ਕਪੂਰਥਲਾ 'ਚ ਨਜਾਇਜ਼ ਹਥਿਆਰਾਂ ਸਮੇਤ 2 ਗੈਂਗਸਟਰ ਗ੍ਰਿਫਤਾਰ, ਪੈਸਿਆਂ ਲਈ ਲੋਕਾਂ ਨੂੰ ਬਣਾਉਂਦੇ ਸਨ ਨਿਸ਼ਾਨਾ | 2 gangsters arrested with illegal weapons in Kapurthala they used to target people for money Punjabi news - TV9 Punjabi

ਕਪੂਰਥਲਾ ‘ਚ ਨਜਾਇਜ਼ ਹਥਿਆਰਾਂ ਸਮੇਤ 2 ਗੈਂਗਸਟਰ ਗ੍ਰਿਫਤਾਰ, ਪੈਸਿਆਂ ਲਈ ਲੋਕਾਂ ਨੂੰ ਬਣਾਉਂਦੇ ਸਨ ਨਿਸ਼ਾਨਾ

Updated On: 

06 Feb 2024 20:10 PM

ਐਸਐਸਪੀ ਵਤਸਲਾ ਗੁਪਤਾ ਨੇ ਦੱਸਿਆ ਕਿ ਨਵਜੋਤ ਨੇ ਆਪਣਾ ਗੈਂਗ ਬਣਾਇਆ ਹੈ ਜਿਸ ਵਿੱਚ 7-8 ਲੋਕ ਸ਼ਾਮਲ ਹਨ। ਉਸ ਨੇ ਦੱਸਿਆ ਕਿ ਇਹ ਲੋਕ ਪੈਸਿਆਂ ਲਈ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ ਅਤੇ ਦੋਸ਼ੀਆਂ ਨੇ ਕਈ ਥਾਵਾਂ 'ਤੇ ਹਵਾਈ ਫਾਇਰ ਵੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਨਵਜੋਤ ਸਿੰਘ ਖ਼ਿਲਾਫ਼ ਥਾਣਾ ਸਿਟੀ ਕਪੂਰਥਲਾ ਵਿੱਚ ਲੜਾਈ-ਝਗੜੇ ਅਤੇ ਲੁੱਟ-ਖੋਹ ਦੇ 7 ਕੇਸ ਦਰਜ ਹਨ। ਜਦੋਂਕਿ ਕਰਨ ਖ਼ਿਲਾਫ਼ ਥਾਣਾ ਸਿਟੀ ਕਪੂਰਥਲਾ ਵਿੱਚ ਲੜਾਈ-ਝਗੜੇ ਅਤੇ ਲੁੱਟ-ਖੋਹ ਦੇ ਤਿੰਨ ਕੇਸ ਦਰਜ ਹਨ।

ਕਪੂਰਥਲਾ ਚ ਨਜਾਇਜ਼ ਹਥਿਆਰਾਂ ਸਮੇਤ 2 ਗੈਂਗਸਟਰ ਗ੍ਰਿਫਤਾਰ, ਪੈਸਿਆਂ ਲਈ ਲੋਕਾਂ ਨੂੰ ਬਣਾਉਂਦੇ ਸਨ ਨਿਸ਼ਾਨਾ

(ਸੰਕੇਤਕ ਤਸਵੀਰ)

Follow Us On

ਪੰਜਾਬ ਦੇ ਕਪੂਰਥਲਾ ਵਿੱਚ ਫਗਵਾੜਾ ਡਵੀਜ਼ਨ ਦੀ ਸੀਆਈਏ ਸਟਾਫ਼ ਪੁਲਿਸ ਨੇ ਦੋ ਨੌਜਵਾਨਾਂ ਨੂੰ ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਐਸ.ਐਸ.ਪੀ ਕਪੂਰਥਲਾ ਵਤਸਲਾ ਗੁਪਤਾ ਨੇ ਦੱਸਿਆ ਕਿ ਸੀਆਈਏ ਸਟਾਫ਼ ਫਗਵਾੜਾ ਦੇ ਇੰਸਪੈਕਟਰ ਬਿਸਮੀਨ ਸਿੰਘ ਦੀ ਅਗਵਾਈ ਹੇਠ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਗੈਂਗਸਟਰਾਂ ਨਵਜੋਤ ਸਿੰਘ ਉਰਫ਼ ਮਨੀ ਬਾਬਾ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਮੁਸਕਵੇੜ ਥਾਣਾ ਕੋਤਵਾਲੀ ਨੂੰ ਕਾਬੂ ਕੀਤਾ ਹੈ। ਜ਼ਿਲ੍ਹਾ ਕਪੂਰਥਲਾ ਅਤੇ ਕਰਨ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਮੁਸ਼ਕਵੇਦ ਥਾਣਾ ਕੋਤਵਾਲੀ ਜ਼ਿਲ੍ਹਾ ਕਪੂਰਥਲਾ ਨੂੰ ਗ੍ਰਿਫ਼ਤਾਰ ਕਰਕੇ ਨਵਜੋਤ ਦੇ ਕਬਜ਼ੇ ਵਿੱਚੋਂ 32 ਬੋਰ ਦਾ ਪਿਸਤੌਲ ਅਤੇ 20 ਜਿੰਦਾ ਕਾਰਤੂਸ, ਕਰਨ ਦੇ ਕਬਜ਼ੇ ਵਿੱਚੋਂ ਇੱਕ ਦੇਸੀ ਪਿਸਤੌਲ 315 ਬੋਰ ਅਤੇ ਸਵਿਫ਼ਟ ਕਾਰ ਬਰਾਮਦ ਕੀਤੀ ਗਈ ਹੈ।

ਐਸਐਸਪੀ ਵਤਸਲਾ ਗੁਪਤਾ ਨੇ ਦੱਸਿਆ ਕਿ ਨਵਜੋਤ ਨੇ ਆਪਣਾ ਗੈਂਗ ਬਣਾਇਆ ਹੈ ਜਿਸ ਵਿੱਚ 7-8 ਲੋਕ ਸ਼ਾਮਲ ਹਨ। ਉਸ ਨੇ ਦੱਸਿਆ ਕਿ ਇਹ ਲੋਕ ਪੈਸਿਆਂ ਲਈ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ ਅਤੇ ਦੋਸ਼ੀਆਂ ਨੇ ਕਈ ਥਾਵਾਂ ‘ਤੇ ਹਵਾਈ ਫਾਇਰ ਵੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਨਵਜੋਤ ਸਿੰਘ ਖ਼ਿਲਾਫ਼ ਥਾਣਾ ਸਿਟੀ ਕਪੂਰਥਲਾ ਵਿੱਚ ਲੜਾਈ-ਝਗੜੇ ਅਤੇ ਲੁੱਟ-ਖੋਹ ਦੇ 7 ਕੇਸ ਦਰਜ ਹਨ। ਜਦੋਂਕਿ ਕਰਨ ਖ਼ਿਲਾਫ਼ ਥਾਣਾ ਸਿਟੀ ਕਪੂਰਥਲਾ ਵਿੱਚ ਲੜਾਈ-ਝਗੜੇ ਅਤੇ ਲੁੱਟ-ਖੋਹ ਦੇ ਤਿੰਨ ਕੇਸ ਦਰਜ ਹਨ।

ਉਸ ਨੇ ਦੱਸਿਆ ਕਿ ਇਹ ਲੋਕ ਯੂਪੀ ਤੋਂ ਨਜਾਇਜ਼ ਹਥਿਆਰ ਲੈ ਕੇ ਆਏ ਹਨ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ 5 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਮੌਕੇ ਐਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ, ਡੀਐਸਪੀ ਜਸਪ੍ਰੀਤ ਸਿੰਘ, ਸੀਆਈਏ ਇੰਚਾਰਜ ਬਿਸਮੀਨ ਸਿੰਘ ਹਾਜ਼ਰ ਸਨ।

Exit mobile version