ਚੰਡੀਗੜ੍ਹ ਯੂਨੀਵਰਸਿਟੀ ਨੇ ਪੰਜਾਬ ਦੇ ਪਹਿਲੇ ਸੈਂਟਰ ਆਫ ਐਕਸੀਲੈਂਸ ਲਈ ਬਜਾਜ ਆਟੋ ਨਾਲ ਕੀਤੀ ਸਾਂਝੇਦਾਰੀ | Chandigarh University partnership with Bajaj Auto to open Punjab first Center of Excellence know full in punjabi Punjabi news - TV9 Punjabi

ਚੰਡੀਗੜ੍ਹ ਯੂਨੀਵਰਸਿਟੀ ਨੇ ਪੰਜਾਬ ਦੇ ਪਹਿਲੇ ਸੈਂਟਰ ਆਫ ਐਕਸੀਲੈਂਸ ਲਈ ਬਜਾਜ ਆਟੋ ਨਾਲ ਕੀਤੀ ਸਾਂਝੇਦਾਰੀ

Updated On: 

04 Jul 2024 19:32 PM

ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਮਨਪ੍ਰੀਤ ਸਿੰਘ ਮੰਨਾ, ਡਾਇਰੈਕਟਰ ਜਨਰਲ ਹਿਰਦੇਸ਼ ਪਰਸ਼ੂਰਾਮ ਦੇਸ਼ਪਾਂਡੇ, ਸੁਧਾਕਰ ਗੁਡੀਪਤੀ (ਵੀਪੀ-ਸੀਐੱਸਆਰ), ਸਬਿਆਸਾਚੀ ਰੇਅ (ਵੀਪੀ-ਐੱਚਆਰ), ਰਮੇਸ਼ ਵੀ (ਸਕਿੱਲਿੰਗ ਹੈੱਡ) ਅਤੇ ਸੁਮਿਤ ਦੱਤਾ (ਪਾਰਟਨਰਸ਼ਿਪ ਮੈਨੇਜਰ) ਦੀ ਹਾਜ਼ਰੀ ਵਿੱਚ ਬਜਾਜ ਆਟੋ ਦੇ ਨੁਮਾਇੰਦਿਆਂ ਨੇ ਇਸ ਸਾਂਝੇਦਾਰੀ 'ਤੇ ਅਧਿਕਾਰਤ ਤੌਰ 'ਤੇ ਹਸਤਾਖਰ ਕੀਤੇ।

ਚੰਡੀਗੜ੍ਹ ਯੂਨੀਵਰਸਿਟੀ ਨੇ ਪੰਜਾਬ ਦੇ ਪਹਿਲੇ ਸੈਂਟਰ ਆਫ ਐਕਸੀਲੈਂਸ ਲਈ ਬਜਾਜ ਆਟੋ ਨਾਲ ਕੀਤੀ ਸਾਂਝੇਦਾਰੀ

ਸੈਂਟਰ ਆਫ ਐਕਸੀਲੈਂਸ ਲਈ ਚੰਡੀਗੜ੍ਹ ਯੂਨੀਵਰਸਿਟੀ ਨੇ ਬਜਾਜ ਆਟੋ ਨਾਲ ਕੀਤੀ ਸਾਂਝੇਦਾਰੀ

Follow Us On

ਚੰਡੀਗੜ੍ਹ ਯੂਨੀਵਰਸਿਟੀ ਨੇ ਯੂਨੀਵਰਸਿਟੀ ਕੈਂਪਸ ਵਿੱਚ ਪੰਜਾਬ ਦਾ ਪਹਿਲਾ ਬਜਾਜ ਇੰਜੀਨੀਅਰਿੰਗ ਸਕਿੱਲ ਟ੍ਰੇਨਿੰਗ (ਬੈਸਟ) ਸੈਂਟਰ ਆਫ਼ ਐਕਸੀਲੈਂਸ ਸਥਾਪਤ ਕਰਨ ਲਈ ਬਜਾਜ ਆਟੋ ਲਿਮਟਿਡ ਨਾਲ ਸਾਂਝੇਦਾਰੀ ਕੀਤੀ ਹੈ। ਇਹ ਕੇਂਦਰ ਨਿਰਮਾਣ ਉਦਯੋਗ ਵਿੱਚ ਵਰਤੀ ਜਾਣ ਵਾਲੀ ਨਵੀਨਤਮ ਟੈਕਨੋਲੋਜੀ ਵਿੱਚ ਸਿਖਲਾਈ ਪ੍ਰਦਾਨ ਕਰੇਗਾ।

ਬਜਾਜ ਆਟੋ ਲਿਮਟਡ ਆਪਣੀ ਸੀਐੱਸਆਰ ਪਹਿਲਕਦਮੀ ‘ਬੈਸਟ’ ਰਾਹੀਂ ਅਗਲੇ ਤਿੰਨ ਸਾਲਾਂ ਵਿੱਚ ਯੂਨੀਵਰਸਿਟੀ ਵਿੱਚ ‘ਸੈਂਟਰ ਆਫ਼ ਐਕਸੀਲੈਂਸ ਫਾਰ ਅਡਵਾਂਸਡ ਮੈਨੂਫੈਕਚਰਿੰਗ ਸਕਿੱਲਸ” ਸਥਾਪਤ ਕਰਨ ਲਈ 20 ਕਰੋੜ੍ਹ ਰੁਪਏ ਦਾ ਨਿਵੇਸ਼ ਕਰੇਗੀ। ਇਸ ਦਾ ਉਦੇਸ਼ ਛੋਟੇ ਸ਼ਹਿਰਾਂ ਅਤੇ ਕਾਲਜਾਂ ਦੇ ਗ੍ਰੈਜੂਏਟ ਅਤੇ ਡਿਪਲੋਮਾ ਧਾਰਕਾਂ ਨੂੰ ਰੋਜ਼ਗਾਰ ਦੀਆਂ ਸੰਭਾਵਨਾਵਾਂ ਨੂੰ ਬਿਹਤਰ ਬਣਾਉਣ ਲਈ ਨਵੀਨਤਮ ਨਿਰਮਾਣ ਹੁਨਰ ਪ੍ਰਦਾਨ ਕਰਨਾ ਹੈ।

ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਮਨਪ੍ਰੀਤ ਸਿੰਘ ਮੰਨਾ, ਡਾਇਰੈਕਟਰ ਜਨਰਲ ਹਿਰਦੇਸ਼ ਪਰਸ਼ੂਰਾਮ ਦੇਸ਼ਪਾਂਡੇ, ਸੁਧਾਕਰ ਗੁਡੀਪਤੀ (ਵੀਪੀ-ਸੀਐੱਸਆਰ), ਸਬਿਆਸਾਚੀ ਰੇਅ (ਵੀਪੀ-ਐੱਚਆਰ), ਰਮੇਸ਼ ਵੀ (ਸਕਿੱਲਿੰਗ ਹੈੱਡ) ਅਤੇ ਸੁਮਿਤ ਦੱਤਾ (ਪਾਰਟਨਰਸ਼ਿਪ ਮੈਨੇਜਰ) ਦੀ ਹਾਜ਼ਰੀ ਵਿੱਚ ਬਜਾਜ ਆਟੋ ਦੇ ਨੁਮਾਇੰਦਿਆਂ ਨੇ ਇਸ ਸਾਂਝੇਦਾਰੀ ‘ਤੇ ਅਧਿਕਾਰਤ ਤੌਰ ‘ਤੇ ਹਸਤਾਖਰ ਕੀਤੇ।

ਨੌਜਵਾਨਾਂ ਲਈ ਵਧਣਗੀਆਂ ਰੁਜ਼ਗਾਰ ਦੀਆਂ ਸੰਭਾਵਨਾਵਾਂ

ਚੰਡੀਗੜ੍ਹ ਯੂਨੀਵਰਸਿਟੀ ਦਾ ਬੈਸਟ ਸੈਂਟਰ ਆਰਥਿਕ ਤੌਰ ‘ਤੇ ਕਮਜ਼ੋਰ ਪਿਛੋਕੜ ਵਾਲੇ ਵਿਦਿਆਰਥੀਆਂ ਨੂੰ ਨਵੀਂ ਟੈਕਨੋਲੋਜੀ ਸਿੱਖਣ ਅਤੇ ਉਨ੍ਹਾਂ ਦੇ ਰੋਜ਼ਗਾਰ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਵਿੱਚ ਸਹਾਇਤਾ ਕਰੇਗਾ। ਇਸ ਭਾਈਵਾਲੀ ਦਾ ਉਦੇਸ਼ ਯੂਨੀਵਰਸਿਟੀ ਅਤੇ ਉਦਯੋਗ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ, ਤਾਂ ਜੋ ਵਿਦਿਆਰਥੀ ਭਵਿੱਖ ਦੇ ਕਰੀਅਰ ਲਈ ਬਿਹਤਰ ਢੰਗ ਨਾਲ ਤਿਆਰ ਹੋ ਸਕਣ।

‘ਬੈਸਟ’ ਕੋਰਸ ਵਿਦਿਆਰਥੀਆਂ ਨੂੰ ਨੌਕਰੀ ਲਈ ਲੋੜ੍ਹੀਂਦੇ ਹੁਨਰ ਸਿਖਾਉਣਗੇ, ਜਿਸ ਵਿੱਚ ਮੈਕਾਟ੍ਰੌਨਿਕਸ, ਮੋਸ਼ਨ ਕੰਟਰੋਲ, ਸੈਂਸਰ ਟੈਕਨੋਲੋਜੀ, ਰੋਬੋਟਿਕਸ, ਆਟੋਮੇਸ਼ਨ ਅਤੇ ਸਮਾਰਟ ਮੈਨੂਫੈਕਚਰਿੰਗ ਵਰਗੇ ਆਧੁਨਿਕ ਵਿਸ਼ਿਆਂ ‘ਤੇ ਧਿਆਨ ਦਿੱਤਾ ਜਾਵੇਗਾ ਅਤੇ ਪਾਠਕ੍ਰਮ ਰਾਸ਼ਟਰੀ ਕਿੱਤਾਮੁਖੀ ਮਿਆਰਾਂ (ਐੱਨ. ਓ. ਐੱਸ.) ‘ਤੇ ਅਧਾਰਤ ਹੋਵੇਗਾ।

ਨਵੀਂ ਸਿੱਖਿਆ ਨੀਤੀ ਦਾ ਸਮਰਥਨ ਕਰਾਂਗੇ- ਸੰਧੂ

ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਅਤੇ ਰਾਜ ਸਭਾ ਦੇ ਮੈਂਬਰ ਸਤਨਾਮ ਸਿੰਘ ਸੰਧੂ ਨੇ ਬਜਾਜ ਆਟੋ ਨਾਲ ਭਾਈਵਾਲੀ ‘ਤੇ ਖੁਸ਼ੀ ਜ਼ਾਹਰ ਕਰਦਿਆਂ ਇਸ ਨੂੰ ਵਿਦਿਆਰਥੀਆਂ ਨੂੰ ਉਦਯੋਗ ਲਈ ਤਿਆਰ ਕਰਨ ਲਈ ਮਹੱਤਵਪੂਰਨ ਦੱਸਿਆ। ਉਨ੍ਹਾਂ ਕਿਹਾ ਕਿ ਇਹ ਸਹਿਯੋਗ ਨਵੀਂ ਸਿੱਖਿਆ ਨੀਤੀ ਦਾ ਸਮਰਥਨ ਕਰੇਗਾ ਜੋ ਸਿੱਖਿਆ ਅਤੇ ਉਦਯੋਗ ਨੂੰ ਇਕਜੁੱਟ ਕਰੇਗੀ।

ਉਨ੍ਹਾਂ ਕਿਹਾ, “ਅਸੀਂ ਇਸ ਦੇਸ਼ ਦੇ ਵਿਦਿਆਰਥੀਆਂ ਨੂੰ ਤਿਆਰ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ। ਬਜਾਜ ਆਟੋ ਨਾਲ ਇਹ ਭਾਈਵਾਲੀ ਅਕਾਦਮਿਕ ਅਤੇ ਉਦਯੋਗ ਦਰਮਿਆਨ ਸਹਿਯੋਗ ਵਧਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸ ਕੇਂਦਰ ਦੇ ਵਿਦਿਆਰਥੀਆਂ ਨੂੰ ਉਦਯੋਗ ਵਿੱਚ ਲੋੜੀਂਦੇ ਹੁਨਰ ਸਿੱਖਣ ਵਿੱਚ ਸਹਾਇਤਾ ਕਰੇਗਾ। ਇਹ ਸਮਝੌਤਾ ਉਦਯੋਗ ਅਤੇ ਅਕਾਦਮਿਕ ਖੇਤਰ ਦਰਮਿਆਨ ਨਵੀਂ ਸਿੱਖਿਆ ਨੀਤੀ ਨੂੰ ਹੋਰ ਮਜ਼ਬੂਤ ਕਰੇਗਾ।”

ਪ੍ਰੈੱਸ ਕਾਨਫਰੰਸ ਦੌਰਾਨ ਅਧਿਕਾਰੀ

ਚੰਡੀਗੜ੍ਹ ਯੂਨੀਵਰਸਿਟੀ ਹਮੇਸ਼ਾ ਹੀ ਮਿਆਰੀ ਸਿੱਖਿਆ ਲਈ ਜਾਣੀ ਜਾਂਦੀ ਰਹੀ ਹੈ। ‘ਬੈਸਟ’ ਨਾਲ, ਸਮਾਜ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਕਮਜ਼ੋਰ ਵਰਗਾਂ ਦੇ ਵਧੇਰੇ ਵਿਦਿਆਰਥੀਆਂ, ਵਿਸ਼ੇਸ਼ ਤੌਰ ‘ਤੇ ਪ੍ਰਤਿਭਾਸ਼ਾਲੀ ਵਿਅਕਤੀਆਂ ਨੂੰ ਆਪਣੇ ਹੁਨਰ ਨੂੰ ਨਿਖਾਰਨ ਅਤੇ ਅੱਜ ਦੇ ਸਖ਼ਤ ਪੇਸ਼ੇ ਵਿੱਚ ਸਮਰੱਥ ਪੇਸ਼ੇਵਰ ਬਣਨ ਦਾ ਬਿਹਤਰ ਮੌਕਾ ਮਿਲੇਗਾ। ਸਾਡਾ ਟੀਚਾ ਹਮੇਸ਼ਾ ਸਮਾਵੇਸ਼ ਅਤੇ ਉੱਤਮ ਸਿੱਖਿਆ ਨੂੰ ਜੋੜਨਾ ਰਿਹਾ ਹੈ।”

ਚੰਡੀਗੜ੍ਹ ਯੂਨੀਵਰਸਿਟੀ ਨਾਲ ਸਾਂਝੇਦਾਰੀ ਕਰਕੇ ਬਹੁਤ ਖੁਸ਼ ਹਾਂ-ਗੁੜੀਪਤੀ

ਬਜਾਜ ਆਟੋ ਦੀ ਵਾਈਸ ਪ੍ਰੈਜ਼ੀਡੈਂਟ (ਸੀਐਸਆਰ) ਸੁਧਾਕਰ ਗੁੜੀਪਤੀ ਨੇ ਕਿਹਾ, ਅਸੀਂ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਦੇ ਆਪਣੇ ਮਿਸ਼ਨ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਨਾਲ ਸਾਂਝੇਦਾਰੀ ਕਰਕੇ ਬਹੁਤ ਖੁਸ਼ ਹਾਂ ਅਤੇ ਚੰਡੀਗੜ੍ਹ ਵਿੱਚ ਭਾਰਤ ਦਾ ਸਭ ਤੋਂ ਵਧੀਆ ਕੇਂਦਰ ਇੱਕ ਆਧੁਨਿਕ ਸੁਵਿਧਾ ਨਾਲ ਲੈਸ ਹੋਵੇਗਾ, ਜਿਸਦਾ ਉਦੇਸ਼ ਵਿਦਿਆਰਥੀਆਂ ਵਿੱਚ ਵਿਹਾਰਕ ਹੁਨਰ ਨੂੰ ਵਧਾਉਣਾ ਹੋਵੇਗਾ, ਜਿਸ ਨਾਲ ਨਿਰਮਾਣ ਖੇਤਰ ਵਿੱਚ ਉਨ੍ਹਾਂ ਦੀ ਰੁਜ਼ਗਾਰ ਯੋਗਤਾ ਵਿੱਚ ਵਾਧਾ ਹੋਵੇਗਾ।”

ਜਾਣਕਾਰੀ ਦਿੰਦੇ ਹੋਏ ਅਧਿਕਾਰੀ

ਰੇਅ ਨੇ ਕਿਹਾ ਕਿ ‘ਬੈਸਟ’ ਨੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਭਾਰਤੀ ਨੌਜਵਾਨਾਂ ਨੂੰ ਸਸ਼ਕਤ ਕਰਨ ਦੀ ਵਚਨਬੱਧਤਾ ਨੂੰ ਰੇਖਾਂਕਿਤ ਕੀਤਾ ਹੈ। ਇਸ ਸਹਿਯੋਗੀ ਯਤਨਾਂ ਨਾਲ, ਚੰਡੀਗੜ੍ਹ ਯੂਨੀਵਰਸਿਟੀ ਅਤੇ ਬਜਾਜ ਆਟੋ ਇੰਜਨੀਅਰਿੰਗ ਅਤੇ ਨਿਰਮਾਣ ਉਦਯੋਗ ਵਿੱਚ ਹੁਨਰ ਦੇ ਵਾਤਾਵਰਣ ਉੱਤੇ ਮਹੱਤਵਪੂਰਨ ਪ੍ਰਭਾਵ ਪਾਉਣ ਲਈ ਤਿਆਰ ਹਨ। ਇਸ ਸਹਿਯੋਗ ਦਾ ਉਦੇਸ਼ ਚੰਡੀਗੜ੍ਹ ਯੂਨੀਵਰਸਿਟੀ ਅਤੇ ਬਜਾਜ ਆਟੋ ਦਰਮਿਆਨ ਇੰਜੀਨੀਅਰਿੰਗ ਅਤੇ ਨਿਰਮਾਣ ਵਿੱਚ ਸਿਖਲਾਈ ਅਤੇ ਹੁਨਰ ਵਿਕਾਸ ‘ਤੇ ਮਹੱਤਵਪੂਰਨ ਪ੍ਰਭਾਵ ਪਾਉਣਾ ਹੈ।

Exit mobile version