ਕਪੂਰਥਲਾ ਚ ਚੰਡੀਗੜ੍ਹ ਤੋਂ ਆਈ NCB ਟੀਮ 'ਤੇ ਫਾਇਰਿੰਗ, ਕੋਰੀਅਰ ਮਾਲਕ ਜ਼ਖ਼ਮੀ, ਪੁਲਿਸ ਦੀ ਮਦਦ ਨਾਲ ਮੁੱਖ ਮੁਲਜ਼ਮ ਕਾਬੂ | firing on ncb team came from chandigarh in Kapurthala late night courier company owner & his staff injured full detail in punjabi Punjabi news - TV9 Punjabi

ਕਪੂਰਥਲਾ ਚ ਚੰਡੀਗੜ੍ਹ ਤੋਂ ਆਈ NCB ਟੀਮ ‘ਤੇ ਫਾਇਰਿੰਗ, ਕੋਰੀਅਰ ਮਾਲਕ ਜ਼ਖ਼ਮੀ, ਪੁਲਿਸ ਦੀ ਮਦਦ ਨਾਲ ਮੁੱਖ ਮੁਲਜ਼ਮ ਕਾਬੂ

Updated On: 

22 Mar 2024 13:25 PM

Firing on NCB Team in Kapurthala: ਗੋਲੀਬਾਰੀ ਦੌਰਾਨ ਐਨਸੀਬੀ ਟੀਮ ਨੇ ਪੁਲਿਸ ਦੀ ਮਦਦ ਨਾਲ ਮੁੱਖ ਮੁਲਜ਼ਮ ਨੂੰ ਫੜ ਲਿਆ ਅਤੇ ਆਪਣੇ ਨਾਲ ਲੈ ਗਈ। ਥਾਣਾ ਸਦਰ ਦੀ ਪੁਲਿਸ ਨੇ 15 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਦੀ ਇੱਕ ਕਾਰ ਵੀ ਜ਼ਬਤ ਕਰ ਲਈ ਹੈ। ਇਸ ਦੌਰਾਨ ਜ਼ਖਮੀ ਕੋਰੀਅਰ ਮਾਲਕ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਕਪੂਰਥਲਾ ਚ ਚੰਡੀਗੜ੍ਹ ਤੋਂ ਆਈ NCB ਟੀਮ ਤੇ ਫਾਇਰਿੰਗ, ਕੋਰੀਅਰ ਮਾਲਕ ਜ਼ਖ਼ਮੀ, ਪੁਲਿਸ ਦੀ ਮਦਦ ਨਾਲ ਮੁੱਖ ਮੁਲਜ਼ਮ ਕਾਬੂ

ਫਾਇਰਿੰਗ. (ਸੰਕੇਤਕ ਤਸਵੀਰ)

Follow Us On

ਕਪੂਰਥਲਾ ‘ਚ ਵੀਰਵਾਰ ਦੇਰ ਰਾਤ ਪਿੰਡ ਸੁੰਨੜਵਾਲ ਨੇੜੇ ਸੁਖਾਨੀ ਪੁਲ ‘ਤੇ NDPS ਐਕਟ ਦੇ ਇਕ ਮਾਮਲੇ ‘ਚ ਛਾਪੇਮਾਰੀ ਕਰਨ ਆਈ ਨਾਰਕੋਟਿਕਸ ਕ੍ਰਾਈਮ ਬਿਊਰੋ (NCB) ਚੰਡੀਗੜ੍ਹ ਦੀ ਟੀਮ ‘ਤੇ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿੱਚ ਟੀਮ ਨਾਲ ਆਇਆ ਕੋਰੀਅਰ ਮਾਲਕ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ।

ਥਾਣਾ ਸਦਰ ਨੂੰ ਦਿੱਤੀ ਸ਼ਿਕਾਇਤ ਵਿੱਚ ਐਨਸੀਬੀ ਚੰਡੀਗੜ੍ਹ ਦੇ ਇੰਸਪੈਕਟਰ ਕੁਲਦੀਪ ਤੋਮਰ ਨੇ ਦੱਸਿਆ ਕਿ ਬੀਤੀ 20 ਮਾਰਚ ਦੀ ਰਾਤ ਕਰੀਬ 9 ਵਜੇ ਐਸਆਈ ਪਰਮਜੀਤ ਕੁੱਲੂ, ਐਸਆਈ ਸੋਨੂੰ ਕੁਮਾਰ, ਕਾਂਸਟੇਬਲ ਮੁਕੇਸ਼ ਕੁਮਾਰ, ਕਾਂਸਟੇਬਲ ਵਿਸ਼ਾਲ ਪਾਂਡੇ, ਕਾਂਸਟੇਬਲ ਮਿਜਾਨ ਤੋਮਰ ਬਸਵਾਰੀ ਆਪਣੀਆਂ ਗੱਡੀ ਵਿੱਚ ਸਵਾਰ ਹੋ ਕੇ ਚੌਂਕੀ ਕਾਲਾ ਸੰਘਿਆਂ ਕਪੂਰਥਲਾ ਪਹੁੰਚੇ। ਉਥੋਂ ਪੁਲਿਸ ਮੁਲਾਜ਼ਮਾਂ ਦੇ ਨਾਲ 18 ਮਾਰਚ ਨੂੰ ਲੁਧਿਆਣਾ ਤੋਂ ਯੂਕੇ ਕੋਰੀਅਰ ਦੀ ਅੱਧਾ ਕਿੱਲੋ ਅਫੀਮ ਦੇ ਮਾਮਲੇ ਨੂੰ ਲੈ ਕੇ ਕਾਲਾ ਸੰਘਿਆਂ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਜਾ ਰਹੇ ਸਨ। ਉਨ੍ਹਾਂ ਦੇ ਨਾਲ ਕੋਰੀਅਰ ਮਾਲਕ ਅਤੇ ਉਸ ਦਾ ਸਟਾਫ਼ ਵੀ ਉਸ ਦੇ ਨਾਲ ਇੱਕ ਕਾਰ ਵਿੱਚ ਸੀ।

ਮੁਲਜ਼ਮਾਂ ਦਾ ਪਛਾਣ ਲਈ ਪਹੁੰਚੀ ਟੀਮ

ਉਨ੍ਹਾਂ ਨੇ ਦੱਸਿਆ ਕਿ ਉਸ ਕੋਲ ਪੁਖਤਾ ਸਬੂਤ ਹਨ ਕਿ ਉਕਤ ਅਫੀਮ ਪਿੰਡ ਸੁੰਨੜਵਾਲ ਦੇ ਰਹਿਣ ਵਾਲੇ ਪਲਵਿੰਦਰ ਸਿੰਘ ਉਰਫ਼ ਪਿੰਦਾ ਅਤੇ ਇਕਬਾਲ ਸਿੰਘ ਉਰਫ਼ ਸੋਨੂੰ ਨੇ ਯੂਕੇ. ਵਿੱਚ ਕਿਸੇ ਵਿਅਕਤੀ ਨੂੰ ਕੋਰੀਅਰ ਕੀਤੀ ਸੀ। ਉਹ ਸਥਾਨਕ ਪੁਲਿਸ ਦੀ ਮਦਦ ਨਾਲ ਪਿੰਦਾ ਦੇ ਮਾਮਾ ਇੰਦਰਜੀਤ ਸਿੰਘ ਤੱਕ ਪਹੁੰਚੇ ਅਤੇ ਪਿੰਦਾ ਅਤੇ ਸੋਨੂੰ ਦੀ ਪਹਿਚਾਣ ਲਈ ਉਸਨੂੰ ਆਪਣੇ ਨਾਲ ਲੈ ਗਏ। ਜਦੋਂ ਪੁਲਿਸ ਟੀਮ ਉਨ੍ਹਾਂ ਦੀ ਤਲਾਸ਼ ਕਰ ਰਹੀ ਸੀ ਤਾਂ ਰਸਤੇ ਵਿੱਚ ਇੱਕ ਚਿੱਟੇ ਰੰਗ ਦੀ ਬੋਲੈਨੋ ਕਾਰ ਆਉਂਦੀ ਦਿਖਾਈ ਦਿੱਤੀ। ਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਕਾਰ ਵਿੱਚ ਪਲਵਿੰਦਰ ਪਿੰਦਾ ਅਤੇ ਇਕਬਾਲ ਸੋਨੂੰ ਸਵਾਰ ਹਨ। ਇਸ ‘ਤੇ ਉਨ੍ਹਾਂ ਨੇ ਬੋਲਾਨੋ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਦੋਵੇਂ ਤੇਜ਼ ਰਫਤਾਰ ਨਾਲ ਕਾਰ ਭਜਾ ਕੇ ਲੈ ਗਏ।

ਟੀਮ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਹਾਈਵੇਅ ‘ਤੇ ਆ ਗਏ। ਜਦੋਂ ਉਨ੍ਹਾਂ ਦੀ ਕਾਰ ਦਿਖਾਈ ਨਹੀਂ ਦਿੱਤੀ ਤਾਂ ਉਨ੍ਹਾਂ ਨੇ ਦੋਵਾਂ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਕ ਸਫੇਦ ਰੰਗ ਦੀ ਬੋਲਾਨੋ ਕਾਰ ਆਉਂਦੀ ਦਿਖਾਈ ਦਿੱਤੀ। ਜਿਸ ਦੇ ਨਾਲ ਇੱਕ ਸਲੇਟੀ ਰੰਗ ਦੀ ਖੁੱਲੀ ਕੈਂਪਰ ਜੀਪ ਵੀ ਸੀ। ਜਿਸ ਵਿੱਚ 7-8 ਹਥਿਆਰਬੰਦ ਲੋਕ ਸਵਾਰ ਸਨ। ਕੁਝ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ। ਦੋਵੇਂ ਗੱਡੀਆਂ ਤੇਜ਼ੀ ਨਾਲ ਉਨ੍ਹਾਂ ਵੱਲ ਆਈਆਂ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕੁਲਦੀਪ ਦੇ ਅਨੁਸਾਰ, ਉਨ੍ਹਾਂ ਨੇ ਚਲਦੇ ਵਾਹਨਾਂ ਤੋਂ ਉਨ੍ਹਾਂ ‘ਤੇ 25-30 ਦੇ ਕਰੀਬ ਅੰਨ੍ਹੇਵਾਹ ਗੋਲੀਆਂ ਚਲਾਈਆਂ। ਪਰ ਕਾਰ ਤੇਜ਼ ਹੋਣ ਕਾਰਨ ਉਨ੍ਹਾਂ ਦੀ ਟੀਮ ਦਾ ਬਚਾਅ ਹੋ ਗਿਆ। ਹਾਲਾਂਕਿ, ਉਨ੍ਹਾਂ ਦੇ ਨਾਲ ਜਾ ਰਹੇ ਕੋਰੀਅਰ ਮਾਲਕ ਅਤੇ ਉਸ ਦੇ ਮੁਲਾਜ਼ਮਾਂ ਦੀ ਕਾਰ ਵਿੱਚ ਸਵਾਰ ਵਿਸ਼ਾਲ ਸ਼ਰਮਾ ਦੇ ਪੱਟ ਵਿੱਚ ਗੋਲੀ ਲੱਗਣ ਨਾਲ ਉਹ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ – ਸੰਗਰੂਰ ਤੋਂ ਬਾਅਦ ਹੁਣ ਸੁਨਾਮ ਚ ਜ਼ਹਿਰੀਲੀ ਸ਼ਰਾਬ ਨੇ ਮਚਾਈ ਤਬਾਹੀ, ਬੀਬੀ ਬਸਤੀ ਚ 4 ਦੀ ਮੌਤ, ਕਈਆਂ ਦੀ ਹਾਲਤ ਨਾਜ਼ੁਕ

ਮੁਲਜ਼ਮਾਂ ਵੱਲੋਂ ਪੁਲਿਸ ‘ਤੇ ਫਾਇਰਿੰਗ

ਉਹ ਪਿੰਦਾ ਅਤੇ ਸੋਨੂੰ ਦੀ ਪਛਾਣ ਕਰਨ ਲਈ ਵਿਸ਼ਾਲ ਸ਼ਰਮਾ ਨੂੰ ਨਾਲ ਲੈ ਕੇ ਆਏ ਸਨ ਕਿਉਂਕਿ ਦੋਵਾਂ ਨੇ ਹੀ ਪਾਰਸਲ ਕੀਤਾ ਸੀ। ਹਮਲਾਵਰਾਂ ਦੀਆਂ ਦੋਵੇਂ ਗੱਡੀਆਂ ਗੋਲੀਬਾਰੀ ਕਰਦੇ ਹੋਏ ਅੱਗੇ ਨਿਕਲ ਗਈਆਂ। ਉਨ੍ਹਾਂ ਦੀ ਟੀਮ ਨੇ ਦੋਵਾਂ ਵਾਹਨਾਂ ਦਾ ਪਿੱਛਾ ਨਹੀਂ ਛੱਡਿਆ। ਉਨ੍ਹਾਂ ਨੇ ਦੱਸਿਆ ਕਿ ਕੁਝ ਦੂਰੀ ਤੇ ਉਨ੍ਹਾਂ ਨੇ ਅਤੇ ਪੁਲੀਸ ਟੀਮ ਨੇ ਪਲਵਿੰਦਰ ਸਿੰਘ ਉਰਫ਼ ਪਿੰਦਾ ਨੂੰ ਸੁਖਾਣੀ ਪੁਲ ਨੇੜੇ ਬਣੀਆਂ ਕੋਠੀਆਂ ਤੋਂ ਬੋਲੇਨੋ ਕਾਰ ਸਮੇਤ ਕਾਬੂ ਕਰ ਲਿਆ। ਬਾਕੀ ਮੁਲਜ਼ਮ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਏ।

ਚੌਕੀ ਕਾਲਾ ਸੰਘਿਆਂ ਦੇ ਪੁਲਿਸ ਮੁਲਾਜ਼ਮਾਂ ਨੇ ਜ਼ਖ਼ਮੀ ਮਕਸੂਦਾਂ ਵਾਸੀ ਵਿਸ਼ਾਲ ਸ਼ਰਮਾ ਨੂੰ ਪਹਿਲਾਂ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ, ਜਿੱਥੋਂ ਉਸ ਨੂੰ ਜਲੰਧਰ ਰੈਫ਼ਰ ਕਰ ਦਿੱਤਾ ਗਿਆ। ਸਦਰ ਥਾਣੇ ਦੇ ਐਸਐਚਓ ਮੁਕੇਸ਼ ਕੁਮਾਰ ਨੇ ਦੱਸਿਆ ਕਿ ਮੁੱਖ ਮੁਲਜ਼ਮ ਪਲਵਿੰਦਰ ਸਿੰਘ ਉਰਫ਼ ਪਿੰਦਾ, ਇਕਬਾਲ ਸਿੰਘ ਉਰਫ਼ ਸੋਨੂੰ, ਕੁਲਵਿੰਦਰ ਸਿੰਘ ਉਰਫ਼ ਕਿੰਦਾ ਸਾਰੇ ਵਾਸੀ ਪਿੰਡ ਸੁੰਨੜਵਾਲ, ਬੱਲੀ ਵਾਸੀ ਕਾਲਾ ਸੰਘਿਆ ਤੇ ਕਾਂਤਾ ਵਾਸੀ ਪਿੰਡ ਕੋਹਾਲਾ ਅਤੇ ਅੱਠ-ਦਸ ਅਣਪਛਾਤੇ ਵਿਅਕਤੀਆਂ ਖਿਲਾਫ ਸਰਕਾਰੀ ਡਿਊਟੀ ‘ਚ ਵਿਘਨ ਪਾਉਣ ਸਮੇਤ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

Exit mobile version