PSEB ਕੱਲ੍ਹ ਐਲਾਨੇਗਾ 8ਵੀਂ ਤੇ 12ਵੀਂ ਦਾ ਨਤੀਜਾ, ਇੰਝ ਕਰੋ ਚੈੱਕ | PSEB Punjab Board 8th and 12th Result 2024 Date and time know full detail in punjabi Punjabi news - TV9 Punjabi

PSEB ਅੱਜ ਐਲਾਨੇਗਾ 8ਵੀਂ ਤੇ 12ਵੀਂ ਦਾ ਨਤੀਜਾ, ਇੰਝ ਕਰੋ ਚੈੱਕ

Updated On: 

30 Apr 2024 06:20 AM

PSEB Punjab Board 12th Result 2024 Date and time: ਪੰਜਾਬ ਬੋਰਡ 12ਵੀਂ ਦੀ ਪ੍ਰੀਖਿਆ ਦੇ ਨਤੀਜੇ 30 ਅਪ੍ਰੈਲ ਨੂੰ ਘੋਸ਼ਿਤ ਕੀਤੇ ਜਾਣਗੇ। ਨਤੀਜੇ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਰੀ ਕੀਤੇ ਜਾਣਗੇ। ਵਿਦਿਆਰਥੀ ਆਪਣੀ ਮਾਰਕਸ਼ੀਟ ਆਪਣੇ ਰੋਲ ਨੰਬਰ ਰਾਹੀਂ ਚੈੱਕ ਕਰ ਸਕਦੇ ਹਨ। 2023 ਵਿੱਚ ਇੰਟਰਮੀਡੀਏਟ ਦਾ ਨਤੀਜਾ 24 ਮਈ ਨੂੰ ਘੋਸ਼ਿਤ ਕੀਤਾ ਗਿਆ ਸੀ।

PSEB ਅੱਜ ਐਲਾਨੇਗਾ 8ਵੀਂ ਤੇ 12ਵੀਂ ਦਾ ਨਤੀਜਾ, ਇੰਝ ਕਰੋ ਚੈੱਕ

ਕੱਲ੍ਹ ਆਵੇਗਾ 8ਵੀਂ ਅਤੇ 12ਵੀਂ ਦਾ ਨਤੀਜਾ

Follow Us On

PSEB Punjab Board 8th and 12th Result 2024:ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਮੋਹਾਲੀ ਵੱਲੋਂ 8ਵੀਂ ਅਤੇ 12ਵੀਂ ਬੋਰਡ ਦੀ ਪ੍ਰੀਖਿਆ ਦੇ ਨਤੀਜੇ ਅੱਜ 30 ਅਪ੍ਰੈਲ ਨੂੰ ਐਲਾਨੇ ਜਾਣਗੇ। ਨਤੀਜਾ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਰੀ ਕੀਤਾ ਜਾ ਸਕੇਗਾ। ਇੰਟਰਮੀਡੀਏਟ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀ ਆਪਣੇ ਰੋਲ ਨੰਬਰ ਰਾਹੀਂ ਸਕੋਰਕਾਰਡ ਦੀ ਜਾਂਚ 1 ਮਈ ਨੂੰ ਬੋਰਡ ਦੀ ਵੈਬਸਾਈਟ www.pseb.ac.in ਅਤੇ www.indiaresults.com ‘ਤੇੇ ਜਾ ਕੇ ਕਰ ਸਕਦੇ ਹਨ। ਦੱਸ ਦੇੇਈਏ ਕਿ ਪੰਜਾਬ ਬੋਰਡ ਦੀ 12ਵੀਂ ਦੀ ਪ੍ਰੀਖਿਆ ਸੂਬੇ ਭਰ ਵਿੱਚ 13 ਫਰਵਰੀ ਤੋਂ 30 ਮਾਰਚ ਤੱਕ ਲਈ ਗਈ ਸੀ।

ਪੰਜਾਬ ਬੋਰਡ 12ਵੀਂ ਵਿੱਚ ਇੱਕ ਜਾਂ ਦੋ ਵਿਸ਼ਿਆਂ ਵਿੱਚ ਫੇਲ ਹੋਣ ਵਾਲੇ ਵਿਦਿਆਰਥੀਆਂ ਨੂੰ ਕੰਪਾਰਟਮੈਂਟ ਪ੍ਰੀਖਿਆ ਵਿੱਚ ਬੈਠਣ ਦਾ ਮੌਕਾ ਦਿੱਤਾ ਜਾਵੇਗਾ। ਕੰਪਾਰਟਮੈਂਟ ਪ੍ਰੀਖਿਆ ਦਾ ਸ਼ਡਿਊਲ ਨਤੀਜਾ ਘੋਸ਼ਿਤ ਹੋਣ ਤੋਂ ਬਾਅਦ ਜਾਰੀ ਕੀਤਾ ਜਾਵੇਗਾ। ਪੰਜਾਬ ਬੋਰਡ ਮੈਟ੍ਰਿਕ ਪ੍ਰੀਖਿਆ 2024 ਦਾ ਨਤੀਜਾ ਪਹਿਲਾਂ ਹੀ ਐਲਾਨਿਆ ਜਾ ਚੁੱਕਾ ਹੈ। 12ਵੀਂ ਪਾਸ ਕਰਨ ਲਈ ਵਿਦਿਆਰਥੀ ਨੂੰ ਘੱਟੋ-ਘੱਟ 33 ਫੀਸਦੀ ਅੰਕ ਪ੍ਰਾਪਤ ਕਰਨੇ ਹੋਣਗੇ।

PSEB 12ਵੀਂ ਦੇ ਨਤੀਜੇ 2024 ਇੰਝ ਕਰੋ ਚੈੱਕ

ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ।
ਇੱਥੇ PSEB 12ਵੀਂ ਦੇ ਨਤੀਜੇ 2024 ਦੇ ਲਿੰਕ ‘ਤੇ ਕਲਿੱਕ ਕਰੋ।
ਹੁਣ 12ਵੀਂ ਬੋਰਡ ਦੀ ਪ੍ਰੀਖਿਆ ਦਾ ਰੋਲ ਨੰਬਰ ਦਾਖਲ ਕਰੋ।
ਮਾਰਕ ਸ਼ੀਟ ਤੁਹਾਡੀ ਸਕਰੀਨ ‘ਤੇ ਦਿਖਾਈ ਦੇਵੇਗੀ।

2023 ਵਿੱਚ ਕੁੜੀਆਂ ਨੇ ਮਾਰੀ ਸੀ ਬਾਜ਼ੀ

ਪੰਜਾਬ ਬੋਰਡ 2023 ਵਿੱਚ 12ਵੀਂ ਦੀ ਪ੍ਰੀਖਿਆ 20 ਫਰਵਰੀ ਤੋਂ 20 ਅਪ੍ਰੈਲ ਦੇ ਵਿਚਕਾਰ ਲਈ ਗਈ ਸੀ ਅਤੇ ਨਤੀਜੇ 24 ਮਈ ਨੂੰ ਘੋਸ਼ਿਤ ਕੀਤੇ ਗਏ ਸਨ। ਕੁੱਲ 92.27 ਫੀਸਦੀ ਵਿਦਿਆਰਥੀ ਇੰਟਰਮੀਡੀਏਟ ਪਾਸ ਹੋਏ ਹਨ। ਕੁੜੀਆਂ ਨੇ ਮੁੰਡਿਆਂ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ। ਲੜਕੀਆਂ ਦਾ ਨਤੀਜਾ 95.14 ਫੀਸਦੀ ਅਤੇ ਲੜਕਿਆਂ ਦਾ 90.25 ਫੀਸਦੀ ਰਿਹਾ। ਕਾਮਰਸ ਸਟਰੀਮ ਵਿਚ 98.30 ਫੀਸਦੀ ਵਿਦਿਆਰਥੀ ਪਾਸ ਹੋਏ ਅਤੇ ਹਿਊਮੈਨਟੀਜ਼ ਵਿਚ 90.62 ਫੀਸਦੀ ਵਿਦਿਆਰਥੀ ਪਾਸ ਹੋਏ ਸਨ। ਜਦੋਂਕਿ ਸਾਇੰਸ ਸਟਰੀਮ ਦਾ ਨਤੀਜਾ 98.68 ਫੀਸਦੀ ਦਰਜ ਕੀਤਾ ਗਿਆ। 12ਵੀਂ ਜਮਾਤ ਦੀ ਪਾਸ ਪ੍ਰਤੀਸ਼ਤਤਾ 2022 ਦੇ ਮੁਕਾਬਲੇ ਲਗਭਗ 3 ਪ੍ਰਤੀਸ਼ਤ ਘੱਟ ਸੀ। ਪੰਜਾਬ ਬੋਰਡ 2022 ਦਾ 12ਵੀਂ ਦਾ ਨਤੀਜਾ 96.96 ਫੀਸਦੀ ਰਿਹਾ।

Exit mobile version