CBI ਦੀ ਟੀਮ ਪੁੱਜੀ ਲੁਧਿਆਣਾ: ਦੁੱਗਰੀ ਥਾਣੇ ‘ਚ ਕੁੜੀ ਦੀ ਮੌਤ ਦਾ ਮਾਮਲਾ, ਮੁਲਾਜ਼ਮਾਂ ਤੋਂ ਕੀਤੀ ਪੁੱਛਗਿੱਛ – Punjabi News

CBI ਦੀ ਟੀਮ ਪੁੱਜੀ ਲੁਧਿਆਣਾ: ਦੁੱਗਰੀ ਥਾਣੇ ‘ਚ ਕੁੜੀ ਦੀ ਮੌਤ ਦਾ ਮਾਮਲਾ, ਮੁਲਾਜ਼ਮਾਂ ਤੋਂ ਕੀਤੀ ਪੁੱਛਗਿੱਛ

Updated On: 

19 Jul 2024 16:05 PM

ਮਿਲੀ ਜਾਣਕਾਰੀ ਮੁਤਾਬਕ ਸੀਬੀਆਈ ਦੀ ਟੀਮ ਨੇ ਕੁੜੀ ਦੇ ਮੰਗੇਤਰ ਮੁਕੁਲ ਗਰਗ ਦੀ ਅਗਵਾਈ ਹੇਠ ਘਟਨਾ ਵਾਲੀ ਥਾਂ 'ਤੇ ਸੀਨ ਰੀਕ੍ਰਿਏਟ ਕੀਤਾ। ਟੀਮ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਦੇ ਬਿਆਨ ਵੀ ਦਰਜ ਕੀਤੇ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ।

CBI ਦੀ ਟੀਮ ਪੁੱਜੀ ਲੁਧਿਆਣਾ: ਦੁੱਗਰੀ ਥਾਣੇ ਚ ਕੁੜੀ ਦੀ ਮੌਤ ਦਾ ਮਾਮਲਾ, ਮੁਲਾਜ਼ਮਾਂ ਤੋਂ ਕੀਤੀ ਪੁੱਛਗਿੱਛ
Follow Us On

ਸੀਬੀਆਈ ਦੀ ਟੀਮ ਅੱਜ ਲੁਧਿਆਣਾ ਪੁੱਜੀ। ਜਿੱਥੇ ਟੀਮ ਨੇ ਦੁੱਗਰੀ ਥਾਣੇ ਦੇ ਰਿਕਾਰਡ ਦੀ ਤਲਾਸ਼ੀ ਲਈ ਅਤੇ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ। 7 ਸਾਲ ਪਹਿਲਾਂ ਥਾਣਾ ਦੁੱਗਰੀ ਦੀ ਪੁਲਿਸ ਨੇ ਇੱਕ ਕੁੜੀ ਨੂੰ ਹਿਰਾਸਤ ‘ਚ ਲਿਆ ਸੀ। ਉਸ ਲੜਕੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਇਸ ਮਾਮਲੇ ‘ਚ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਮਾਮਲਾ ਸੀ.ਬੀ.ਆਈ. ਕੋਲ ਪਹੁੰਚੀਆ।

ਮਿਲੀ ਜਾਣਕਾਰੀ ਮੁਤਾਬਕ ਸੀਬੀਆਈ ਦੀ ਟੀਮ ਨੇ ਕੁੜੀ ਦੇ ਮੰਗੇਤਰ ਮੁਕੁਲ ਗਰਗ ਦੀ ਅਗਵਾਈ ਹੇਠ ਘਟਨਾ ਵਾਲੀ ਥਾਂ ‘ਤੇ ਸੀਨ ਰੀਕ੍ਰਿਏਟ ਕੀਤਾ। ਟੀਮ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਦੇ ਬਿਆਨ ਵੀ ਦਰਜ ਕੀਤੇ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ।

CBI ਦੀ ਟੀਮ ਅੱਧਾ ਘੰਟਾ ਥਾਣੇ ਵਿੱਚ ਰਹੀ

ਸੀਬੀਆਈ ਦੀ ਟੀਮ ਨੇ ਉਨ੍ਹਾਂ ਸਾਰੀਆਂ ਥਾਵਾਂ ਦੀ ਜਾਂਚ ਕੀਤੀ ਹੈ ਜਿੱਥੇ ਲੜਕੀ ਰਮਨਦੀਪ ਦੀ ਮੌਤ ਹੋਈ ਸੀ। ਟੀਮ ਨੇ ਲਾਕਅੱਪ ਦੇ ਹਾਲਾਤ ਵੀ ਦੇਖੇ। ਜਿਸ ‘ਚ ਮੰਗੇਤਰ ਮੁਕੁਲ ਨੂੰ ਰੱਖਿਆ ਗਿਆ ਸੀ। ਟੀਮ ਕਰੀਬ ਅੱਧਾ ਘੰਟਾ ਥਾਣੇ ਵਿੱਚ ਰਹੀ। ਘਟਨਾ ਵਾਲੀ ਥਾਂ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ।

ਸੀਬੀਆਈ ਅਧਿਕਾਰੀ ਨੇ ਘਟਨਾ ਵਾਲੀ ਰਾਤ ਦੀ ਸੱਚਾਈ ਦਾ ਪਤਾ ਲਗਾਉਣ ਲਈ ਪੁਲਿਸ ਦੀ ਕਹਾਣੀ ਅਤੇ ਪੀੜਤ ਦੇ ਬਿਆਨ ਦੋਵਾਂ ਦੀ ਜਾਂਚ ਕੀਤੀ। ਦੁੱਗਰੀ ਥਾਣੇ ਦੇ ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੀਬੀਆਈ ਦੀ ਟੀਮ ਸਵੇਰੇ ਆਈ ਸੀ। ਰਮਨਦੀਪ ਕੌਰ ਮਾਮਲੇ ‘ਚ ਉਸ ਸਮੇਂ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਉਹ ਉਥੋਂ ਚਲਾ ਗਿਆ।

ਹੁਣ ਜਾਣੋ ਪੂਰਾ ਮਾਮਲਾ…

4 ਅਗਸਤ 2017 ਨੂੰ ਬਾਥਰੂਮ ਵਿੱਚ ਫਾਹਾ ਲੈ ਲਿਆ

ਲੁਧਿਆਣਾ ਦੇ ਥਾਣਾ ਦੁੱਗਰੀ ਦੀ ਪੁਲਿਸ ਨੇ ਰਮਨਦੀਪ ਕੌਰ ਅਤੇ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਰਮਨਦੀਪ ਅਤੇ ਉਸ ਦਾ ਪਤੀ ਵੱਖ-ਵੱਖ ਬੈਰਕਾਂ ਵਿੱਚ ਸਨ। 4 ਅਗਸਤ 2017 ਨੂੰ ਰਮਨਦੀਪ ਨੇ ਬਾਥਰੂਮ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਦੋਂ ਇਹ ਘਟਨਾ ਵਾਪਰੀ ਤਾਂ ਰਮਨਦੀਪ ਦੀ ਸੁਰੱਖਿਆ ਲਈ ਮਹਿਲਾ ਕਾਂਸਟੇਬਲ ਰਾਜਵਿੰਦਰ ਕੌਰ ਅਤੇ ਅਮਨਦੀਪ ਕੌਰ ਤਾਇਨਾਤ ਸਨ। ਰਮਨਦੀਪ ਨੇ ਦੋਹਾਂ ਦੀ ਮੌਜੂਦਗੀ ‘ਚ ਖੁਦਕੁਸ਼ੀ ਕਰ ਲਈ।

ਪੁਲਿਸ ਮੁਤਾਬਕ ਰਮਨਦੀਪ ਕੌਰ ਕ੍ਰੈਡਿਟ ਕਾਰਡ ਨਾਲ ਧੋਖਾਧੜੀ ਕਰਨ ਵਾਲੇ ਗਰੋਹ ਵਿੱਚ ਸ਼ਾਮਲ ਸੀ। ਉਸ ਖ਼ਿਲਾਫ਼ ਮੁਹਾਲੀ ਅਤੇ ਹੋਰ ਥਾਵਾਂ ਤੇ ਕਈ ਅਪਰਾਧਿਕ ਮਾਮਲੇ ਦਰਜ ਹਨ। ਇਸ ਸਬੰਧੀ ਲੁਧਿਆਣਾ ਸਿਟੀ ਪੁਲਿਸ ਨੇ 3 ਅਗਸਤ 2017 ਨੂੰ ਆਈ.ਪੀ.ਸੀ. ਅਤੇ ਆਈ.ਟੀ. ਐਕਟ ਦੀ ਧਾਰਾ 379, 420, 465, 467, 468, 471, 201, 120-ਬੀ ਤਹਿਤ ਮਾਮਲਾ ਦਰਜ ਕੀਤਾ ਸੀ।

ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ ਤਰਨਤਾਰਨ ਰੋਡ ਤੇ ਸੁਨਿਆਰੇ ਦੀ ਦੁਕਾਨ ਲੁੱਟੀ, ਛੇਹਰਟਾ ਚ ਦੁਕਾਨਦਾਰ ਨੂੰ ਮਾਰੀ ਗੋਲੀ

ਪੁਲਿਸ ਨੇ ਘਟਨਾ ਦੇ 2 ਸਾਲ ਬਾਅਦ ਮਾਮਲਾ ਦਰਜ ਕੀਤਾ ਸੀ

ਪੁਲਿਸ ਅਧਿਕਾਰੀਆਂ ‘ਤੇ ਰਮਨਦੀਪ ਦੀ ਹਿਰਾਸਤ ਦੌਰਾਨ ਉਸ ਨਾਲ ਬਦਸਲੂਕੀ ਕਰਨ ਦੇ ਦੋਸ਼ ਸਨ। ਇਸ ਤੋਂ ਰਮਨਦੀਪ ਬਹੁਤ ਪਰੇਸ਼ਾਨ ਸੀ। ਘਟਨਾ ਦੇ ਦੋ ਸਾਲ ਬਾਅਦ, ਪੰਜਾਬ ਪੁਲਿਸ ਨੇ 13 ਜੂਨ 2019 ਨੂੰ ਐਫਆਈਆਰ ਦਰਜ ਕੀਤੀ ਸੀ। ਮੁਕੁਲ ਨੇ ਪਟੀਸ਼ਨ ਵਿੱਚ ਦੋਸ਼ ਲਾਇਆ ਹੈ ਕਿ ਪੰਜਾਬ ਪੁਲਿਸ ਇਸ ਮਾਮਲੇ ਵਿੱਚ ਬੇਨਿਯਮੀਆਂ ਕਰ ਰਹੀ ਹੈ। ਇਸ ਕਾਰਨ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ।

Exit mobile version