ਬਿਆਸ ਮੁਕਾਬਲੇ ‘ਚ ਫਰਾਰ ਮੁਲਜ਼ਮ ਕਾਬੂ, ਇੱਕ ਨੂੰ ਪਹਿਲਾਂ ਕੀਤਾ ਜਾ ਚੁੱਕਿਆ ਢੇਰ
ਅੱਜ ਸਵੇਰੇ ਬਿਆਸ ਦਰਿਆ ਕੰਢੇ ਰਿਕਵਰੀ ਦੌਰਾਨ ਪੁਲਿਸ ਦੇ ਹੱਥੋਂ ਮੁਲਜ਼ਮ ਪਾਰਸ ਫ਼ਰਾਰ ਹੋਇਆ ਸੀ। ਕਰੀਬ 6 ਘੰਟੇ ਦੇ ਸਰਚ ਅਭਿਆਨ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਬਿਆਸ ਵਿੱਚ ਪੁਲਿਸ ਮੁਕਾਬਲੇ ਦੌਰਾਨ ਮੁਲਜ਼ਮ ਗੁਰਸ਼ਰਨ ਸਿੰਘ ਨੂੰ ਪੁਲਿਸ ਵੱਲੋਂ ਢੇਰ ਕੀਤਾ ਗਿਆ ਸੀ।
ਬਿਆਸ ਮੁਕਾਬਲੇ ‘ਚ ਫਰਾਰ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਅੱਜ ਸਵੇਰੇ ਬਿਆਸ ਦਰਿਆ ਕੰਢੇ ਰਿਕਵਰੀ ਦੌਰਾਨ ਪੁਲਿਸ ਦੇ ਹੱਥੋਂ ਮੁਲਜ਼ਮ ਪਾਰਸ ਫ਼ਰਾਰ ਹੋਇਆ ਸੀ। ਕਰੀਬ 6 ਘੰਟੇ ਦੇ ਸਰਚ ਅਭਿਆਨ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਬਿਆਸ ਵਿੱਚ ਪੁਲਿਸ ਮੁਕਾਬਲੇ ਦੌਰਾਨ ਮੁਲਜ਼ਮ ਗੁਰਸ਼ਰਨ ਸਿੰਘ ਨੂੰ ਪੁਲਿਸ ਵੱਲੋਂ ਢੇਰ ਕੀਤਾ ਗਿਆ ਸੀ।
ਬੁੱਧਵਾਰ ਨੂੰ ਪੁਲਿਸ ਅਤੇ ਸ਼ੂਟਰਾਂ ਵਿਚਾਲੇ ਮੁਕਾਬਲਾ ਹੋਇਆ ਸੀ। ਇਸ ਮੁਕਾਬਲੇ ‘ਚ ਪੁਲਿਸ ਨੇ ਇਕ ਗੈਂਗਸਟਰ ਨੂੰ ਮੌਕੇ ‘ਤੇ ਹੀ ਢੇਰ ਕਰ ਦਿੱਤਾ ਸੀ, ਜਦਕਿ ਉਸ ਦਾ ਦੂਸਰਾ ਸਾਥੀ ਪਾਰਸ ਫਰਾਰ ਹੋ ਗਿਆ ਸੀ। ਇਹ ਦੋਵੇਂ ਸ਼ੂਟਰ ਅੱਤਵਾਦੀ ਲਖਬੀਰ ਲੰਡਾ ਗੈਂਗ ਨਾਲ ਸਬੰਧਤ ਦੱਸੇ ਜਾ ਰਹੇ ਸਨ, ਜੋ ਵਿਦੇਸ਼ ਚ ਬੈਠ ਇੱਥੇ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਇਹ ਮੁਕਾਬਲਾ ਅੰਮ੍ਰਿਤਸਰ ਦੇ ਬਿਆਸ ਨੇੜੇ ਭਿੰਡਰ ਪਿੰਡ ‘ਚ ਹੋਇਆ ਸੀ। ਇਸ ਦੌਰਾਨ ਮਾਰੇ ਗਏ ਗੈਂਗਸਟਰ ਦੀ ਪਛਾਣ ਗੁਰਸ਼ਰਨ ਸਿੰਘ ਵਜੋਂ ਹੋਈ ਸੀ ਜੋ ਪਿੰਡ ਹਰੀਕੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।