ਅਪ੍ਰੈਲ 'ਚ ਹੋਵੇਗੀ ਅਡਿਸ਼ਨਲ ਪੰਜਾਬੀ ਪ੍ਰੀਖਿਆ, PSEB ਨੇ ਜਾਰੀ ਕੀਤਾ ਸ਼ਡਿਊਲ, ਜਾਣੋ ਤਾਰੀਕ | additional exam of additional Punjabi will be held on 29th & 30th April know full detail in punjabi Punjabi news - TV9 Punjabi

Good News: ਅਪ੍ਰੈਲ ‘ਚ ਹੋਵੇਗੀ Additional Punjabi ਪ੍ਰੀਖਿਆ, PSEB ਨੇ ਜਾਰੀ ਕੀਤਾ ਸ਼ਡਿਊਲ, ਜਾਣੋ ਤਾਰੀਕ

Updated On: 

29 Mar 2024 18:29 PM

Additional Punjabi Exam: ਸੂਬੇ ਵਿੱਚ ਪੰਜਾਬ ਰਾਜ ਭਾਸ਼ਾ ਐਕਟ ਲਾਗੂ ਹੈ। ਅਜਿਹੀ ਸਥਿਤੀ ਵਿੱਚ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਨੌਕਰੀ ਹਾਸਲ ਕਰਨ ਲਈ 10ਵੀਂ ਜਮਾਤ ਤੱਕ ਪੰਜਾਬੀ ਪੜ੍ਹਨਾ ਲਾਜ਼ਮੀ ਹੈ। ਅਜਿਹੀ ਸਥਿਤੀ ਵਿੱਚ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਬਿਨੈਕਾਰ ਵੀ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਹਨ। ਇਸ ਦੇ ਲਈ ਪੀਐਸਈਬੀ ਵੱਲੋਂ ਹਰ ਤਿੰਨ ਮਹੀਨੇ ਬਾਅਦ ਇਹ ਪ੍ਰੀਖਿਆ ਕਰਵਾਈ ਜਾਂਦੀ ਹੈ।

Good News: ਅਪ੍ਰੈਲ ਚ ਹੋਵੇਗੀ Additional Punjabi ਪ੍ਰੀਖਿਆ, PSEB ਨੇ ਜਾਰੀ ਕੀਤਾ ਸ਼ਡਿਊਲ, ਜਾਣੋ ਤਾਰੀਕ

ਮੁਹਾਲੀ ਸਥਿਤ PSEB ਦੇ ਦਫਤਰ ਦੀ ਤਸਵੀਰ

Follow Us On

ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਐਡੀਸ਼ਨਲ ਪੰਜਾਬੀ ਦੀ ਪ੍ਰੀਖਿਆ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਹ ਪ੍ਰੀਖਿਆ 29 ਅਤੇ 30 ਅਪ੍ਰੈਲ ਨੂੰ ਹੋਵੇਗੀ। ਜਦਕਿ ਪ੍ਰੀਖਿਆ ਲਈ ਦਾਖਲਾ ਫਾਰਮ 1 ਅਪ੍ਰੈਲ ਤੋਂ ਭਰੇ ਜਾਣਗੇ। ਪ੍ਰੀਖਿਆ ਲਈ ਫਾਰਮ 18 ਅਪ੍ਰੈਲ ਤੱਕ ਭਰੇ ਜਾਣਗੇ।

ਪ੍ਰੀਖਿਆ ਲਈ ਰੋਲ ਨੰਬਰ 24 ਅਪ੍ਰੈਲ ਨੂੰ ਆਨਲਾਈਨ ਜਾਰੀ ਕੀਤੇ ਜਾਣਗੇ। ਪੀਐਸਈਬੀ ਨੇ ਲੋਕਾਂ ਨੂੰ ਸਮੇਂ ਸਿਰ ਦਾਖਲਾ ਫਾਰਮ ਭਰਨ ਦੀ ਅਪੀਲ ਕੀਤੀ ਹੈ, ਤਾਂ ਜੋ ਬਾਅਦ ਵਿੱਚ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।

ਫਾਰਮ ਭਰਦੇ ਸਮੇਂ ਨੱਥੀ ਕਰਨੇ ਹੋਣਗੇ ਇਹ ਦਸਤਾਵੇਜ਼

ਪ੍ਰੀਖਿਆ ਫਾਰਮ ਜਮ੍ਹਾਂ ਕਰਦੇ ਸਮੇਂ, ਉਮੀਦਵਾਰਾਂ ਨੂੰ 10ਵੀਂ ਜਮਾਤ ਪਾਸ ਦਾ ਅਸਲ ਸਰਟੀਫਿਕੇਟ, ਫੋਟੋ ਸ਼ਨਾਖਤੀ ਕਾਰਡ ਅਤੇ 2 ਤਸਦੀਕਸ਼ੁਦਾ ਫੋਟੋ ਕਾਪੀਆਂ ਨਾਲ ਬੋਰਡ ਹੈੱਡਕੁਆਰਟਰ ਆਉਣਾ ਹੋਵੇਗਾ। ਬਿਨੈ-ਪੱਤਰ ਦੀ ਪ੍ਰਕਿਰਿਆ ਨਿਰਧਾਰਤ ਮਿਤੀ ਤੱਕ ਪੂਰੀ ਕਰਨੀ ਪਵੇਗੀ, ਨਹੀਂ ਤਾਂ ਬਾਅਦ ਵਿੱਚ ਬੋਰਡ ਦੁਆਰਾ ਰੋਲ ਨੰਬਰ ਜਾਰੀ ਨਹੀਂ ਕੀਤੇ ਜਾਣਗੇ। ਇਸ ਦੇ ਨਾਲ ਹੀ ਪ੍ਰੀਖਿਆ ਨਾਲ ਸਬੰਧਤ ਹੋਰ ਜਾਣਕਾਰੀ ਬੋਰਡ ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

Exit mobile version