ਸਰਕਾਰੀ ਬੱਸ ਦੀ ਬ੍ਰੇਕ ਫੇਲ ਹੋਣ ਕਾਰਨ ਹੋਇਆ ਵੱਡਾ ਹਾਦਸਾ, ਪੈਦਲ ਜਾ ਰਹੇ ਵਿਅਕਤੀ ਨੂੰ ਦਰੜਿਆ | Government Bus Accident in Ludhiana man is killed on road know full detail in punjabi Punjabi news - TV9 Punjabi

ਸਰਕਾਰੀ ਬੱਸ ਦੀ ਬ੍ਰੇਕ ਫੇਲ ਹੋਣ ਕਾਰਨ ਹੋਇਆ ਵੱਡਾ ਹਾਦਸਾ, ਪੈਦਲ ਜਾ ਰਹੇ ਵਿਅਕਤੀ ਨੂੰ ਦਰੜਿਆ

Updated On: 

17 Apr 2024 15:06 PM

Government Bus Accident: ਬੱਸ ਦੇ ਡਰਾਈਵਰ ਨੂੰ ਲੋਕਾਂ ਨੇ ਲੋਕਾਂ ਨੇ ਫੜ ਲਿਆ ਅਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਗਿਆ। ਬੱਸ ਦੀ ਚਪੇਟ 'ਚ ਆਏ ਵਿਅਕਤੀ ਨੂੰ ਤੁਰੰਤ ਹੀ ਲੋਕਾਂ ਦੀ ਸਹਾਇਤਾ ਦੇ ਨਾਲ ਡੀਐਮਸੀ ਹਸਪਤਾਲ 'ਚ ਪਹੁੰਚਾਇਆ ਗਿਆ ਹਾਲਾਂਕਿ ਵਿਅਕਤੀ ਦੀ ਪਹਿਚਾਣ ਨਹੀਂ ਹੋ ਪਾਈ ਹੈ। ਇਸ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਅਤੇ ਕਾਰਵਾਈ ਸ਼ੁਰੂ ਕੀਤੀ ਗਈ।

ਸਰਕਾਰੀ ਬੱਸ ਦੀ ਬ੍ਰੇਕ ਫੇਲ ਹੋਣ ਕਾਰਨ ਹੋਇਆ ਵੱਡਾ ਹਾਦਸਾ, ਪੈਦਲ ਜਾ ਰਹੇ ਵਿਅਕਤੀ ਨੂੰ ਦਰੜਿਆ
Follow Us On

Government Bus Accident: ਲੁਧਿਆਣਾ ‘ਚ ਦੇਰ ਰਾਤ ਬੱਸ ਸਟੈਂਡ ਦੇ ਬਾਹਰ ਹੰਗਾਮਾ ਹੋ ਗਿਆ। ਸਰਕਾਰੀ ਬੱਸ ਪੁੱਲ ਤੋਂ ਹੇਠਾਂ ਉੱਤਰ ਰਹੀ ਸੀ ਕਿ ਅਚਾਨਕ ਉਸ ਦੀ ਬ੍ਰੇਕ ਫੇਲ ਹੋ ਗਈ ਜਿਸ ਕਾਰਨ ਉਹ ਪਹਿਲਾ ਟੈਂਪੂ ਨਾਲ ਜਾ ਟਕਰਾਈ ਅਤੇ ਉਸ ਤੋਂ ਬਾਅਦ ਉਸ ਨੇ ਇੱਕ ਵਿਅਕਤੀ ਨੂੰ ਦਰੜ ਦਿੱਤਾ। ਇਸ ਦੇ ਚੱਲਦਿਆਂ ਲੋਕਾਂ ਨੇ ਇਸ ਬਾਬਤ ਕਾਫੀ ਰੋਲਾ ਮਚਾਇਆ, ਪਰ ਬਸ ਨੇ ਇੱਕ ਬੰਦੇ ਨੂੰ ਹੇਠਾਂ ਦੇ ਦਿੱਤਾ ਜਿਸ ਨੂੰ ਜ਼ਖ਼ਮੀ ਹਾਲਤ ਦੇ ਵਿੱਚ ਡੀਐਮਸੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਉਧਰ ਬੱਸ ਦੇ ਡਰਾਈਵਰ ਨੂੰ ਲੋਕਾਂ ਨੇ ਲੋਕਾਂ ਨੇ ਫੜ ਲਿਆ ਅਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਗਿਆ। ਬੱਸ ਦੀ ਚਪੇਟ ‘ਚ ਆਏ ਵਿਅਕਤੀ ਨੂੰ ਤੁਰੰਤ ਹੀ ਲੋਕਾਂ ਦੀ ਸਹਾਇਤਾ ਦੇ ਨਾਲ ਡੀਐਮਸੀ ਹਸਪਤਾਲ ‘ਚ ਪਹੁੰਚਾਇਆ ਗਿਆ ਹਾਲਾਂਕਿ ਵਿਅਕਤੀ ਦੀ ਪਹਿਚਾਣ ਨਹੀਂ ਹੋ ਪਾਈ ਹੈ। ਇਸ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਅਤੇ ਕਾਰਵਾਈ ਸ਼ੁਰੂ ਕੀਤੀ ਗਈ।

ਫਲਾਈਓਵਰ ਤੋਂ ਉਤਰਦਿਆਂ ਸਮੇਂ ਵਾਪਰਿਆ ਹਾਦਸਾ

ਬੱਸ ਡਰਾਈਵਰ ਜਸਬੀਰ ਸਿੰਘ ਨੇ ਕਿਹਾ ਕਿ ਉਹ ਚੰਡੀਗੜ੍ਹ ਤੋਂ ਜਗਰਾਉਂ ਰੂਟ ‘ਤੇ ਚਲਦੇ ਹਨ। ਜਗਰਾਉਂ ਡੀਪੂ ਦੇ ਡਰਾਈਵਰ ਨੇ ਕਿਹਾ ਕਿ ਅਚਾਨਕ ਬੱਸ ਸਟੈਂਡ ਦੇ ਫਲਾਈ ਓਵਰ ਤੋਂ ਬੱਸ ਹੇਠਾਂ ਉੱਤਰ ਰਹੀ ਸੀ ਕਿ ਉਸ ਦਾ ਪ੍ਰੈਸ਼ਰ ਲੀਕ ਹੋਣ ਦੇ ਚਲਦਿਆਂ ਬੱਸ ਦੀ ਬ੍ਰੇਕ ਫੇਲ ਹੋ ਗਈ ਜਿਸ ਦੇ ਚਲਦਿਆਂ ਉਹਨਾਂ ਦੀ ਬੱਸ ਪਹਿਲਾਂ ਆਟੋ ਨਾਲ ਟਕਰਾਈ ਤਾਂ ਕਿ ਰੁਕ ਜਾਵੇ ਪਰ ਨਹੀਂ ਰੁਕੀ ਤਾਂ ਉਹ ਇੱਕ ਵਿਅਕਤੀ ਦੇ ਉੱਪਰ ਚੜ ਗਈ। ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਵੀ ਸਥਿਤੀ ਨੂੰ ਕੰਟਰੋਲ ‘ਚ ਕਰਨ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਡਰਾਈਵਰ ਨੂੰ ਹਿਰਾਸਤ ‘ਚ ਲੈ ਲਿਆ ਅਤੇ ਜਾਂਚ ਕੀਤੀ ਜਾ ਰਹੀ ਹੈ।

Exit mobile version