CBSE Board Result 2024: ਡਿਜੀਲੌਕਰ ਐਕਸੈਸ ਕੋਡ ਹੋਏ ਜਾਰੀ, ਆਉਣ ਵਾਲੇ ਹਨ 10ਵੀਂ ਤੇ 12ਵੀਂ ਦੇ ਨਤੀਜੇ | CBSE Releases Digilocker Access code 10th and 12th Results Know in Punjabi Punjabi news - TV9 Punjabi

CBSE Board Result 2024: ਡਿਜੀਲੌਕਰ ਐਕਸੈਸ ਕੋਡ ਹੋਏ ਜਾਰੀ, ਆਉਣ ਵਾਲੇ ਹਨ 10ਵੀਂ ਤੇ 12ਵੀਂ ਦੇ ਨਤੀਜੇ

Published: 

05 May 2024 16:45 PM

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਯਾਨੀ ਸੀਬੀਐਸਈ ਦੁਆਰਾ ਇੱਕ ਅਧਿਕਾਰਤ ਨੋਟਿਸ ਜਾਰੀ ਕੀਤਾ ਗਿਆ ਹੈ। ਜਾਰੀ ਨੋਟਿਸ 'ਚ ਕਿਹਾ ਗਿਆ ਹੈ ਕਿ ਇਸ ਨੇ ਸਕੂਲਾਂ ਨਾਲ ਡਿਜੀਲੌਕਰ ਐਕਸੈਸ ਕੋਡ ਸਾਂਝੇ ਕੀਤੇ ਹਨ। DigiLocker ਕੇਂਦਰੀ ਬੋਰਡਾਂ ਦੁਆਰਾ ਵਿਦਿਆਰਥੀਆਂ ਨੂੰ ਬੋਰਡ ਮਾਰਕ ਸ਼ੀਟਾਂ ਅਤੇ ਸਰਟੀਫਿਕੇਟਾਂ ਦੀਆਂ ਡਿਜੀਟਲ ਕਾਪੀਆਂ ਪ੍ਰਦਾਨ ਕਰਨ ਲਈ ਵਰਤਿਆ ਜਾਣ ਵਾਲਾ ਪਲੇਟਫਾਰਮ ਹੈ।

CBSE Board Result 2024: ਡਿਜੀਲੌਕਰ ਐਕਸੈਸ ਕੋਡ ਹੋਏ ਜਾਰੀ, ਆਉਣ ਵਾਲੇ ਹਨ 10ਵੀਂ ਤੇ 12ਵੀਂ ਦੇ ਨਤੀਜੇ

CBSE 12ਵੀਂ ਜਮਾਤ ਚੋਂ 87.98% ਵਿਦਿਆਰਥੀ ਹੋਏ ਪਾਸ,

Follow Us On

CBSE ਬੋਰਡ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਏ ਸਾਰੇ ਵਿਦਿਆਰਥੀਆਂ ਲਈ ਇੱਕ ਵੱਡੀ ਖ਼ਬਰ ਹੈ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ ਸਕੂਲਾਂ ਨਾਲ ਡਿਜੀਲੌਕਰ ਐਕਸੈਸ ਕੋਡ ਸਾਂਝੇ ਕੀਤੇ ਹਨ। ਇਸ ਸਬੰਧੀ ਅਧਿਕਾਰਤ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਨੋਟਿਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ 10ਵੀਂ, 12ਵੀਂ ਜਮਾਤ ਦੇ ਨਤੀਜੇ ਜਲਦ ਘੋਸ਼ਿਤ ਕੀਤੇ ਜਾਣਗੇ। ਦਿਲਚਸਪੀ ਰੱਖਣ ਵਾਲੇ ਵਿਦਿਆਰਥੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਨੋਟਿਸ ਦੀ ਜਾਂਚ ਕਰ ਸਕਦੇ ਹਨ।

DigiLocker ਕੇਂਦਰੀ ਬੋਰਡਾਂ ਦੁਆਰਾ ਵਿਦਿਆਰਥੀਆਂ ਨੂੰ ਬੋਰਡ ਮਾਰਕ ਸ਼ੀਟਾਂ ਅਤੇ ਸਰਟੀਫਿਕੇਟਾਂ ਦੀਆਂ ਡਿਜੀਟਲ ਕਾਪੀਆਂ ਪ੍ਰਦਾਨ ਕਰਨ ਲਈ ਵਰਤਿਆ ਜਾਣ ਵਾਲਾ ਪਲੇਟਫਾਰਮ ਹੈ।

ਐਕਸੈਸ ਕੋਡ ਦੀ ਕੀ ਹੈ ਲੋੜ ?

ਅਧਿਕਾਰਤ ਨੋਟਿਸ ਵਿੱਚ ਲਿਖਿਆ ਗਿਆ ਹੈ, ਬੋਰਡ ਪ੍ਰੀਖਿਆ-2024 ਦੇ ਨਤੀਜੇ ਜਲਦ ਹੀ ਘੋਸ਼ਿਤ ਕੀਤੇ ਜਾਣਗੇ। ਵਿਦਿਆਰਥੀਆਂ ਦੇ ਹਿਸਾਬ ਨਾਲ ਐਕਸੈਸ ਕੋਡ ਫਾਈਲ ਉਹਨਾਂ ਦੇ ਡਿਜੀਲਾਕਰ ਖਾਤਿਆਂ ਵਿੱਚ ਸਕੂਲਾਂ ਨੂੰ ਉਪਲਬਧ ਕਰਵਾਈ ਜਾ ਰਹੀ ਹੈ ਜਿੱਥੋਂ ਸਕੂਲ ਵਿਅਕਤੀਗਤ ਵਿਦਿਆਰਥੀਆਂ ਨੂੰ ਐਕਸੈਸ ਕੋਡ ਡਾਊਨਲੋਡ ਅਤੇ ਟ੍ਰਾਂਸਮਿਟ ਕਰ ਸਕਦੇ ਹਨ। ਖਾਤਿਆਂ ਨੂੰ ਸਰਗਰਮ ਕਰਨ ਲਈ ਛੇ-ਅੰਕ ਦਾ ਐਕਸੈਸ ਕੋਡ ਲੋੜੀਂਦਾ ਹੈ। ਵਿਦਿਆਰਥੀਆਂ ਨੂੰ ਆਪਣੇ ਕੋਡ ਪ੍ਰਾਪਤ ਕਰਨ ਲਈ ਆਪਣੇ ਸਕੂਲਾਂ ਨਾਲ ਸੰਪਰਕ ਕਰਨ ਦੀ ਲੋੜ ਹੋਵੇਗੀ।

ਤੁਸੀਂ ਕਿਸ ਵੈੱਬਸਾਈਟ ‘ਤੇ ਨਤੀਜੇ ਦੇਖ ਸਕਦੇ ਹੋ ?

ਨਤੀਜੇ ਵਾਲੇ ਦਿਨ, ਵਿਦਿਆਰਥੀ ਆਪਣੇ 10ਵੀਂ ਅਤੇ 12ਵੀਂ ਜਮਾਤ ਦੇ ਫਾਈਨਲ ਇਮਤਿਹਾਨ ਦੇ ਅੰਕ results.cbse.nic.in, cbseresults.nic.in ਅਤੇ digilocker.gov.in ‘ਤੇ ਦੇਖ ਸਕਦੇ ਹਨ। ਔਨਲਾਈਨ ਅੰਕਾਂ ਦੀ ਜਾਂਚ ਕਰਨ ਲਈ, ਬੋਰਡ ਪ੍ਰੀਖਿਆ ਰੋਲ ਨੰਬਰ, ਸਕੂਲ ਨੰਬਰ ਅਤੇ ਐਡਮਿਟ ਕਾਰਡ ਆਈਡੀ ਦੀ ਲੋੜ ਹੋਵੇਗੀ।

ਪ੍ਰੀਖਿਆ ਕਦੋਂ ਹੋਈ ਸੀ

ਤੁਹਾਨੂੰ ਦੱਸ ਦੇਈਏ ਕਿ ਸੀਬੀਐਸਈ ਬੋਰਡ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆ ਲਈ ਲਗਭਗ 39 ਲੱਖ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। CBSE ਬੋਰਡ ਦੀ 10ਵੀਂ ਦੀ ਪ੍ਰੀਖਿਆ 15 ਫਰਵਰੀ ਤੋਂ 13 ਮਾਰਚ ਤੱਕ ਅਤੇ 12ਵੀਂ ਜਮਾਤ ਦੀ ਪ੍ਰੀਖਿਆ 15 ਫਰਵਰੀ ਤੋਂ 12 ਅਪ੍ਰੈਲ ਤੱਕ ਆਯੋਜਿਤ ਕੀਤੀ ਗਈ ਸੀ। ਇਮਤਿਹਾਨ ਸਾਰੇ ਦਿਨ ਸਵੇਰੇ 10.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਇੱਕੋ ਸ਼ਿਫਟ ਵਿੱਚ ਲਏ ਗਏ।

Exit mobile version