ਅਬੋਹਰ 'ਚ 1.26 ਲੱਖ ਲੀਟਰ ਲਾਹਣ ਬਰਾਮਦ, ਆਬਕਾਰੀ ਅਤੇ ਪੁਲਿਸ ਨੇ ਕੀਤੀ ਕਾਰਵਾਈ | fazika police raid abohar 1 lakh 20 thousand liters lahan recovered know full in punjabi Punjabi news - TV9 Punjabi

ਅਬੋਹਰ ‘ਚ 1.26 ਲੱਖ ਲੀਟਰ ਲਾਹਣ ਬਰਾਮਦ, ਆਬਕਾਰੀ ਅਤੇ ਪੁਲਿਸ ਨੇ ਕੀਤੀ ਕਾਰਵਾਈ

Updated On: 

11 Jul 2024 23:00 PM

ਥਾਣਾ ਸਦਰ ਦੇ ਇੰਚਾਰਜ ਨੇ ਦੱਸਿਆ ਕਿ ਨਸ਼ਾ ਤਸਕਰਾਂ ਨੇ ਲਾਹਣ ਨੂੰ ਨਹਿਰ ਦੇ ਕੰਢੇ ਜ਼ਮੀਨ 'ਤੇ ਡਰੰਮਾਂ 'ਚ ਦੱਬ ਦਿੱਤਾ ਸੀ, ਜਿਸ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਸਰਚ ਆਪਰੇਸ਼ਨ ਐਸਐਸਪੀ ਡਾ: ਪ੍ਰਗਿਆ ਜੈਨ ਦੇ ਹੁਕਮਾਂ 'ਤੇ ਚਲਾਇਆ ਗਿਆ ਹੈ। ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ।

ਅਬੋਹਰ ਚ 1.26 ਲੱਖ ਲੀਟਰ ਲਾਹਣ ਬਰਾਮਦ, ਆਬਕਾਰੀ ਅਤੇ ਪੁਲਿਸ ਨੇ ਕੀਤੀ ਕਾਰਵਾਈ

ਅਬੋਹਰ 'ਚ 1.26 ਲੱਖ ਲੀਟਰ ਲਾਹਣ ਬਰਾਮਦ, ਆਬਕਾਰੀ ਅਤੇ ਪੁਲਿਸ ਨੇ ਕੀਤੀ ਕਾਰਵਾਈ

Follow Us On

ਫਾਜ਼ਿਲਕਾ ਜ਼ਿਲੇ ਦੇ ਅਬੋਹਰ ‘ਚ ਪੁਲਿਸ ਨੇ ਆਬਕਾਰੀ ਵਿਭਾਗ ਦੀਆਂ ਟੀਮਾਂ ਨਾਲ ਮਿਲ ਕੇ ਗੰਗਾ ਨਹਿਰ ਦੇ ਆਲੇ-ਦੁਆਲੇ ਦੇ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਟੀਮ ਨੇ ਵੱਡੀ ਸਫਲਤਾ ਹਾਸਲ ਕੀਤੀ। ਪੁਲੀਸ ਨੇ ਨਸ਼ਾ ਤਸਕਰਾਂ ਵੱਲੋਂ ਹਿੰਦੂਮਲਕੋਟ ਅਤੇ ਖੂਈਆਂ ਸਰਵਰ ਨੇੜੇ ਨਹਿਰ ਦੇ ਕੰਢੇ ਜ਼ਮੀਨ ਵਿੱਚ ਦੱਬੀ ਹੋਈ ਕਰੀਬ 1 ਲੱਖ 26 ਹਜ਼ਾਰ ਲੀਟਰ ਲਾਹਣ ਬਰਾਮਦ ਕਰਕੇ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਖੂਈਆਂ ਸਰਵਰ ਦੇ ਇੰਚਾਰਜ ਰਮਨ ਕੁਮਾਰ, ਏ.ਐਸ.ਆਈ ਪ੍ਰਗਟ ਸਿੰਘ ਤੇ ਸਰਬਜੀਤ ਸਿੰਘ, ਹਿੰਦਮਾਲਕੋਟ ਥਾਣੇ ਦੇ ਇੰਸਪੈਕਟਰ ਮਹੇਸ਼ ਕੁਮਾਰ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀ ਨਛੱਤਰ ਸਿੰਘ ਦੀਆਂ ਟੀਮਾਂ ਸਮੇਤ ਇੱਥੇ ਤਲਾਸ਼ੀ ਮੁਹਿੰਮ ਚਲਾਈ ਗਈ।

ਜ਼ਮੀਨ ਵਿੱਚ ਦੱਬਕੇ ਰੱਖੀ ਸੀ ਲਾਹਣ

ਥਾਣਾ ਸਦਰ ਦੇ ਇੰਚਾਰਜ ਨੇ ਦੱਸਿਆ ਕਿ ਨਸ਼ਾ ਤਸਕਰਾਂ ਨੇ ਲਾਹਣ ਨੂੰ ਨਹਿਰ ਦੇ ਕੰਢੇ ਜ਼ਮੀਨ ‘ਤੇ ਡਰੰਮਾਂ ‘ਚ ਦੱਬ ਦਿੱਤਾ ਸੀ, ਜਿਸ ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਸਰਚ ਆਪਰੇਸ਼ਨ ਐਸਐਸਪੀ ਡਾ: ਪ੍ਰਗਿਆ ਜੈਨ ਦੇ ਹੁਕਮਾਂ ‘ਤੇ ਚਲਾਇਆ ਗਿਆ ਹੈ। ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ।

ਵਰਨਣਯੋਗ ਹੈ ਕਿ ਹਿੰਦੂਮਲਕੋਟ ਦਾ ਇਲਾਕਾ ਪੰਜਾਬ ਅਤੇ ਰਾਜਸਥਾਨ ਦੀ ਸਰਹੱਦ ਨਾਲ ਲੱਗਦਾ ਹੋਣ ਕਾਰਨ ਨਸ਼ਾ ਤਸਕਰ ਅਕਸਰ ਇੱਥੇ ਨਾਜਾਇਜ਼ ਸ਼ਰਾਬ ਛੁਪਾ ਕੇ ਰੱਖ ਦਿੰਦੇ ਹਨ, ਤਾਂ ਜੋ ਇਸ ਨੂੰ ਆਸਾਨੀ ਨਾਲ ਪੰਜਾਬ ਅਤੇ ਰਾਜਸਥਾਨ ਦੋਵਾਂ ਇਲਾਕਿਆਂ ਵਿੱਚ ਪਹੁੰਚਾਇਆ ਜਾ ਸਕੇ।

Exit mobile version