ਲੁਧਿਆਣਾ 'ਚ ਸਰਕਟ ਹਾਊਸ ਦੇ ਬਾਹਰ ਫਾਇਰਿੰਗ, ਲੜਾਈ ਤੋਂ ਬਾਅਦ ਗੱਡੀਆਂ ਲੈ ਕੇ ਫਰਾਰ ਹੋਏ ਨੌਜਵਾਨ | gun firing and fighting outside the circuit house in Ludhiana Punjabi news - TV9 Punjabi

ਲੁਧਿਆਣਾ ‘ਚ ਸਰਕਟ ਹਾਊਸ ਦੇ ਬਾਹਰ ਫਾਇਰਿੰਗ, ਲੜਾਈ ਤੋਂ ਬਾਅਦ ਗੱਡੀਆਂ ਲੈ ਕੇ ਫਰਾਰ ਹੋਏ ਨੌਜਵਾਨ

Updated On: 

21 Mar 2024 14:44 PM

ਫਿਰੋਜ਼ਪੁਰ ਰੋਡ ਸਰਕਟ ਹਾਊਸ ਦੇ ਕੋਲ ਰਹਿਣ ਵਾਲੇ ਲੋਕਾਂ ਦੀ ਭੀੜ ਵੱਧਣ ਅਤੇ ਰੌਲਾ ਸੁਣ ਨੌਜਵਾਨ ਗੱਡੀਆਂ ਲੈ ਕੇ ਫਰਾਰ ਹੋ ਗਏ। ਲੋਕਾਂ ਨੇ ਵਾਰਦਾਤ ਨੂੰ ਲੈ ਕੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਇਸ ਤੋਂ ਬਾਅਦ ਪੀਏਯੂ ਥਾਣਾ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਮੌਕੇ ਦਾ ਜਾਇਜ਼ਾ ਲਿਆ।

ਲੁਧਿਆਣਾ ਚ ਸਰਕਟ ਹਾਊਸ ਦੇ ਬਾਹਰ ਫਾਇਰਿੰਗ, ਲੜਾਈ ਤੋਂ ਬਾਅਦ ਗੱਡੀਆਂ ਲੈ ਕੇ ਫਰਾਰ ਹੋਏ ਨੌਜਵਾਨ

ਸੰਕੇਤਕ ਤਸਵੀਰ

Follow Us On

ਪੰਜਾਬ ਦੇ ਲੁਧਿਆਣਾ ‘ਚ ਦੇਰ ਰਾਤ ਫਿਰੋਜ਼ਪੁਰ ਰੋਡ ਸਰਕਟ ਹਾਊਸ ਦੇ ਬਾਹਰ ਦੋ ਧਿਰਾਂ ‘ਚ ਝੜਪ ਹੋ ਗਈ। ਇਸ਼ ‘ਚ ਗਾਲੀ-ਗਲੋਚ ਤੋਂ ਬਾਅਦ ਫਾਇਰ ਵੀ ਕੀਤੇ ਗਏ, ਜਿਸ ਨਾਲ ਇਲਾਕੇ ‘ਚ ਹਲਚਲ ਮਚ ਗਈ। ਸੂਚਨਾ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਕਰੀਬ 2 ਤੋਂ 3 ਗੱਡੀਆਂ ‘ਚ ਸਵਾਰ ਨੌਜਵਾਨਾਂ ਵਿਚਾਲੇ ਤਕਰਾਰ ਹੋਈ ਸੀ। ਨੌਜਵਾਨ ਇੱਕ ਦੂਸਰੇ ਨੂੰ ਗਾਲਾਂ ਕੱਢਣ ਲੱਗ ਪਏ ਅਤੇ ਇਸ ਤੋਂ ਬਾਅਦ ਕਿਸੇ ਨੌਜਵਾਨ ਨੇ ਗੋਲੀਆਂ ਚਲਾ ਦਿੱਤੀਆਂ।

ਫਿਰੋਜ਼ਪੁਰ ਰੋਡ ਸਰਕਟ ਹਾਊਸ ਦੇ ਕੋਲ ਰਹਿਣ ਵਾਲੇ ਲੋਕਾਂ ਦੀ ਭੀੜ ਵੱਧਣ ਅਤੇ ਰੌਲਾ ਸੁਣ ਨੌਜਵਾਨ ਗੱਡੀਆਂ ਲੈ ਕੇ ਫਰਾਰ ਹੋ ਗਏ। ਲੋਕਾਂ ਨੇ ਵਾਰਦਾਤ ਨੂੰ ਲੈ ਕੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਇਸ ਤੋਂ ਬਾਅਦ ਪੀਏਯੂ ਥਾਣਾ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਮੌਕੇ ਦਾ ਜਾਇਜ਼ਾ ਲਿਆ।

ਸੀਸੀਟੀਵੀ ਚੈੱਕ ਕਰ ਰਹੀ ਪੁਲਿਸ

ਪੁਲਿਸ ਘਟਨਾ ਦੇ ਨੇੜਲੇ ਇਲਾਕਿਆਂ ਦੀ ਸੀਸੀਟੀਵੀ ਫੂਟੇਜ਼ ਚੈੱਕ ਕਰ ਰਹੀ ਹੈ। ਝੜਪ ਕਰਨ ਵਾਲੇ ਨੌਜਵਾਨ ਕਿਸ ਗੈਂਗ ਦੇ ਹਨ, ਇਸ਼ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ । ਸੜਕ ‘ਤੇ ਫਾਇਰਿੰਗ ਹੋਈ ਜਾਂ ਨਹੀਂ ਇਸ ਬਾਰੇ ਅਜੇ ਤੱਕ ਕੋਈ ਸਬੂਤ ਨਹੀਂ ਮਿਲੇ ਹਨ।

Exit mobile version