ਬਟਾਲਾ ‘ਚ ਸ਼ਰਾਬੀ ਨੇ ਆਪ ਆਗੂ ਦੀ ਦੁਕਾਨ ‘ਚ ਕੀਤੀ ਭੰਨਤੋੜ, ਮਾਂ ਤੇ ਭਰਾ ਜ਼ਖ਼ਮੀ
Batala Crime: ਹਮਲੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿਚ ਸਾਫ ਨਜਰ ਆ ਰਿਹਾ ਹੈ ਕਿ ਕਿਵੇ ਕੁਝ ਨੌਜਵਾਨਾਂ ਵਲੋਂ ਹਮਲਾ ਕੀਤਾ ਗਿਆ ਹੈ। ਇਸ ਹਮਲੇ ਤੋਂ ਬਾਅਦ ਪੁਲਿਸ ਵੀ ਹਰਕਤ ਵਿਚ ਆਈ ਅਤੇ ਹਮਲਾਵਰ ਨੌਜਵਾਨਾਂ ਵਿਚੋਂ ਚਾਰ ਨੌਜਵਾਨਾਂ ਨੂੰ ਕਾਬੁ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।
Batala Crime: ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਫਤਿਹਗੜ੍ਹ ਚੂੜੀਆਂ ਦੀ ਮੱਛੀ ਮਾਰਕੀਟ ਨਜਦੀਕ ਬੀਤੀ ਦੇਰ ਰਾਤ ਕੁਝ ਸ਼ਰਾਬੀ ਨੌਜਵਾਨਾਂ ਵਲੋਂ ਮਾਮੂਲੀ ਗੱਲਬਾਤ ਨੂੰ ਲੈਕੇ ਆਪ ਦੇ ਆਗੂ ਦੀ ਦੁਕਾਨ ਚ ਭੰਨਤੋੜ ਕੀਤੀ ਹੈ। ਮੁਲਜ਼ਮਾਂ ਨੇ ਆਪ ਆਗੂ ਕੁਲਦੀਪ ਸਿੰਘ ਦੀ ਇਲਕਟ੍ਰੋਨਿਕ ਦੀ ਦੁਕਾਨ ‘ਤੇ ਪਹੁੰਚ ਕੇ ਆਪ ਆਗੂ ਅਤੇ ਉਸ ਦੀ ਦੁਕਾਨ ਤੇ ਡਾਂਗਾ ਇੱਟੇ ਰੋੜਿਆ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਆਪ ਆਗੂ ਦਾ ਭਰਾ ਅਤੇ ਮਾਂ ਜ਼ਖਮੀ ਹੋ ਗਏ।
ਇਸ ਹਮਲੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿਚ ਸਾਫ ਨਜਰ ਆ ਰਿਹਾ ਹੈ ਕਿ ਕਿਵੇ ਕੁਝ ਨੌਜਵਾਨਾਂ ਵਲੋਂ ਹਮਲਾ ਕੀਤਾ ਗਿਆ ਹੈ। ਇਸ ਹਮਲੇ ਤੋਂ ਬਾਅਦ ਪੁਲਿਸ ਵੀ ਹਰਕਤ ਵਿਚ ਆਈ ਅਤੇ ਹਮਲਾਵਰ ਨੌਜਵਾਨਾਂ ਵਿਚੋਂ ਚਾਰ ਨੌਜਵਾਨਾਂ ਨੂੰ ਕਾਬੁ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।
ਜਾਣਕਾਰੀ ਦਿੰਦਿਆਂ ਆਪ ਆਗੂ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਕੋਲੋਂ ਕੁਝ ਲੜਕਿਆਂ ਨੇ ਇਲੈਕਟ੍ਰਾਨਿਕ ਸਾਮਾਨ ਖਰੀਦਿਆ ਸੀ ਅਤੇ ਲੈਣ-ਦੇਣ ਨੂੰ ਲੈ ਕੇ ਉਨ੍ਹਾਂ ਨਾਲ ਝਗੜਾ ਹੋ ਰਿਹਾ ਸੀ। ਦੇਰ ਸ਼ਾਮ ਉਹ ਆਪਣੀ ਦੁਕਾਨ ਦੇ ਕੋਲ ਇੱਕ ਹੋਟਲ ਵਿੱਚ ਬੈਠ ਕੇ ਸ਼ਰਾਬ ਪੀ ਰਿਹਾ ਸੀ। ਸ਼ਰਾਬ ਪੀ ਕੇ ਸਾਰਿਆਂ ਨੇ ਉਸ ਦੀ ਦੁਕਾਨ ‘ਤੇ ਆ ਕੇ ਲੜਾਈ-ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਹੋਰ ਦੋਸਤਾਂ ਨੂੰ ਬੁਲਾ ਕੇ ਉਸ ‘ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਹਮਲੇ ‘ਚ ਉਹ, ਉਸਦਾ ਭਰਾ ਅਤੇ ਮਾਂ ਜ਼ਖਮੀ ਹੋ ਗਏ ਅਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
ਇਸ ਮਾਮਲੇ ਸਬੰਧੀ ਬਟਾਲਾ ਪੁਲੀਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਹਮਲਾਵਰਾਂ ਵਿੱਚੋਂ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜ਼ਖਮੀਆਂ ਦਾ ਸਿਵਲ ਹਸਪਤਾਲ ਵਿਖੇ ਇਲਾਜ ਕੀਤਾ ਜਾ ਰਿਹਾ ਹੈ।