ਲੁਧਿਆਣਾ ਕੇਂਦਰੀ ਜੇਲ ‘ਚ ਕੈਦੀਆਂ ‘ਚ ਝੜਪ, ਹਮਲਾਵਰਾਂ ਨੇ ਬੈਰਕ ‘ਚ ਦਾਖਲ ਹੋ ਕੇ ਕੀਤਾ ਹਮਲਾ
Ludhiana Jail Clash: ਜਾਣਕਾਰੀ ਦਿੰਦਿਆਂ ਜ਼ਖਮੀ ਜਤਿੰਦਰ ਜੋਤੀ ਨੇ ਦੱਸਿਆ ਕਿ ਉਸ 'ਤੇ ਪਿਛਲੇ ਹਫਤੇ ਇਕ ਵਿਅਕਤੀ ਦਾ ਕਤਲ ਕਰਨ ਦਾ ਇਲਜ਼ਾਮ ਹੈ। ਜਿਸ ਕਾਰਨ ਉਹ ਜੇਲ੍ਹ ਵਿੱਚ ਹੈ। ਅੱਜ ਉਹ ਆਪਣੀ ਬੈਰਕ ਵਿੱਚ ਬੈਠਾ ਸੀ। ਫਿਰ ਕੁਝ ਲੋਕ ਆਏ ਅਤੇ ਲੜਨ ਲੱਗੇ। ਹਮਲਾਵਰਾਂ ਕੋਲ ਸੂਏ ਸਨ।
ਅੱਜ ਦੇਰ ਸ਼ਾਮ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਇੱਕ ਕੈਦੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਪਟਿਆਲਾ ਭੇਜ ਦਿੱਤਾ ਗਿਆ ਹੈ। ਕੁਝ ਲੋਕਾਂ ਨੇ ਕੈਦੀ ‘ਤੇ ਸੂਇਆਂ ਨਾਲ ਹਮਲਾ ਕਰ ਦਿੱਤਾ।
ਜੇਲ੍ਹ ਵਿੱਚ ਕੈਦੀਆਂ ਵਿਚਕਾਰ ਲੜਾਈ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਜੇਲ੍ਹ ਵਿੱਚ ਅਕਸਰ ਕੁੱਟਮਾਰ ਦੇ ਮਾਮਲੇ ਸਾਹਮਣੇ ਆਉਂਦੇ ਹਨ। ਜੇਲ੍ਹ ਵਿੱਚ ਹੋਈ ਇਸ ਝੜਪ ਤੋਂ ਬਾਅਦ ਜ਼ਖਮੀ ਵਿਅਕਤੀ ਦੀ ਹਾਲਤ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ। ਸੂਤਰਾਂ ਮੁਤਾਬਕ ਸੂਈ ਵਾਲੇ ਵਿਅਕਤੀ ਨੇ ਸ਼ਿਮਲਾਪੁਰੀ ਇਲਾਕੇ ‘ਚ ਕਤਲ ਨੂੰ ਅੰਜਾਮ ਦਿੱਤਾ ਸੀ।
ਜ਼ਖਮੀ ਵਿਅਕਤੀ ‘ਤੇ ਕਤਲ ਦਾ ਇਲਜ਼ਾਮ
ਜਾਣਕਾਰੀ ਦਿੰਦਿਆਂ ਜ਼ਖਮੀ ਜਤਿੰਦਰ ਜੋਤੀ ਨੇ ਦੱਸਿਆ ਕਿ ਉਸ ‘ਤੇ ਪਿਛਲੇ ਹਫਤੇ ਇਕ ਵਿਅਕਤੀ ਦਾ ਕਤਲ ਕਰਨ ਦਾ ਇਲਜ਼ਾਮ ਹੈ। ਜਿਸ ਕਾਰਨ ਉਹ ਜੇਲ੍ਹ ਵਿੱਚ ਹੈ। ਅੱਜ ਉਹ ਆਪਣੀ ਬੈਰਕ ਵਿੱਚ ਬੈਠਾ ਸੀ। ਫਿਰ ਕੁਝ ਲੋਕ ਆਏ ਅਤੇ ਲੜਨ ਲੱਗੇ। ਹਮਲਾਵਰਾਂ ਕੋਲ ਸੂਏ ਸਨ। ਜਿਸ ਤੋਂ ਬਾਅਧ ਉਨ੍ਹਾਂ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਜੋਤੀ ਨੇ ਕਿਹਾ ਕਿ ਉਸ ‘ਤੇ ਹਮਲਾ ਕਰਨ ਵਾਲੇ ਲੋਕਾਂ ਨਾਲ ਉਸ ਦੀ ਪੁਰਾਣੀ ਰੰਜਿਸ਼ ਹੈ। ਅੱਜ ਉਨ੍ਹਾਂ ਨੇ ਉਸ ‘ਤੇ ਅਚਾਨਕ ਹਮਲਾ ਕਰ ਦਿੱਤਾ ਅਤੇ ਉਸ ਦੇ ਸਰੀਰ ‘ਤੇ ਕਈ ਥਾਵਾਂ ‘ਤੇ ਜ਼ਖ਼ਮ ਕਰਕੇ ਛੱਡ ਦਿੱਤਾ। ਉਸ ਦੀ ਹਾਲਤ ਠੀਕ ਨਾ ਹੋਣ ਕਾਰਨ ਉਸ ਨੂੰ ਰੈਫਰ ਕੀਤਾ ਜਾ ਰਿਹਾ ਹੈ। ਜੋਤੀ ਨੇ ਕਿਹਾ ਕਿ ਜੇਲ੍ਹ ਵਿੱਚ ਸੂਏ ਜਾਂ ਚਮਚਿਆਂ ਨਾਲ ਮਾਰਿਆ ਜਾਣਾ ਕੈਦੀਆਂ ਦਾ ਆਮ ਵਰਤਾਰਾ ਬਣ ਗਿਆ ਹੈ।
ਮਾਮਲੇ ਦੀ ਕੀਤੀ ਜਾਵੇਗੀ ਜਾਂਚ- SHO
ਸਾਰੇ ਘਟਨਾ ਬਾਰੇ ਉਧਰ ਜਦੋਂ ਥਾਣਾ ਡਿਵੀਜ਼ਨ ਨੰਬਰ ਸੱਤ ਦੇ SHO ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜੇਲ ਵਿੱਚ ਬੈਰਕ ਦੇ ਵਿੱਚ ਇਹ ਝੜਪ ਹੋਈ ਹੈ। ਜਿਸ ਵਿੱਚ ਇੱਕ ਵਿਅਕਤੀ ਜਖ਼ਮੀ ਹੋਇਆ ਹੈ। ਫਿਲਹਾਲ ਜੋਤੀ ਨਾਮਕ ਉਸ ਵਿਅਕਤੀ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਅਤੇ ਇਹ ਘਟਨਾ ਕਿਉਂ ਅਤੇ ਕਿਵੇਂ ਵਾਪਰੀ ਇਹਨਾਂ ਸਾਰੇ ਸਵਾਲਾਂ ਦੀ ਜਾਂਚ ਗੰਭੀਰਤਾਂ ਨਾਲ ਕੀਤੀ ਜਾਵੇਗੀ।