ਕਪੂਰਥਲਾ ‘ਚ ਮੋਬਾਈਲ ਸ਼ੋਅਰੂਮ ‘ਚ ਅਣਪਛਾਤੇ ਹਮਲਾਵਰਾਂ ਨੇ ਕੀਤੀ ਫਾਇਰਿੰਗ, ਮੌਕੇ ‘ਤੇ ਪਹੁੰਚੀ ਪੁੁਲਿਸ – Punjabi News

ਕਪੂਰਥਲਾ ‘ਚ ਮੋਬਾਈਲ ਸ਼ੋਅਰੂਮ ‘ਚ ਅਣਪਛਾਤੇ ਹਮਲਾਵਰਾਂ ਨੇ ਕੀਤੀ ਫਾਇਰਿੰਗ, ਮੌਕੇ ‘ਤੇ ਪਹੁੰਚੀ ਪੁੁਲਿਸ

Updated On: 

07 Oct 2024 15:02 PM

ਪੁਲੀਸ ਟੀਮ ਮੌਕੇ ਤੇ ਪੁੱਜੀ ਅਤੇ ਐਸਪੀਡੀ ਸਰਬਜੀਤ ਰਾਏ ਤੇ ਉਨ੍ਹਾਂ ਦੀ ਪੁਲੀਸ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬਦਮਾਸ਼ਾਂ ਨੇ ਕਰੀਬ 15-16 ਗੋਲੀਆਂ ਚਲਾਈਆਂ। ਉਥੋਂ ਕਰੀਬ 15 ਖੋਲ ਬਰਾਮਦ ਹੋਏ ਹਨ।

ਕਪੂਰਥਲਾ ਚ ਮੋਬਾਈਲ ਸ਼ੋਅਰੂਮ ਚ ਅਣਪਛਾਤੇ ਹਮਲਾਵਰਾਂ ਨੇ ਕੀਤੀ ਫਾਇਰਿੰਗ, ਮੌਕੇ ਤੇ ਪਹੁੰਚੀ ਪੁੁਲਿਸ

ਫਾਇਰਿੰਗ

Follow Us On

Mobile Showroom Firing: ਕਪੂਰਥਲਾ ਦੇ ਬੱਸ ਸਟੈਂਡ ਰੋਡ ‘ਤੇ ਸਥਿਤ ਐਮਆਈਸੀ ਮੋਬਾਈਲ ਸ਼ੋਅਰੂਮ ‘ਤੇ ਦੋ ਅਣਪਛਾਤੇ ਬਦਮਾਸ਼ਾਂ ਵੱਲੋਂ ਫਾਇਰਿੰਗ ਕਰਨ ਦੀ ਘਟਨਾ ਸਵੇਰੇ 10 ਵਜੇ ਦੇ ਕਰੀਬ ਵਾਪਰੀ। ਜਿਸ ਵਿੱਚ ਸ਼ੋਅਰੂਮ ਦੇ ਸ਼ੀਸ਼ੇ ਟੁੱਟ ਗਏ। ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਮੁਤਾਬਕ ਹਮਲਾਵਰ ਨੇ ਆਪਣਾ ਬਾਈਕ ਸ਼ੋਅਰੂਮ ਦੇ ਸਾਹਮਣੇ ਵਾਲੀ ਗਲੀ ਵਿੱਚ ਖੜ੍ਹੀ ਕਰਕੇ ਸ਼ੋਅਰੂਮ ਵਿੱਚ ਜਾ ਕੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ।

ਪੁਲੀਸ ਟੀਮ ਮੌਕੇ ਤੇ ਪੁੱਜੀ ਅਤੇ ਐਸਪੀਡੀ ਸਰਬਜੀਤ ਰਾਏ ਤੇ ਉਨ੍ਹਾਂ ਦੀ ਪੁਲੀਸ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬਦਮਾਸ਼ਾਂ ਨੇ ਕਰੀਬ 15-16 ਗੋਲੀਆਂ ਚਲਾਈਆਂ। ਉਥੋਂ ਕਰੀਬ 15 ਖੋਲ ਬਰਾਮਦ ਹੋਏ ਹਨ।

ਐਸਪੀਡੀ ਸਰਬਜੀਤ ਰਾਏ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਦੀ ਸੀਸੀਟੀਵੀ ਫੁਟੇਜ ਹਾਸਲ ਕਰ ਲਈ ਗਈ ਹੈ। ਹਮਲਾਵਰਾਂ ਨੇ ਆਪਣੇ ਮੂੰਹ ਢਕੇ ਹੋਏ ਸਨ। ਅਤੇ ਉਸਨੇ ਇੱਕ ਪੱਤਰ ਛੱਡ ਦਿੱਤਾ ਹੈ। ਜਿਸ ਵਿੱਚ ਇੱਕ ਨਾਮ ਵੀ ਲਿਖਿਆ ਹੋਇਆ ਹੈ। ਜਿਸ ਦੇ ਆਧਾਰ ‘ਤੇ ਪੁਲਸ ਟੀਮ ਜਾਂਚ ਕਰ ਰਹੀ ਹੈ।

ਘਟਨਾ ਵਾਲੀ ਥਾਂ ਤੋਂ ਕੁਝ ਮੀਟਰ ਦੀ ਦੂਰੀ ‘ਤੇ ਸੈਸ਼ਨ ਜੱਜ ਕਪੂਰਥਲਾ ਦੀ ਰਿਹਾਇਸ਼ ਹੈ ਅਤੇ ਥੋੜ੍ਹੀ ਦੂਰ ਡੀਸੀ ਕਪੂਰਥਲਾ ਦੀ ਰਿਹਾਇਸ਼ ਹੈ। ਵੀਆਈਪੀ ਅਫ਼ਸਰਾਂ ਦੇ ਇਸ ਇਲਾਕੇ ਵਿੱਚ ਰਹਿਣ ਦੇ ਬਾਵਜੂਦ ਵਾਪਰੀ ਇਹ ਘਟਨਾ ਕਪੂਰਥਲਾ ਪੁਲੀਸ ਦੇ ਸੁਰੱਖਿਆ ਦਾਅਵਿਆਂ ਤੇ ਸਵਾਲੀਆ ਨਿਸ਼ਾਨ ਹੈ।

Exit mobile version