ਜਲੰਧਰ 'ਚ 2 ਕਰੋੜ ਦੀ ਵਿਦੇਸ਼ੀ ਕਰੰਸੀ ਸਮੇਤ 1 ਗ੍ਰਿਫਤਾਰ, ਜਾਂਚ ਜੁਟੀ ਪੁਲਿਸ | Jalandhar Punjab Police arrested person with foreign currency know full in punjabi Punjabi news - TV9 Punjabi

ਜਲੰਧਰ ‘ਚ 2 ਕਰੋੜ ਦੀ ਵਿਦੇਸ਼ੀ ਕਰੰਸੀ ਸਮੇਤ 1 ਗ੍ਰਿਫਤਾਰ, ਜਾਂਚ ਜੁਟੀ ਪੁਲਿਸ

Updated On: 

22 Jul 2024 12:57 PM

ਸਥਾਨਕ ਸੰਤ ਨਗਰ ਨੇੜੇ ਨਾਕਾਬੰਦੀ ਦੌਰਾਨ ਪੁਲਿਸ ਨੇ ਇੱਕ ਕਾਲੇ ਰੰਗ ਦੀ ਕ੍ਰੇਟਾ ਕਾਰ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ। ਦੇਰ ਰਾਤ ਤੱਕ ਮੁਲਜ਼ਮ ਪੁਲਿਸ ਨੂੰ ਕੋਈ ਠੋਸ ਦਸਤਾਵੇਜ਼ ਨਹੀਂ ਦਿਖਾ ਸਕੇ, ਹੁਣ ਪੁਲੀਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।

ਜਲੰਧਰ ਚ 2 ਕਰੋੜ ਦੀ ਵਿਦੇਸ਼ੀ ਕਰੰਸੀ ਸਮੇਤ 1 ਗ੍ਰਿਫਤਾਰ, ਜਾਂਚ ਜੁਟੀ ਪੁਲਿਸ

ਜਲੰਧਰ 'ਚ 2 ਕਰੋੜ ਦੀ ਵਿਦੇਸ਼ੀ ਕਰੰਸੀ ਸਮੇਤ 1 ਗ੍ਰਿਫਤਾਰ, ਜਾਂਚ ਜੁਟੀ ਪੁਲਿਸ

Follow Us On

ਜਲੰਧਰ ‘ਚ ਸਿਟੀ ਪੁਲਸ ਨੇ ਐਤਵਾਰ ਦੇਰ ਰਾਤ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ ਕਰੀਬ 2 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲ ਉਕਤ ਪੈਸਿਆਂ ਦਾ ਕੋਈ ਸਬੂਤ ਨਹੀਂ ਸੀ, ਜਿਸ ਕਾਰਨ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਬਰਾਮਦ ਕੀਤੀ ਗਈ ਸਾਰੀ ਨਕਦੀ ਵਿਦੇਸ਼ੀ ਕਰੰਸੀ ਵਿੱਚ ਸੀ। ਕਮਿਸ਼ਨਰੇਟ ਪੁਲਿਸ ਦੇਰ ਰਾਤ ਤੱਕ ਤਫ਼ਤੀਸ਼ ਅਤੇ ਪੁੱਛਗਿੱਛ ਵਿੱਚ ਰੁੱਝੀ ਰਹੀ। ਸੂਤਰਾਂ ਅਨੁਸਾਰ ਫੜੇ ਗਏ ਮੁਲਜ਼ਮ ਦੀ ਪਛਾਣ ਪੁਨੀਤ ਸੂਦ ਉਰਫ ਗਾਂਧੀ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲੀਸ ਨੇ ਉਸ ਕੋਲੋਂ ਇੱਕ ਕ੍ਰੇਟਾ ਕਾਰ ਵੀ ਬਰਾਮਦ ਕੀਤੀ ਹੈ।

ਨਹੀਂ ਦਿਖਾ ਸਕੇ ਸਬੂਤ

ਸਥਾਨਕ ਸੰਤ ਨਗਰ ਨੇੜੇ ਨਾਕਾਬੰਦੀ ਦੌਰਾਨ ਪੁਲਿਸ ਨੇ ਇੱਕ ਕਾਲੇ ਰੰਗ ਦੀ ਕ੍ਰੇਟਾ ਕਾਰ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ। ਦੇਰ ਰਾਤ ਤੱਕ ਮੁਲਜ਼ਮ ਪੁਲਿਸ ਨੂੰ ਕੋਈ ਠੋਸ ਦਸਤਾਵੇਜ਼ ਨਹੀਂ ਦਿਖਾ ਸਕੇ, ਹੁਣ ਪੁਲੀਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।

ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ

ਸੂਤਰਾਂ ਅਨੁਸਾਰ ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਸਿਟੀ ਪੁਲਿਸ ਵੱਲੋਂ ਥਾਣਾ ਨਿਊ ਬਾਰਾਦਰੀ ਵਿਖੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੇਰ ਰਾਤ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਮੁਲਜ਼ਮਾਂ ਕੋਲੋਂ ਬਰਾਮਦ ਕੀਤੀ ਵਿਦੇਸ਼ੀ ਕਰੰਸੀ ਦੀ ਬਾਜ਼ਾਰੀ ਕੀਮਤ ਕਰੀਬ 2 ਕਰੋੜ ਰੁਪਏ ਹੈ। ਹਾਲਾਂਕਿ ਸੀਪੀ ਸਵਪਨ ਸ਼ਰਮਾ ਨੇ ਅਜਿਹੇ ਕਿਸੇ ਵੀ ਮਾਮਲੇ ਤੋਂ ਇਨਕਾਰ ਕੀਤਾ ਹੈ। ਦੱਸ ਦੇਈਏ ਕਿ ਪੁਲਿਸ ਇਸ ਮਾਮਲੇ ਵਿੱਚ ਹਵਾਲਾ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ।

ਪਹਿਲਾਂ ਵੀ ਮੁਲਜ਼ਮ ਹੋ ਚੁੱਕਾ ਹੈ ਗ੍ਰਿਫ਼ਤਾਰ

ਸੂਤਰਾਂ ਅਨੁਸਾਰ ਦੇਰ ਰਾਤ ਪੈਸੇ ਗਿਣਨ ਲਈ ਮਸ਼ੀਨ ਵੀ ਮੰਗਵਾਈ ਗਈ। ਜਾਣਕਾਰੀ ਮੁਤਾਬਕ ਥਾਣਾ ਬਾਰਾਦਰੀ ਦੀ ਪੁਲਸ ਨੇ ਦੇਰ ਰਾਤ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਇਸ ਤੋਂ ਪਹਿਲਾਂ ਵੀ 10 ਕਰੋੜ ਰੁਪਏ ਦੀ ਰਕਮ ਨਾਲ ਦਿੱਲੀ ‘ਚ ਫੜਿਆ ਗਿਆ ਸੀ।

Exit mobile version