ਬਿਹਾਰ ਨੂੰ ਟੂਰਿਜ਼ਮ ਹੱਬ ਬਣਾਉਣ ਲਈ ਮੋਦੀ ਸਰਕਾਰ ਦੀ ਮਾਸਟਰ ਪਲਾਨ, ਵਿੱਤ ਮੰਤਰੀ ਨੇ ਬਜਟ ਭਾਸ਼ਣ 'ਚ ਕੀਤਾ ਐਲਾਨ | Union budget 2024 finance minister nirmala sitharaman bihar tourism hub modi government know full detail in punjabi Punjabi news - TV9 Punjabi

ਬਿਹਾਰ ਨੂੰ ਟੂਰਿਜ਼ਮ ਹੱਬ ਬਣਾਉਣ ਲਈ ਮੋਦੀ ਸਰਕਾਰ ਦੀ ਮਾਸਟਰ ਪਲਾਨ, ਵਿੱਤ ਮੰਤਰੀ ਨੇ ਬਜਟ ਭਾਸ਼ਣ ‘ਚ ਕੀਤਾ ਐਲਾਨ

Updated On: 

23 Jul 2024 13:33 PM

Bihar Tourism Hub: ਇਸ ਬਜਟ ਵਿੱਚ ਬਿਹਾਰ ਵਿੱਚ ਦੋ ਨਵੇਂ ਐਕਸਪ੍ਰੈਸਵੇਅ ਬਣਾਉਣ ਤੋਂ ਇਲਾਵਾ ਗੰਗਾ ਨਦੀ ਉੱਤੇ ਦੋ ਨਵੇਂ ਪੁਲ ਬਣਾਉਣ ਦਾ ਵੀ ਐਲਾਨ ਕੀਤਾ ਗਿਆ ਹੈ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਬਿਹਾਰ ਵਿੱਚ ਨਵੇਂ ਹਵਾਈ ਅੱਡੇ ਬਣਾਏ ਜਾਣਗੇ। ਜੋ ਵਿਦੇਸ਼ੀ ਸੈਲਾਨੀਆਂ ਨੂੰ ਬਿਹਾਰ ਵੱਲ ਆਕਰਸ਼ਿਤ ਕਰਨ ਦਾ ਕੰਮ ਕਰੇਗਾ। ਆਓ ਸਮਝੀਏ ਕਿ ਬਿਹਾਰ ਵਿੱਚ ਸੈਰ-ਸਪਾਟੇ ਦੀ ਕਿੰਨੀ ਸੰਭਾਵਨਾ ਹੈ?

ਬਿਹਾਰ ਨੂੰ ਟੂਰਿਜ਼ਮ ਹੱਬ ਬਣਾਉਣ ਲਈ ਮੋਦੀ ਸਰਕਾਰ ਦੀ ਮਾਸਟਰ ਪਲਾਨ, ਵਿੱਤ ਮੰਤਰੀ ਨੇ ਬਜਟ ਭਾਸ਼ਣ ਚ ਕੀਤਾ ਐਲਾਨ

ਬਿਹਾਰ ਨੂੰ ਟੂਰਿਜ਼ਮ ਹੱਬ ਬਣਾਉਣ ਦਾ ਮਾਸਟਰ ਪਲਾਨ

Follow Us On

Union budget 2024: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਣ ‘ਚ ਬਿਹਾਰ ਨੂੰ ਵੱਡਾ ਤੋਹਫਾ ਦਿੱਤਾ ਹੈ। ਰੋਡ-ਇਨਫਰਾ ਲਈ 26 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਗਿਆ ਹੈ। ਇਸ ਨਾਲ ਬਿਹਾਰ ਦੀ ਕਨੈਕਟੀਵਿਟੀ ਨੂੰ ਹੁਲਾਰਾ ਮਿਲੇਗਾ। ਸਰਕਾਰ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਰਾਜਗੀਰ ਵਿੱਚ ਸਪਤਰਿਸ਼ੀ ਕੋਰੀਡੋਰ ਬਣਾਇਆ ਜਾਵੇਗਾ। ਨਾਲੰਦਾ ਯੂਨੀਵਰਸਿਟੀ ਨੂੰ ਬਿਹਤਰ ਸਹੂਲਤਾਂ ਦੇਣ ਲਈ ਵਿਸ਼ੇਸ਼ ਪੈਕੇਜ ਦਿੱਤਾ ਜਾਵੇਗਾ।

ਵਿੱਤ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਦਾ ਧਿਆਨ ਨਾਲੰਦਾ ਨੂੰ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨ ‘ਤੇ ਹੋਵੇਗਾ। ਇੰਨਾ ਹੀ ਨਹੀਂ ਸਰਕਾਰ ਨੇ ਗਯਾ ਨੂੰ ਉਦਯੋਗਿਕ ਕੇਂਦਰ ਬਣਾਉਣ ਦੀ ਗੱਲ ਵੀ ਕੀਤੀ ਹੈ। ਸਰਕਾਰ ਬਕਸਰ-ਭਾਗਲਪੁਰ ਅਤੇ ਪਟਨਾ-ਪੂਰਨੀਆ ਐਕਸਪ੍ਰੈਸਵੇਅ ਦਾ ਨਿਰਮਾਣ ਕਰੇਗੀ। ਇਸ ਦੇ ਨਾਲ ਹੀ ਸਰਕਾਰ ਬੋਧਗਯਾ, ਰਾਜਗੀਰ, ਵੈਸ਼ਾਲੀ ਅਤੇ ਦਰਭੰਗਾ ਵਿੱਚ ਸੜਕ ਸੰਪਰਕ ਪ੍ਰੋਜੈਕਟ ਵੀ ਵਿਕਸਤ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਇਹ ਸਾਰੇ ਖੇਤਰ ਬਿਹਾਰ ਦੇ ਸੈਰ-ਸਪਾਟੇ ਲਈ ਜਾਣੇ ਜਾਂਦੇ ਹਨ। ਸਰਕਾਰ ਦੀ ਇਸ ਪਹਿਲਕਦਮੀ ਨਾਲ ਇਸ ਖੇਤਰ ਵਿੱਚ ਸੈਰ ਸਪਾਟੇ ਨੂੰ ਬੜਾਵਾ ਮਿਲੇਗਾ। ਕਿਉਂਕਿ ਬਿਹਤਰ ਸੜਕਾਂ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਂਦੀਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਦੇ ਬਜਟ ਵਿੱਚ ਬਿਹਾਰ ਵਿੱਚ ਦੋ ਨਵੇਂ ਐਕਸਪ੍ਰੈਸਵੇਅ ਬਣਾਉਣ ਤੋਂ ਇਲਾਵਾ ਗੰਗਾ ਨਦੀ ਉੱਤੇ ਦੋ ਨਵੇਂ ਪੁਲ ਬਣਾਉਣ ਦਾ ਵੀ ਐਲਾਨ ਕੀਤਾ ਗਿਆ ਹੈ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਬਿਹਾਰ ਵਿੱਚ ਨਵੇਂ ਹਵਾਈ ਅੱਡੇ ਬਣਾਏ ਜਾਣਗੇ। ਜੋ ਵਿਦੇਸ਼ੀ ਸੈਲਾਨੀਆਂ ਨੂੰ ਬਿਹਾਰ ਵੱਲ ਖਿੱਚਣ ਦਾ ਕੰਮ ਕਰੇਗਾ।

ਇਹ ਵੀ ਪੜ੍ਹੋ: ਖੇਤੀਬਾੜੀ ਤੋਂ ਰੁਜ਼ਗਾਰ ਤੱਕ ਵਿੱਤ ਮੰਤਰੀ ਨੇ ਗਿਣਵਾਈਆਂ ਸਰਕਾਰ ਦੀਆਂ 9 ਤਰਜੀਹਾਂ

ਬਿਹਾਰ ‘ਚ ਕਿੰਨੀ ਸੰਭਾਵਨਾ?

ਬਿਹਾਰ ਆਪਣੀ ਅਮੀਰ ਸੱਭਿਆਚਾਰਕ, ਇਤਿਹਾਸਕ, ਧਾਰਮਿਕ ਅਤੇ ਕੁਦਰਤੀ ਵਿਰਾਸਤ ਕਾਰਨ ਸੈਰ-ਸਪਾਟੇ ਦੇ ਵਿਕਾਸ ਲਈ ਬਹੁਤ ਸੰਭਾਵਨਾਵਾਂ ਰੱਖਦਾ ਹੈ। ਰਾਜ ਵਿੱਚ ਇਤਿਹਾਸਕ ਸਮਾਰਕ, ਖੰਡਰ, ਮੰਦਰ, ਜੰਗਲ ਅਤੇ ਦੋ ਵਿਸ਼ਵ ਵਿਰਾਸਤੀ ਥਾਵਾਂ, ਨਾਲੰਦਾ ਅਤੇ ਮਹਾਬੋਧੀ ਸਮੇਤ ਬਹੁਤ ਸਾਰੇ ਸੈਰ-ਸਪਾਟਾ ਕੇਂਦਰ ਹਨ। ਇਸ ਵਾਰ ਦੇ ਬਜਟ ਵਿੱਚ ਸਰਕਾਰ ਨੇ ਨਾਲੰਦਾ ਨੂੰ ਟੂਰਿਜ਼ਮ ਹੱਬ ਬਣਾਉਣ ਦਾ ਵੀ ਐਲਾਨ ਕੀਤਾ ਹੈ। ਪਟਨਾ ਤੋਂ ਬਣ ਰਿਹਾ ਐਕਸਪ੍ਰੈਸ ਵੇਅ ਟੂਰਿਸਟ ਹੱਬ ਨੂੰ ਵੀ ਬੜ੍ਹਾਵਾ ਦੇਵੇਗਾ, ਕਿਉਂਕਿ ਬਿਹਾਰ ਆਉਣ ਵਾਲੇ 41% ਸੈਲਾਨੀ ਨਿਸ਼ਚਿਤ ਤੌਰ ‘ਤੇ ਪਟਨਾ ਜਾਂਦੇ ਹਨ ਅਤੇ ਬੋਧਗਯਾ ਵਿਦੇਸ਼ੀ ਸੈਲਾਨੀਆਂ ਲਈ ਸਭ ਤੋਂ ਪਸੰਦੀਦਾ ਸਥਾਨਾਂ ਵਿੱਚੋਂ ਇੱਕ ਹੈ, ਜਿਸ ‘ਤੇ ਸਰਕਾਰ ਵੀ ਕੰਮ ਕਰੇਗੀ।

Exit mobile version