ਹੁਣ ਹਵਾਈ ਜਹਾਜ਼ ‘ਚ ਸਿਰਫ 7 ਕਿਲੋ ਤੱਕ ਦਾ ਲੈ ਜਾ ਸਕੋਗੇ ਇਕੋ ਹੀ ਹੈਂਡ ਬੈਗ, ਜਾਣੋ…ਕਦੋਂ ਤੋਂ ਲਾਗੂ ਹੋਣਗੇ ਨਵੇਂ ਨਿਯਮ

Updated On: 

25 Dec 2024 12:46 PM

New Bagage Limit in Airlines : ਏਅਰਲਾਈਨਜ਼ ਨੇ ਸਪੱਸ਼ਟ ਕੀਤਾ ਹੈ ਕਿ ਹੈਂਡ ਬੈਗੇਜ ਦਾ ਕੁੱਲ ਮਾਪ 115 ਸੈਂਟੀਮੀਟਰ ਤੋਂ ਵੱਧ ਨਹੀਂ ਹੋਣਾ ਚਾਹੀਦਾ। ਜੇਕਰ ਸਮਾਨ ਦਾ ਭਾਰ ਜਾਂ ਆਕਾਰ ਨਿਰਧਾਰਤ ਸੀਮਾ ਤੋਂ ਵੱਧ ਜਾਂਦਾ ਹੈ, ਤਾਂ ਯਾਤਰੀਆਂ ਨੂੰ ਵਾਧੂ ਫੀਸ ਦੇਣੀ ਪੈ ਸਕਦੀ ਹੈ। ਹਾਲਾਂਕਿ, ਜਿਨ੍ਹਾਂ ਯਾਤਰੀਆਂ ਨੇ 2 ਮਈ, 2024 ਤੋਂ ਪਹਿਲਾਂ ਟਿਕਟਾਂ ਬੁੱਕ ਕੀਤੀਆਂ ਹਨ, ਉਨ੍ਹਾਂ ਨੂੰ ਵਿਸ਼ੇਸ਼ ਛੋਟ ਦਿੱਤੀ ਜਾਵੇਗੀ।

ਹੁਣ ਹਵਾਈ ਜਹਾਜ਼ ਚ ਸਿਰਫ 7 ਕਿਲੋ ਤੱਕ ਦਾ ਲੈ ਜਾ ਸਕੋਗੇ ਇਕੋ ਹੀ ਹੈਂਡ ਬੈਗ, ਜਾਣੋ...ਕਦੋਂ ਤੋਂ ਲਾਗੂ ਹੋਣਗੇ ਨਵੇਂ ਨਿਯਮ

ਹੁਣ ਹਵਾਈ ਯਾਤਰਾ 'ਚ ਸਿਰਫ 7 ਕਿਲੋ ਤੱਕ ਲੈ ਜਾ ਸਕੋਗੇ ਇਕ ਹੀ ਹੈਂਡ ਬੈਗ, ਜਾਣੋ...

Follow Us On

ਜੇਕਰ ਤੁਸੀਂ ਹਵਾਈ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਹਵਾਈ ਅੱਡੇ ‘ਤੇ ਜਾਣ ਤੋਂ ਪਹਿਲਾਂ, ਬਿਊਰੋ ਆਫ ਸਿਵਲ ਐਵੀਏਸ਼ਨ ਸਕਿਓਰਿਟੀ (BCAS) ਦੇ ਨਵੇਂ ਹੈਂਡ ਬੈਗੇਜ ਨਿਯਮਾਂ ਨੂੰ ਜਾਣਨਾ ਯਕੀਨੀ ਬਣਾ ਸਓ। ਜੇਕਰ ਤੁਸੀਂ ਇਨ੍ਹਾਂ ਨਿਯਮਾਂ ਤੋਂ ਜਾਣੂ ਨਹੀਂ ਹੋ ਤਾਂ ਤੁਹਾਨੂੰ ਬੇਲੋੜੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਏਅਰਪੋਰਟ ‘ਤੇ ਆਪਣੀ ਜੇਬ ਢਿੱਲੀ ਕਰਨੀ ਪੈ ਸਕਦੀ ਹੈ।

ਜਹਾਜ਼ ‘ਚ ਸਵਾਰ ਹੋਣ ਤੋਂ ਪਹਿਲਾਂ ਸੁਰੱਖਿਆ ਜਾਂਚ ਪੁਆਇੰਟਾਂ ‘ਤੇ ਯਾਤਰੀਆਂ ਦੀ ਵਧਦੀ ਗਿਣਤੀ ਕਾਰਨ ਹਵਾਈ ਅੱਡੇ ਦੀ ਸੁਰੱਖਿਆ ਲਈ ਜ਼ਿੰਮੇਵਾਰ BCAS ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਨੇ ਨਵੀਂ ਹੈਂਡ ਬੈਗੇਜ ਨੀਤੀ ਨਾਲ ਜੁੜੇ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ। BCAS ਅਤੇ CISF ਦੀ ਇਸ ਸਖ਼ਤ ਕਾਰਵਾਈ ਨੇ ਏਅਰਲਾਈਨਸ ਨੂੰ ਵੀ ਅਜਿਹਾ ਕਦਮ ਚੁੱਕਣ ਤੇ ਮਜਬੂਰ ਕੀਤਾ ਹੈ।

ਇੱਕ ਹੈਂਡ ਬੈਗ ਅਤੇ 7 ਕਿਲੋ ਤੱਕ ਲਿਮਿਟ

BCAS ਦੇ ਨਵੇਂ ਨਿਯਮਾਂ ਦੇ ਤਹਿਤ, ਹੁਣ ਯਾਤਰੀਆਂ ਨੂੰ ਜਹਾਜ਼ ਦੇ ਅੰਦਰ ਸਿਰਫ ਇੱਕ ਹੈਂਡ ਬੈਗ ਲਿਜਾਣ ਦੀ ਇਜਾਜ਼ਤ ਹੋਵੇਗੀ। ਭਾਵੇਂ ਇਹ ਘਰੇਲੂ ਉਡਾਣ ਹੋਵੇ ਜਾਂ ਅੰਤਰਰਾਸ਼ਟਰੀ, ਯਾਤਰੀਆਂ ਨੂੰ ਸਿਰਫ ਇੱਕ ਹੈਂਡ ਜਾਂ ਕੈਬਿਨ ਬੈਗ ਹੀ ਲਿਜਾਣ ਦੀ ਇਜਾਜ਼ਤ ਹੋਵੇਗੀ। ਇਸ ਤੋਂ ਇਲਾਵਾ ਕਿਸੇ ਵੀ ਸਮਾਨ ਨੂੰ ਚੈੱਕ-ਇਨ ਕਰਨਾ ਲਾਜ਼ਮੀ ਹੋਵੇਗਾ।

ਏਅਰ ਇੰਡੀਆ ਦੇ ਅਨੁਸਾਰ, ਇਕਾਨਮੀ ਜਾਂ ਪ੍ਰੀਮੀਅਮ ਇਕਾਨਮੀ ਕਲਾਸ ਦੇ ਯਾਤਰੀਆਂ ਨੂੰ ਵੱਧ ਤੋਂ ਵੱਧ 7 ਕਿਲੋਗ੍ਰਾਮ ਤੱਕ ਦਾ ਹੈਂਡ ਬੈਗ ਲਿਜਾਣ ਦੀ ਇਜਾਜ਼ਤ ਹੈ। ਜਦੋਂ ਕਿ ਪ੍ਰੀਮੀਅਮ ਜਾਂ ਬਿਜ਼ਨੈਸ ਕਲਾਸ ਦੇ ਯਾਤਰੀਆਂ ਲਈ ਇਹ ਸੀਮਾ 10 ਕਿਲੋਗ੍ਰਾਮ ਦੇ ਕਰੀਬ ਹੈ। ਬੈਗੇਜ਼ ਦਾ ਆਕਾਰ 55 ਸੈਂਟੀਮੀਟਰ (ਉਚਾਈ), 40 ਸੈਂਟੀਮੀਟਰ (ਲੰਬਾਈ) ਅਤੇ 20 ਸੈਂਟੀਮੀਟਰ (ਚੌੜਾਈ) ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ।

ਇਕੋਨਾਮੀ ਕਲਾਸ ਲਈ 8 ਕਿਲੋ ਤੱਕ

ਪ੍ਰੀਮੀਅਮ ਇਕਾਨਮੀ ਕਲਾਸ ਲਈ 10 ਕਿਲੋ ਤੱਕ
ਪ੍ਰੀਮੀਅਮ ਜਾਂ ਬਿਜ਼ਨੈਸ ਕਲਾਸ ਲਈ 12 ਕਿਲੋ ਤੱਕ
ਇਹ ਛੋਟ ਸਿਰਫ਼ ਉਨ੍ਹਾਂ ਟਿਕਟਾਂ ‘ਤੇ ਲਾਗੂ ਹੋਵੇਗੀ ਜੋ 2 ਮਈ, 2024 ਤੋਂ ਪਹਿਲਾਂ ਬੁੱਕ ਕੀਤੀਆਂ ਗਈਆਂ ਹਨ। ਜੇਕਰ 2 ਮਈ 2024 ਤੋਂ ਬਾਅਦ ਟਿਕਟ ਵਿੱਚ ਕੋਈ ਬਦਲਾਅ ਕੀਤਾ ਜਾਂਦਾ ਹੈ ਤਾਂ ਯਾਤਰੀ ਨੂੰ ਨਵੇਂ ਬੈਗੇਜ਼ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।

ਇੰਡੀਗੋ ਏਅਰਲਾਈਨਜ਼ ਹੈਂਡ ਬੈਗੇਜ਼ ਨਿਯਮ

ਇੰਡੀਗੋ ਏਅਰਲਾਈਨਜ਼ ਦੇ ਅਨੁਸਾਰ, ਯਾਤਰੀ 115 ਸੈਂਟੀਮੀਟਰ ਦੇ ਸਮੁੱਚੇ ਮਾਪ ਅਤੇ 7 ਕਿਲੋਗ੍ਰਾਮ ਤੱਕ ਭਾਰ ਵਾਲਾ ਇੱਕ ਕੈਬਿਨ ਬੈਗ ਲੈ ਸਕਦੇ ਹਨ। ਇਸ ਤੋਂ ਇਲਾਵਾ, ਯਾਤਰੀਆਂ ਨੂੰ ਇੱਕ ਨਿੱਜੀ ਬੈਗ, ਜਿਵੇਂ ਕਿ ਲੇਡੀਜ਼ ਪਰਸ ਜਾਂ ਛੋਟਾ ਲੈਪਟਾਪ ਬੈਗ, ਜਿਸਦਾ ਭਾਰ 3 ਕਿਲੋਗ੍ਰਾਮ ਤੋਂ ਵੱਧ ਨਹੀਂ ਹੋਣਾ ਚਾਹੀਦਾ ਹੈ, ਨਾਲ ਲਿਜਾਣ ਦੀ ਇਜਾਜ਼ਤ ਹੈ।

ਨਵੇਂ ਨਿਯਮਾਂ ਦਾ ਪਾਲਣ ਕਰਨ ਨਾਲ ਨਾ ਸਿਰਫ ਸਫਰ ਆਸਾਨ ਹੋ ਜਾਵੇਗਾ, ਸਗੋਂ ਤੁਹਾਨੂੰ ਸੰਭਾਵਿਤ ਪਰੇਸ਼ਾਨੀਆਂ ਤੋਂ ਵੀ ਬਚਾਏਗਾ।

Exit mobile version