ਜਲੰਧਰ ਦੇ ਫੈਸ਼ਨ ਸਟੂਡੀਓ ਦੇ ਮਾਲਕ ਨੂੰ ਮਿਲੀ ਧਮਕੀ, ਪੱਤਰ ਲਿਖ ਕੇ ਸ਼ੋਰੂਮ ਦੇ ਬਾਹਰ ਸੁੱਟਿਆ | Karma Fashion received threatening letter know in Punjabi Punjabi news - TV9 Punjabi

ਜਲੰਧਰ ਦੇ ਫੈਸ਼ਨ ਸਟੂਡੀਓ ਦੇ ਮਾਲਕ ਨੂੰ ਮਿਲੀ ਧਮਕੀ, ਪੱਤਰ ਲਿਖ ਕੇ ਸ਼ੋਰੂਮ ਦੇ ਬਾਹਰ ਸੁੱਟਿਆ

Updated On: 

27 Jan 2024 20:52 PM

ਕਰਮਾ ਫੈਸ਼ਨ ਦੇ ਮਾਲਕ ਰਾਘਵ ਨੇ ਦੱਸਿਆ ਕਿ ਉਸ ਨੂੰ ਕਾਫੀ ਸਮੇਂ ਤੋਂ ਧਮਕੀਆਂ ਵਾਲੇ ਫੋਨ ਆ ਰਹੇ ਸਨ। ਪੀੜਤ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਨੇ ਸੋਚਿਆ ਕਿ ਕੋਈ ਸਾਈਬਰ ਠੱਗ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਜਿਸ ਕਾਰਨ ਉਸ ਨੇ ਸ਼ਿਕਾਇਤ ਨਹੀਂ ਕੀਤੀ। ਰਾਘਵ ਨੇ ਦੱਸਿਆ ਕਿ ਜਿਵੇਂ ਹੀ ਉਸ ਨੂੰ ਫੋਨ ਆਇਆ ਤਾਂ ਉਹ ਉਸ ਨੰਬਰ ਨੂੰ ਬਲਾਕ ਕਰ ਦਿੰਦਾ ਸੀ। ਪਰ ਅੱਜ ਪੱਤਰ ਮਿਲਣ ਤੋਂ ਬਾਅਦ ਪੂਰਾ ਪਰਿਵਾਰ ਡਰਿਆ ਹੋਇਆ ਹੈ।

ਜਲੰਧਰ ਦੇ ਫੈਸ਼ਨ ਸਟੂਡੀਓ ਦੇ ਮਾਲਕ ਨੂੰ ਮਿਲੀ ਧਮਕੀ, ਪੱਤਰ ਲਿਖ ਕੇ ਸ਼ੋਰੂਮ ਦੇ ਬਾਹਰ ਸੁੱਟਿਆ
Follow Us On

ਜਲੰਧਰ ‘ਚ ਮਸ਼ਹੂਰ ਕਰਮਾ ਫੈਸ਼ਨ ਦੇ ਬਾਹਰ ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ। ਧਮਕੀ ਪੱਤਰ ਦੇ ਨਾਲ ਇੱਕ ਜ਼ਿੰਦਾ ਕਾਰਤੂਸ ਵੀ ਮਿਲਿਆ ਹੈ। ਪੀੜਤ ਨੇ ਧਮਕੀ ਪੱਤਰ ਅਤੇ ਇੱਕ ਜ਼ਿੰਦਾ ਕਾਰਤੂਸ ਨੂੰ ਥਾਣਾ-4 ਦੀ ਪੁਲਿਸ ਨੂੰ ਸੌਂਪ ਦਿੱਤਾ ਹੈ। ਮਾਮਲੇ ਦੀ ਸ਼ਿਕਾਇਤ ਕਰਮਾ ਫੈਸ਼ਨ ਦੇ ਮਾਲਿਕ ਰਾਘਵ ਨੇ ਪੁਲਿਸ ਨੂੰ ਦਿੱਤੀ ਹੈ।

ਕਰਮਾ ਫੈਸ਼ਨ ਦੇ ਮਾਲਿਕ ਰਾਘਵ ਨੇ ਦੱਸਿਆ ਕਿ ਚਿੱਠੀ ‘ਚ ਲਿਖਿਆ ਸੀ ਕਿ ਇਹ ਜ਼ਿੰਦਾ ਕਰਤੂਸ ਤੁਹਾਨੂੰ ਤੋਹਫੇ ਵਜੋਂ ਭੇਜਿਆ ਗਿਆ ਹੈ। ਜੇਕਰ ਤੁਸੀਂ ਸਾਡੇ ਨਾਲ ਗੱਲ ਨਹੀਂ ਕਰਦੇ ਹੋ ਤਾਂ ਅਸੀਂ ਇਸ ਜ਼ਿੰਦਾ ਕਾਰਤੂਸ ਨਾਲ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਾਂ। ਰਾਘਵ ਮੁਤਾਬਕ ਪੱਤਰ ਵਿੱਚ GB ਅਤੇ LB ਲਿਖਿਆ ਗਿਆ ਸੀ। ਇਹ ਚਿੱਠੀ ਉਸ ਦੇ ਸੁਰੱਖਿਆ ਗਾਰਡ ਨੂੰ ਮਿਲੀ ਸੀ। ਰਾਘਵ ਨੇ ਦੱਸਿਆ ਕਿ ਸੀਸੀਟੀਵੀ ਉਸ ਖੇਤਰ ਨੂੰ ਕਵਰ ਨਹੀਂ ਕਰਦਾ ਜਿੱਥੇ ਪੱਤਰ ਸੁੱਟਿਆ ਗਿਆ ਸੀ। ਜਿਸ ਕਾਰਨ ਮੁਲਜ਼ਮ ਸੀਸੀਟੀਵੀ ਵਿੱਚ ਕੈਦ ਨਹੀਂ ਹੋ ਸਕਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ-4 ਅਤੇ ਸੀਆਈਏ ਸਟਾਫ਼ ਦੀਆਂ ਟੀਮਾਂ ਜਾਂਚ ਲਈ ਮੌਕੇ ‘ਤੇ ਪਹੁੰਚ ਗਈਆਂ। ਪੁਲਿਸ ਨੇ ਆਸਪਾਸ ਦੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਕਰਮਾ ਫੈਸ਼ਨ ਦੇ ਬਾਹਰ ਮਿਲੀ ਧਮਕੀ ਭਰੀ ਚਿੱਠੀ

AK-47 ਦਾ ਜ਼ਿੰਦਾ ਕਾਰਤੂਸ ਮਿਲੀ

ਮਿਲੀ ਜਾਣਕਾਰੀ ਮੁਤਾਬਕ ਇਹ ਪੂਰੀ ਘਟਨਾ ਸਵੇਰੇ ਵਾਪਰੀ। ਜਦੋਂ ਸ਼ੋਅਰੂਮ ਦੇ ਸੁਰੱਖਿਆ ਗਾਰਡ ਨੂੰ ਇੱਕ ਪੱਤਰ ਮਿਲਿਆ ਅਤੇ ਜਿੰਦਾ ਕਾਰਤੂਸ ਮਿਲਿਆ। ਸੁਰੱਖਿਆ ਗਾਰਡ ਨੇ ਤੁਰੰਤ ਆਪਣੇ ਬੌਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਚਿੱਠੀ ਵਿੱਚ ਦੋ ਨਾਂ ਲਿਖੇ ਹਨ। ਜਿਸ ਵਿੱਚ ਇੱਕ ਹੈ ਲਾਰੈਂਸ ਬਿਸ਼ਨੋਈ (LB) ਅਤੇ ਦੂਜਾ ਗੋਲਡੀ ਬਰਾੜ (GB)। ਪੱਤਰ ਹਿੰਦੀ ਵਿੱਚ ਲਿਖਿਆ ਗਿਆ ਹੈ। ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਪਿਛਲੇ ਮਹੀਨੇ ਆਈ ਸੀ ਧਮਕੀ ਭਰੀ ਕਾਲ

ਕਰਮਾ ਫੈਸ਼ਨ ਦੇ ਮਾਲਕ ਰਾਘਵ ਨੇ ਦੱਸਿਆ ਕਿ ਉਸ ਨੂੰ ਕਾਫੀ ਸਮੇਂ ਤੋਂ ਧਮਕੀਆਂ ਵਾਲੇ ਫੋਨ ਆ ਰਹੇ ਸਨ। ਪੀੜਤ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਨੇ ਸੋਚਿਆ ਕਿ ਕੋਈ ਸਾਈਬਰ ਠੱਗ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਜਿਸ ਕਾਰਨ ਉਸ ਨੇ ਸ਼ਿਕਾਇਤ ਨਹੀਂ ਕੀਤੀ। ਰਾਘਵ ਨੇ ਦੱਸਿਆ ਕਿ ਜਿਵੇਂ ਹੀ ਉਸ ਨੂੰ ਫੋਨ ਆਇਆ ਤਾਂ ਉਹ ਉਸ ਨੰਬਰ ਨੂੰ ਬਲਾਕ ਕਰ ਦਿੰਦਾ ਸੀ। ਪਰ ਅੱਜ ਪੱਤਰ ਮਿਲਣ ਤੋਂ ਬਾਅਦ ਪੂਰਾ ਪਰਿਵਾਰ ਡਰਿਆ ਹੋਇਆ ਹੈ।

ਪੰਜਾਬੀ ਕਲਾਕਾਰ ਸ਼ੋਅਰੂਮ ਵਿੱਚ ਆਉਂਦੇ ਹਨ

ਮਿਲੀ ਜਾਣਕਾਰੀ ਮੁਤਾਬਕ ਕਰਮਾ ਫੈਸ਼ਨ ‘ਤੇ ਕਈ ਪੰਜਾਬੀ ਗਾਇਕ ਅਤੇ ਕਲਾਕਾਰ ਕੱਪੜੇ ਖਰੀਦਣ ਲਈ ਆਉਂਦੇ ਰਹਿੰਦੇ ਹਨ। ਕੁਝ ਦਿਨ ਪਹਿਲਾਂ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਕਰਮਾ ਫੈਸ਼ਨ ‘ਤੇ ਕੱਪੜੇ ਖਰੀਦਣ ਪਹੁੰਚੇ ਸਨ।

Exit mobile version