਮੁਹੱਈਆ ਕਰਵਾਉਣ ਦੇ ਇਲਜ਼ਾਮ ਸਨ। ਮੁਲਜ਼ਮਾਂ ਦੀ ਪਛਾਣ ਸੋਨੂੰ ਸੁਭਾਸ਼ ਚੰਦਰ (37) ਅਤੇ ਅਨੁਜ ਥਾਪਨ (32) ਵਜੋਂ ਹੋਈ ਹੈ। ਦੋਵੇਂ ਮੁਲਜ਼ਮ ਪੰਜਾਬ ਦੇ ਅਬੋਹਰ ਦੇ ਰਹਿਣ ਵਾਲੇ ਹਨ।

ਲਾਰੇਂਸ ਦੇ ਭਰਾ ਅਨਮੋਲ ਬਿਸ਼ਨੋਈ ਖਿਲਾਫ਼ ਮੁੰਬਈ ਪੁਲਿਸ ਨੇ ਜਾਰੀ ਕੀਤਾ ਲੁੱਕਆਊਟ ਨੋਟਿਸ, ਸਲਮਾਨ ਖਾਨ ਦੇ ਘਰ ਅੱਗੇ ਫਾਇਰਿੰਗ ਮਾਮਲੇ ਵਿੱਚ ਐਕਸ਼ਨ

ਅਨਮੋਲ ਬਿਸ਼ਨੋਈ ਦੀ ਤਸਵੀਰ

Follow Us On

ਮੁੰਬਈ ਪੁਲਿਸ ਨੇ ਅਦਾਕਾਰ ਸਲਮਾਨ ਖਾਨ ਦੇ ਘਰ ਸਾਹਮਣੇ ਗੋਲੀਬਾਰੀ ਦੇ ਮਾਮਲੇ ਵਿੱਚ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਰਿਸ਼ਤੇਦਾਰ ਅਨਮੋਲ ਬਿਸ਼ਨੋਈ ਲਈ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਮੁੰਬਈ ਪੁਲਿਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ 14 ਅਪ੍ਰੈਲ ਨੂੰ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦੀ ਘਟਨਾ ਦੇ ਸਬੰਧ ਵਿੱਚ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਦੇ ਖਿਲਾਫ ਲੁੱਕ ਆਊਟ ਨੋਟਿਸ (ਐੱਲ.ਓ.ਸੀ.) ਜਾਰੀ ਕੀਤਾ ਗਿਆ ਹੈ। ਮੁੰਬਈ ਪੁਲਿਸ ਨੇ ਵੀ ਇਸ ਸਬੰਧੀ ਏਜੰਸੀਆਂ ਨਾਲ ਰਿਪੋਰਟ ਸਾਂਝੀ ਕੀਤੀ ਹੈ।

ਬੀਤੇ ਦਿਨੀਂ ਮੁੰਬਈ ਕ੍ਰਾਈਮ ਬ੍ਰਾਂਚ ਨੇ ਜਲੰਧਰ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ। ਜਿਨ੍ਹਾਂ ਨੇ ਮੁੱਖ ਮੁਲਜ਼ਮ ਵਿੱਕੀ ਗੁਪਤਾ ਅਤੇ ਸਾਗਰ ਪਾਲ ਨੂੰ ਹਥਿਆਰ ਮੁਹੱਈਆ ਕਰਵਾਉਣ ਦੇ ਇਲਜ਼ਾਮ ਸਨ। ਮੁਲਜ਼ਮਾਂ ਦੀ ਪਛਾਣ ਸੋਨੂੰ ਸੁਭਾਸ਼ ਚੰਦਰ (37) ਅਤੇ ਅਨੁਜ ਥਾਪਨ (32) ਵਜੋਂ ਹੋਈ ਹੈ। ਦੋਵੇਂ ਮੁਲਜ਼ਮ ਪੰਜਾਬ ਦੇ ਅਬੋਹਰ ਦੇ ਰਹਿਣ ਵਾਲੇ ਹਨ। ਮੁਲਜ਼ਮ ਅਨੁਜ ਟਰੱਕ ‘ਤੇ ਹੈਲਪਰ ਦਾ ਕੰਮ ਕਰਦਾ ਸੀ।

ਸੁਭਾਸ਼ ਇੱਕ ਕਿਸਾਨ ਹੈ ਅਤੇ ਕਰਿਆਨੇ ਦੀ ਦੁਕਾਨ ਵੀ ਚਲਾਉਂਦਾ ਹੈ। ਅਨੁਜ ਖਿਲਾਫ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ‘ਚ ਕਈ ਮਾਮਲੇ ਦਰਜ ਹਨ ਅਤੇ ਉਹ ਸ਼ੁਰੂ ਤੋਂ ਹੀ ਲਾਰੈਂਸ ਗੈਂਗ ਨਾਲ ਜੁੜਿਆ ਹੋਇਆ ਹੈ। ਦੋਵਾਂ ਨੇ 15 ਮਾਰਚ ਨੂੰ ਪਨਵੇਲ ਵਿੱਚ ਦੋ ਪਿਸਤੌਲਾਂ ਦੀ ਡਿਲੀਵਰੀ ਕੀਤੀ ਸੀ।

ਜਲੰਧਰ ਤੋਂ ਹੋਈ ਗ੍ਰਿਫ਼ਤਾਰੀ

ਮੁੱਢਲੀ ਜਾਣਕਾਰੀ ਮੁਤਾਬਕ ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਵੀਰਵਾਰ ਨੂੰ ਜਲੰਧਰ ਪਹੁੰਚੀ ਸੀ। ਇਸ ਸਬੰਧੀ ਜ਼ਿਲ੍ਹਾ ਪੁਲੀਸ ਨਾਲ ਕੋਈ ਸੰਪਰਕ ਨਹੀਂ ਹੋਇਆ। ਕਿਉਂਕਿ ਉਹ ਕੇਂਦਰ ਸਰਕਾਰ ਤੋਂ ਵਾਰੰਟ ਲੈ ਕੇ ਆਈ ਸੀ। ਜ਼ਿਲ੍ਹਾ ਪੁਲੀਸ ਨੂੰ ਬਿਨਾਂ ਸੂਚਿਤ ਕੀਤੇ ਉਕਤ ਮੁਲਜ਼ਮਾਂ ਨੂੰ ਵੀਰਵਾਰ ਨੂੰ ਸ਼ਹਿਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸੇ ਸਮੇਂ ਉਨ੍ਹਾਂ ਨੂੰ ਮੁੰਬਈ ਲਿਜਾਇਆ ਗਿਆ।

ਪੁਲਿਸ ਜਲਦ ਹੀ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰੇਗੀ। ਪੁਲਿਸ ਨੇ ਦੋਵਾਂ ਮੁਲਜ਼ਮਾਂ ਦੇ ਫੋਨ ਜ਼ਬਤ ਕਰ ਲਏ ਹਨ। ਸੂਤਰਾਂ ਅਨੁਸਾਰ ਉਕਤ ਮੁਲਜ਼ਮਾਂ ਨੇ ਸਾਗਰ ਪਾਲ ਅਤੇ ਵਿੱਕੀ ਗੁਪਤਾ ਨੂੰ ਦੋ ਪਿਸਤੌਲ ਅਤੇ 38 ਜਿੰਦਾ ਕਾਰਤੂਸ ਮੁਹੱਈਆ ਕਰਵਾਏ ਸਨ।

ਜਲੰਧਰ ਵਿੱਚ ਹਥਿਆਰਾਂ ਦੀ ਹੋਈ ਸੀ ਜਾਂਚ

ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਮੁਲਜ਼ਮਾਂ ਵੱਲੋਂ ਹਥਿਆਰਾਂ ਦੀ ਡਿਲਿਵਰੀ ਤੋਂ ਪਹਿਲਾਂ ਦੋਵਾਂ ਹਥਿਆਰਾਂ ਦੀ ਜਾਂਚ ਕੀਤੀ ਗਈ ਸੀ। ਮੁਲਜ਼ਮਾਂ ਨੇ ਉਪਰੋਕਤ ਦੋਵਾਂ ਹਥਿਆਰਾਂ ਨਾਲ ਜਲੰਧਰ ਵਿੱਚ ਇੱਕ-ਇੱਕ ਗੋਲੀ ਚਲਾਈ ਸੀ। ਉਹਨਾਂ ਕੋਲ ਕੁੱਲ 40 ਟਰੈਂਪਲ ਸਨ। ਦੋ ਗੋਲੀਆਂ ਚਲਾਉਣ ਤੋਂ ਬਾਅਦ ਉਹਨਾਂ ਕੋਲ 38 ਗੋਲੀਆਂ ਰਹਿ ਗਈਆਂ ਸਨ।

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਕਤਲ ਕੇਸ ਚ ਸੁਣਵਾਈ, ਮਾਨਸਾ ਅਦਾਲਤ ਚ ਡਿਸਚਾਰਜ ਪਟੀਸ਼ਨ ਤੇ ਹੋਈ ਲੰਮੀ ਬਹਿਸ

ਜਿਸ ਨੂੰ ਮੁਲਜ਼ਮਾਂ ਨੇ ਸਾਗਰ ਪਾਲ ਅਤੇ ਵਿੱਕੀ ਦੇ ਹਵਾਲੇ ਕਰ ਦਿੱਤਾ ਸੀ। ਸਾਗਰ ਪਾਲ ਵੱਲੋਂ ਸਲਮਾਨ ਦੇ ਘਰ ‘ਤੇ 38 ਰਾਉਂਡ ‘ਚੋਂ 5 ਰਾਉਂਡ ਫਾਇਰ ਕੀਤੇ ਗਏ। ਮੁੰਬਈ ਕ੍ਰਾਈਮ ਬ੍ਰਾਂਚ ਨੇ ਤਾਪੀ ਨਦੀ ਤੋਂ 17 ਰੌਂਦ ਬਰਾਮਦ ਕੀਤੇ ਹਨ। ਜਦਕਿ 16 ਰੌਂਦਾਂ ਦੀ ਭਾਲ ਅਜੇ ਵੀ ਕੀਤੀ ਜਾ ਰਹੀ ਹੈ। ਪੁਲਿਸ ਉਕਤ ਟਰਾਲੇ ਦੀ ਭਾਲ ‘ਚ ਲੱਗੀ ਹੋਈ ਹੈ। ਸਾਗਰ ਪਾਲ ਅਤੇ ਵਿੱਕੀ ਗੁਪਤਾ ਨੂੰ 29 ਅਪ੍ਰੈਲ ਤੱਕ ਪੁਲਿਸ ਰਿਮਾਂਡ ‘ਤੇ ਰੱਖਿਆ ਗਿਆ ਹੈ।

Exit mobile version