ਕਿਉਂ ਡਿੱਗ ਰਿਹਾ ਹੈ ਭਾਰਤੀ ਸ਼ੇਅਰ ਬਾਜ਼ਾਰ, ਕੀ ਡੋਨਾਲਡ ਟਰੰਪ ਦੀ ਜਿੱਤ ਨਾਲ ਹੈ ਕੂਨੈਕਸ਼ਨ?

Updated On: 

07 Nov 2024 11:31 AM

Share Market Collapse: ਹਫਤੇ ਦੇ ਚੌਥੇ ਕਾਰੋਬਾਰੀ ਦਿਨ ਅਤੇ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਟਰੰਪ ਦੀ ਜਿੱਤ ਤੋਂ ਅਗਲੇ ਦਿਨ ਸ਼ੇਅਰ ਬਾਜ਼ਾਰ 'ਚ ਗਿਰਾਵਟ ਦਰਜ ਕੀਤੀ ਗਈ ਹੈ। ਕੀ ਇਹ ਗਿਰਾਵਟ ਟਰੰਪ ਦੀ ਜਿੱਤ ਨਾਲ ਜੁੜੀ ਹੋਈ ਹੈ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਹੈ? ਆਓ ਜਾਣਦੇ ਹਾਂ...

ਕਿਉਂ ਡਿੱਗ ਰਿਹਾ ਹੈ ਭਾਰਤੀ ਸ਼ੇਅਰ ਬਾਜ਼ਾਰ, ਕੀ ਡੋਨਾਲਡ ਟਰੰਪ ਦੀ ਜਿੱਤ ਨਾਲ ਹੈ ਕੂਨੈਕਸ਼ਨ?

ਕਿਉਂ ਡਿੱਗ ਰਿਹਾ ਹੈ ਸ਼ੇਅਰ ਬਾਜ਼ਾਰ, ਕੀ ਡੋਨਾਲਡ ਟਰੰਪ ਦੀ ਜਿੱਤ ਨਾਲ ਹੈ ਕੂਨੈਕਸ਼ਨ?

Follow Us On

ਟਰੰਪ ਦੀ ਜਿੱਤ ਨੂੰ ਹਾਲੇ ਇੱਕ ਦਿਨ ਵੀ ਨਹੀਂ ਲੰਘਿਆ ਅਤੇ ਭਾਰਤੀ ਸ਼ੇਅਰ ਬਾਜ਼ਾਰ ਵਿੱਚ 800 ਤੋਂ ਵੱਧ ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਫਤੇ ਦੇ ਚੌਥੇ ਕਾਰੋਬਾਰੀ ਦਿਨ ਘਰੇਲੂ ਸ਼ੇਅਰ ਬਾਜ਼ਾਰ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਬਾਜ਼ਾਰ ਦੀ ਇਸ ਗਿਰਾਵਟ ‘ਚ ਸੈਂਸੈਕਸ 900 ਤੋਂ ਜ਼ਿਆਦਾ ਅੰਕ ਡਿੱਗ ਗਿਆ ਹੈ ਜਦਕਿ ਨਿਫਟੀ ‘ਚ ਵੀ 190 ਅੰਕ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਹੈ। ਕੀ ਇਹ ਗਿਰਾਵਟ ਟਰੰਪ ਦੀ ਜਿੱਤ ਨਾਲ ਜੁੜੀ ਹੋਈ ਹੈ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਹੈ, ਆਓ ਜਾਣਦੇ ਹਾਂ ਇਸ ਤੋਂ ਪਹਿਲਾਂ ਸੈਂਸੈਕਸ ਅਤੇ ਨਿਫਟੀ ਦੀ ਤਾਜ਼ਾ ਸਥਿਤੀ?

ਸੈਂਸੈਕਸ ਅਤੇ ਨਿਫਟੀ ਦਾ ਹਾਲ

ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਘਰੇਲੂ ਸ਼ੇਅਰ ਬਾਜ਼ਾਰਾਂ ‘ਚ ਗਿਰਾਵਟ ਦਰਜ ਕੀਤੀ ਗਈ। ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਗਲੋਬਲ ਹਾਲਾਤ ਅਤੇ ਵਿਦੇਸ਼ੀ ਨਿਵੇਸ਼ਕਾਂ ਦੀ ਲਗਾਤਾਰ ਵਾਪਸੀ ਕਾਰਨ ਬਾਜ਼ਾਰ ਡਿੱਗ ਰਿਹਾ ਹੈ। ਲਿਖਣ ਦੇ ਸਮੇਂ, BSE ਸੈਂਸੈਕਸ 834 ਅੰਕ ਡਿੱਗ ਕੇ 79567 ਅੰਕ ‘ਤੇ ਆ ਗਿਆ।

ਸੈਂਸੈਕਸ ਵਿੱਚ ਸੂਚੀਬੱਧ 30 ਕੰਪਨੀਆਂ ਵਿੱਚੋਂ ਬਜਾਜ ਫਿਨਸਰਵ, ਅਲਟਰਾਟੈਕ ਸੀਮੈਂਟ, ਪਾਵਰ ਗਰਿੱਡ, ਆਈਸੀਆਈਸੀਆਈ ਬੈਂਕ, ਬਜਾਜ ਫਾਈਨਾਂਸ, ਕੋਟਕ ਮਹਿੰਦਰਾ ਬੈਂਕ, ਅਡਾਨੀ ਪੋਰਟਸ ਅਤੇ ਨੇਸਲੇ ਦੇ ਸ਼ੇਅਰ ਸਭ ਤੋਂ ਵੱਧ ਡਿੱਗੇ, ਜਦੋਂ ਕਿ ਟਾਟਾ ਸਟੀਲ ਦੇ ਸ਼ੇਅਰ ਇੱਕ ਫੀਸਦੀ ਤੋਂ ਵੱਧ ਚੜ੍ਹੇ। ਐਚਸੀਐਲ ਟੈਕਨਾਲੋਜੀਜ਼, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਜੇਐਸਡਬਲਯੂ ਸਟੀਲ ਦੇ ਸ਼ੇਅਰ ਵੀ ਮੁਨਾਫ਼ੇ ਵਿੱਚ ਰਹੇ।

ਇਹ ਵੀ ਹੈ ਕਾਰਨ

ਅੱਜ ਸ਼ੇਅਰ ਬਾਜ਼ਾਰ ‘ਚ ਗਿਰਾਵਟ ਦਾ ਇਕ ਹੋਰ ਕਾਰਨ ਅਮਰੀਕੀ ਫੇਡ ਦੀ ਬੈਠਕ ਵੀ ਹੈ। ਅਮਰੀਕੀ ਫੇਡ ਦੀ ਬੈਠਕ ਅੱਜ ਹੋਣ ਜਾ ਰਹੀ ਹੈ, ਜਿਸ ‘ਚ ਫੇਡ ਰਿਜ਼ਰਵ ਵਿਆਜ ਦਰਾਂ ‘ਚ ਕਟੌਤੀ ‘ਤੇ ਫੈਸਲਾ ਲਵੇਗਾ। ਬਾਜ਼ਾਰ ਪਹਿਲਾਂ ਹੀ 0.25 ਫੀਸਦੀ ਦੀ ਕਟੌਤੀ ਦੀ ਉਮੀਦ ਕਰ ਰਿਹਾ ਹੈ, ਜੇਕਰ ਦਰਾਂ 0.25 ਫੀਸਦੀ ਘਟਾਈਆਂ ਜਾਂਦੀਆਂ ਹਨ, ਤਾਂ ਬਾਜ਼ਾਰ ਬਹੁਤ ਜ਼ਿਆਦਾ ਰਿਐਕਟ ਨਹੀਂ ਕਰੇਗਾ। ਪਰ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਹੈ ਜਾਂ ਜ਼ਿਆਦਾ ਕਟੌਤੀ ਹੁੰਦੀ ਹੈ ਤਾਂ ਇਸ ਦਾ ਸਿੱਧਾ ਅਸਰ ਬਾਜ਼ਾਰ ‘ਤੇ ਪਵੇਗਾ। ਜਿਸ ਦਾ ਸਿੱਧਾ ਅਸਰ ਵਿਸ਼ਵ ਅਰਥਵਿਵਸਥਾ ‘ਤੇ ਪਵੇਗਾ। ਭਾਰਤ ਵੀ ਇਸ ਤੋਂ ਅਛੂਤਾ ਨਹੀਂ ਰਹਿਣ ਵਾਲਾ ਹੈ। ਅਜਿਹੇ ‘ਚ ਅੱਜ ਭਾਰਤੀ ਨਿਵੇਸ਼ਕ ਸਾਵਧਾਨੀ ਨਾਲ ਬਾਜ਼ਾਰ ‘ਚ ਨਿਵੇਸ਼ ਕਰ ਰਹੇ ਹਨ ਅਤੇ ਪ੍ਰਾਫਿਟ ਬੁੱਕਿੰਗ ਵੀ ਕਰ ਰਹੇ ਹਨ।

Exit mobile version