PSEB 10th Class Result: ਪੰਜਾਬ ਬੋਰਡ ਕੱਲ੍ਹ ਜਾਰੀ ਕਰੇਗਾ 10ਵੀਂ ਜਮਾਤ ਦਾ ਨਤੀਜਾ, ਇੰਝ ਕਰੋ ਚੈੱਕ – Punjabi News

PSEB 10th Class Result: ਪੰਜਾਬ ਬੋਰਡ ਕੱਲ੍ਹ ਜਾਰੀ ਕਰੇਗਾ 10ਵੀਂ ਜਮਾਤ ਦਾ ਨਤੀਜਾ, ਇੰਝ ਕਰੋ ਚੈੱਕ

Updated On: 

18 Apr 2024 14:15 PM

Punjab Board 10th Results 2024: ਪੰਜਾਬ ਬੋਰਡ 10ਵੀਂ ਦੀਆਂ ਪ੍ਰੀਖਿਆਵਾਂ 2024 ਮਾਰਚ ਵਿੱਚ ਖਤਮ ਹੋ ਗਈਆਂ ਸਨ। ਹੁਣ ਵਿਦਿਆਰਥੀ ਨਤੀਜੇ ਦੀ ਉਡੀਕ ਕਰ ਰਹੇ ਹਨ। ਇਸ ਇੰਤਜ਼ਾਰ ਨੂੰ ਖਤਮ ਕਰਦਿਆਂ ਅੱਜ ਪੰਜਾਬ ਸਿੱਖਿਆ ਬੋਰਡ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਨਤੀਜੇ ਦੀ ਤਾਰੀਕ ਦਾ ਐਲਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਪਿਛਲੇ ਸਾਲ 26 ਮਈ ਨੂੰ 10ਵੀਂ ਦਾ ਨਤੀਜਾ ਐਲਾਨਿਆ ਗਿਆ ਸੀ ਅਤੇ ਕੁੱਲ 97.54 ਫੀਸਦੀ ਵਿਦਿਆਰਥੀ ਪਾਸ ਹੋਏ ਸਨ।

PSEB 10th Class Result: ਪੰਜਾਬ ਬੋਰਡ ਕੱਲ੍ਹ ਜਾਰੀ ਕਰੇਗਾ 10ਵੀਂ ਜਮਾਤ ਦਾ ਨਤੀਜਾ, ਇੰਝ ਕਰੋ ਚੈੱਕ

ਕੱਲ੍ਹ ਆਵੇਗਾ 8ਵੀਂ ਅਤੇ 12ਵੀਂ ਦਾ ਨਤੀਜਾ

Follow Us On

ਪੰਜਾਬ ਬੋਰਡ ਦੀ 10ਵੀਂ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦਾ ਇੰਤਜ਼ਾਰ ਹੁਣ ਖਤਮ ਹੋਣ ਜਾ ਰਿਹਾ ਹੈ। ਹਾਈ ਸਕੂਲ ਬੋਰਡ ਪ੍ਰੀਖਿਆ ਦੇ ਨਤੀਜਿਆਂ ਦਾ ਕੱਲ੍ਹ ਐਲਾਨ ਹੋਣ ਜਾ ਰਿਹਾ ਹੈ। ਇਸਨੂੰ ਲੈ ਕੇ ਪੰਜਾਬ ਸਕੂਲ ਐਜੁਕੇਸ਼ਨ ਬੋਰਡ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਨਤੀਜਾ ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ਤੇ ਚੈੱਕ ਕੀਤਾ ਜਾ ਸਕੇਗਾ। ਦੱਸ ਦੇਈਏ ਕਿ ਇਸ ਵਾਰ 10ਵੀਂ ਦੀ ਬੋਰਡ ਦੀ ਪ੍ਰੀਖਿਆ ਵਿੱਚ 2.50 ਲੱਖ ਤੋਂ ਵੱਧ ਲੜਕੇ ਅਤੇ ਲੜਕੀਆਂ ਨੇ ਹਿੱਸਾ ਲਿਆ ਸੀ।

10ਵੀਂ ਬੋਰਡ ਦੀ ਪ੍ਰੀਖਿਆ 13 ਫਰਵਰੀ ਤੋਂ ਸ਼ੁਰੂ ਹੋ ਕੇ 5 ਮਾਰਚ ਤੱਕ ਚੱਲੀ ਸੀ। ਸੂਬੇ ਦੇ 3,808 ਕੇਂਦਰਾਂ ਤੇ ਸਵੇਰੇ 11 ਵਜੇ ਤੋਂ ਦੁਪਹਿਰ 2.15 ਵਜੇ ਤੱਕ ਪ੍ਰੀਖਿਆ ਲਈ ਗਈ ਸੀ।

ਪਿਛਲੀ ਵਾਰ ਕਿੰਨੇ ਵਿਦਿਆਰਥੀ ਹੋਏ ਸਨ ਪਾਸ?

2023 ਦੀ ਗੱਲ ਕਰੀਏ ਤਾਂ ਉਸ ਦੌਰਾਨ ਪੰਜਾਬ ਬੋਰਡ ਦਾ 10ਵੀਂ ਦਾ ਨਤੀਜਾ 97.54 ਫੀਸਦੀ ਰਿਹਾ ਸੀ। ਪ੍ਰੀਖਿਆ ਵਿੱਚ ਕੁੱਲ 2,81,327 ਵਿਦਿਆਰਥੀ ਬੈਠੇ ਸਨ। ਲੜਕੀਆਂ ਦੀ ਪਾਸ ਪ੍ਰਤੀਸ਼ਤਤਾ ਲੜਕਿਆਂ ਦੇ ਮੁਕਾਬਲੇ 98.46 ਪ੍ਰਤੀਸ਼ਤ ਵੱਧ ਰਹੀ ਸੀ ਅਤੇ ਕੁੱਲ 96.73 ਪ੍ਰਤੀਸ਼ਤ ਲੜਕੇ ਪਾਸ ਹੋਏ ਸਨ। ਇਸ ਵਾਰ ਕੁੱਲ 2,97,048 ਵਿਦਿਆਰਥੀਆਂ ਨੇ 10ਵੀਂ ਬੋਰਡ ਦੀ ਪ੍ਰੀਖਿਆ ਦਿੱਤੀ ਸੀ। ਨਤੀਜੇ 26 ਮਈ ਨੂੰ ਜਾਰੀ ਕੀਤੇ ਗਏ ਸਨ।

1 ਅਪ੍ਰੈਲ ਨੂੰ ਐਲਾਨਿਆ ਸੀ 5ਵੀਂ ਜਮਾਤ ਦਾ ਨਤੀਜਾ

ਦੱਸ ਦੇਈਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ 1 ਅਪ੍ਰੈਲ ਨੂੰ 5ਵੀਂ ਜਮਾਤ ਦਾ ਨਤੀਜਾ ਐਲਾਨਿਆ ਸੀ। ਇਹ ਨਤੀਜਾ ਪੀਐਸਈਬੀ ਦੇ ਚੇਅਰਮੈਨ ਡਾ. ਸਤਬੀਰ ਬੇਦੀ ਨੇ ਪ੍ਰੈਸ ਕਾਨਫਰੰਸ ਰਾਹੀਂ ਜਾਰੀ ਕੀਤਾ। ਰਿਜ਼ਲਟ ਦਾ ਲਿੰਕ 2 ਅਪ੍ਰੈਲ ਨੂੰ ਸਵੇਰੇ 10 ਵਜੇ ਅਧਿਕਾਰਤ ਵੈੱਬਸਾਈਟ ਤੇ ਸਰਗਰਮ ਹੋ ਗਿਆ ਸੀ। ਇਸ ਪ੍ਰੀਖਿਆ ਵਿੱਚ ਕੁੱਲ 3,06,438 ਵਿਦਿਆਰਥੀ ਸ਼ਾਮਲ ਹੋਏ ਸਨ, ਜਿਨ੍ਹਾਂ ਵਿੱਚੋਂ 99.84 ਫੀਸਦੀ ਪਾਸ ਹੋਏ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 99.96 ਫੀਸਦੀ ਪਠਾਨਕੋਟ ਜ਼ਿਲ੍ਹੇ ਵਿੱਚ ਪਾਸ ਹੋਏ ਹਨ।
Exit mobile version