AAP ਵਿਧਾਇਕ ਜਗਦੀਪ ਕਾਕਾ ਬਰਾੜ ਨੇ ਫੜ੍ਹਿਆ ਲੁੁਟੇਰਾ, ਦੇਖੋਂ ਤਸਵੀਰਾਂ | AAP MLA Jagdeep Kaka Brar caught the robber full in punjabi Punjabi news - TV9 Punjabi

AAP ਵਿਧਾਇਕ ਜਗਦੀਪ ਕਾਕਾ ਬਰਾੜ ਨੇ ਫੜ੍ਹਿਆ ਲੁੁਟੇਰਾ, ਦੇਖੋਂ ਤਸਵੀਰਾਂ

Updated On: 

13 Apr 2024 14:41 PM

'ਆਪ' ਵਿਧਾਇਕ ਜਗਦੀਪ ਕਾਕਾ ਬਰਾੜ ਅੱਜ ਕੱਲ ਚਰਚਾਵਾਂ ਵਿੱਚ ਹਨ। ਦਰਅਸਲ ਚਰਚਾਵਾਂ ਵਿੱਚ ਹੋਣ ਦਾ ਕਾਰਨ ਕੋਈ ਵਿਕਾਸ ਕਾਰਜ ਨਹੀਂ ਸਗੋਂ ਵਿਧਾਇਕ ਵੱਲੋਂ ਫੜ੍ਹਿਆ ਗਿਆ ਲੁਟੇਰਾ ਹੈ। ਜਿਸ ਤੋਂ ਬਾਅਦ ਲੋਕ ਉਹਨਾਂ ਦੇ ਹੌਂਸਲੇ ਦੀ ਕਾਫ਼ੀ ਤਰੀਫ਼ ਕਰਦੇ ਨਜ਼ਰ ਆ ਰਹੇ ਹਨ। ਜਦੋਂ ਵਿਧਾਇਕ ਦੀ ਨਜ਼ਰ ਇਹਨਾਂ ਤੇ ਪਈ ਤਾਂ ਕਾਕਾ ਬਰਾੜ ਨੇ ਮੌਕੇ ਤੇ ਕਾਰਵਾਈ ਕੀਤੀ ਅਤੇ ਇੱਕ ਮਲਜ਼ਮ ਨੂੰ ਕਾਬੂ ਕਰ ਲਿਆ ਜਦੋਂ ਕਿ ਉਸਦੇ ਸਾਥੀ ਮੌਕੇ ਤੋਂ ਫਰਾਰ ਹੋ ਵਿੱਚ ਕਾਮਯਾਬ ਰਹੇ।

AAP ਵਿਧਾਇਕ ਜਗਦੀਪ ਕਾਕਾ ਬਰਾੜ ਨੇ ਫੜ੍ਹਿਆ ਲੁੁਟੇਰਾ, ਦੇਖੋਂ ਤਸਵੀਰਾਂ

AAP ਵਿਧਾਇਕ ਜਗਦੀਪ ਕਾਕਾ ਬਰਾੜ ਦੀ ਤਸਵੀਰ

Follow Us On

ਸ਼੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਰਾਤ ਸਮੇ ਮੁੱਖ ਮਾਰਗ ਤੇ ਇਕ ਲੁਟੇਰੇ ਨੂੰ ਕਾਬੂ ਕੀਤਾ। ਕਾਕਾ ਬਰਾੜ ਇਕ ਵਿਆਹ ਸਮਾਰੋਹ ਤੋਂ ਵਾਪਸ ਆ ਰਹੇ ਸੀ ਕਿ ਰਸਤੇ ਵਿੱਚ ਤਿੰਨ ਲੋਕ ਇੱਕ ਵਿਅਕਤੀ ਤੋਂ ਲੁੱਟ ਦੀ ਕੋਸ਼ਿਸ਼ ਕਰ ਰਹੇ ਸਨ, ਜਦੋਂ ਵਿਧਾਇਕ ਦੀ ਨਜ਼ਰ ਇਹਨਾਂ ਤੇ ਪਈ ਤਾਂ ਕਾਕਾ ਬਰਾੜ ਨੇ ਮੌਕੇ ਤੇ ਕਾਰਵਾਈ ਕੀਤੀ ਅਤੇ ਇੱਕ ਮਲਜ਼ਮ ਨੂੰ ਕਾਬੂ ਕਰ ਲਿਆ ਜਦੋਂ ਕਿ ਉਸਦੇ ਸਾਥੀ ਮੌਕੇ ਤੋਂ ਫਰਾਰ ਹੋ ਵਿੱਚ ਕਾਮਯਾਬ ਰਹੇ।

‘ਆਪ’ ਵਿਧਾਇਕ ਜਗਦੀਪ ਕਾਕਾ ਬਰਾੜ ਅੱਜ ਕੱਲ ਚਰਚਾਵਾਂ ਵਿੱਚ ਹਨ। ਦਰਅਸਲ ਚਰਚਾਵਾਂ ਵਿੱਚ ਹੋਣ ਦਾ ਕੰਮ ਕੋਈ ਵਿਕਾਸ ਕਾਰਜ ਨਹੀਂ ਸਗੋਂ ਵਿਧਾਇਕ ਵੱਲੋਂ ਫੜ੍ਹਿਆ ਗਿਆ ਲੁਟੇਰਾ ਹੈ। ਜਦੋਂ ਉਸਦੇ 2 ਸਾਥੀ ਮੌਕੇ ਤੋਂ ਫਰਾਰ ਹੋਣ ਵਿੱਚ ਸਫ਼ਲ ਰਹੇ।

ਵਿਧਾਇਕ ਨੇ ਕੀਤਾ ਪਿੱਛਾ

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰਾਤ ਦੇ ਸਮੇਂ ਵਿਧਾਇਕ ਕਾਕਾ ਬਰਾੜ ਇੱਕ ਵਿਆਹ ਸਮਾਗਮ ਤੋਂ ਵਾਪਿਸ ਪਰਤ ਰਹੇ ਸਨ ਤਾਂ ਮੁਕਤਸਰ ਕੋਟਕਪੂਰਾ ਰੋਡ ਤੇ ਕੁੱਝ ਲੋਕ ਇੱਕ ਵਿਅਕਤੀ ਨੂੰ ਲੁਟਣ ਦੀ ਕੋਸ਼ਿਸ ਕਰ ਰਹੇ ਸਨ। ਜਦੋਂ ਵਿਧਾਇਕ ਨੇ ਕਾਰ ਰੋਕੀ ਤਾਂ ਇਹ ਤਿੰਨੋ ਮੋਟਰਸਾਈਕਲ ਤੇ ਬੈਠਕੇ ਫਰਾਰ ਹੋਣ ਲੱਗ ਪਏ। ਜਦੋਂ ਵਿਧਾਇਕ ਨੇ ਕਾਰ ਰਾਹੀਂ ਉਹਨਾਂ ਦਾ ਪਿੱਛਾ ਕੀਤਾ ਤਾਂ ਉਹ ਮੋਟਰਸਾਈਕਲ ਸੁੱਟਕੇ ਭੱਜਣ ਲੱਗ ਪਏ। ਜਦੋਂ ਵਿਧਾਇਕ ਅਤੇ ਉਸਦੇ ਸੁਰੱਖਿਆ ਗਾਰਡਾਂ ਵੱਲੋਂ ਪਿੱਛਾ ਕੀਤਾ ਗਿਆ।

ਪੁਲਿਸ ਨੂੰ ਸੌਂਪਿਆ ਮੁਲਜ਼ਮ

2 ਮੁਲਜ਼ਮ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਜਦੋਂਕਿ ਇੱਕ ਮੁਲਜ਼ਮ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ ਗਿਆ। ਜਿਸ ਤੋਂ ਬਾਅਦ ਵਿਧਾਇਕ ਨੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਵਿਧਾਇਕ ਵੱਲੋਂ ਬਾਕੀ ਮੁਲਜ਼ਮ ਨੂੰ ਵੀ ਕਾਬੂ ਕਰਨ ਦੇ ਆਦੇਸ਼ ਦਿੱਤੇ ਗਏ।

Exit mobile version