ਲੁਧਿਆਣਾ 'ਚ NRI ਪਰਿਵਾਰ 'ਤੇ ਹਮਲਾ, ਜ਼ਮੀਨ ਨੂੰ ਲੈ ਕੇ ਹੋਇਆ ਵਿਵਾਦ, ਦੋਵਾਂ ਧਿਰਾਂ ਨੇ ਇੱਕ ਦੂਸਰੇ ਤੇ ਲਗਾਏ ਇਲਜ਼ਾਮ | Dispute over land Attack on NRI family in Ludhiana Know details in Punjabi Punjabi news - TV9 Punjabi

ਲੁਧਿਆਣਾ ‘ਚ NRI ਪਰਿਵਾਰ ‘ਤੇ ਹਮਲਾ, ਜ਼ਮੀਨ ਨੂੰ ਲੈ ਕੇ ਹੋਇਆ ਵਿਵਾਦ, ਦੋਵਾਂ ਧਿਰਾਂ ਨੇ ਇੱਕ ਦੂਸਰੇ ‘ਤੇ ਲਗਾਏ ਇਲਜ਼ਾਮ

Updated On: 

21 Oct 2024 10:30 AM

ਲੁਧਿਆਣਾ ਦੇ ਲਾਡੋਵਾਲ ਪਿੰਡ ਵਿੱਚ ਸਾਂਝੀ ਜਮੀਨ ਨੂੰ ਲੈ ਕੇ ਦੋਵਾਂ ਪਰਿਵਾਰ ਵਿੱਚ ਆਪਸੀ ਵਿਵਾਦ ਨੂੰ ਲੈ ਕੇ ਹਮਲਾ ਹੋਇਆ ਹੈ।ਇਸੇ ਦੌਰਾਨ ਦੋਹਾਂ ਹੀ ਧਿਰਾਂ ਵੱਲੋਂ ਇੱਟਾ ਪੱਥਰ ਵੀ ਚਲਾਏ ਗਏ। ਇਸ ਘਟਨਾ ਦੇ ਦੌਰਾਨ ਕੁਝ ਲੋਕ ਵੀ ਜ਼ਖਮੀ ਹੋਏ ਹਨ। ਜਿਸ ਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਲਗਾਤਾਰ ਵਾਇਰਲ ਹੋ ਰਹੀ ਹੈ।

ਲੁਧਿਆਣਾ ਚ NRI ਪਰਿਵਾਰ ਤੇ ਹਮਲਾ, ਜ਼ਮੀਨ ਨੂੰ ਲੈ ਕੇ ਹੋਇਆ ਵਿਵਾਦ, ਦੋਵਾਂ ਧਿਰਾਂ ਨੇ ਇੱਕ ਦੂਸਰੇ ਤੇ ਲਗਾਏ ਇਲਜ਼ਾਮ

ਲੁਧਿਆਣਾ 'ਚ NRI ਪਰਿਵਾਰ 'ਤੇ ਹਮਲਾ

Follow Us On

ਲੁਧਿਆਣਾ ਦੇ ਲਾਡੋਵਾਲ ਪਿੰਡ ਤੋਂ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸਾਂਝੀ ਜਮੀਨ ਨੂੰ ਲੈ ਕੇ ਦੋ ਪਰਿਵਾਰ ਆਹਮੋ ਸਾਹਮਣੇ ਹੋ ਗਏ ਦੱਸ ਦੀਏ ਕਿ ਐਨਆਰਆਈ ਪਰਿਵਾਰ ਆਪਸੀ ਵਿਵਾਦ ਨੂੰ ਲੈ ਕੇ ਹਮਲਾ ਹੋ ਗਿਆ ਅਤੇ ਇਸੇ ਦੌਰਾਨ ਦੋਹਾਂ ਹੀ ਧਿਰਾਂ ਵੱਲੋਂ ਇੱਟਾ ਪੱਥਰ ਵੀ ਚਲਾਏ ਗਏ। ਇਸ ਘਟਨਾ ਦੇ ਦੌਰਾਨ ਕੁਝ ਲੋਕ ਵੀ ਜ਼ਖਮੀ ਹੋਏ ਹਨ। ਜਿਸ ਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਲਗਾਤਾਰ ਵਾਇਰਲ ਹੋ ਰਹੀ ਹੈ। ਫਿਲਹਾਲ ਇਸ ਮਾਮਲੇ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਦੀ ਗੱਲ ਕਹੀ।

ਐਨਆਰਆਈ ਪਰਿਵਾਰ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਸਾਂਝੀ ਜਮੀਨ ਪਈ ਹੋਈ ਸੀ। ਜਿਸ ਦਾ ਵਟਵਾਰਾ ਵੀ ਹੋ ਚੁੱਕਿਆ ਹੈ। ਦੱਸ ਦਈਏ ਕਿ ਇਹ ਪਰਿਵਾਰ ਵਿਦੇਸ਼ ਦੇ ਵਿੱਚ ਰਹਿੰਦਾ ਹੈ ਅਤੇ ਜਿਵੇਂ ਹੀ ਉਹ ਆਪਣੇ ਪਿੰਡ ਨੂੰ ਪਰਤੇ ਤਾਂ ਉਹਨਾਂ ਨੂੰ ਧਮਕੀਆਂ ਮਿਲੀਆਂ। ਜਿਸ ਤੋਂ ਬਾਅਦ ਉਹ ਪੁਲਿਸ ਥਾਣੇ ਲਾਢੋਵਾਲ ਗਏ ਅਤੇ ਇਸ ਸਬੰਧੀ ਸ਼ਿਕਾਇਤ ਦਿੱਤੀ।

ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਜਿਵੇਂ ਹੀ ਆਪਣੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਉਨ੍ਹਾਂ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਵੱਲੋਂ ਵੀ ਜਵਾਬੀ ਹਮਲਾ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਵਿਚਾਲੇ ਦੋਹਾਂ ਧਿਰਾਂ ਦੇ ਲੋਕ ਜਖਮੀ ਹੋਏ। ਉਨ੍ਹਾਂ ਨੇ ਕਿਹਾ ਕਿ ਇਹ ਜਮੀਨ ਸਾਂਝੀ ਹੈ ਅਤੇ ਉਨ੍ਹਾਂ ਨੂੰ ਬਣਦਾ ਹਿੱਸਾ ਦੇ ਦਿੱਤਾ ਗਿਆ ਹੈ ਅਤੇ ਉਹ ਆਪਣੀ ਜਗ੍ਹਾ ਦੇ ਵਿੱਚ ਘਰ ਪਾ ਕੇ ਬੈਠੇ ਹਨ ਪਰ ਦੂਸਰੀ ਧਿਰ ਵੱਲੋਂ ਉਨ੍ਹਾਂ ਦੇ ਮਕਾਨ ਤੇ ਕਬਜ਼ੇ ਦੀ ਨੀਅਤ ਨਾਲ ਅੱਖ ਰੱਖੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਵਜਹਾ ਕਾਰਨ ਇਹੀ ਲੜਾਈ ਝਗੜਾ ਹੋਇਆ ਹੈ।

ਐਨਆਰਆਈ ਪਰਿਵਾਰ ਵੱਲੋਂ ਡਾਂਗਾਂ ਨਾਲ ਹਮਲਾ- ਦੂਸਰੀ ਧਿਰ

ਉਧਰ ਦੂਸਰੀ ਧਿਰ ਨੇ ਕਿਹਾ ਕਿ ਉਹ ਆਪਣੀ ਦੁਕਾਨ ਦੇ ਵਿੱਚ ਬੈਠੇ ਸੀ ਤਾਂ ਇਸੇ ਦੌਰਾਨ ਐਨਆਰਆਈ ਪਰਿਵਾਰ ਵੱਲੋਂ ਡਾਂਗਾਂ ਦੇ ਨਾਲ ਲੈਸ ਹੋ ਕੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਗਿਆ। ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜਖਮੀ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਆਪਸੀ ਰੰਜਿਸ਼ ਰੱਖਣ ਦੇ ਕਾਰਨ ਇਹ ਸਾਰਾ ਹਾਦਸਾ ਵਾਪਰਿਆ ਹੈ ਹਾਲਾਂਕਿ ਉਨ੍ਹਾਂ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਤੋਂ ਬਾਅਦ ਕਾਰਵਾਈ ਦੀ ਮੰਗ ਕੀਤੀ ਹੈ।

ਪੁਲਿਸ ਨੇ ਸ਼ੁਰੂ ਕੀਤੀ ਕਾਰਵਾਈ

ਇਸ ਸਬੰਧ ਵਿੱਚ ਜਦੋਂ ਥਾਣਾ ਲਾਢੋਵਾਲ ਦੀ ਐਸਐਚਓ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਐਨਆਰਆਈ ਪਰਿਵਾਰ ਜੋ ਵਿਦੇਸ਼ ਤੋਂ ਆਇਆ ਸੀ ਅਤੇ ਉਹਨਾਂ ਦੇ ਨਾਲ ਪ੍ਰਾਪਰਟੀ ਵਿਵਾਦ ਨੂੰ ਲੈ ਕੇ ਝਗੜਾ ਹੋਇਆ ਹੈ ਜਿਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

Exit mobile version