ਮੇਰੀ ਜਨਾਨੀ ਮਾਰ 'ਤੀ ਤੂੰ!... ਕਰਵਾਚੌਥ ਮੌਕੇ ਵਾਪਰੀ ਹੈਰਾਨ ਕਰਨ ਵਾਲੀ ਘਟਨਾ | Patiala viral video beating on Karva Chauth know full in punjabi Punjabi news - TV9 Punjabi

Viral Video: ਮੇਰੀ ਜਨਾਨੀ ਮਾਰ ‘ਤੀ ਤੂੰ!… ਕਰਵਾਚੌਥ ਮੌਕੇ ਵਾਪਰੀ ਹੈਰਾਨ ਕਰਨ ਵਾਲੀ ਘਟਨਾ

Updated On: 

20 Oct 2024 18:23 PM

viral Videos: ਵੀਡੀਓ ਵਿੱਚ ਇੱਕ ਵਿਅਕਤੀ ਟਰੈਕਟਰ ਸਵਾਰ ਵਿਅਕਤੀ ਨਾਲ ਝਗੜਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਦਰਅਸਲ ਪੂਰਾ ਮਾਮਲਾ ਕੀ ਹੈ ਆਓ ਜਾਣਨ ਦੀ ਕੋਸ਼ਿਸ ਕਰਦੇ ਹਾਂ। ਵਾਇਰਲ ਹੋ ਰਹੀ ਵੀਡੀਓ ਵਿੱਚ ਕੁੱਝ ਲੋਕ ਟਰੈਕਟਰ ਸਵਾਰ ਵਿਅਕਤੀ ਨਾਲ ਕੁੱਟ ਮਾਰ ਕਰ ਰਹੇ ਹਨ।

Viral Video: ਮੇਰੀ ਜਨਾਨੀ ਮਾਰ ਤੀ ਤੂੰ!... ਕਰਵਾਚੌਥ ਮੌਕੇ ਵਾਪਰੀ ਹੈਰਾਨ ਕਰਨ ਵਾਲੀ ਘਟਨਾ

ਮੇਰੀ ਜਨਾਨੀ ਮਾਰ 'ਤੀ ਤੂੰ...! ਕਰਵਾਚੌਥ ਮੌਕੇ ਵਾਪਰੀ ਹੈਰਾਨ ਕਰਨ ਵਾਲੀ ਘਟਨਾ

Follow Us On

ਇੱਕ ਪਾਸੇ ਜਿੱਥੇ ਦੇਸ਼ ਭਰ ਵਿੱਚ ਕਰਵਾ ਚੌਥ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤਾਂ ਦੂਜੇ ਪਾਸੇ ਪਟਿਆਲਾ ਵਿੱਚ ਹੈਰਾਨ ਕਰਨ ਵਾਲੀ ਇੱਕ ਦੁਰਘਟਨਾ ਵਾਪਰ ਗਈ। ਪਟਿਆਲਾ ਦੇ ਤ੍ਰਿਪੜੀ ਇਲਾਕੇ ਵਿੱਚ ਵਾਪਰੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਵੀਡੀਓ ਵਿੱਚ ਇੱਕ ਵਿਅਕਤੀ ਟਰੈਕਟਰ ਸਵਾਰ ਵਿਅਕਤੀ ਨਾਲ ਝਗੜਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਦਰਅਸਲ ਪੂਰਾ ਮਾਮਲਾ ਕੀ ਹੈ ਆਓ ਜਾਣਨ ਦੀ ਕੋਸ਼ਿਸ ਕਰਦੇ ਹਾਂ। ਵਾਇਰਲ ਹੋ ਰਹੀ ਵੀਡੀਓ ਵਿੱਚ ਕੁੱਝ ਲੋਕ ਟਰੈਕਟਰ ਸਵਾਰ ਵਿਅਕਤੀ ਨਾਲ ਕੁੱਟ ਮਾਰ ਕਰ ਰਹੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਵੀਡੀਓ ਵਿੱਚ ਪੁਲਿਸ ਮੁਲਜ਼ਮ ਦੀ ਦਿਖਾਈ ਦੇ ਰਹੇ ਹਨ।

ਪੁਲਿਸ ਦੀ ਮੌਜੂਦਗੀ ਦੇ ਬਾਵਜੂਦ ਲੋਕ ਟਰੈਕਟਰ ਸਵਾਰ ਵਿਅਕਤੀ ਨੂੰ ਕੁੱਟ ਰਹੇ ਹਨ ਅਤੇ ਗਾਲੀ ਗਲੌਚ ਕਰ ਰਹੇ ਹਨ। ਜਦੋਂ ਕਿ ਪੁਲਿਸ ਮੁਲਾਜ਼ਮ ਉਸ ਵਿਅਕਤੀ ਨੂੰ ਟਰੈਕਟਰ ਤੋਂ ਹੇਠਾਂ ਉਤਾਰਣ ਦੀ ਕੋਸ਼ਿਸ ਕਰ ਰਿਹਾ ਹੈ।

ਟਰੈਕਟਰ ਸਵਾਰ ਤੇ ਐਕਸੀਡੈਂਟ ਕਰਨ ਦੇ ਇਲਜ਼ਾਮ

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕਰਵਾ ਚੌਥ ਤੋਂ ਪਹਿਲਾਂ ਬਜ਼ਾਰ ਵਿੱਚ ਕੁੱਝ ਔਰਤਾਂ ਮਹਿੰਦੀ ਲਗਵਾ ਰਹੀਆਂ ਸਨ। ਉਸੀ ਸਮੇਂ ਤੇਜ਼ ਰਫ਼ਤਾਰ ਵਿੱਚ ਇੱਕ ਟਰੈਕਟਰ ਆ ਕੇ ਉਹਨਾਂ ਔਰਤਾਂ ਨੂੰ ਟੱਕਰ ਮਾਰ ਦਿੰਦਾ ਹੈ। ਇਸ ਹਾਦਸੇ ਵਿੱਚ ਮਹਿਲਾਂ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਈ।

ਇਸ ਹਾਦਸੇ ਤੋਂ ਬਾਅਦ ਮਹਿਲਾ ਦਾ ਪਤੀ ਤੈਸ਼ ਵਿੱਚ ਆ ਗਿਆ ਅਤੇ ਉਸ ਨੇ ਟਰੈਕਟਰ ਵਾਲੇ ਨੂੰ ਘੇਰ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੀ ਵੀਡੀਓ ਹੁਣ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀ ਹੈ।

ਪੁਲਿਸ ਹਿਰਾਸਤ ਚ ਟਰੈਕਟਰ ਸਵਾਰ

ਘਟਨਾ ਤੋਂ ਬਾਅਦ ਪੁਲਿਸ ਨੇ ਟਰੈਕਟਰ ਸਵਾਰ ਨੂੰ ਰਿਹਾਸਤ ਵਿੱਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਸਵਾਰ ਨਸ਼ੇ ਦੀ ਹਾਲਾਤ ਵਿੱਚ ਸੀ। ਜਿਸ ਦਾ ਪੁਲਿਸ ਵੱਲੋਂ ਮੈਡੀਕਲ ਟੈਸਟ ਕਰਵਾਇਆ ਗਿਆ ਹੈ। ਫਿਲਹਾਲ ਮਹਿਲਾ ਦੀ ਹਾਲਤ ਸਥਿਰ ਹੈ। ਉਸ ਨੂੰ ਇਲਾਜ਼ ਦੇ ਲਈ ਨਜ਼ਦੀਕੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ।

Exit mobile version