ਪੰਜਾਬ ਵਿੱਚ 30-31 ਜਨਵਰੀ ਨੂੰ ਪੰਜਾਬੀ ਵਿਸ਼ੇ ਦੀ ਪ੍ਰੀਖਿਆ, PSEB ਦੀ ਵੈੱਬਸਾਈਟ ਤੋਂ ਮਿਲੇਗਾ ਫਾਰਮ, 18 ਜਨਵਰੀ ਤੱਕ ਜਮ੍ਹਾ ਹੋਣਗੇ ਫਾਰਮ | punjabi subject exam will be held on 30th & 31st january form may be downloade from pseb website know full detail in punjabi Punjabi news - TV9 Punjabi

ਪੰਜਾਬ ਵਿੱਚ 30-31 ਜਨਵਰੀ ਨੂੰ ਪੰਜਾਬੀ ਵਿਸ਼ੇ ਦੀ ਪ੍ਰੀਖਿਆ, PSEB ਦੀ ਵੈੱਬਸਾਈਟ ਤੋਂ ਮਿਲੇਗਾ ਫਾਰਮ, 18 ਜਨਵਰੀ ਤੱਕ ਜਮ੍ਹਾ ਹੋਣਗੇ ਫਾਰਮ

Updated On: 

26 Dec 2023 17:49 PM

ਇਮਤਿਹਾਨ ਵਿੱਚ ਸ਼ਾਮਲ ਹੋਣ ਵਾਲੇ ਬਿਨੈਕਾਰਾਂ ਨੂੰ PSEB ਹੈੱਡਕੁਆਰਟਰ ਵਿਖੇ ਫਾਰਮ ਭਰਦੇ ਸਮੇਂ ਆਪਣਾ 10ਵੀਂ ਜਮਾਤ ਦਾ ਅਸਲ ਸਰਟੀਫਿਕੇਟ, ਦੋ ਪਛਾਣ ਪੱਤਰ ਅਤੇ ਉਹਨਾਂ ਦੀ ਤਸਦੀਕਸ਼ੁਦਾ ਫੋਟੋ ਸਟੇਟ ਕਾਪੀਆਂ ਲਿਆਉਣੀਆਂ ਪੈਣਗੀਆਂ। ਤਸਦੀਕਸ਼ੁਦਾ ਕਾਪੀਆਂ ਬੋਰਡ ਦੇ ਹੈੱਡਕੁਆਰਟਰ 'ਤੇ ਜਮ੍ਹਾਂ ਕਰਵਾਈਆਂ ਜਾਣਗੀਆਂ। ਅਜਿਹਾ ਨਾ ਕਰਨ ਵਾਲੇ ਬਿਨੈਕਾਰ ਦਾ ਰੋਲ ਨੰਬਰ ਜਾਰੀ ਨਹੀਂ ਕੀਤਾ ਜਾਵੇਗਾ।

ਪੰਜਾਬ ਵਿੱਚ 30-31 ਜਨਵਰੀ ਨੂੰ ਪੰਜਾਬੀ ਵਿਸ਼ੇ ਦੀ ਪ੍ਰੀਖਿਆ, PSEB ਦੀ ਵੈੱਬਸਾਈਟ ਤੋਂ ਮਿਲੇਗਾ ਫਾਰਮ, 18 ਜਨਵਰੀ ਤੱਕ ਜਮ੍ਹਾ ਹੋਣਗੇ ਫਾਰਮ

ਮੁਹਾਲੀ ਸਥਿਤ PSEB ਦੇ ਦਫਤਰ ਦੀ ਤਸਵੀਰ

Follow Us On

ਪੰਜਾਬ ਵਿੱਚ ਸਰਕਾਰੀ ਨੌਕਰੀ ਲਈ 10ਵੀਂ ਤੱਕ ਪੰਜਾਬੀ ਵਿਸ਼ਾ ਪੜ੍ਹਨਾ ਜ਼ਰੂਰੀ ਹੈ। ਅਜਿਹੀ ਸਥਿਤੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਹਰ ਚਾਰ ਮਹੀਨਿਆਂ ਬਾਅਦ ਪੰਜਾਬੀ ਵਿਸ਼ੇ ਦੀ ਵਾਧੂ ਪ੍ਰੀਖਿਆ ਲਈ ਜਾਂਦੀ ਹੈ। ਇਸੇ ਲੜੀ ਵਿੱਚ PSEB ਵੱਲੋਂ ਇਹ ਪ੍ਰੀਖਿਆ 30 ਅਤੇ 31 ਜਨਵਰੀ ਨੂੰ ਕਰਵਾਈ ਜਾਵੇਗੀ। ਇਸ ਸਬੰਧੀ ਬਿਨੈਕਾਰ ਫਾਰਮ 1 ਜਨਵਰੀ ਤੋਂ PSEB ਦੀ ਵੈੱਬਸਾਈਟ ਤੋਂ ਉਪਲਬਧ ਹੋਣਗੇ।

PSEB ਦੇ ਅਧਿਕਾਰੀਆਂ ਅਨੁਸਾਰ, ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਬਿਨੈਕਾਰਾਂ ਨੂੰ ਆਪਣੇ ਫਾਰਮ ਪੂਰੀ ਤਰ੍ਹਾਂ ਭਰ ਕੇ ਮੁਹਾਲੀ ਵਿੱਚ ਪੀਐਸਈਬੀ ਦੇ ਮੁੱਖ ਦਫ਼ਤਰ ਵਿੱਚ ਜਮ੍ਹਾਂ ਕਰਵਾਉਣੇ ਹੋਣਗੇ। ਫਾਰਮ PSEB ਦੀ ਸਿੰਗਲ ਵਿੰਡੋ ‘ਤੇ ਜਮ੍ਹਾ ਹੋਣਗੇ। 18 ਜਨਵਰੀ ਤੱਕ ਫਾਰਮ ਜਮ੍ਹਾਂ ਕਰਵਾਏ ਜਾ ਸਕਦੇ ਹਨ। PSEB ਦੁਆਰਾ ਬਿਨੈਕਾਰਾਂ ਨੂੰ ਰੋਲ ਨੰਬਰ 25 ਜਨਵਰੀ ਨੂੰ ਜਾਰੀ ਕੀਤੇ ਜਾਣਗੇ। ਰੋਲ ਨੰਬਰ ਬੋਰਡ ਦੀ ਵੈੱਬਸਾਈਟ ‘ਤੇ ਆਨਲਾਈਨ ਜਾਰੀ ਕੀਤੇ ਜਾਣਗੇ।

ਪੰਜਾਬ ਵਿੱਚ ਰਾਜ ਭਾਸ਼ਾ ਐਕਟ ਲਾਗੂ

ਦੱਸ ਦੇਈਏ ਕਿ ਪੰਜਾਬ ਵਿੱਚ ਰਾਜ ਭਾਸ਼ਾ ਐਕਟ ਲਾਗੂ ਹੈ। ਨਾਲ ਹੀ ਸੂਬੇ ਵਿੱਚ ਕਿਸੇ ਵੀ ਕਿਸਮ ਦੀ ਸਰਕਾਰੀ ਨੌਕਰੀ ਹਾਸਲ ਕਰਨ ਲਈ 10ਵੀਂ ਜਮਾਤ ਤੱਕ ਪੰਜਾਬੀ ਵਿਸ਼ਾ ਪੜ੍ਹਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਕਾਰਨ ਬੋਰਡ ਵੱਲੋਂ ਸਾਲ ਵਿੱਚ ਚਾਰ ਵਾਰ ਵਾਧੂ ਪੰਜਾਬੀ ਪ੍ਰੀਖਿਆ ਕਰਵਾਈ ਜਾਂਦੀ ਹੈ। ਪ੍ਰੀਖਿਆ ਨਾਲ ਸਬੰਧਤ ਹੋਰ ਅੱਪਡੇਟ ਬੋਰਡ ਦੀ ਵੈੱਬਸਾਈਟ https://www.pseb.ac.in/ ਤੋਂ ਪ੍ਰਾਪਤ ਕਰਨੇ ਹੋਣਗੇ।

Exit mobile version