2 ਬੇਟੀਆਂ ਪਹਿਲਾਂ ਹੀ ਲਾਪਤਾ, ਤੀਜੀ ਨੂੰ ਗੰਗ ਨਹਿਰ 'ਚ ਸੁੱਟਿਆ... 'ਫਾਦਰਜ਼ ਡੇ' 'ਤੇ ਹੈਵਾਨ ਪਿਤਾ ਦੀ ਹੈਰਾਨ ਕਰਨ ਵਾਲੀ ਕਹਾਣੀ | father threw his daughter in the canal In Meerut know full in punjabi Punjabi news - TV9 Punjabi

2 ਬੇਟੀਆਂ ਪਹਿਲਾਂ ਹੀ ਲਾਪਤਾ, ਤੀਜੀ ਨੂੰ ਗੰਗ ਨਹਿਰ ‘ਚ ਸੁੱਟਿਆ… ‘ਫਾਦਰਜ਼ ਡੇ’ ‘ਤੇ ਹੈਵਾਨ ਪਿਤਾ ਦੀ ਹੈਰਾਨ ਕਰਨ ਵਾਲੀ ਕਹਾਣੀ

Updated On: 

16 Jun 2024 23:16 PM

ਉੱਤਰ ਪ੍ਰਦੇਸ਼ ਦੇ ਮੇਰਠ 'ਚ ਪੁਲਸ ਨੇ ਇੱਕ ਹੈਵਾਨ ਪਿਤਾ ਨੂੰ ਹਿਰਾਸਤ 'ਚ ਲਿਆ ਹੈ। ਮੁਲਜ਼ਮ ਪਿਤਾ 'ਤੇ ਆਪਣੀ ਹੀ 2 ਸਾਲ ਦੀ ਬੇਟੀ ਨੂੰ ਗੰਗ ਨਹਿਰ ਵਿੱਚ ਸੁੱਟਣ ਦਾ ਇਲਜ਼ਾਮ ਹੈ। ਉਸ ਨੇ ਖੁਦ ਇਸ ਜੁਰਮ ਦਾ ਇਕਬਾਲ ਕੀਤਾ ਹੈ। ਪੁਲਸ ਬੇਟੀ ਦੀ ਲਾਸ਼ ਦੀ ਭਾਲ ਕਰ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਮੁਲਜ਼ਮ ਦੀਆਂ ਦੋ ਧੀਆਂ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਈਆਂ ਸਨ।

2 ਬੇਟੀਆਂ ਪਹਿਲਾਂ ਹੀ ਲਾਪਤਾ, ਤੀਜੀ ਨੂੰ ਗੰਗ ਨਹਿਰ ਚ ਸੁੱਟਿਆ... ਫਾਦਰਜ਼ ਡੇ ਤੇ ਹੈਵਾਨ ਪਿਤਾ ਦੀ ਹੈਰਾਨ ਕਰਨ ਵਾਲੀ ਕਹਾਣੀ

ਗੰਗ ਨਹਿਰ ਦੀ ਤਸਵੀਰ

Follow Us On

‘ਫਾਦਰਜ਼ ਡੇ’ ਵਾਲੇ ਦਿਨ ਇਹ ਖਬਰ ਤੁਹਾਨੂੰ ਚਿੰਤਤ ਕਰ ਦੇਵੇਗੀ। ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਇੱਕ ਬਜ਼ੁਰਗ ਪਿਤਾ ਨੇ ਆਪਣੀ 2 ਸਾਲ ਦੀ ਮਾਸੂਮ ਧੀ ਨੂੰ ਨਹਿਰ ਵਿੱਚ ਸੁੱਟ ਦਿੱਤਾ। ਮੁਲਜ਼ਮ ਪਿਤਾ ਧੀ ‘ਤੇ ਇਲਜ਼ਾਮ ਲਗਾ ਰਿਹਾ ਹੈ। ਮਾਸੂਮ ਧੀ ਦਾ ਗੁਨਾਹ ਇਹ ਸੀ ਕਿ ਉਹ ਆਪਣੇ ਭਰਾ ਨਾਲ ਲੜਦੀ ਸੀ। ਬਸ ਇਸੇ ਕਾਰਨ ਉਸ ਬਦਕਿਸਮਤ ਧੀ ਦੇ ਜ਼ਾਲਮ ਪਿਤਾ ਨੇ ਉਸ ਨੂੰ ਨਹਿਰ ਵਿੱਚ ਸੁੱਟ ਦਿੱਤਾ। ਪੁਲਸ ਨੇ ਮੁਲਜ਼ਮ ਪਿਤਾ ਨੂੰ ਹਿਰਾਸਤ ‘ਚ ਲੈ ਲਿਆ ਹੈ। ਨਹਿਰ ‘ਚ ਬੇਟੀ ਦੀ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ। ਜਿਸ ਨੇ ਵੀ ਇਹ ਖਬਰ ਸੁਣੀ ਉਹ ਹੈਰਾਨ ਰਹਿ ਗਿਆ।

ਇੱਕ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਮੁਲਜ਼ਮ ਦੀਆਂ ਦੋ ਧੀਆਂ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਈਆਂ ਸਨ। ਉਹਨਾਂ ਦਾ ਕੋਈ ਸੁਰਾਗ ਨਹੀਂ ਹੈ। ਪੁਲਿਸ ਮੁਲਜ਼ਮ ਪਿਤਾ ਤੋਂ ਪੁੱਛਗਿੱਛ ਕਰ ਰਹੀ ਹੈ। ਉਸਦੇ ਖਿਲਾਫ ਕਤਲ ਅਤੇ ਸਬੂਤ ਛੁਪਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਨਹਿਰ ਵਿੱਚ ਸੁੱਟੀ ਗਈ ਲੜਕੀ ਦੀ ਲਾਸ਼ ਨੂੰ ਬਰਾਮਦ ਕਰਨ ਲਈ ਯਤਨ ਕੀਤੇ ਜਾ ਰਹੇ ਹਨ।

ਨਹਿਰ ਵਿੱਚ ਸੁਟੀ 2 ਸਾਲ ਦੀ ਮਾਸੂਮ

ਇਹ ਘਟਨਾ ਮੇਰਠ ਤੋਂ 30 ਕਿਲੋਮੀਟਰ ਦੂਰ ਸਰਧਾਨਾ ਥਾਣਾ ਖੇਤਰ ਦੇ ਮਧਾਈ ਪਿੰਡ ਦੀ ਹੈ। ਪਿੰਡ ਦੇ ਹੀ ਰਹਿਣ ਵਾਲੇ ਸੁਲੇਮਾਨ ਨੇ ਆਪਣੀ ਦੋ ਸਾਲ ਦੀ ਬੇਟੀ ਨੂੰ ਇਲਾਕੇ ਦੀ ਗੰਗ ਨਹਿਰ ਵਿੱਚ ਸੁੱਟ ਦਿੱਤਾ। ਪੁਲਿਸ ਸੁਪਰਡੈਂਟ (ਦਿਹਾਤੀ) ਕਮਲੇਸ਼ ਬਹਾਦੁਰ ਅਨੁਸਾਰ ਪੁਲਿਸ ਨੂੰ 14 ਜੂਨ ਨੂੰ ਸੂਚਨਾ ਮਿਲੀ ਸੀ ਕਿ ਸੁਲੇਮਾਨ ਦੀ ਦੋ ਸਾਲ ਦੀ ਬੇਟੀ ਸਵੇਰੇ 8 ਵਜੇ ਤੋਂ ਲਾਪਤਾ ਹੈ। ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਇੰਚਾਰਜ ਪ੍ਰਤਾਪ ਸਿੰਘ ਮੌਕੇ ‘ਤੇ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ। ਜਾਂਚ ‘ਚ ਪਤਾ ਲੱਗਾ ਕਿ ਲੜਕੀ ਦੇ ਨਾਲ ਉਸ ਦਾ ਪਿਤਾ ਵੀ ਲਾਪਤਾ ਸੀ। ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਬੱਚੀ ਨਾਲ ਨਜ਼ਰ ਆਇਆ ਪਿਤਾ

ਪੁਲਿਸ ਨੇ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ। ਕੈਮਰੇ ਦੀ ਫੁਟੇਜ ‘ਚ ਲੜਕੀ ਆਪਣੇ ਪਿਤਾ ਸੁਲੇਮਾਨ ਨਾਲ ਪਿੰਡ ਤੋਂ ਬਾਹਰ ਜਾਂਦੀ ਦਿਖਾਈ ਦੇ ਰਹੀ ਹੈ। ਪੁਲਿਸ ਨੇ ਸੁਲੇਮਾਨ ਦੀ ਭਾਲ ਕੀਤੀ, ਉਸਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ। ਪਹਿਲਾਂ ਉਹ ਪੁਲਿਸ ਨੂੰ ਗੁੰਮਰਾਹ ਕਰਦਾ ਰਿਹਾ। ਜਦੋਂ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਲੜਕੀ ਨੂੰ ਗੰਗ ਨਹਿਰ ਵਿੱਚ ਸੁੱਟਣ ਦੀ ਗੱਲ ਕਬੂਲੀ। ਜਦੋਂ ਮੁਲਜ਼ਮ ਸੁਲੇਮਾਨ ਤੋਂ ਲੜਕੀ ਨੂੰ ਨਹਿਰ ਵਿੱਚ ਸੁੱਟਣ ਦਾ ਕਾਰਨ ਪੁੱਛਿਆ ਗਿਆ ਤਾਂ ਮੁਲਜ਼ਮ ਨੇ ਦੱਸਿਆ ਕਿ ਉਸ ਦਾ ਇੱਕ ਪੁੱਤਰ ਹੈ। ਧੀ-ਪੁੱਤ ਆਪਸ ਵਿੱਚ ਲੜਦੇ ਰਹਿੰਦੇ ਸਨ, ਇਸ ਲਈ ਉਸ ਨੇ ਧੀ ਨੂੰ ਨਹਿਰ ਵਿੱਚ ਸੁੱਟ ਦਿੱਤਾ। ਘਟਨਾ ਤੋਂ ਬਾਅਦ ਪਿੰਡ ਦੇ ਲੋਕ ਸਹਿਮੇ ਹੋਏ ਹਨ।

Exit mobile version