ਹੁਸ਼ਿਆਰਪੁਰ 'ਚ ਹੋਈ ਖੂਨੀ ਝੜਪ, ਗੋਲੀ ਚੱਲਣ ਕਾਰਨ 3 ਲੋਕਾਂ ਦੀ ਹੋਈ ਮੌਤ, ਇਕ ਜ਼ਖਮੀ | hoshiarpur clash morawali village 3 death know full in punjabi Punjabi news - TV9 Punjabi

ਹੁਸ਼ਿਆਰਪੁਰ ‘ਚ ਹੋਈ ਖੂਨੀ ਝੜਪ, ਗੋਲੀ ਚੱਲਣ ਕਾਰਨ 3 ਲੋਕਾਂ ਦੀ ਹੋਈ ਮੌਤ, ਇਕ ਜ਼ਖਮੀ

Updated On: 

09 Nov 2024 18:07 PM

Crime News: ਗੁਰਪ੍ਰੀਤ ਸਿੰਘ ਆਪਣੇ ਦੋਸਤਾਂ ਨਾਲ ਪਿੰਡ ਮੋਰਾਂਵਾਲੀ ਵਿੱਚ ਸਿਆਸੀ ਪਾਰਟੀ ਦੀ ਰੈਲੀ ਵਿੱਚ ਜਾਣ ਲਈ ਆਪਣੀ ਗੱਡੀ ਵਿੱਚ ਰਵਾਨਾ ਹੋਇਆ। ਜਿਵੇਂ ਹੀ ਉਹ ਆਪਣੇ ਘਰ ਤੋਂ ਸੌ ਮੀਟਰ ਦੂਰ ਗਿਆ ਤਾਂ ਮਨਪ੍ਰੀਤ ਸਿੰਘ ਉਰਫ ਮਨੀ ਦੇ ਘਰ ਦੇ ਬਾਹਰ ਝੜਪ ਹੋ ਗਈ।

ਹੁਸ਼ਿਆਰਪੁਰ ਚ ਹੋਈ ਖੂਨੀ ਝੜਪ, ਗੋਲੀ ਚੱਲਣ ਕਾਰਨ 3 ਲੋਕਾਂ ਦੀ ਹੋਈ ਮੌਤ, ਇਕ ਜ਼ਖਮੀ

ਝੜਪ ਵਿੱਚ ਨੁਕਸਾਨੀ ਗਈ ਕਾਰ

Follow Us On

ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਦੋ ਧੜਿਆਂ ਵਿੱਚ ਆਪਸ ਵਿੱਚ ਭਿੜ ਗਈ। ਦੋਵਾਂ ਪਾਸਿਆਂ ਤੋਂ ਹੋਈ ਝੜਪ ਵਿੱਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਦੂਜੇ ਧੜੇ ਦਾ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ।

ਸਵੇਰੇ ਕਰੀਬ 11.30 ਵਜੇ ਗੁਰਪ੍ਰੀਤ ਸਿੰਘ ਆਪਣੇ ਦੋਸਤਾਂ ਨਾਲ ਪਿੰਡ ਮੋਰਾਂਵਾਲੀ ਵਿੱਚ ਸਿਆਸੀ ਪਾਰਟੀ ਦੀ ਰੈਲੀ ਵਿੱਚ ਜਾਣ ਲਈ ਆਪਣੀ ਗੱਡੀ ਵਿੱਚ ਰਵਾਨਾ ਹੋਇਆ। ਜਿਵੇਂ ਹੀ ਉਹ ਆਪਣੇ ਘਰ ਤੋਂ ਸੌ ਮੀਟਰ ਦੂਰ ਗਿਆ ਤਾਂ ਮਨਪ੍ਰੀਤ ਸਿੰਘ ਉਰਫ ਮਨੀ ਦੇ ਘਰ ਦੇ ਬਾਹਰ ਝੜਪ ਹੋ ਗਈ।

ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਪਾਠੀਆਂ ਨੇ ਮਨਪ੍ਰੀਤ ਸਿੰਘ ਦੀ ਕੋਠੀ ਅੰਦਰ ਦਾਖਲ ਹੋ ਕੇ ਮਨਪ੍ਰੀਤ ਸਿੰਘ ਪੁੱਤਰ ਬਲਬੀਰ ਸਿੰਘ, ਸੁਖਤਿਆਰ ਸਿੰਘ ਉਰਫ ਸੁੱਖਾ ਪੁੱਤਰ ਜਗਤਾਰ ਸਿੰਘ ਅਤੇ ਸ਼ਰਨਦੀਪ ਸਿੰਘ ਪੁੱਤਰ ਸੁਖਜਿੰਦਰ ਸਿੰਘ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਘਰ ਦੇ ਬਾਹਰ ਖੜ੍ਹੇ ਦੋ ਬੁਲਟ ਮੋਟਰਸਾਈਕਲਾਂ ਨੂੰ ਨੁਕਸਾਨ ਪਹੁੰਚਾਇਆ।

ਨੌਜਵਾਨ ਨੂੰ ਦੂਜੇ ਹਸਪਤਾਲ ਕੀਤਾ ਗਿਆ ਰੈਫਰ

ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਦੇ ਸਾਥੀ ਉਥੋਂ ਫਰਾਰ ਹੋ ਗਏ। ਇਸ ਤੋਂ ਬਾਅਦ ਇਸ ਝੜਪ ਵਿੱਚ ਲੋਕ ਗੰਭੀਰ ਜ਼ਖ਼ਮੀ ਹੋ ਗਏ। ਗੰਭੀਰ ਜ਼ਖਮੀ ਨੌਜਵਾਨਾਂ ਮਨਪ੍ਰੀਤ ਸਿੰਘ, ਸੁਖਤਿਆਰ ਸਿੰਘ ਅਤੇ ਦੀਪ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੌਰਾਨ ਇਸ ਝੜਪ ਵਿੱਚ ਦੂਜੇ ਧੜੇ ਦਾ ਗੁਰਪ੍ਰੀਤ ਸਿੰਘ ਉਰਫ਼ ਗੋਪੀ ਜ਼ਖ਼ਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਪੀ.ਜੀ.ਆਈ. ਵਿਖੇ ਭੇਜ ਦਿੱਤਾ। ਜਿੱਥੇ ਉਸ ਦਾ ਇਲਾਜ਼ ਚੱਲ ਰਿਹਾ ਸੀ।

Exit mobile version